ਖੇਤੀਬਾੜੀ ਮੰਤਰਾਲਾ
ਰਾਜਸਥਾਨ ਦੇ ਦੌਰੇ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ 2.89 ਲੱਖ ਪੱਕੇ ਘਰਾਂ ਨੂੰ ਦਿੱਤੀ ਮਨਜ਼ੂਰੀ ਦਿੱਤੀ, 3,473 ਕਰੋੜ ਰੁਪਏ ਦਾ ਇੱਕ ਵੱਡਾ ਤੋਹਫ਼ਾ
ਖੇਤੀਬਾੜੀ ਵਿਕਾਸ ਅਤੇ ਪ੍ਰਧਾਨ ਮੰਤਰੀ ਆਰਕੇਵੀਵਾਈ ਲਈ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ 340.59 ਕਰੋੜ ਰੁਪਏ ਦੇ ਪ੍ਰਵਾਨਗੀ ਪੱਤਰ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਨੂੰ ਸੌਂਪੇ
29.13 ਲੱਖ ਨਵੇਂ ਸਰਵੇਖਣ: ਫਿਜੀਕਲ ਤਸਦੀਕ ਤੋਂ ਬਾਅਦ ਹੋਰ ਘਰ ਅਲਾਟ ਕੀਤੇ ਜਾਣਗੇ - ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਪੀਐੱਮ ਆਵਾਸ ਯੋਜਨਾ ਦੇ ਨਿਯਮਾਂ ਵਿੱਚ ਮਹੱਤਵਪੂਰਨ ਬਦਲਾਅ: ਦੋਪਹੀਆ ਵਾਹਨ, ₹15,000 ਦੀ ਆਮਦਨ ਸੀਮਾ, ਅਤੇ ਛੋਟੇ ਕਿਸਾਨਾਂ ਲਈ ਵੀ ਸਹੂਲਤਾਂ - ਸ਼੍ਰੀ ਸ਼ਿਵਰਾਜ ਸਿੰਘ
ਕੋਈ ਵੀ ਭੈਣ ਗਰੀਬ ਨਹੀਂ ਰਹੇਗੀ, ਲਖਪਤੀ ਦੀਦੀ ਮੁਹਿੰਮ ਨੂੰ ਵਧਾਕੇ ਰਾਜਸਥਾਨ ਵਿੱਚ 33 ਲੱਖ ਟੀਚੇ ਦਾ ਸ਼੍ਰੀ ਸ਼ਿਵਰਾਜ ਸਿੰਘ ਨੇ ਐਲਾਨ ਕੀਤਾ
ਵਿਕਸਿਤ ਭਾਰਤ - ਜੀ ਰਾਮ ਜੀ ਯੋਜਨਾ: ਪੰਚਾਇਤ ਪੱਧਰ 'ਤੇ ₹12,000 ਕਰੋੜ, ਪ੍ਰਤੀ ਪੰਚਾਇਤ ₹80 ਲੱਖ ਦਾ ਸਾਲਾਨਾ ਟੀਚਾ - ਸ਼੍ਰੀ ਸ਼ਿਵਰਾਜ ਸਿੰਘ
ਯੂਰੀਆ ਬਜਟ: 3,000 ਰੁਪਏ ਦੀ ਕੀਮਤ ਵਾਲੀ ਬੋਰੀ ਸਰਕਾਰ ਦੇ ਖਰਚ ‘ਤੇ ਕਿਸਾਨਾਂ ਨੂੰ ਸਿਰਫ਼ 266 ਰੁਪਏ ਵਿੱਚ ਉਪਲਬਧ ਕਰਵਾਉਣਾ ਜਾਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਨਕਲੀ ਕੀਟਨਾਸ਼ਕਾਂ ਅਤੇ ਘਟੀਆ ਬੀਜਾਂ ‘ਤੇ ਸਖ਼ਤ ਕਾਨੂੰਨ ਬਣਾਉਣ ਦਾ ਵੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਵਾਅਦਾ ਕੀਤਾ; ਸੰਸਦ ਵਿੱਚ ਇੱਕ ਨਵਾਂ ਕੀਟਨਾਸ਼ਕ ਅਤੇ ਬੀਜ ਐਕਟ ਲਿਆਂਦਾ ਜਾਵੇਗਾ
