ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਦੀ 2026 ਦੀ ਬ੍ਰਿਕਸ (BRICS) ਪ੍ਰਧਾਨਗੀ ਹੇਠ ਯੁਵਾ ਮਾਮਲਿਆਂ ਦਾ ਵਿਭਾਗ ਬ੍ਰਿਕਸ ਯੂਥ ਕੌਂਸਲ ਦੀ ਬੈਠਕ, ਯੁਵਾ ਸਿਖ਼ਰ ਸੰਮੇਲਨ ਅਤੇ ਯੁਵਾ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ
प्रविष्टि तिथि:
17 AUG 2026 9:35PM by PIB Chandigarh
ਭਾਰਤ ਨੇ 2026 ਲਈ ਬ੍ਰਿਕਸ ਦੀ ਪ੍ਰਧਾਨਗੀ ਸੰਭਾਲ ਲਈ ਹੈ। ਭਾਰਤ ਦੀ ਪ੍ਰਧਾਨਗੀ “ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊ ਵਿਕਾਸ” ਦੇ ਵੱਖ-ਵੱਖ ਵਿਸ਼ਿਆਂ ’ਤੇ ਅਧਾਰਤ ਹੈ, ਜੋ ‘ਲੋਕ-ਕੇਂਦ੍ਰਿਤ’ ਅਤੇ ‘ਮਨੁੱਖਤਾ ਸਭ ਤੋਂ ਉੱਪਰ’ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਯੁਵਾ ਸਹਿਯੋਗ ਬ੍ਰਿਕਸ ਢਾਂਚੇ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ, ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਯੁਵਾ ਮਾਮਲਿਆਂ ਦੇ ਵਿਭਾਗ ਵੱਲੋਂ 19-20 ਅਗਸਤ 2026 ਨੂੰ ਗੁਜਰਾਤ ਗਾਂਧੀਨਗਰ ਵਿੱਚ ਬ੍ਰਿਕਸ ਯੁਵਾ ਪ੍ਰੀਸ਼ਦ ਦੀ ਬੈਠਕ ਅਤੇ ਬ੍ਰਿਕਸ ਯੁਵਾ ਸਿਖ਼ਰ ਸੰਮੇਲਨ ਅਤੇ 22 ਅਗਸਤ 2026 ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਬ੍ਰਿਕਸ ਯੁਵਾ ਮੰਤਰੀਆਂ ਦੀ ਬੈਠਕ ਦਾ ਆਯੋਜਨ ਕੀਤਾ ਜਾਵੇਗਾ।

ਬ੍ਰਿਕਸ ਦੀ ਪ੍ਰਧਾਨਗੀ ਦੌਰਾਨ, ਭਾਰਤ ਨੇ ‘ਯੁਵਾ ਸ਼ਕਤੀ’ - ਨੌਜਵਾਨਾਂ ਦੀ ਸਮੂਹਿਕ ਊਰਜਾ, ਵਿਚਾਰਾਂ ਅਤੇ ਉੱਦਮਸ਼ੀਲਤਾ - ਨੂੰ ਆਪਣੇ ਯੁਵਾ ਏਜੰਡੇ ਦੇ ਕੇਂਦਰ ਵਿੱਚ ਰੱਖਿਆ ਹੈ ਅਤੇ ਨੌਜਵਾਨਾਂ ਨੂੰ ਨਵੀਨਤਾ, ਉੱਦਮਤਾ ਅਤੇ ਟਿਕਾਊ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਜੋਂ ਮਾਨਤਾ ਦਿੱਤੀ ਹੈ। ਅਗਸਤ ਵਿੱਚ ਹੋਣ ਵਾਲੇ ਸਮਾਗਮ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੌਰਾਨ ਹੋਏ ਕਈ ਮਹੱਤਵਪੂਰਨ ਸਮਾਗਮਾਂ ’ਤੇ ਆਧਾਰਿਤ ਹਨ:
-
