ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਸ਼੍ਰੀ ਮਨੋਹਰ ਲਾਲ ਨੇ ਰਾਸ਼ਟਰਵਿਆਪੀ ‘ਹਰ ਘਰ ਤਿਰੰਗਾ’ ਅਭਿਆਨ ਦੇ ਤਹਿਤ ‘ਹਰ ਘਰ ਤਿਰੰਗਾ’ ਕਿਓਸਕ ਦਾ ਉਦਘਾਟਨ ਕੀਤਾ


ਤਿਰੰਗਾ ਇੱਕ ਰਾਸ਼ਟਰੀ ਪ੍ਰਤੀਕ ਨਾਲੋਂ ਕਿਤੇ ਵੱਧ ਹੈ-ਇਹ ਭਾਰਤ ਦੀ ਸਖਤ ਮਿਹਨਤ ਨਾਲ ਹਾਸਲ ਸੁਤੰਤਰਤਾ, ਏਕਤਾ, ਪਛਾਣ, ਮਾਣ ਅਤੇ ਇਸ ਦੇ ਲੋਕਾਂ ਦੀਆਂ ਸਮੂਹਿਕ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ : ਸ਼੍ਰੀ ਮਨੋਹਰ ਲਾਲ

प्रविष्टि तिथि: 14 AUG 2026 8:35PM by PIB Chandigarh

ਮਾਣਯੋਗ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ 9 ਤੋਂ 17 ਅਗਸਤ 2026 ਤੱਕ ਮਨਾਏ ਜਾ ਰਹੇ ਰਾਸ਼ਟਰਵਿਆਪੀ ‘ਹਰ ਘਰ ਤਿਰੰਗਾ’ ਅਭਿਆਨ ਦੇ ਤਹਿਤ ਨਵੀਂ ਦਿੱਲੀ ਸਥਿਤ ਇੰਡੀਆ ਹੈਬਿਟੇਟ ਸੈਂਟਰ (ਆਈਐੱਚਸੀ) ਵਿੱਚ ‘ਹਰ ਘਰ ਤਿਰੰਗਾ’ ਕਿਓਸਕ ਦਾ ਉਦਘਾਟਨ ਕੀਤਾ।

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (MoHUA) ਦੇ ਅਧੀਨ ਨਵਰਤਨ ਐੱਨਬੀਐੱਫਸੀ-ਆਈਐੱਫਸੀ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਨਿਗਮ ਲਿਮਿਟੇਡ (ਹੁਡਕੋ) ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿੱਚ ਦੇਸ਼ਭਗਤੀ ਦਾ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। 

ਉਦਘਾਟਨੀ ਸਮਾਰੋਹ ਵਿੱਚ ਹੁਡਕੋ ਦੇ ਸੀਐੱਮਡੀ ਸ਼੍ਰੀ ਸੰਜੈ ਕੁਲਸ਼੍ਰੇਸ਼ਠ, ਇੰਡੀਆ ਹੈਬਿਟੇਟ ਸੈਂਟਰ ਦੇ ਡਾਇਰੈਕਟਰ ਪ੍ਰੋ. ਕੇ.ਜੀ. ਸੁਰੇਸ਼, ਟੀਈਆਰਆਈ ਦੀ ਡਾਇਰੈਕਟਰ ਜਨਰਲ ਡਾ. ਵਿਭਾ ਧਵਨ, ਹੁਡਕੋ ਦੇ ਅਧਿਕਾਰੀ, ਇੰਡੀਆ ਹੈਬਿਟੇਟ ਸੈਂਟਰ ਵਿਖੇ ਸਥਿਤ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀ ਅਤੇ ਸਕੂਲੀ ਬੱਚੇ ਮੌਜੂਦ ਰਹੇ। 

 

ਇਸ ਮੌਕੇ ‘ਤੇ ਬੋਲਦੇ ਹੋਏ, ਮਾਣਯੋਗ ਕੇਂਦਰੀ ਮੰਤਰੀ ਨੇ ਨਾਗਰਿਕਾਂ ਨੂੰ ‘ਹਰ ਘਰ ਤਿਰੰਗਾֹ’ ਅਭਿਆਨ ਵਿੱਚ ਪੂਰੇ ਦਿਲੋਂ ਹਿੱਸਾ ਲੈਣ ਅਤੇ ਆਪਣੇ ਘਰਾਂ ‘ਤੇ ਮਾਣ ਨਾਲ ਰਾਸ਼ਟਰੀ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ। ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਮਨੋਹਰ ਲਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਿਰੰਗਾ ਇੱਕ ਰਾਸ਼ਟਰੀ ਪ੍ਰਤੀਕ ਨਾਲੋਂ ਕਿਤੇ ਵੱਧ ਹੈ- ਇਹ ਭਾਰਤ ਦੀ ਸਖਤ ਮਿਹਨਤ ਨਾਲ ਹਾਸਲ ਸੁਤੰਤਰਤਾ, ਏਕਤਾ, ਪਛਾਣ, ਮਾਣ ਅਤੇ ਇਸ ਦੇ ਲੋਕਾਂ ਦੀਆਂ ਸਮੂਹਿਕ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ, ਮੰਤਰੀ ਜੀ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਅਨੇਕਾਂ ਬਲੀਦਾਨਾਂ ਤੋਂ ਬਾਅਦ ਮਿਲੀ ਸੁਤੰਤਰਤਾ ਦੀ ਕੀਮਤ ਨੂੰ ਸਮਝਣ ਅਤੇ ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਅਤੇ ਇਸ ਅਭਿਆਨ ਨੂੰ ਦੇਸ਼ਭਗਤੀ ਦਾ ਇੱਕ ਨਿਜੀ ਪ੍ਰਗਟਾਵਾ ਬਣਾਉਣ।