Posted On:
17 AUG 2026 9:15PM by PIB Chandigarh
ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਸਥਾਨ ਦੀ ਆਪਣੀ ਫੇਰੀ ਦੌਰਾਨ, ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਦੇ ਨਾਲ ਬਾਰਨ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਨੂੰ 2,89,355 ਘਰਾਂ ਅਤੇ 3,473 ਕਰੋੜ ਰੁਪਏ ਦੇ ਪ੍ਰੋਜੈਕਟ ਲਈ ਪ੍ਰਵਾਨਗੀ ਪੱਤਰ ਸੌਂਪਿਆ, ਨਾਲ ਹੀ ਖੇਤੀਬਾੜੀ ਵਿਕਾਸ ਅਤੇ ਪ੍ਰਧਾਨ ਮੰਤਰੀ ਆਰਕੇਵੀਵਾਈ ਲਈ 340.59 ਕਰੋੜ ਰੁਪਏ ਦੀ ਪ੍ਰਵਾਨਗੀ ਪੱਤਰ ਵੀ ਸੌਂਪਿਆ। ਪ੍ਰੋਗਰਾਮ ਵਿੱਚ ਸੰਸਦ ਮੈਂਬਰ, ਵਿਧਾਇਕ, ਪ੍ਰਭਾਰੀ ਮੰਤਰੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮੌਜੂਦ ਸਨ।

ਗ਼ਰੀਬਾਂ ਲਈ ਪੱਕੇ ਘਰਾਂ ਪ੍ਰਤੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਪੂਰੀ ਹੋ ਰਹੀ ਹੈ
ਇਸ ਸਮਾਗਮ ਵਿੱਚ ਬੋਲਦਿਆਂ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਜਸਥਾਨ ਦੇ ਗਰੀਬ ਭਰਾਵਾਂ ਅਤੇ ਭੈਣਾਂ ਨੂੰ ਪੱਕੇ ਘਰ ਪ੍ਰਦਾਨ ਕਰਨ ਦਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਕਲਪ ਪੂਰਾ ਕੀਤਾ ਜਾ ਰਿਹਾ ਹੈ। ਅੱਜ, ₹3,473 ਕਰੋੜ ਦੀ ਲਾਗਤ ਨਾਲ 2,89,355 ਪ੍ਰਵਾਨਿਤ ਘਰ ਰਾਜਸਥਾਨ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਇਹ ਤੋਹਫ਼ਾ ਸਿੱਧੇ ਤੌਰ 'ਤੇ ਉਨ੍ਹਾਂ ਪਰਿਵਾਰਾਂ ਦੇ ਜੀਵਨ ਨੂੰ ਬਦਲ ਦੇਵੇਗਾ ਜੋ ਹੁਣ ਤੱਕ ਕੱਚੇ ਘਰਾਂ ਵਿੱਚ ਰਹਿੰਦੇ ਸਨ। ਇਸ ਤੋਂ ਇਲਾਵਾ, ਖੇਤੀਬਾੜੀ ਨਾਲ ਸਬੰਧਿਤ ਯੋਜਨਾਵਾਂ ਦੇ ਤਹਿਤ ਰਾਜ ਦੇ ਵਿਕਾਸ ਲਈ ₹340.59 ਕਰੋੜ ਜਾਰੀ ਕੀਤੇ ਗਏ।

