ਆਯੂਸ਼
azadi ka amrit mahotsav

ਆਯੁਰਵੇਦ ਨੂੰ ਵੱਡਾ ਹੁਲਾਰਾ: ਸੀਸੀਆਰਏਐੱਸ ਅਤੇ ਬੀਆਈਐੱਸ ਦਰਮਿਆਨ ਵਿਸ਼ਵ ਪੱਧਰ ਦੇ ਮਿਆਰ ਕਾਇਮ ਕਰਨ ਲਈ ਸਮਝੌਤਾ (ਐੱਮਓਯੂ)

Posted On: 07 AUG 2026 6:24PM by PIB Chandigarh

ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਅਧੀਨ ਸਿਖਰਲੀ ਖੋਜ ਸੰਸਥਾ, ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼ (ਸੀਸੀਆਰਏਐੱਸ) ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡ (ਬੀਆਈਐੱਸ), ਭਾਰਤ ਦੇ ਰਾਸ਼ਟਰੀ ਮਿਆਰ ਬਿਊਰੋ, ਨੇ ਅੱਜ ਆਯੂਸ਼ ਖੇਤਰ ਲਈ ਗੁਣਵੱਤਾ ਮਿਆਰਾਂ, ਅਨੁਕੂਲਤਾ ਮੁਲਾਂਕਣ, ਵਿਗਿਆਨਕ ਖੋਜ ਅਤੇ ਸਮਰੱਥਾ ਨਿਰਮਾਣ ਨੂੰ ਸਾਂਝੇ ਤੌਰ 'ਤੇ ਅੱਗੇ ਵਧਾਉਣ ਲਈ ਇੱਕ ਸਮਝੌਤਾ-ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ।

ਇਸ ਸਮਝੌਤੇ 'ਤੇ ਸੀਸੀਆਰਏਐੱਸ ਦੇ ਡਾਇਰੈਕਟਰ ਜਨਰਲ, ਪ੍ਰੋਫੈਸਰ (ਵੈਦਯ) ਰਬੀਨਾਰਾਇਣ ਆਚਾਰੀਆ ਅਤੇ ਬੀਆਈਐੱਸ ਦੇ ਡਿਪਟੀ ਡਾਇਰੈਕਟਰ ਜਨਰਲ (ਮਾਨਕੀਕਰਣ-II) ਸ਼੍ਰੀ ਸੰਜੇ ਪੰਤ ਨੇ ਆਯੁਸ਼ ਮੰਤਰਾਲੇ ਦੇ ਸਕੱਤਰ, ਵੈਦਯ ਰਾਜੇਸ਼ ਕੋਟੇਚਾ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ। ਇਹ ਸਮਝੌਤਾ ਆਯੁਰਵੇਦ ਲਈ ਵਿਸ਼ਵ ਪੱਧਰ 'ਤੇ ਗੁਣਵੱਤਾ ਮਿਆਰ ਸਥਾਪਿਤ ਕਰਨ ਦੇ ਭਾਰਤ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਨਾਲ ਸੁਰੱਖਿਅਤ, ਵਿਗਿਆਨਕ ਤੌਰ 'ਤੇ ਪ੍ਰਮਾਣਿਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਵੀਕਾਰ ਕੀਤੇ ਗਏ ਆਯੁਰਵੈਦਿਕ ਉਤਪਾਦਾਂ, ਅਭਿਆਸਾਂ ਅਤੇ ਖੋਜ ਲਈ ਰਾਹ ਪੱਧਰਾ ਕਰਦਾ ਹੈ।

ਇਹ ਸਾਂਝੇਦਾਰੀ ਨਾਲ ਆਯੁਰਵੇਦ ਅਤੇ ਹੋਰ ਆਯੂਸ਼ ਪ੍ਰਣਾਲੀਆਂ ਲਈ ਮਿਆਰਾਂ ਦੇ ਸਹਿਯੋਗੀ ਵਿਕਾਸ ਦੀ ਸਹੂਲਤ ਦੇਵੇਗੀ, ਪ੍ਰਯੋਗਸ਼ਾਲਾ ਗੁਣਵੱਤਾ ਅਤੇ ਅਨੁਕੂਲਤਾ ਮੁਲਾਂਕਣ ਵਿਧੀ ਨੂੰ ਮਜ਼ਬੂਤ ​​ਕਰੇਗੀ, ਰਵਾਇਤੀ ਗਿਆਨ ਦੀ ਵਿਗਿਆਨਕ ਤਸਦੀਕ ਨੂੰ ਉਤਸ਼ਾਹਿਤ ਕਰੇਗੀ ਅਤੇ ਅੰਤਰਰਾਸ਼ਟਰੀ ਮਾਨਕੀਕਰਣ ਪਹਿਲਕਦਮੀਆਂ ਵਿੱਚ ਭਾਰਤ ਦੇ ਯੋਗਦਾਨ ਨੂੰ ਵਧਾਏਗੀ।