ਬ੍ਰਿਕਸ ਯੁਵਾ ਤਾਲਮੇਲ ਬੈਠਕ: 25 ਮਾਰਚ 2026 ਨੂੰ ਵਰਚੁਅਲ ਤੌਰ ’ਤੇ ਆਯੋਜਿਤ ਇਸ ਬੈਠਕ ਵਿੱਚ ਬ੍ਰਿਕਸ ਯੁਵਾ ਗਤੀਵਿਧੀਆਂ ਦਾ ਕਲੰਡਰ ਲਾਂਚ ਕੀਤਾ ਗਿਆ ਅਤੇ ਭਾਰਤ ਦੀ ਪ੍ਰਧਾਨਗੀ ਦੌਰਾਨ ਸਹਿਯੋਗ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ ।
-
ਸਰਵ ਬ੍ਰਿਕਸ: ਬਿਹਤਰ ਕੱਲ੍ਹ ਲਈ ਸਵੈ-ਇੱਛੁਕ ਸੇਵਾ: ਵਰਚੁਅਲ ਤੌਰ ’ਤੇ ਆਯੋਜਿਤ ਸਰਵ ਬ੍ਰਿਕਸ ਪ੍ਰੋਗਰਾਮ ਨੇ ਸਵੈ-ਇੱਛੁਕ ਸੇਵਾ ਨੂੰ ਬ੍ਰਿਕਸ ਦੇਸ਼ਾਂ ਵਿੱਚ ਇੱਕ ਸਾਂਝੀ ਵਚਨਬੱਧਤਾ ਅਤੇ ਇੱਕ ਪਰਿਵਰਤਨਸ਼ੀਲ ਸ਼ਕਤੀ ਵਜੋਂ ਸਥਾਪਿਤ ਕੀਤਾ। ਇਸ ਬੈਠਕ ਦੌਰਾਨ, ਭਾਰਤ ਨੇ 29 ਅਪ੍ਰੈਲ, 2026 ਅਤੇ 31 ਜੁਲਾਈ, 2026 ਦੇ ਸਮੇਂ ਦੌਰਾਨ 10 ਲੱਖ ਘੰਟੇ ਸਵੈ-ਇੱਛੁਕ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟਾਈ। ਇਸ ਪਹਿਲਕਦਮੀ ਨੇ ਮਾਈ ਭਾਰਤ ਪਲੇਟਫ਼ਾਰਮ ਰਾਹੀਂ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਸਵੈ-ਸੇਵਾ ਕਰਨ ਲਈ ਪ੍ਰੇਰਿਤ ਕੀਤਾ, ਜੋ ਸਮੂਹਿਕ ਕਾਰਵਾਈ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ ।
-
ਬ੍ਰਿਕਸ ਯੁਵਾ ਉੱਦਮਤਾ ਕਾਰਜ ਸਮੂਹ ਦੀ ਬੈਠਕ: 20-21 ਮਈ 2026 ਨੂੰ ਇੰਦੌਰ,ਮੱਧ ਪ੍ਰਦੇਸ਼ ਵਿੱਚ ਆਯੋਜਿਤ ਇਸ ਬੈਠਕ ਵਿੱਚ ਬ੍ਰਿਕਸ ਦੇਸ਼ਾਂ ਦੇ ਨੌਜਵਾਨ ਉੱਦਮੀਆਂ ਨੂੰ ਨਵੀਨਤਾ ਅਤੇ ਉੱਦਮਤਾ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਲਿਆਂਦਾ ਗਿਆ ।
-
ਬ੍ਰਿਕਸ ਯੁਵਾ ਵਿਸ਼ੇਸ਼ ਸੈਸ਼ਨ: 24 ਜੂਨ 2026 ਨੂੰ ਵਰਚੁਅਲ ਤੌਰ ਤੇ ਆਯੋਜਿਤ ਇਸ ਸੈਸ਼ਨ ਵਿੱਚ ਯੁਵਾ ਸਹਿਯੋਗ ਦੇ ਮੁੱਖ ਤਰਜੀਹੀ ਖੇਤਰਾਂ ’ਤੇ ਚਰਚਾ ਨੂੰ ਅੱਗੇ ਵਧਾਇਆ ਗਿਆ, ਜਿਨ੍ਹਾਂ ਵਿੱਚ ਸਿੱਖਿਆ, ਉੱਦਮਤਾ ਅਤੇ ਭਵਿੱਖ ਦੀ ਤਿਆਰੀ; ਸਮਾਵੇਸ਼ੀ ਵਿਕਾਸ ਅਤੇ ਯੂਥ ਭਲਾਈ; ਸਥਿਰਤਾ ਅਤੇ ਵਾਤਾਵਰਣ ਸੰਬੰਧੀ ਜ਼ਿੰਮੇਵਾਰੀ ਅਤੇ ਜਨ-ਸਹਿਯੋਗ ਤੇ ਯੂਥ ਭਾਗੀਦਾਰੀ ਸ਼ਾਮਲ ਹੈ।