ਸਰਵੇਖਣ ਅਤੇ ਅਗਲੇ ਕਦਮ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 29,13,749 ਨਵੇਂ ਲਾਭਪਾਤਰੀਆਂ ਦਾ ਸਰਵੇਖਣ ਕੀਤਾ ਗਿਆ ਗਿਆ ਹੈ, ਅਤੇ ਫਿਜੀਕਲ ਤਸਦੀਕ ਤੋਂ ਬਾਅਦ, ਬਾਕੀ ਯੋਗ ਲਾਭਪਾਤਰੀਆਂ ਨੂੰ ਘਰ ਅਲਾਟ ਕੀਤੇ ਜਾਣਗੇ। ਉਨ੍ਹਾਂ ਨੇ ਜ਼ਿਲ੍ਹਾ ਅਤੇ ਪੰਚਾਇਤ ਪੱਧਰ 'ਤੇ ਪਾਰਦਰਸ਼ੀ ਸੂਚੀਆਂ ਲਗਾਉਣ., ਇਤਰਾਜ਼ਾਂ ਨੂੰ ਸੁਣਿਆ ਅਤੇ ਗਲਤ ਕਟੌਤੀਆਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਤਾ ਜੋ ਯੋਗ ਲਾਭਪਾਤਰੀਆਂ ਦੇ ਨਾਮ ਗਲਤੀ ਨਾਲ ਨਾਂ ਕੱਟਣ।

ਨਿਯਮਾਂ ਵਿੱਚ ਤਿੰਨ ਵੱਡੇ ਬਦਲਾਅ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਤਿੰਨ ਵੱਡੇ ਬਦਲਾਅ ਐਲਾਨੇ:
ਦੋਪਹੀਆ ਵਾਹਨ ਰੱਖਣ ਵਾਲਿਆਂ ਨੂੰ ਵੀ ਹੁਣ ਪੱਕਾ ਆਵਾਸ ਮਿਲੇਗੀ (ਪਹਿਲਾਂ ਇਹ ਵਰਜਿਤ ਸੀ)। ਜਿਨ੍ਹਾਂ ਭੈਣਾਂ ਦੀ ਆਮਦਨੀ ₹15,000 ਪ੍ਰਤੀ ਮਹੀਨਾ ਤੱਕ ਹੈ ਉਨ੍ਹਾਂ ਨੂੰ ਵੀ ਆਵਾਸ ਦਾ ਲਾਭ ਮਿਲੇਗਾ (ਪਹਿਲਾਂ ਇਹ ਸੀਮਾ ₹10,000 ਸੀ)। ਖੇਤੀ ਵਾਲੇ ਛੋਟੇ ਕਿਸਾਨਾਂ ਦੇ ਲਈ ਜਿਨ੍ਹਾਂ ਦੇ ਦੇ ਪਾਸ 5 ਏਕੜ ਸਿੰਜਾਈ ਰਹਿਤ ਜਾਂ 2.5 ਏਕੜ ਸਿੰਜਾਈ ਵਾਲੀ ਜ਼ਮੀਨ ਹੈ ਉਨ੍ਹਾਂ ਨੂੰ ਵੀ ਮਕਾਨ ਹੇਤੂ ਸਹਾਇਤਾ ਦਿੱਤੀ ਜਾਵੇਗੀ।
ਮਹਿਲਾ ਸਸ਼ਕਤੀਕਰਣ ਅਤੇ ਲਖਪਤੀ ਦੀਦੀ ਮੁਹਿੰਮ
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤਰਜੀਹ ਮਹਿਲਾ ਸਸ਼ਕਤੀਕਰਣ ਹੈ। ਹੁਣ ਤੱਕ, ਰਾਜਸਥਾਨ ਵਿੱਚ 16 ਲੱਖ ਲਖਪਤੀ ਦੀਦੀਆਂ ਬਣੀਆਂ ਹਨ; ਉਨ੍ਹਾਂ ਨੇ ਟੀਚੇ ਨੂੰ ਦੁੱਗਣਾ ਕਰਕੇ 32 ਲੱਖ ਤੱਕ ਲੈ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਮਹਿਲਾਵਾਂ ਨੂੰ ₹13,400 ਕਰੋੜ ਰੁਪਏ ਵੱਖ-ਵੱਖ ਬੈਂਕਾਂ ਰਾਹੀਂ ਉੱਦਮ ਲਈ ਵੰਡੇ ਜਾ ਚੁੱਕੇ ਹਨ।
