ਰੱਖਿਆ ਮੰਤਰਾਲਾ
azadi ka amrit mahotsav

ਲੋਕਾਯਾਨ 2026- ਭਾਰਤੀ ਜਲ ਸੈਨਾ ਦੇ ਸ਼ਿਪ ਸੁਦਰਸ਼ਿਨੀ ਦਾ ਪੋਂਟਾ ਡੇਲਗਾਡਾ ਪੋਰਟ ‘ਤੇ ਪੜਾਅ ਠਹਿਰਾਅ ਸੰਪੰਨ

प्रविष्टि तिथि: 17 AUG 2026 3:37PM by PIB Chandigarh

ਭਾਰਤੀ ਜਲ ਸੈਨਾ ਦੇ ਸੇਲ ਟ੍ਰੇਨਿੰਗ ਸ਼ਿਪ, ਆਈਐੱਨਐੱਸ ਸੁਦਰਸ਼ਿਨੀ ਨੇ ਲੋਕਾਯਾਨ 2026 ਦੇ ਹਿੱਸੇ ਵਜੋਂ 16 ਅਗਸਤ 2026 ਨੂੰ ਅਜ਼ੋਰੇਸ (Azores) ਦੇ ਪੋਂਟਾ ਡੇਲਗਾਡਾ ਵਿੱਚ ਆਪਣਾ ਪੜਾਅ ਠਹਿਰਾਅ ਸੰਪੰਨ ਕੀਤਾ।

ਇਸ ਦੌਰਾਨ ਪੁਰਤਗਾਲੀ ਜਲ ਸੈਨਾ ਦੇ ਨਾਲ ਪੇਸ਼ੇਵਰ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਨਾਲ ਦੋਵੇਂ ਜਲ ਸੈਨਾਵਾਂ ਦੇ ਦਰਮਿਆਨ ਸਮੁੰਦਰੀ ਸਹਿਯੋਗ ਅਤੇ ਦੋਸਤਾਨਾ ਸਬੰਧ ਮਜ਼ਬੂਤ ਹੋਏ। ਪੁਰਤਗਾਲੀ ਜਲ ਸੈਨਾ ਦੇ ਨੇਵੀ ਸੇਲ ਟ੍ਰੇਨਿੰਗ ਵੈਸਲ, ਐੱਨਆਰਪੀ ਸੈਗ੍ਰੇਸ ‘ਤੇ ਇੱਕ ਰਸਮੀ ਸੁਆਗਤ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਤੋਂ ਬਾਅਦ ਸਥਾਨਕ ਸੈਨਿਕ ਅਗਵਾਈ, ਡਿਪਲੋਮੈਟਸ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਲਈ ਆਈਐੱਨਐੱਸ ਸੁਦਰਸ਼ਿਨੀ ‘ਤੇ ਇੱਕ ਆਪਸੀ ਸੁਆਗਤ ਸਮਾਰੋਹ ਆਯੋਜਿਤ ਕੀਤਾ ਗਿਆ।  

ਆਈਐੱਨਐੱਸ ਸੁਦਰਸ਼ਿਨੀ ਨੇ 15 ਅਗਸਤ 2026 ਨੂੰ ਪੋਂਟਾ ਡੇਲਗਾਡਾ ਵਿਖੇ ਭਾਰਤ ਦਾ 80ਵਾਂ ਸੁਤੰਤਰਤਾ ਦਿਵਸ ਵੀ ਮਨਾਇਆ। ਜਹਾਜ਼ ਨੂੰ ਪੂਰੀ ਤਰ੍ਹਾਂ ਨਾਲ ਸਜਾਇਆ ਗਿਆ ਸੀ ਅਤੇ ਇਸ ਮੌਕੇ ਨੂੰ ਮਾਣ ਅਤੇ ਦੇਸ਼ ਭਗਤੀ ਨਾਲ ਮਨਾਉਣ ਲਈ ਇੱਕ ਝੰਡਾ ਲਹਿਰਾਉਣ ਦਾ ਸਮਾਰੋਹ ਆਯੋਜਿਤ ਕੀਤਾ ਗਿਆ ਸੀ।

ਆਈਐੱਨਐੱਸ ਸੁਦਰਸ਼ਿਨੀ ਹੁਣ ਲਿਸਬਨ ਲਈ ਰਵਾਨਾ ਹੋ ਚੁੱਕੀ ਹੈ। 21 ਅਗਸਤ 2026 ਨੂੰ, ਆਈਐੱਨਐੱਸ ਸੁਦਰਸ਼ਿਨੀ ਅਤੇ ਐੱਨਆਰਪੀ ਸੈਗ੍ਰੇਸ ਸਮੁੰਦਰ ਵਿੱਚ ਸੰਯੁਕਤ ਪਾਸਿੰਗ ਐਕਸਰਸਾਈਜ਼ (ਪੈਸੇਜ ਐਕਸਰਸਾਈਜ਼) ਕਰਨ ਵਾਲੇ ਹਨ। ਇਸ ਵਿੱਚ ਤਾਲਮੇਲ ਵਾਲੇ ਸਮੁੰਦਰੀ ਜਹਾਜ਼ਾਂ  ਦੇ ਯੁੱਧ ਅਭਿਆਸ ਅਤੇ ਸੰਚਾਰ ਅਭਿਆਸ ਸ਼ਾਮਲ ਹੋਣਗੇ, ਜਿਸ ਨਾਲ ਦੋਵੇਂ ਜਲ ਸੈਨਾਵਾਂ ਦਰਮਿਆਨ ਅੰਤਰ-ਸੰਚਾਲਨ ਅਤੇ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ।

******

ਵੀਐੱਮ/ਏਐੱਸ/ਏਕੇ

 


(रिलीज़ आईडी: 2300892) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Tamil