ਇਸ ਮੌਕੇ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ, ''ਗੁਣਵੱਤਾ ਭਰੋਸੇਯੋਗਤਾ ਦੀ ਬੁਨਿਆਦ ਹੈ ਅਤੇ ਭਰੋਸੇਯੋਗਤਾ ਵਿਸ਼ਵਵਿਆਪੀ ਸਵੀਕ੍ਰਿਤੀ ਦੀ ਕੁੰਜੀ ਹੈ। ਸੀਸੀਆਰਏਐੱਸ ਅਤੇ ਬੀਆਈਐੱਸ ਦਰਮਿਆਨ ਇਹ ਸਾਂਝੇਦਾਰੀ ਮਜ਼ਬੂਤ, ਵਿਗਿਆਨ-ਅਧਾਰਿਤ ਮਾਪਦੰਡ ਬਣਾਉਣ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਸ਼ੀਲ ਕਦਮ ਹੈ ਜਿਸ ਨਾਲ ਆਯੁਰਵੇਦ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ​​ਕਰੇਗਾ, ਨਵੀਨਤਾ ਦਾ ਸਮਰਥਨ ਕਰੇਗਾ ਅਤੇ ਵਿਸ਼ਵ ਭਰ ਵਿੱਚ ਪ੍ਰਮਾਣਿਤ ਰਵਾਇਤੀ ਚਿਕਿਤਸਾ ਦੇ ਖੇਤਰ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਮਜ਼ਬੂਤ ਹੋਵੇਗੀ।"

ਪ੍ਰੋਫੈਸਰ (ਵੈਦਯ) ਰਬੀਨਾਰਾਇਣ ਅਚਾਰੀਆ ਨੇ ਕਿਹਾ, ''ਸੀਸੀਆਰਏਐੱਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਗੁਣਵੱਤਾ ਪ੍ਰਣਾਲੀਆਂ ਨੂੰ ਅਪਣਾ ਕੇ ਆਪਣੇ ਰਿਸਰਚ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਹੈ ਅਤੇ ਇਸ ਦੀਆਂ ਕਈ ਸੰਸਥਾਵਾਂ ਅਤੇ ਪ੍ਰਯੋਗਸ਼ਾਲਾਵਾਂ ਪਹਿਲਾਂ ਤੋਂ ਹੀ ਐੱਨਏਬੀਐੱਲ ਅਤੇ ਆਈਐੱਸਓ ਮਿਆਰਾਂ ਤਹਿਤ ਮਾਨਤਾ ਪ੍ਰਾਪਤ ਹਨ। ਬੀਆਈਐੱਸ ਦੇ ਨਾਲ ਇਹ ਸਹਿਯੋਗ ਖੋਜ ਦੀ ਗੁਣਵੱਤਾ,ਪ੍ਰਯੋਗਸ਼ਾਲਾ ਪ੍ਰਕਿਰਿਆਵਾਂ ਦੇ  ਮਿਆਰੀਕਰਣ ਅਤੇ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਬੈਂਚਮਾਰਕ ਦੇ ਵਿਕਾਸ ਨੂੰ ਹੋਰ ਬਿਹਤਰ ਬਣਾਏਗਾ, ਜਿਸ ਨਾਲ ਖੋਜਕਰਤਾਵਾਂ, ਉਦਯੋਗ ਅਤੇ ਆਖਰਕਾਰ ਲੋਕਾਂ ਨੂੰ ਲਾਭ ਹੋਵੇਗਾ।