ਪਿੰਡ ਵਿਕਾਸ ਲਈ ਵਿਕਾਸ ਭਾਰਤ-ਜੀ ਰਾਮ ਜੀ ਯੋਜਨਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਵਿਕਾਸ ਭਾਰਤ-ਜੀ ਰਾਮ ਜੀ ਯੋਜਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਜ ਨੂੰ ਅਗਲੇ ਨੌਂ ਮਹੀਨਿਆਂ ਵਿੱਚ ₹12,000 ਕਰੋੜ ਦਾ ਨਿਵੇਸ਼ ਕਰਨ ਦਾ ਟੀਚਾ ਦਿੱਤਾ ਗਿਆ ਹੈ। ਇਸਦਾ ਪ੍ਰਭਾਵ ਹਰ ਪੰਚਾਇਤ ਤੱਕ ਪਹੁੰਚੇਗਾ; ਗਣਨਾਵਾਂ ਅਨੁਸਾਰ, ਲਗਭਗ ਹਰ ਪੰਚਾਇਤ ਨੂੰ ਸਾਲਾਨਾ ₹80 ਲੱਖ ਪ੍ਰਾਪਤ ਕਰਨ ਦਾ ਟੀਚਾ ਹੈ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪਿੰਡ ਦੇ ਕੰਮ ਦਿੱਲੀ ਜਾਂ ਜੈਪੁਰ ਦੁਆਰਾ ਨਹੀਂ ਤੈਅ ਕੀਤੇ ਜਾਣਗੇ; ਵਿਕਾਸ ਯੋਜਨਾਵਾਂ ਪੰਚਾਇਤ ਪੱਧਰ 'ਤੇ ਜਨਤਾ ਤੈਅ ਕਰੇਗੀ।
ਖਾਦ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਅਤੇ ਕਿਸਾਨਾਂ ਨੂੰ ਉੱਚ ਲਾਗਤਾਂ ਤੋਂ ਬਚਾਉਣਾ
ਕਿਸਾਨਾਂ ਲਈ ਯੂਰੀਆ ਦੀ ਉਪਲਬਧਤਾ ਦੇ ਸੰਬੰਧ ਵਿੱਚ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਸਰਕਾਰ ਕਿਸਾਨਾਂ 'ਤੇ ਯੂਰੀਆ ਦਾ ਬੋਝ ਨਹੀਂ ਪਾ ਰਹੀ ਹੈ। ਜੋ ਬੋਰੀ 3,000 ਰੁਪਏ ਵਿੱਚ ਆ ਰਹੀ ਹੈ, ਕਿਸਾਨਾਂ ਨੂੰ ਸਿਰਫ਼ 266 ਰੁਪਏ ਵਿੱਚ ਮਿਲੇ ਇਸ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਕਾਰਵਾਈ ਦਾ ਵੀ ਭਰੋਸਾ ਦਿੱਤਾ।
ਨਕਲੀ ਇਨਪੁੱਟ ਵਿਰੁੱਧ ਸਖ਼ਤ ਕਾਨੂੰਨ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਨਕਲੀ ਕੀਟਨਾਸ਼ਕਾਂ ਅਤੇ ਘਟੀਆ ਬੀਜਾਂ ਵਿਰੁੱਧ ਮੌਜੂਦਾ ਕਾਨੂੰਨ ਕਾਫ਼ੀ ਨਹੀਂ ਹਨ। ਉਨ੍ਹਾਂ ਨੇ ਸੰਸਦ ਦੇ ਅਗਲੇ ਸੈਸ਼ਨ ਵਿੱਚ ਕੀਟਨਾਸ਼ਕ ਅਤੇ ਬੀਜ ਐਕਟ ਸਮੇਤ ਸਖ਼ਤ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਤਾਂ ਜੋ ਬੇਈਮਾਨ ਲੋਕਾਂ ਨੂੰ ਸਖ਼ਤ ਸਜ਼ਾ ਮਿਲ ਸਕੇ ਅਤੇ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਕਿਸਾਨ ਅਤੇ ਫਸਲ ਨੀਤੀ - ਇੱਕ ਰੋਡਮੈਪ ਬਣਾਉਣਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਹ ਵਿਗਿਆਨੀਆਂ ਅਤੇ ਸਥਾਨਕ ਕਿਸਾਨਾਂ ਨਾਲ ਮਿਲ ਕੇ ਕੋਟਾ-ਝਾਲਾਵਾੜ ਖੇਤਰ ਲਈ ਇੱਕ ਖੇਤੀਬਾੜੀ ਰੋਡਮੈਪ ਤਿਆਰ ਕਰਵਾਉਣਗੇ। ਇਹ ਮੁੱਲ ਲੜੀ ਨੂੰ ਸੰਬੋਧਿਤ ਕਰੇਗਾ ਇਸ ਵਿੱਚ, ਨਵੀਆਂ ਫਸਲਾਂ ਤੋਂ ਮੁੱਲ-ਚੇਨ, ਪ੍ਰੋਸੈਸਿੰਗ, ਮਾਰਕੀਟਿੰਗ ਅਤੇ ਨਿਰਯਾਤ 'ਤੇ ਕੰਮ ਕੀਤਾ ਜਾਵੇਗਾ ਤਾਂ ਜੋ ਖੇਤ ਤੋਂ ਵਿਸ਼ਵ ਬਾਜ਼ਾਰ ਤੱਕ ਕਿਸਾਨ ਦੀ ਆਮਦਨ ਵਧ ਸਕੇ।
ਸੇਵਾ ਅਤੇ ਭਾਈਵਾਲੀ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਰਾਜ ਸਰਕਾਰ ਦੀ ਦੀ ਪ੍ਰਸ਼ੰਸਾ ਕੀਤੀ, ਅਤੇ ਨਾਗਰਿਕਾਂ ਨੂੰ ਸੇਵਾ, ਰੁੱਖ ਲਗਾਉਣ, ਬੇਟੀਆਂ ਦੀ ਸਿੱਖਿਆ ਅਤੇ ਨਸ਼ਾਂਮੁਕਤੀ ਵਰਗੀਆਂ ਸਮਾਜਿਕ ਜ਼ਿੰਮੇਵਾਰੀਆਂ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਸੰਕਲਪ ਦਿਵਾਇਆ ਅਤੇ ਇੱਕ ਵਿਕਸਿਤ ਰਾਜਸਥਾਨ ਅਤੇ ਵਿਕਸਿਤ ਪਿੰਡਾਂ ਦੇ ਨਿਰਮਾਣ ਲਈ ਇਕੱਠੇ ਕੰਮ ਕਰਨ ਦਾ ਸੱਦਾ ਦਿੱਤਾ ।
ਵੰਦੇ ਮਾਤਰਮ ਭਾਰਤ ਦੀ ਆਜ਼ਾਦੀ, ਕੁਰਬਾਨੀ ਅਤੇ ਰਾਸ਼ਟਰ ਭਗਤੀ ਦਾ ਪ੍ਰਤੀਕ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੰਦੇ ਮਾਤਰਮ ਭਾਰਤ ਦੀ ਆਜ਼ਾਦੀ, ਕੁਰਬਾਨੀ ਅਤੇ ਰਾਸ਼ਟਰ ਭਗਤੀ ਦਾ ਪ੍ਰਤੀਕ ਹੈ, ਅਤੇ ਇਸ ਲਈ, ਇਸਦਾ ਸਨਮਾਨ ਕਰਨਾ ਹਰ ਭਾਰਤੀ ਦਾ ਫਰਜ਼ ਹੈ ।
*****
ਆਰਸੀ/ਐੱਮਐਸ/ਪੀਯੂ /ਬਲਜੀਤ
(Release ID: 2301584)
ਵਿਜ਼ੀਟਰ ਕਾਊਂਟਰ : 4