ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ‘ਮਲਹਾਰ 2026’ ਦਾ ਉਦਘਾਟਨ ਕੀਤਾ, ਭਾਰਤ ਦੀ ਅਮੀਰ ਸ਼ਾਸਤਰੀ ਸੰਗੀਤ ਵਿਰਾਸਤ ਦਾ ਜਸ਼ਨ ਮਨਾਇਆ


‘ਮਲਹਾਰ’ ਨੌਜਵਾਨਾਂ ਨੂੰ ਭਾਰਤ ਦੀਆਂ ਸਦੀਵੀ ਸੰਗੀਤ ਪਰੰਪਰਾਵਾਂ ਨਾਲ ਜੋੜਦਾ ਹੈ: ਉਪ-ਰਾਸ਼ਟਰਪਤੀ

ਸੰਗੀਤ ਭਾਰਤ ਦੀ ਵੰਨ-ਸੁਵੰਨਤਾ ਅਤੇ ਸਾਂਝੀ ਭਾਵਨਾ ਨੂੰ ਦਰਸਾਉਂਦਾ ਹੈ: ਉਪ-ਰਾਸ਼ਟਰਪਤੀ

ਨੌਜਵਾਨਾਂ ਨੂੰ ਭਾਰਤ ਦੀ ਸਭਿਆਚਾਰਕ ਵਿਰਾਸਤ ਦੇ ਸਰਪ੍ਰਸਤ ਅਤੇ ਰਾਜਦੂਤ ਬਣਨਾ ਚਾਹੀਦਾ ਹੈ: ਉਪ-ਰਾਸ਼ਟਰਪਤੀ

प्रविष्टि तिथि: 21 AUG 2026 8:55PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਵਿੱਚ ‘ਅੰਤਰ ਹਿਰਦੇ ਕਨੈੱਕਟ’ ਵੱਲੋਂ ਆਯੋਜਿਤ ‘ਮਲਹਾਰ 2026’ ਦਾ ਉਦਘਾਟਨ ਕੀਤਾ। ਇਹ ਭਾਰਤੀ ਸ਼ਾਸਤਰੀ ਸੰਗੀਤ ਦਾ ਇੱਕ ਯੁਵਾ - ਕੇਂਦ੍ਰਿਤ ਅਤੇ ਮਾਨਸੂਨ-ਥੀਮ ਵਾਲਾ ਉਤਸਵ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ, ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਭਾਰਤ ਦੀ ਅਮੀਰ ਸ਼ਾਸਤਰੀ ਸੰਗੀਤ ਵਿਰਾਸਤ ਦਾ ਅਨੁਭਵ ਕਰਨ ਅਤੇ ਇਸ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਮੁਫ਼ਤ ਸ਼ਾਸਤਰੀ ਸੰਗੀਤ ਸਮਾਗਮਾਂ ਰਾਹੀਂ ‘ਅੰਤਰ ਹਿਰਦੇ ਕਨੈੱਕਟ’ ਦੀ ਸ਼ਲਾਘਾ ਕੀਤੀ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਪੂਰੇ ਭਾਰਤ ਵਿੱਚ, ਹਰ ਖੇਤਰ ਦੀਆਂ ਆਪਣੀਆਂ ਸੰਗੀਤ ਪਰੰਪਰਾਵਾਂ, ਧੁਨਾਂ ਅਤੇ ਸ਼ੈਲੀਆਂ ਹਨ, ਫਿਰ ਵੀ ਸੰਗੀਤ ਦੇਸ਼ ਨੂੰ ਜੋੜਨ ਵਾਲੇ ਸਭ ਤੋਂ ਮਜ਼ਬੂਤ ਧਾਗਿਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਭਾਰਤ ਦੀ ਸਭਿਆਚਾਰਕ ਵਿਭਿੰਨਤਾ ਦਾ ਵਰਣਨ ਕਰਦਿਆਂ ਕਿਹਾ, "ਕਈ ਸੰਗੀਤਕ ਪਰੰਪਰਾਵਾਂ, ਇੱਕ ਸਾਂਝੀ ਰੂਹ; ਕਈ ਆਵਾਜ਼ਾਂ, ਇੱਕ ਭਾਰਤ।"

