ਵਣਜ ਤੇ ਉਦਯੋਗ ਮੰਤਰਾਲਾ
ਵਣਜ ਅਤੇ ਉਦਯੋਗ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਮੋਰੋਕੋ ਦੇ ਸਰਕਾਰੀ ਦੌਰੇ ‘ਤੇ
ਸ਼੍ਰੀ ਜਿਤਿਨ ਪ੍ਰਸਾਦ ਦੀ 24-25 ਅਗਸਤ, 2026 ਦੇ ਦੌਰੇ ਦੌਰਾਨ ਭਾਰਤ-ਮੋਰੋਕੋ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ‘ਤੇ ਵਿਸ਼ੇਸ਼ ਧਿਆਨ
प्रविष्टि तिथि:
24 AUG 2026 12:37PM by PIB Chandigarh
ਵਣਜ ਅਤੇ ਉਦਯੋਗ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ 24 ਤੋਂ 25 ਅਗਸਤ, 2026 ਤੱਕ ਮੋਰੋਕੋ ਸਾਮਰਾਜ ਦੇ ਸਰਕਾਰੀ ਦੌਰੇ ‘ਤੇ ਹਨ। ਇਸ ਯਾਤਰਾ ਦੌਰਾਨ, ਦੋਵਾਂ ਧਿਰਾਂ ਦੁਆਰਾ ਵਪਾਰ ਨੂੰ ਹੋਰ ਵਿਭਿੰਨ ਬਣਾਉਣ ਅਤੇ ਬਜ਼ਾਰ ਪਹੁੰਚ ਦੇ ਮੌਕਿਆਂ ਨੂੰ ਵਧਾਉਣ ਦੇ ਉਪਾਵਾਂ ‘ਤੇ ਚਰਚਾ ਕੀਤੇ ਜਾਣ ਦੀ ਉਮੀਦ ਹੈ।
ਸ਼੍ਰੀ ਜਿਤਿਨ ਪ੍ਰਸਾਦ, ਭਾਰਤ-ਮੋਰੋਕੋ ਸੰਯੁਕਤ ਕਮਿਸ਼ਨ ਦੇ 7ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਆਪਣੇ ਹਮਰੁਤਬਾ, ਸ਼੍ਰੀ ਉਮਰ ਹੇਜੀਰਾ,ਜੋ ਮੋਰੋਕੋ ਸਾਮਰਾਜ ਦੇ ਵਿਦੇਸ਼ੀ ਵਪਾਰ ਦੇ ਇੰਚਾਰਜ ਉਦਯੋਗ ਅਤੇ ਵਪਾਰ ਰਾਜ ਮੰਤਰੀ ਹਨ, ਦੇ ਨਾਲ ਕਰਨਗੇ।
ਸੰਯੁਕਤ ਕਮਿਸ਼ਨ ਦੀ ਬੈਠਕ ਦੁਵੱਲੇ ਆਰਥਿਕ ਅਤੇ ਵਪਾਰਕ ਸਹਿਯੋਗ ਦੇ ਮੌਜੂਦਾ ਖੇਤਰਾਂ ਦੀ ਸਮੀਖਿਆ ਕਰਨ ਅਤੇ ਆਪਸੀ ਲਾਭਕਾਰੀ ਸਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਅਤੇ ਵਿਆਪਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਚਰਚਾਵਾਂ ਵਿੱਚ ਵਪਾਰ ਅਤੇ ਬਜ਼ਾਰ ਪਹੁੰਚ, ਖਾਦ ਉਤਪਾਦਨ ਅਤੇ ਸਪਲਾਈ ਵਿੱਚ ਸਹਿਯੋਗ, ਨਿਵੇਸ਼, ਉਦਯੋਗਿਕ ਸਹਿਯੋਗ, ਕਸਟਮ ਡਿਊਟੀ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ, ਫਾਰਮਾਸਿਊਟੀਕਲਸ ਅਤੇ ਸਿਹਤ ਸੰਭਾਲ, ਊਰਜਾ ਅਤੇ ਮਾਈਨਿੰਗ, ਨਵਿਆਉਣਯੋਗ ਊਰਜਾ, ਡਿਜੀਟਲ ਪਰਿਵਰਤਨ, ਆਵਾਜਾਈ ਅਤੇ ਲੌਜਿਸਟਿਕਸ, ਆਯੁਸ਼, ਟੂਰਿਜ਼ਮ, ਸਿੱਖਿਆ ਅਤੇ ਕੌਸ਼ਲ ਸਮੇਤ ਕਈ ਖੇਤਰਾਂ ਨੂੰ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ।