ਇਹ ਨਿਰੰਤਰ ਭਾਗੀਦਾਰੀ ਹੁਣ ਬ੍ਰਿਕਸ ਯੂਥ ਕੌਂਸਲ ਦੀ ਬੈਠਕ ਵਿੱਚ ਇਕੱਠੀ ਹੋਵੇਗੀ, ਜਿਸ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਅਧਿਕਾਰਤ ਨੁਮਾਇੰਦੇ ਸੰਸਥਾਗਤ ਸੰਵਾਦ ਨੂੰ ਅੱਗੇ ਵਧਾਉਣ, ਬ੍ਰਿਕਸ ਯੂਥ ਸੰਯੁਕਤ ਬਿਆਨ ਅਤੇ ਬ੍ਰਿਕਸ ਯੂਥ ਸਹਿਯੋਗ ਢਾਂਚੇ ’ਤੇ ਆਮ ਸਹਿਮਤੀ ਬਣਾਉਣ ਅਤੇ ਟਿਕਾਊ ਯੂਥ ਸਹਿਯੋਗ ਲਈ ਸਹਿਯੋਗੀ ਪਹਿਲਕਦਮੀਆਂ ਦੀ ਪਛਾਣ ਕਰਨ ਲਈ ਇਕੱਠੇ ਹੋਣਗੇ।
ਯੂਥ ਕੌਂਸਲ ਦੀ ਬੈਠਕ ਦੇ ਨਾਲ ਆਯੋਜਿਤ ਹੋਣ ਵਾਲਾ ਬ੍ਰਿਕਸ ਯੁਵਾ ਸਿਖ਼ਰ ਸੰਮੇਲਨ, ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਯੁਵਾ ਆਗੂਆਂ, ਨਵੀਨਤਾਕਾਰਾਂ , ਉੱਦਮੀਆਂ, ਸਵੈ-ਇੱਛੁਕ ਸੇਵਕਾਂ (ਵਲੰਟੀਅਰਾਂ) ਅਤੇ ਬਦਲਾਅ ਲਿਆਉਣ ਵਾਲਿਆਂ ਨੂੰ ਇਕੱਠਾ ਕਰੇਗਾ। ਵਿਸ਼ੇ-ਆਧਾਰਿਤ ਵਿਚਾਰ-ਵਟਾਂਦਰੇ, ਆਪਸੀ ਗੱਲਬਾਤ ਦੇ ਸੈਸ਼ਨਾਂ ਅਤੇ ਨੈੱਟਵਰਕਿੰਗ ਦੇ ਮੌਕਿਆਂ ਰਾਹੀਂ, ਸਿਖ਼ਰ ਸੰਮੇਲਨ ਨੌਜਵਾਨਾਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ, ਹੱਲ ਪੇਸ਼ ਕਰਨ ਅਤੇ ਵਿਆਪਕ ਬ੍ਰਿਕਸ ਪ੍ਰਕਿਰਿਆ ਦੇ ਅੰਦਰ ਵਿਚਾਰ ਕਰਨ ਲਈ ਸਿਫ਼ਾਰਸ਼ਾਂ ਤਿਆਰ ਕਰਨ ਵਾਸਤੇ ਇੱਕ ਪਲੇਟਫ਼ਾਰਮ ਪ੍ਰਦਾਨ ਕਰੇਗਾ।
ਬ੍ਰਿਕਸ ਯੁਵਾ ਮੰਤਰੀਆਂ ਦੀ ਬੈਠਕ ਬ੍ਰਿਕਸ ਮੈਂਬਰ ਦੇਸ਼ਾਂ ਦੇ ਯੁਵਾ ਮੰਤਰੀਆਂ ਅਤੇ ਵਫ਼ਦਾਂ ਦੇ ਮੁਖੀਆਂ ਨੂੰ ਇਕੱਠੇ ਕਰੇਗੀ ਤਾਂ ਜੋ ਮੁੱਖ ਯੁਵਾ ਵਿਕਾਸ ਤਰਜੀਹਾਂ ’ਤੇ ਚਰਚਾ ਕੀਤੀ ਜਾ ਸਕੇ, ਬ੍ਰਿਕਸ ਯੁਵਾ ਕੌਂਸਲ ਦੀ ਬੈਠਕ ਅਤੇ ਬ੍ਰਿਕਸ ਯੁਵਾ ਸਿਖ਼ਰ ਸੰਮੇਲਨ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਯੁਵਾ ਸਹਿਯੋਗ ’ਤੇ ਸੰਯੁਕਤ ਮੰਤਰੀ ਪੱਧਰੀ ਬਿਆਨ ਨੂੰ ਅਪਣਾਇਆ ਜਾ ਸਕੇ।
ਭਾਰਤ ਦੀ ਬ੍ਰਿਕਸ ਯੁਵਾ ਸ਼ਮੂਲੀਅਤ ਯੁਵਾ ਭਾਈਵਾਲੀ ਨੂੰ ਮਜ਼ਬੂਤ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਮਜ਼ਬੂਤ ਜਨ-ਸੰਬੰਧ (ਲੋਕਾਂ ਵਿਚਕਾਰ ਆਪਸੀ ਸੰਬੰਧ) ਬਣਾਉਣ ਲਈ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ।
*****
ਪਵਨ ਸਿੰਘ ਫੌਜਦਾਰ
(रिलीज़ आईडी: 2300856)
आगंतुक पटल : 4