ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਰੀਜ਼ਨਲ ਲੇਬਰ ਕਮਿਸ਼ਨਰ (ਕੇਂਦਰੀ) ਕਾਨਪੁਰ ਦੇ ਸੁਲ੍ਹਾ-ਸਫਾਈ ਦੇ ਯਤਨਾਂ ਨਾਲ ਆਰਡਨੈਂਸ ਫੈਕਟਰੀ ਦੇ 423 ਕਾਂਟ੍ਰੈਕਟ ਵਰਕਰਾਂ ਨੂੰ ਲਾਭ ਪਹੁੰਚਾਉਣ ਵਾਲਾ ਇੱਕ ਵੱਡਾ ਸਮਝੌਤਾ ਹੋਇਆ

प्रविष्टि तिथि: 18 AUG 2026 12:12PM by PIB Chandigarh

ਐਡਵਾਂਸਡ ਵੈਪਨਸ ਐਂਡ ਇਕਿਉਪਮੈਂਟ ਇੰਡੀਆ ਲਿਮਿਟੇਡ (AWEIL) ਅਧੀਨ ਕਾਨਪੁਰ ਸਥਿਤ ਆਰਡਨੈਂਸ ਫੈਕਟਰੀ ਵਿੱਚ ਕੰਮ ਕਰਨ ਵਾਲੇ 423 ਕਾਂਟ੍ਰੈਕਟ ਵਰਕਰਾਂ ਨਾਲ ਸਬੰਧਿਤ ਇੱਕ ਮਹੱਤਵਪੂਰਨ ਵੇਤਨ ਵਿਵਾਦ ਨੂੰ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਚੀਫ ਲੇਬਰ ਕਮਿਸ਼ਨਰ (ਕੇਂਦਰੀ) ਦਫ਼ਤਰ ਦੀ ਸਰਪ੍ਰਸਤੀ ਹੇਠ ਕਾਨਪੁਰ ਸਥਿਤ ਰੀਜ਼ਨਲ ਲੇਬਰ ਕਮਿਸ਼ਨਰ (ਕੇਂਦਰੀ) ਦੀ ਸਮੇਂ ਸਿਰ ਦਖਲਅੰਦਾਜੀ ਅਤੇ ਨਿਰੰਤਰ ਸੁਲ੍ਹਾ-ਸਫਾਈ ਦੇ ਯਤਨਾਂ ਰਾਹੀਂ ਸਫਲਤਾਪੂਰਵਕ ਹੱਲ ਕਰ ਲਿਆ ਗਿਆ ਹੈ।

ਸੁਲ੍ਹਾ ਸਫਾਈ ਦੇ ਯਤਨਾਂ ਸਦਕਾ, ਠੇਕੇਦਾਰ M/s ਇਮੈਂਸ ਮੈਨਪਾਵਰ ਪ੍ਰਾਈਵੇਟ ਲਿਮਿਟੇਡ ਨੇ 13.08.2026 ਨੂੰ ਜੂਨ ਅਤੇ ਜੁਲਾਈ 2026 ਦੇ ਮਹੀਨਿਆਂ ਦੇ ਬਕਾਇਆ ਵੇਤਨ ਵਜੋਂ 423 ਕਾਮਿਆਂ ਨੂੰ ਲਗਭਗ 50,00,000/- ਰੁਪਏ (ਪੰਜਾਹ ਲੱਖ ਰੁਪਏ) ਦਾ ਭੁਗਤਾਨ ਕੀਤਾ। 

ਇਸ ਤੋਂ ਇਲਾਵਾ, ਕਾਨਪੁਰ ਦੇ ਰੀਜ਼ਨਲ ਲੇਬਰ ਕਮਿਸ਼ਨਰ (ਕੇਂਦਰੀ) ਦੀ ਦਖਲਅੰਦਾਜ਼ੀ ਤੋਂ ਬਾਅਦ, ਠੇਕੇਦਾਰ ਦਾ ਮਈ 2026 ਮਹੀਨੇ ਦਾ ਪੈਂਡਿੰਗ ਬਿਲ ਵੀ ਪ੍ਰਿੰਸੀਪਲ ਇੰਪਲੌਇਰ ਦੁਆਰਾ ਜਾਰੀ ਕਰ ਦਿੱਤਾ ਗਿਆ, ਜਿਸ ਨਾਲ ਵੇਤਨ ਸਬੰਧੀ ਮੁੱਦਿਆਂ ਦੇ ਨਿਪਟਾਰੇ ਵਿੱਚ ਸੁਵਿਧਾ ਹੋਈ ਅਤੇ ਸਬੰਧਿਤ ਕਰਮਚਾਰੀਆਂ ਦੇ ਸਮੇਂ ਸਿਰ ਭੁਗਤਾਨ ਯਕੀਨੀ ਹੋਇਆ।

