ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਵਿਭਾਗ ਦੁਆਰਾ ਨਿਰਯਾਤਕਾਂ ਲਈ ਯੂਰੋਪੀਅਨ ਯੂਨੀਅਨ ਦੇ ਕਾਰਬਨ ਬਾਰਡਰ ਐਡਜਸਟਮੈਂਟ ਮਕੈਨੀਜ਼ਮ (CBAM) ਨਿਯਮਾਂ ਬਾਰੇ ਜਾਗਰੂਕਤਾ ਸੈਸ਼ਨ ਦਾ ਆਯੋਜਨ


ਭਾਰਤੀ ਨਿਰਯਾਤਕਾਂ ਦਰਮਿਆਨ ਜਾਗਰੂਕਤਾ ਅਤੇ ਤਿਆਰੀ ਨੂੰ ਮਜ਼ਬੂਤ ਕਰਨ ਲਈ ਐੱਨਏਬੀਸੀਬੀ ਅਤੇ ਈਈਪੀਸੀ ਦੇ ਸਹਿਯੋਗ ਨਾਲ ਸੈਸ਼ਨ ਦਾ ਆਯੋਜਨ ਕੀਤਾ ਗਿਆ

ਨਿਰਯਾਤਕਾਂ ਨੂੰ ਸੀਬੀਏਐੱਮ ਜ਼ਿੰਮੇਵਾਰੀਆਂ, ਐੱਮਬੈਡਿਡ ਐਮੀਸ਼ਨ, ਡੇਟਾ ਰਿਪੋਰਟਿੰਗ, ਐਕ੍ਰੇਡਿਟੇਸ਼ਨ ਅਤੇ ਵੈਰੀਫਿਕੇਸ਼ਨ ਪ੍ਰਤੀ ਸੰਵੇਦਨਸ਼ੀਲ ਅਤੇ ਜਾਗਰੂਕ ਕੀਤਾ ਗਿਆ

प्रविष्टि तिथि: 18 AUG 2026 10:09PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਦੇ ਵਣਜ ਵਿਭਾਗ ਨੇ ਨੈਸ਼ਨਲ ਐਕ੍ਰੀਡਿਟੇਸ਼ਨ ਬੋਰਡ ਫਾਰ ਸਰਟੀਫਿਕੇਸ਼ਨ ਬਾਡੀਜ (ਐੱਨਏਬੀਸੀਬੀ) ਅਤੇ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ (ਈਈਪੀਸੀ) ਦੇ ਸਹਿਯੋਗ ਨਾਲ ਅੱਜ ਵਣਜ ਭਵਨ, ਨਵੀਂ ਦਿੱਲੀ ਵਿਖੇ ਨਿਰਯਾਤਕਾਂ ਲਈ ਯੂਰੋਪੀਅਨ ਯੂਨੀਅਨ ਕਾਰਬਨ ਬਾਰਡਰ ਐਡਜਸਟਮੈਂਟ ਮਕੈਨੀਜ਼ਮ (EU CBAM) ਨਿਯਮਾਂ ‘ਤੇ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਨਿਰਯਾਤਕਾਂ ਅਤੇ ਉਦਯੋਗ ਦੇ ਹਿੱਸੇਦਾਰਾਂ ਸਮੇਤ ਲਗਭਗ 100 ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਦਾ ਉਦੇਸ਼ ਸੀਬੀਏਐੱਮ ਦੇ ਤਹਿਤ ਬਦਲਦੀਆਂ ਰੈਗੂਲੇਟਰੀ ਜ਼ਰੂਰਤਾਂ ਪ੍ਰਤੀ ਭਾਰਤੀ ਨਿਰਯਾਤਕਾਂ ਦਰਮਿਆਨ ਜਾਗਰੂਕਤਾ ਅਤੇ ਤਿਆਰੀ ਨੂੰ ਵਧਾਉਣਾ ਸੀ।