 

ਮਾਣਯੋਗ ਮੰਤਰੀ ਜੀ ਨੇ ਆਪਣੇ ਦਫਤਰਾਂ ਅਤੇ ਆਉਟਰੀਚ ਗਤੀਵਿਧੀਆਂ ਰਾਹੀਂ ਇਸ ਅਭਿਆਨ ਨੂੰ ਨਾਗਰਿਕਾਂ ਤੱਕ ਲੈ ਜਾਣ ਦੀ ਹੁਡਕੋ ਦੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਇਸ ਅਭਿਆਨ ਨੂੰ ਰਾਸ਼ਟਰੀ ਏਕਤਾ, ਮਾਣ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਇੱਕ ਰਾਸ਼ਟਰਵਿਆਪੀ ਉਤਸਵ ਬਣਾਉਣ ਵਿੱਚ ਵੱਧ-ਤੋਂ ਵੱਧ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ। ਇਸ ਰਾਸ਼ਟਰੀ ਅਭਿਆਨ ਵਿੱਚ ਸਾਰਥਕ ਯੋਗਦਾਨ ਦੇਣ ਦੀ ਆਪਣੀ ਵਚਨਬੱਧਤਾ ਦੇ ਤਹਿਤ, ਹੁਡਕੋ ਇੰਡੀਆ ਹੈਬਿਟੇਟ ਸੈਂਟਰ (ਆਈਐੱਚਸੀ) ਸਥਿਤ ਆਪਣੇ ਕਿਓਸਕ ਦੇ ਨਾਲ-ਨਾਲ ਦੇਸ਼ ਭਰ ਵਿੱਚ ਆਪਣੇ ਖੇਤਰੀ ਦਫ਼ਤਰਾਂ ਦੁਆਰਾ 5,000 ਤੋਂ ਵੱਧ ਰਾਸ਼ਟਰੀ ਝੰਡੇ ਵੰਡੇਗਾ।

 

ਪੂਰਾ ਸਥਾਨ ਤਿਰੰਗੇ ਦੇ ਰੰਗਾਂ ਨਾਲ ਸਜਿਆ ਹੋਇਆ ਸੀ, ਜਿਸ ਨਾਲ ਦੇਸ਼ਭਗਤੀ ਅਤੇ ਉਤਸਵ ਦਾ ਮਾਹੌਲ ਬਣ ਗਿਆ ਸੀ। ਰਾਸ਼ਟਰੀ ਝੰਡੇ ਦੀ ਥੀਮ ‘ਤੇ ਅਧਾਰਿਤ ‘ਸੈਲਫੀ ਪੁਆਇੰਟਸ’ ਵੀ ਬਣਾਏ ਗਏ ਸਨ, ਜਿਸ ਨੇ ਭਾਗੀਦਾਰਾਂ ਨੂੰ ‘ਹਰ ਘਰ ਤਿਰੰਗਾ’ ਅਭਿਆਨ ਦੇ ਤਹਿਤ ਆਪਣੇ ਦੇਸ਼ਭਗਤੀ ਦੇ ਪਲਾਂ ਨੂੰ ਕੈਦ ਕਰਨ ਅਤੇ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ। ਉਤਸਵ ਦੇ ਇਸ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ, ਹੈਬਿਟੇਟ ਲਰਨਿੰਗ ਸੈਂਟਰ ਦੇ ਬੱਚਿਆਂ ਨੇ ‘ਵੰਦੇ ਮਾਤਰਮ’ ਦੀ ਇੱਕ ਮਧੁਰ ਅਤੇ ਭਾਵਪੂਰਨ ਪੇਸ਼ਕਾਰੀ ਦਿੱਤੀ, ਜਿਸ ਤੋਂ ਬਾਅਦ ਮਾਣਯੋਗ ਮੰਤਰੀ ਜੀ ਨੇ ਬੱਚਿਆਂ ਦਰਮਿਆਨ ਰਾਸ਼ਟਰੀ ਝੰਡੇ ਵੰਡੇ ਅਤੇ ਉਨ੍ਹਾਂ ਨੂੰ ਮਾਣ ਅਤੇ ਉਤਸ਼ਾਹ ਨਾਲ ਇਸ ਅਭਿਆਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਹਰ ਉਮਰ ਵਰਗ ਦੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰਾਸ਼ਟਰੀ ਝੰਡੇ ਦੇ ਨਾਲ ਮਾਣ ਨਾਲ ਤਸਵੀਰਾਂ ਖਿਚਵਾਈਆਂ ਅਤੇ ਏਕਤਾ, ਦੇਸ਼ਭਗਤੀ ਅਤੇ ਰਾਸ਼ਟਰੀ ਮਾਣ ਦੀ ਭਾਵਨਾ ਦਾ ਜਸ਼ਨ ਮਨਾਉਣ ਵਾਲੇ ਇਸ ਅਭਿਆਨ ਦਾ ਹਿੱਸਾ ਬਣਨ ‘ਤੇ ਆਪਣੀ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ।

 

*********

ਐੱਸਕੇ/ਏਕੇ


(रिलीज़ आईडी: 2300543) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Tamil