ਮੋਰੋਕੋ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਦਫ਼ਤਰ (ਓਐੱਨਐੱਸਐੱਸਏ) ਅਤੇ ਭਾਰਤ ਦੇ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫਐੱਸਐੱਸਏਆਈ) ਦਰਮਿਆਨ ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਹੋਣ ਦੀ ਵੀ ਉਮੀਦ ਹੈ। ਇਹ ਸਮਝੌਤਾ ਆਯਾਤ ਕੀਤੇ ਖੁਰਾਕ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਸਬੰਧੀ ਸੂਚਨਾਵਾਂ ਦੇ ਅਦਾਨ-ਪ੍ਰਦਾਨ ਨੂੰ ਪਹੁੰਚਯੋਗ ਬਣਾਏਗਾ, ਖੁਰਾਕ ਪ੍ਰੀਖਣ ਲੈਬਸ ਅਤੇ ਵਿਸ਼ਲੇਸ਼ਣਾਤਮਕ ਵਿਧੀਆਂ ਨਾਲ ਸਬੰਧੀ ਸੂਚਨਾਵਾਂ ਨੂੰ ਸਾਂਝਾ ਕਰਨ ਵਿੱਚ ਸਹਿਯੋਗ ਨੂੰ ਹੁਲਾਰਾ ਦੇਵੇਗਾ ਅਤੇ ਆਪਸੀ ਹਿਤ ਦੇ ਖੇਤਰਾਂ ਵਿੱਚ ਮੁਹਾਰਤ ਦੇ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਏਗਾ। ਇਸ ਤੋਂ ਇਲਾਵਾ, ਇਹ ਆਯਾਤ ਪ੍ਰਕਿਰਿਆਵਾਂ, ਗੁਣਵਤਾ ਕੰਟਰੋਲ ਕਾਰਜਾਂ, ਨਮੂਨਾਕਰਣ, ਟੈਸਟਿੰਗ, ਪੈਕੇਜਿੰਗ ਅਤੇ ਲੇਬਲਿੰਗ ਨਾਲ ਸਬੰਧਿਤ ਤਕਨੀਕੀ ਅਦਾਨ-ਪ੍ਰਦਾਨ ਨੂੰ ਵੀ ਸਮਰੱਥ ਬਣਾਏਗਾ।
ਸੰਯੁਕਤ ਕਮਿਸ਼ਨ ਦੀ ਮੀਟਿੰਗ ਦੌਰਾਨ ਭਾਰਤ ਅਤੇ ਮੋਰੋਕੋ ਦਰਮਿਆਨ 2026-2030 ਲਈ ਇੱਕ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ‘ਤੇ ਹਸਤਾਖਰ ਹੋਣ ਦੀ ਵੀ ਉਮੀਦ ਹੈ। ਇਹ ਪ੍ਰੋਗਰਾਮ ਕਲਾਕਾਰਾਂ ਅਤੇ ਪੇਸ਼ੇਵਰਾਂ ਦੇ ਅਦਾਨ-ਪ੍ਰਦਾਨ, ਤਿਉਹਾਰਾਂ ਅਤੇ ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ, ਵਿਰਾਸਤ ਸੰਭਾਲ ਵਿੱਚ ਸਹਿਯੋਗ ਅਤੇ ਸੰਗ੍ਰਹਾਲਿਆਂ, ਲਾਇਬ੍ਰੇਰੀਆਂ ਅਤੇ ਪੁਰਾਲੇਖ ਸੰਸਥਾਨਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਕੇ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਹੁਲਾਰਾ ਦੇਵੇਗਾ।