ਤਕਨੀਕੀ ਸੈਸ਼ਨਾਂ ਵਿੱਚ ਭਾਗੀਦਾਰੀ ਨੂੰ ਈਯੂ ਸੀਏਬੀਐੱਮ ਫ੍ਰੇਮਵਰਕ, ਇਸ ਦੇ ਲਾਗੂ ਹੋਣ ਦੀ ਸੀਮਾ ਅਤੇ ਇਸ ਅਧੀਨ ਆਉਣ ਵਾਲੇ ਉਤਪਾਦਾਂ, ਨਿਰਯਾਤਕਾਂ ਦੀਆਂ ਜ਼ਿੰਮੇਵਾਰੀਆਂ, ਐੱਮਬੈਡਿਡ ਐਮੀਸ਼ਨ ਦੀ ਗਣਨਾ, ਡੇਟਾ ਕਲੈਕਸ਼ਨ ਅਤੇ ਰਿਪੋਰਟਿੰਗ ਜ਼ਰੂਰਤਾਂ ਅਤੇ ਐਕ੍ਰੇਡਿਟੇਸ਼ਨ ਅਤੇ ਵੈਰੀਫਿਕੇਸ਼ਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਵਿਵਹਾਰਕ ਪੱਧਰ ‘ਤੇ ਇਨ੍ਹਾਂ ਜ਼ਰੂਰਤਾਂ ਦੀ ਵਰਤੋਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਨਿਰਯਾਤਕਾਂ ਦੀ ਸਹਾਇਤਾ ਲਈ ਲੋਹਾ, ਸਟੀਲ ਅਤੇ ਐਲੂਮੀਨੀਅਮ ਸੈਕਟਰਾਂ ਨਾਲ ਜੁੜੇ ਵਿਵਹਾਰਕ ਕੇਸ ਸਟਡੀਜ਼ ਕੀਤੀ ਗਈ।

ਇਸ ਸੈਸ਼ਨ ਨੇ ਨਿਰਯਾਤਕਾਂ ਅਤੇ ਉਦਯੋਗ ਪ੍ਰਤੀਨਿਧੀਆਂ ਨੂੰ ਸੀਬੀਏਐੱਮ ਦੇ ਰੈਗੂਲੇਟਰੀ ਅਤੇ ਟੈਕਨੀਕਲ ਪਹਿਲੂਆਂ ਨੂੰ ਸਮਝਣ ਅਤੇ ਅਨੁਪਾਲਣਾ ਅਤੇ ਰਿਪੋਰਟਿੰਗ ਨਾਲ ਜੁੜੇ ਮੁੱਦਿਆਂ ‘ਤੇ ਸਪਸ਼ਟੀਕਰਣ ਪ੍ਰਾਪਤ ਕਰਨ ਲਈ ਇੱਕ ਇੰਟਰਐਕਟਿਵ ਪਲੈਟਫਾਰਮ ਪ੍ਰਦਾਨ ਕੀਤਾ। ਚਰਚਾਵਾਂ ਦੌਰਾਨ ਸਮੇਂ ਸਿਰ ਜਾਗਰੂਕਤਾ ਅਤੇ ਤਿਆਰੀ ਦੇ ਮਹੱਤਵ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਕਿਉਂਕਿ ਸਥਿਰਤਾ ਨਾਲ ਜੁੜੀਆਂ ਰੈਗੂਲੇਟਰੀ ਜ਼ਰੂਰਤਾਂ ਅੰਤਰਰਾਸ਼ਟਰੀ ਵਪਾਰ ਵਿੱਚ ਤੇਜ਼ੀ ਨਾਲ ਪ੍ਰਾਸੰਗਿਕ ਹੁੰਦੀਆਂ ਜਾ ਰਹੀਆਂ ਹਨ।

ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਵਣਜ ਵਿਭਾਗ ਦੇ ਸਕੱਤਰ ਸ਼੍ਰੀ ਅਮਿਤ ਵਰਮਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤੀ ਨਿਰਯਾਤਕਾਂ ਨੂੰ ਢੁਕਵੇਂ ਤੌਰ ‘ਤੇ ਸੂਚਿਤ ਅਤੇ ਤਿਆਰ ਰੱਖਿਆ ਜਾਵੇ, ਤਾਂ ਜੋ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਸਥਿਰਤਾ ਨਾਲ ਜੁੜੀਆਂ ਉਭਰ ਰਹੀਆਂ ਲੋੜਾਂ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਨਿਰਯਾਤਕਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਅਤੇ ਉਭਰ ਰਹੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਬਿਹਤਰ ਸਮਝ ਵਿਕਸਿਤ ਕਰਨ ਲਈ ਵਿਭਾਗ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਵਿਭਾਗ ਉਦਯੋਗ ਅਤੇ ਸਬੰਧਿਤ ਹਿਤਧਾਰਕਾਂ ਦੇ ਨਾਲ ਲਗਾਤਾਰ ਜੁੜਿਆ ਹੋਇਆ ਹੈ ਅਤੇ ਭਾਰਤੀ ਨਿਰਯਾਤਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਲਈ ਵਿਵਹਾਰਕ ਅਤੇ ਪਹੁੰਚਯੋਗ ਹੱਲ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।