ਸਮੇਂ ਸਿਰ ਦਖਲਅੰਦਾਜੀ ਅਤੇ ਪ੍ਰਭਾਵਸ਼ਾਲੀ ਸੁਲ੍ਹਾ ਸਫਾਈ ਦੇ ਯਤਨਾਂ ਦੇ ਨਤੀਜੇ ਵਜੋਂ, ਕਾਨਪੁਰ ਸਥਿਤ ਆਰਡਨੈਂਸ ਫੈਕਟਰੀ ਵਿੱਚ ਕਾਮਿਆਂ ਦੇ ਇੱਕ ਸਮੂਹ ਦੁਆਰਾ ਪ੍ਰਸਤਾਵਿਤ ਹੜਤਾਲ/ਪ੍ਰਦਰਸ਼ਨ ਨੂੰ ਸਫਲਤਾਪੂਰਵਕ ਟਾਲ ਦਿੱਤਾ ਗਿਆ। ਇਸ ਨਾਲ ਉਦਯੋਗਿਕ ਕੰਮਾਂ ਵਿੱਚ ਰੁਕਾਵਟ ਨੂੰ ਰੋਕਿਆ ਜਾ ਸਕਿਆ ਅਤੇ ਪ੍ਰਤਿਸ਼ਠਾਨ ਵਿੱਚ ਉਦਯੋਗਿਕ ਸ਼ਾਂਤੀ ਅਤੇ ਸਦਭਾਵਨਾ ਨੂੰ ਹੁਲਾਰਾ ਮਿਲਿਆ।

ਸੁਲ੍ਹਾ ਸਫਾਈ ਦੀ ਕਾਰਵਾਈ ਦੌਰਾਨ, ਪ੍ਰਬੰਧਨ ਨੂੰ ਕਾਮਿਆਂ ਦੀ ਭਲਾਈ, ਉਚਿਤ ਸੇਵਾ ਸ਼ਰਤਾਂ ਅਤੇ ਕਿਰਤ ਕਾਨੂੰਨਾਂ ਦੀ ਪਾਲਣਾ ਨਾਲ ਸਬੰਧਿਤ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਰਚਨਾਤਮਕ ਸੰਵਾਦ ਰਾਹੀਂ ਸਦਭਾਵਨਾਪੂਰਨ ਉਦਯੋਗਿਕ ਸਬੰਧ ਬਣਾਈ ਰੱਖਣ ਅਤੇ ਭਲਾਈ ਉਪਾਵਾਂ ਨੂੰ ਸਮੇਂ ਸਿਰ ਲਾਗੂ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਪ੍ਰਬੰਧਨ ਨੇ ਭਰੋਸਾ ਦਿੱਤਾ ਕਿ ਉਹ ਕਾਰਜਬਲ ਦੀ ਭਲਾਈ ਅਤੇ ਕਾਨੂੰਨੀ ਪ੍ਰਾਵਧਾਨਾਂ ਦੀ ਪਾਲਣਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖੇਗਾ।

ਇਹ ਸਫਲ ਸੁਲ੍ਹਾ ਸਫਾਈ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਵਰਕਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਕਾਨੂੰਨੀ ਲਾਭਾਂ ਦੀ ਸਮੇਂ ਸਿਰ ਪ੍ਰਾਪਤੀ ਨੂੰ ਯਕੀਨੀ ਬਣਾਉਣ, ਨਿਰਪੱਖ ਕਿਰਤ ਅਭਿਆਸਾਂ ਨੂੰ ਹੁਲਾਰਾ ਦੇਣ ਅਤੇ ਪ੍ਰਭਾਵਸ਼ਾਲੀ ਸੁਲ੍ਹਾ ਸਫਾਈ ਅਤੇ ਰਚਨਾਤਮਕ ਸੰਵਾਦ ਰਾਹੀਂ ਸਦਭਾਵਨਾਪੂਰਨ ਉਦਯੋਗਿਕ ਸਬੰਧਾਂ ਨੂੰ ਹੁਲਾਰਾ ਦੇਣ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।

*********

ਰਿਣੀ ਚੌਧਰੀ/ਐਂਜੇਲੀਨਾ ਅਲੈਗਜੈਂਡਰ/ਏਕੇ

 


(रिलीज़ आईडी: 2300901) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Tamil