ਭਾਰਤ ਅਤੇ ਮੋਰੋਕੋ ਦਰਮਿਆਨ ਦੀਰਘਕਾਲੀ ਅਤੇ ਗਹਿਰੇ ਸਬੰਧ ਹਨ, ਜਿਨ੍ਹਾਂ ਵਿੱਚ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਹੋਰ ਵਧੇਰੇ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ। 2025 ਵਿੱਚ ਦੁਵੱਲੇ ਵਪਾਰ ਲਗਭਗ 4 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਭਾਰਤ ਤੋਂ ਮੋਰੋਕੋ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਵਸੂਤਆਂ ਵਿੱਚ ਰਿਫਾਇੰਡ ਪੈਟਰੋਲੀਅਮ, ਫਾਰਮਾਸਿਊਟੀਕਲ, ਵਾਹਨ, ਸਿੰਥੈਟਿਕ ਕੱਪੜਾ, ਖੁਰਾਕ ਉਤਪਾਦ ਅਤੇ ਮਸਾਲੇ ਸ਼ਾਮਨ ਹਨ, ਜਦੋਂ ਕਿ ਮੋਰੋਕੋ ਤੋਂ ਭਾਰਤ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਵਿੱਚ ਫਾਸਫੇਟ ਅਤੇ ਖਾਦ ਸ਼ਾਮਲ ਹਨ।
ਇਸ ਯਾਤਰਾ ਦੌਰਾਨ ਸ਼੍ਰੀ ਜਿਤਿਨ ਪ੍ਰਸਾਦ ਮੋਰੋਕੋ ਦੇ ਸੀਨੀਅਰ ਨੇਤਾਵਾਂ ਦੇ ਨਾਲ ਦੁਵੱਲੀਆਂ ਅਤੇ ਉੱਚ ਪੱਧਰੀ ਮੀਟਿੰਗਾਂ ਕਰਨਗੇ। ਉਹ ਭਾਰਤ-ਮੋਰੋਕੋ ਸੰਯੁਕਤ ਵਪਾਰ ਪਲੈਟਫਾਰਮ ਵਿੱਚ ਵੀ ਹਿੱਸਾ ਲੈਣਗੇ ਅਤੇ ਵਪਾਰ, ਨਿਵੇਸ਼, ਸਾਂਝੇਦਾਰੀ ਅਤੇ ਸੰਯੁਕਤ ਉੱਦਮ ਦੇ ਨਵੇਂ ਮੌਕਿਆਂ ਦੀ ਪਛਾਣ ਕਰਨ ਲਈ ਵਪਾਰ ਭਾਈਚਾਰੇ ਦੇ ਨਾਲ ਗੱਲਬਾਤ ਕਰਨਗੇ। ਸ਼੍ਰੀ ਜਿਤਿਨ ਪ੍ਰਸਾਦ ਆਪਣੀ ਯਾਤਰਾ ਦੌਰਾਨ ਰਬਾਤ ਵਿੱਚ ਵਪਾਰਕ ਨੇਤਾਵਾਂ ਦੇ ਨਾਲ ਵੀ ਗੱਲਬਾਤ ਕਰਨਗੇ।
ਭਾਰਤ ਅਤੇ ਮੋਰੋਕੋ 2027 ਵਿੱਚ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾਉਣਗੇ। ਇਸ ਨੂੰ ਦੇਖਦੇ ਹੋਏ ਇਹ ਯਾਤਰਾ ਹੋਰ ਵੀ ਮਹੱਤਵਪੂਰਨ ਹੈ। ਇਹ ਯਾਤਰਾ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝਦਾਰੀ ਨੂੰ ਹੋਰ ਡੂੰਘਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
ਇਸ ਯਾਤਰਾ ਨਾਲ ਭਾਰਤ-ਮੋਰੋਕੋ ਆਰਥਿਕ ਸਹਿਯੋਗ ਦੇ ਸੰਸਥਾਗਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਦੁਵੱਲੇ ਵਪਾਰ, ਨਿਵੇਸ਼, ਉਦਯੋਗਿਕ ਸਾਂਝੇਦਾਰੀ ਅਤੇ ਵਪਾਰ-ਤੋਂ-ਵਪਾਰ ਸਬੰਧਾਂ ਨੂੰ ਨਵੀਂ ਗਤੀ ਮਿਲਣ ਦੀ ਉਮੀਦ ਹੈ।
*********
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ
(रिलीज़ आईडी: 2302762)
आगंतुक पटल : 4