ਰੱਖਿਆ ਮੰਤਰਾਲਾ
azadi ka amrit mahotsav

ਲੋਕਾਯਾਨ 2026- ਆਈਐੱਨਐੱਸ ਸੁਦਰਸ਼ਿਨੀ ਲਿਸਬਨ, ਪੁਰਤਗਾਲ ਪਹੁੰਚੀ

Posted On: 23 AUG 2026 12:37PM by PIB Chandigarh

ਭਾਰਤੀ ਜਲ ਸੈਨਾ ਦਾ ਸਮੁੰਦਰੀ ਟ੍ਰੇਨਿੰਗ ਜਹਾਜ਼, ਆਈਐੱਨਐੱਸ ਸੁਦਰਸ਼ਿਨੀ, ਆਪਣੇ ਚੱਲ ਰਹੇ ਲੋਕਾਯਾਨ 26 ਸਮੁੰਦਰੀ ਅਭਿਆਨ ਦੇ ਤਹਿਤ 22 ਅਗਸਤ 2026 ਨੂੰ ਪੁਰਤਗਾਲ ਦੇ ਲਿਸਬਨ ਪਹੁੰਚਿਆ। ਤਿੰਨ ਮਾਸਟਡ ਬਾਰਕ ਨੇ ਟੈਗਸ ਨਦੀ ਵਿੱਚ ਸ਼ਾਨਦਾਰ ਪ੍ਰਵੇਸ਼ ਕੀਤਾ ਅਤੇ ਰਵਾਇਤੀ ਸਮੁੰਦਰੀ ਜਹਾਜ਼ ਅਤੇ ਸਮੁੰਦਰੀ ਕੌਸ਼ਲ ਦਾ ਪ੍ਰਦਰਸ਼ਨ ਕੀਤਾ।

ਪੋਰਟ ‘ਤੇ ਠਹਿਰਣ ਦੌਰਾਨ, ਜਹਾਜ਼ ਦੇ ਚਾਲਕ ਦਲ ਅਂਤੇ ਸਿਖਿਆਰਥੀ ਪੁਰਤਗਾਲੀ ਜਲ ਸੈਨਾ ਲੀਡਰਸ਼ਿਪ, ਸਥਾਨਕ ਅਧਿਕਾਰੀਆਂ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਨਾਲ ਪੇਸ਼ੇਵਰ ਅਦਾਨ-ਪ੍ਰਦਾਨ, ਕ੍ਰਾਸ-ਡੈੱਕ ਦੌਰੇ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।

ਲਿਸਬਨ ਦੀ ਇਹ ਯਾਤਰਾ ਸੱਤ ਮਹੀਨਿਆਂ ਦੀ ਸਮੁੰਦਰੀ ਯਾਤਰਾ ਵਿੱਚ ਜਹਾਜ਼ ਦੀ 15ਵੀਂ ਪੋਰਟ ਯਾਤਰਾ ਹੈ, ਜੋ ਵਿਸ਼ਵ ਭਰ ਵਿੱਚ ਭਾਰਤ ਦੇ ਅਟੁੱਟ ਸਮੁੰਦਰੀ ਸਬੰਧਾਂ ਅਤੇ ਸਦਭਾਵਨਾ ਦੀ ਭਾਵਨਾ ਨੂੰ ਮੁੜ ਸਥਾਪਿਤ ਕਰਦੀ ਹੈ। ਲੋਕਾਯਾਨ 26 ਦੇ ਤਹਿਤ, ਆਈਐੱਨਐੱਸ ਸੁਦਰਸ਼ਿਨੀ ਮਿੱਤਰਤਾ, ਸਹਿਯੋਗ ਅਤੇ ਦੋਸਤੀ ਦਾ ਸੰਦੇਸ਼ ਫੈਲਾਉਂਦੇ ਹੋਏ ਸਹਿਯੋਗੀ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰ ਰਹੀ ਹੈ।

 

******

 

ਵੀਐੱਮ/ਐੱਸਪੀਐੱਸ/ਏਕੇ


(Release ID: 2302639) ਵਿਜ਼ੀਟਰ ਕਾਊਂਟਰ : 47