ਇਸ ਸੈਸ਼ਨ ਦੇ ਪਿਛੋਕੜ ਬਾਰੇ ਦੱਸਦੇ ਹੋਏ, ਐੱਨਏਬੀਸੀਬੀ ਦੇ ਸੀਈਓ ਸ਼੍ਰੀ. ਐੱਨ.ਵੈਂਕਟੇਸ਼ਵਰਨ ਨੇ ਨਿਕਾਸੀ ਨਾਲ ਜੁੜੇ ਡੇਟਾ ਉੱਪਰ ਭਰੋਸਾ ਕਾਇਮ ਕਰਨ ਅਤੇ ਸੀਬੀਏਐੱਮ ਦੀਆਂ ਜ਼ਰੂਰਤਾਂ ਦੀ ਪਾਲਣਾ ਕਰਨ ਵਿੱਚ ਮਦਦ ਦੇ ਲਈ ਇੱਕ ਭਰੋਸੇਮੰਦ ਐਕ੍ਰੇਡਿਟੇਸ਼ਨ ਅਤੇ ਵੈਰੀਫਿਕੇਸ਼ਨ ਈਕੋਸਿਸਟਮ ਦੇ ਮਹੱਤਵ ‘ਤੇ ਚਾਨਣਾ ਪਾਇਆ। 

ਈਈਪੀਸੀ ਦੇ ਚੇਅਰਮੈਨ, ਸ਼੍ਰੀ ਪੰਕਜ ਚੱਡਾ ਨੇ ਸਪਲਾਇਰ ਅਤੇ ਹੋਰ ਹਿਤਧਾਰਕਾਂ ਨੂੰ ਉਚਿਤ ਨਿਕਾਸੀ-ਸਬੰਧਿਤ ਡੇਟਾ ਦੀ ਉਪਲਬਧਤਾ ਸਮੇਤ ਸੰਪੂਰਨ ਐਕਸਪੋਰਟ ਵੈਲਿਊ ਚੇਨ ਵਿੱਚ ਜਾਗਰੂਕਤਾ ਅਤੇ ਤਿਆਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤੀ ਨਿਰਯਾਤਕਾਂ ਦੁਆਰਾ ਅਨੁਪਾਲਣ ਨੂੰ ਅਸਾਨ ਬਣਾਉਣ ਲਈ ਪ੍ਰਭਾਵਸ਼ਾਲੀ ਵੈਰੀਫਿਕੇਸ਼ਨ ਸਿਸਟਮ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

ਵਣਜ ਵਿਭਾਗ ਦੇ ਨਿਰਯਾਤਕਾਂ, ਉਦਯੋਗ ਯੂਨੀਅਨਾਂ ਅਤੇ ਸਬੰਧਿਤ ਸੰਸਥਾਵਾਂ ਨਾਲ ਆਪਣਾ ਜੁੜਾਅ ਬਣਾਈ ਰੱਖਣ ਦੀ ਗੱਲ ਦੁਹਰਾਈ ਹੈ। ਇਸ ਦਾ ਮਕਸਦ ਸਥਿਰਤਾ ਨਾਲ ਜੁੜੇ ਨਵੇਂ ਵਪਾਰ ਨਿਯਮਾਂ ਬਾਰੇ ਜਾਗਰੂਕਤਾ ਅਤੇ ਸਮਰੱਥਾ ਵਧਾਉਣਾ ਹੈ, ਨਾਲ ਹੀ ਬਦਲਦੀਆਂ ਆਲਮੀ ਬਜ਼ਾਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਭਾਰਤੀ ਉਦਯੋਗ ਨੂੰ ਤਿਆਰ ਹੋਣ ਵਿੱਚ ਮਦਦ ਕਰਨਾ ਹੈ।

ਸੈਸ਼ਨ ਦੀ ਸਮਾਪਤੀ ਕੁਇਜ਼ ਸੈਸ਼ਨ ਅਤੇ ਉਦਯੋਗ ਪ੍ਰਤੀਨਿਧੀਆਂ ਅਤੇ ਨਿਰਯਾਤਕਾਂ ਦੇ ਨਾਲ ਗੱਲਬਾਤ ਦੇ ਨਾਲ ਹੋਈ, ਜਿਸ ਨਾਲ ਭਾਗੀਦਾਰਾਂ ਨੂੰ ਈਯੂ ਸੀਬੀਏਐੱਮ ਅਤੇ ਇਸ ਦੇ ਲਾਗੂਕਰਨ ਦੇ ਵੱਖ-ਵੱਖ ਪਹਿਲੂਆਂ ‘ਤੇ ਸਪਸ਼ਟੀਕਰਣ ਪ੍ਰਾਪਤ ਕਰਨ ਦਾ ਮੌਕਾ ਮਿਲਿਆ। 

************

ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ /ਸ਼ੱਬੀਰ ਆਜ਼ਾਦ/ ਏਕੇ


(रिलीज़ आईडी: 2301234) आगंतुक पटल : 2
इस विज्ञप्ति को इन भाषाओं में पढ़ें: Urdu , English , हिन्दी , Telugu