ਇਕੱਠ ਨੂੰ ਸੰਬੋਧਨ ਕਰਦਿਆਂ, ਉਪ-ਰਾਸ਼ਟਰਪਤੀ ਨੇ ‘ਅੰਤਰ ਹਿਰਦੇ ਕਨੈੱਕਟ’ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਲਈ ਭਾਰਤ ਦੀ ਅਮੀਰ ਸ਼ਾਸਤਰੀ ਸੰਗੀਤ ਵਿਰਾਸਤ ਦਾ ਅਨੁਭਵ ਕਰਨ ਅਤੇ ਉਸ ਨਾਲ ਜੁੜਨ ਦੇ ਮੌਕੇ ਪੈਦਾ ਕਰਨ ਲਈ, ਖ਼ਾਸ ਕਰਕੇ ਮੁਫ਼ਤ ਸ਼ਾਸਤਰੀ ਸੰਗੀਤ ਪ੍ਰੋਗਰਾਮਾਂ ਦੇ ਜ਼ਰੀਏ, ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਹਰ ਖੇਤਰ ਦੀਆਂ ਆਪਣੀਆਂ ਸੰਗੀਤ ਪਰੰਪਰਾਵਾਂ, ਧੁਨਾਂ ਅਤੇ ਸ਼ੈਲੀਆਂ ਹਨ, ਫਿਰ ਵੀ ਸੰਗੀਤ ਦੇਸ਼ ਨੂੰ ਜੋੜਨ ਵਾਲੀਆਂ ਸਭ ਤੋਂ ਮਜ਼ਬੂਤ ਕੜੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਭਾਰਤ ਦੀ ਸਭਿਆਚਾਰਕ ਵਿਭਿੰਨਤਾ ਦਾ ਵਰਣਨ ਕਰਦਿਆਂ ਕਿਹਾ: “ਕਈ ਸੰਗੀਤਕ ਪਰੰਪਰਾਵਾਂ, ਇੱਕ ਸਾਂਝੀ ਭਾਵਨਾ; ਕਈ ਆਵਾਜ਼ਾਂ, ਇੱਕ ਭਾਰਤ।”

ਉਨ੍ਹਾਂ ਦੱਸਿਆ ਕਿ ਮਲਹਾਰ ਰਾਗਾਂ ਦਾ ਪਰਿਵਾਰ ਰਵਾਇਤੀ ਤੌਰ ’ਤੇ ਮਾਨਸੂਨ ਨਾਲ ਜੁੜਿਆ ਹੋਇਆ ਹੈ ਅਤੇ ‘ਮਲਹਾਰ’ ਨੂੰ ਨਵੀਂ ਸ਼ੁਰੂਆਤ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਸੰਗੀਤ ਵਿੱਚ ਮਨੁੱਖੀ ਮਨ ਨੂੰ ਤਾਜ਼ਗੀ ਦੇਣ, ਕਲਪਨਾ ਨੂੰ ਜਗਾਉਣ ਅਤੇ ਉਮੀਦ ਦੀ ਕਿਰਨ ਦਿਖਾਉਣ ਦੀ ਤਾਕਤ ਹੁੰਦੀ ਹੈ।