ਬੀਆਈਐੱਸ ਦੇ ਡਿਪਟੀ ਡਾਇਰੈਕਟਰ ਜਨਰਲ (ਸਟੈਂਡਰਡਾਈਜ਼ੇਸ਼ਨ-ii) ਸ਼੍ਰੀ ਸੰਜੈ ਪੰਤ ਨੇ ਇਸ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ, ਇਹ ਸਮਝੌਤਾ ਬੀਆਈਐੱਸ ਲਈ ਇੱਕ ਇਤਿਹਾਸਕ ਮੀਲ ਪੱਥਰ ਹੈ, ਕਿਉਂਕਿ ਇਹ 100ਵਾਂ ਸਮਝੌਤਾ ਪੱਤਰ ਹੈ ਅਤੇ ਕਿਸੇ ਆਯੂਸ਼ ਸੰਗਠਨ ਨਾਲ ਹਸਤਾਖਰ ਕੀਤਾ ਗਿਆ ਪਹਿਲਾ ਸਹਿਮਤੀ-ਪੱਤਰ ਹੈ। ਬੀਆਈਐੱਸ ਨੇ ਦੇਸ਼ ਭਰ ਵਿੱਚ 100 ਤੋਂ ਵੱਧ ਪ੍ਰਮੁੱਖ ਵਿਦਿਅਕ ਅਤੇ ਖੋਜ ਸੰਸਥਾਵਾਂ ਨਾਲ ਸਫਲ ਭਾਈਵਾਲੀ ਬਣਾਈ ਹੈ। ਸਾਨੂੰ ਇਸ ਨੈੱਟਵਰਕ ਵਿੱਚ ਸੀਸੀਆਰਏਐੱਸ ਦਾ ਸੁਆਗਤ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ। ਸੀਸੀਆਰਏਐੱਸ ਦੇ ਵਿਗਿਆਨੀਆਂ ਦੀ ਮੁਹਾਰਤ ਮਿਆਰਾਂ ਨੂੰ  ਵਿਕਸਿਤ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਬਿਹਤਰ ਬਣਾਏਗੀ ਅਤੇ ਪ੍ਰੋਜੈਕਟ ਲੀਡਰਾਂ ਵਜੋਂ ਉਨ੍ਹਾਂ ਦੀ ਭੂਮਿਕਾ ਆਯੁਰਵੇਦ ਲਈ ਮਜ਼ਬੂਤ ਭਾਰਤੀ ਮਿਆਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਵੇਗੀ।

ਬੀਆਈਐੱਸ ਦੀ ਚੇਅਰਪਰਸਨ ਵੈਦਯ ਜਯੰਤ ਦੇਵਪੁਜਾਰੀ ਨੇ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਯੁਰਵੈਦ ਵਿਚ ਵਿਸ਼ਵਾਸ ਵਧਾਉਣ ਲਈ ਵਿਗਿਆਨਿਕ ਮਾਨਕੀਕਰਣ ਜ਼ਰੂਰੀ ਹੈ। ਇਹ ਭਾਈਵਾਲੀ ਆਯੁਸ਼ ਖੇਤਰ ਵਿੱਚ ਗੁਣਵੱਤਾ ਭਰੋਸੇ ਲਈ ਇੱਕ ਮਜ਼ਬੂਤ ਅਤੇ ਸਥਾਈ ਢਾਂਚਾ ਕਾਇਮ ਕਰਨ ਲਈ ਖੋਜ ਉੱਤਮਤਾ ਅਤੇ ਮਿਆਰਾਂ ਦੀ ਮੁਹਾਰਤ ਨੂੰ ਇਕੱਠੇ ਲਿਆਉਂਦੀ ਹੈ।

ਮਿਆਰਾਂ ਦੇ ਵਿਕਾਸ ਵਿੱਚ ਹੋਈ ਪ੍ਰਗਤੀ ਨੂੰ ਸਾਂਝਾ ਕਰਦੇ ਹੋਏ, ਬੀਆਈਐੱਸ ਦੇ ਆਯੁਸ਼ ਵਿਭਾਗ ਦੇ ਡਾ. ਰਾਘਵੇਂਦਰ ਨਾਇਕ ਨੇ ਦੱਸਿਆ ਕਿ 128 ਭਾਰਤੀ ਮਿਆਰ ਇਸ ਸਮੇਂ ਆਯੁਰਵੇਦ ਸੈਕਸ਼ਨਲ ਕਮੇਟੀ ਦੇ ਅਧੀਨ ਹਨ, ਜਦੋਂ ਕਿ ਵੱਖ-ਵੱਖ ਆਯੁਸ਼ ਖੇਤਰਾਂ ਨੂੰ ਕਵਰ ਕਰਨ ਵਾਲੇ 243 ਮਿਆਰ ਵਿਕਸਿਤ ਕੀਤੇ ਗਏ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ "ਸੀਸੀਆਰਏਐੱਸ ਨਾਲ ਸਹਿਯੋਗ ਸਬੂਤ-ਅਧਾਰਿਤ, ਵਿਸ਼ਵ ਪੱਧਰ 'ਤੇ ਸਬੰਧਿਤ ਮਿਆਰਾਂ ਦੇ ਵਿਕਾਸ ਨੂੰ ਕਾਫ਼ੀ ਤੇਜ਼ ਕਰੇਗਾ ਜੋ ਆਯੁਰਵੇਦ ਦੇ ਗੁਣਵੱਤਾ ਵਾਤਾਵਰਣ ਨੂੰ ਹੋਰ ਮਜ਼ਬੂਤ ​​ਕਰੇਗਾ।"

ਇਸ ਮੌਕੇ 'ਤੇ ਸ਼੍ਰੀਮਤੀ ਸ੍ਰਿਸ਼ਟੀ ਦੀਕਸ਼ਿਤ, ਵਿਗਿਆਨੀ 'ਈ' ਅਤੇ ਮੁਖੀ, ਆਯੂਸ਼ ਵਿਭਾਗ, ਬੀਆਈਐੱਸ; ਡਾ. ਐੱਨ. ਸ੍ਰੀਕਾਂਤ, ਡੀਡੀਜੀ, ਸੀਸੀਆਰਏਐੱਸ; ਡਾ: ਰਾਘਵੇਂਦਰ ਨਾਇਕ, ਖੋਜ ਅਫ਼ਸਰ, ਆਯੂਸ਼ ਵਿਭਾਗ, ਬੀਆਈਐੱਸ ਸਮੇਤ ਦੋਵੇਂ ਸੰਸਥਾਵਾਂ ਦੇ ਅਧਿਕਾਰੀ ਵੀ ਮੌਜੂਦ ਸਨ। ਸੀਸੀਆਰਏਐੱਸ ਦੇ ਸਾਰੇ 30 ਪੈਰੀਫੇਰਲ ਸੰਸਥਾਵਾਂ ਅਤੇ ਕੇਂਦਰਾਂ ਦੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਇਸ ਇਤਿਹਾਸਕ ਘਟਨਾ ਨੂੰ ਅਸਲ (ਵਰਚੁਅਲ) ਰੂਪ ਵਿੱਚ ਦੇਖਿਆ। 

ਇਹ ਸਮਝੌਤਾ ਭਾਰਤ ਦੇ ਪ੍ਰਮੁੱਖ ਆਯੁਰਵੇਦ ਖੋਜ ਸੰਗਠਨ ਅਤੇ ਦੇਸ਼ ਦੀ ਰਾਸ਼ਟਰੀ ਮਿਆਰ ਸੰਸਥਾ ਦਰਮਿਆਨ ਇੱਕ ਰਣਨੀਤਕ ਕਨਵਰਜੈਂਸ ਨੂੰ ਦਰਸਾਉਂਦਾ ਹੈ। ਵਿਗਿਆਨਕ ਖੋਜ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਨਿਤ ਮਾਨਕੀਕਰਣ ਅਭਿਆਸਾਂ ਨਾਲ ਜੋੜ ਕੇ, ਸਾਂਝੇਦਾਰੀ ਤੋਂ ਗੁਣਵੱਤਾ ਭਰੋਸਾ ਵਧਾਉਣ, ਪ੍ਰਯੋਗਸ਼ਾਲਾ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ, ਸਬੂਤ-ਅਧਾਰਿਤ ਖੋਜ ਨੂੰ ਉਤਸ਼ਾਹਿਤ ਕਰਨ, ਆਯੁਸ਼ ਉਦਯੋਗ ਨੂੰ ਸਮਰਥਨ ਦੇਣ ਅਤੇ ਆਯੁਰਵੇਦ ਲਈ ਵਿਸ਼ਵ ਪੱਧਰ 'ਤੇ ਪ੍ਰਵਾਨਿਤ ਮਿਆਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਉਮੀਦ ਹੈ।

*********

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2300858) ਵਿਜ਼ੀਟਰ ਕਾਊਂਟਰ : 19