ਉਪ-ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਸ਼ਾਸਤਰੀ ਸੰਗੀਤ ਪਰੰਪਰਾ ਇੱਕ ਜੀਵਿਤ ਪਰੰਪਰਾ ਬਣੀ ਹੋਈ ਹੈ ਕਿਉਂਕਿ ਇਸ ਵਿੱਚ ਲਗਾਤਾਰ ਬਦਲਾਅ ਅਤੇ ਵਿਕਾਸ ਹੁੰਦਾ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਭਾਰਤ ਦੀ ਸਭਿਆਚਾਰਕ ਵਿਰਾਸਤ ਦੇ ਸਰਪ੍ਰਸਤ (ਰਾਖੇ) ਅਤੇ ਰਾਜਦੂਤ ਬਣਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਦੇ ਸ਼ਾਸਤਰੀ ਸੰਗੀਤ ਅਤੇ ਸਭਿਆਚਾਰਕ ਰਵਾਇਤਾਂ ਨੂੰ ਦੁਨੀਆ ਭਰ ਦੇ ਭਾਈਚਾਰਿਆਂ ਤੱਕ ਲੈ ਕੇ ਜਾਣ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਨੇ ਸੰਗੀਤ ਨੂੰ ਭਾਰਤ ਦੀ ‘ਸੌਫਟ ਪਾਵਰ’ (ਸਭਿਆਚਾਰਕ ਪ੍ਰਭਾਵ) ਦੇ ਸਭ ਤੋਂ ਵੱਡੇ ਰੂਪਾਂ ਵਿੱਚੋਂ ਇੱਕ ਦੱਸਿਆ, ਜੋ ਭਾਸ਼ਾ ਅਤੇ ਸਰਹੱਦਾਂ ਤੋਂ ਪਰੇ ਜਾ ਕੇ ਦੋਸਤੀ, ਆਪਸੀ ਸਮਝ ਅਤੇ ਸਦਭਾਵਨਾ ਨੂੰ ਉਤਸ਼ਾਹ ਦੇਣ ਦੀ ਸਮਰੱਥਾ ਰੱਖਦਾ ਹੈ।

ਉਪ-ਰਾਸ਼ਟਰਪਤੀ ਨੇ ‘ਮਲਹਾਰ’ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਸਮਾਗਮ ਇੱਕ ਨਿਯਮਤ ਸੰਗੀਤਮਈ ਯਾਤਰਾ ਬਣ ਜਾਵੇਗਾ, ਜੋ ਹਰ ਮਾਨਸੂਨ ਵਿੱਚ ਹੋਰ ਵੀ ਜ਼ਿਆਦਾ ਊਰਜਾ, ਵਿਆਪਕ ਭਾਗੀਦਾਰੀ ਅਤੇ ਭਾਰਤੀ ਸ਼ਾਸਤਰੀ ਸੰਗੀਤ ਪ੍ਰਤੀ ਵਧਦੇ ਪਿਆਰ ਨਾਲ ਵਾਪਸ ਆਵੇਗਾ ।

ਇਸ ਮੌਕੇ ’ਤੇ ਰਾਜ ਸਭਾ ਮੈਂਬਰ ਅਤੇ ਅੰਤਰ ਹਿਰਦੇ ਦੇ ਮੁੱਖ ਸਰਪ੍ਰਸਤ ਸ਼੍ਰੀ ਹਰਸ਼ ਵਰਧਨ ਸ਼੍ਰਿੰਗਲਾ; ਆਈਟੀਸੀ ਵਿੱਚ  ਕਾਰਪੋਰੇਟ ਮਾਮਲਿਆਂ ਦੇ ਪ੍ਰਧਾਨ ਸ਼੍ਰੀ ਅਨਿਲ ਰਾਜਪੂਤ; ਗਲੈਕਸੀ ਅਤੇ ਸਵਾਸਦੀ ਗਰੁੱਪ ਦੇ ਚੇਅਰਮੈਨ ਸ਼੍ਰੀ ਪ੍ਰਦੀਪ ਕੁਮਾਰ; ਅਤੇ ਭਾਰਤ ਲਈ ‘ਅੰਤਰ ਹਿਰਦੇ’ ਦੇ ਨੌਜਵਾਨ ਸਭਿਆਚਾਰਕ ਰਾਜਦੂਤ ਸ਼੍ਰੀ ਸੌਰਵ ਸ਼ਰਮਾ ਸਮੇਤ ਕਈ ਉੱਘੇ ਪਤਵੰਤੇ ਹਾਜ਼ਰ ਸਨ।

*****

ਪੀਆਰ/ਏਐਸਐਮ/ਵੀਐਮ


(रिलीज़ आईडी: 2302613) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Tamil