ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

DHR-ICMR ਨੇ ਹੈਲਥ ਰਿਸਰਚ, ਮੈਡੀਕਲ ਇਨੋਵੇਸ਼ਨ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਨਵੀਂ ਵਚਨਬੱਧਤਾ ਦੇ ਨਾਲ 80ਵਾਂ ਸੁਤੰਤਰਤਾ ਦਿਵਸ ਮਨਾਇਆ

प्रविष्टि तिथि: 15 AUG 2026 5:49PM by PIB Chandigarh

ਅੱਜ ਸਿਹਤ ਖੋਜ ਵਿਭਾਗ (DHR) ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ICMR ਹੈੱਡਕੁਆਟਰ, ਵੀ. ਰਾਮਾਲਿੰਗਾਸਵਾਮੀ ਭਵਨ, ਨਵੀਂ ਦਿੱਲੀ ਵਿਖੇ ਦੇਸ਼ਭਗਤੀ ਦੀ ਭਾਵਨਾ ਨਾਲ ‘ਵਿਕਸਿਤ ਭਾਰਤ’ ਲਈ ਮੈਡੀਕਲ ਰਿਸਰਚ, ਇਨੋਵੇਸ਼ਨ ਅਤੇ ਹੈਲਥਕੇਅਰ ਤਕਨਾਲੋਜੀਆਂ ਨੂੰ ਅੱਗੇ ਵਧਾਉਣ ਪ੍ਰਤੀ ਨਵੀਂ ਵਚਨਬੱਧਤਾ ਨਾਲ 80ਵਾਂ ਸੁਤੰਤਰਤਾ ਦਿਵਸ ਮਨਾਇਆ।

ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਸੁਸ਼੍ਰੀ ਰਿਚਾ ਖੋਡਾ (Richa Khoda) ਸੰਯੁਕਤ ਸਕੱਤਰ, ਡੀਐੱਚਆਰ ਅਤੇ ਸ਼੍ਰੀ ਵਿਵੇਕ ਕੁਮਾਰ ਦਕਸ਼, ਸੀਨੀਅਰ ਡੀਡੀਜੀ (ਪ੍ਰਸ਼ਾਸਨ) ਸਮੇਤ ਸੀਨੀਅਰ ਡੀਐੱਚਆਰ-ਆਈਸੀਐੱਮਆਰ ਅਧਿਕਾਰੀਆਂ, ਵਿਗਿਆਨੀਆਂ, ਖੋਜ ਕਰਤਾਵਾਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਆਈਸੀਐੱਮਆਰ ਹੈੱਡਕੁਆਰਟਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ। 

 

ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਰਾਜੀਵ ਬਹਿਲ ਨੇ ਰਾਸ਼ਟਰ ਦੇ ਵਿਕਾਸ ਅਤੇ ਸਿਹਤ ਸੰਭਾਲ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸਿਹਤ ਖੋਜ ਅਤੇ ਨਵੀਨਤਾ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।

‘ਆਈਸੀਐੱਮਆਰ ਵਿੱਚ ਸਾਡਾ ਕੰਮ ਸਿਰਫ਼ ਇੱਕ ਨੌਕਰੀ ਨਹੀਂ ਹੈ; ਇਹ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਹੈ। ਮੈਡੀਕਲ ਰਿਸਰਚ, ਇਨੋਵੇਸ਼ਨ ਅਤੇ ਹੈਲਥਕੇਅਰ ਤਕਨੀਕਾਂ ਰਾਹੀਂ ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਦਦ ਕਰ ਰਹੇ ਹਾਂ-ਇੱਕ ਅਜਿਹਾ, ਭਾਰਤ ਜੋ ਮੈਡੀਕਲ ਰਿਸਰਚ ਅਤੇ ਇਨੋਵੇਸ਼ਨ ਵਿੱਚ ਵਿਸ਼ਵ ਪੱਧਰੀ ਮੋਹਰੀ ਭੂਮਿਕਾ ਨਿਭਾ ਸਕੇ।’

 

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵਿਗਿਆਨਕ ਉੱਤਮਤਾ, ਨਵੀਨਤਾ ਅਤੇ ਸਵਦੇਸ਼ੀ ਸਿਹਤ ਤਕਨਾਲੋਜੀਆਂ ਦਾ ਵਿਕਾਸ ਇੱਕ ਮਜ਼ਬੂਤ ਅਤੇ ਆਤਮ-ਨਿਰਭਰ ਸਿਹਤ ਪ੍ਰਣਾਲੀ ਬਣਾਉਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਆਈਸੀਐੱਮਆਰ ਪਰਿਵਾਰ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਸਮਾਧਾਨਾਂ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਣ, ਜੋ ਸਿਹਤ ਸੰਭਾਲ ਤੱਕ ਪਹੁੰਚ ਨੂੰ ਅਸਾਨ ਬਣਾ ਸਕਣ ਅਤੇ ਦੇਸ਼ ਦੀਆਂ ਉਭਰ ਰਹੀਆਂ ਸਿਹਤ ਜ਼ਰੂਰਤਾਂ ਦਾ ਹੱਲ ਕਰ ਸਕਣ।

 

ਸੁਤੰਤਰਤਾ ਦਿਵਸ ਸਮਾਰੋਹ ਦੇ ਹਿੱਸੇ ਵਜੋਂ, ਇੱਕ ਪੁਰਸਕਾਰ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਯੋਜਿਤ ਲੇਖ ਲਿਖਣ ਅਤੇ ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਇਹ ਮੁਕਾਬਲੇ ਡੀਐੱਚਆਰ-ਆਈਸੀਐੱਮਆਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਰਚਨਾਤਮਕਤਾ, ਗਿਆਨ, ਸਰਗਰਮ ਭਾਗੀਦਾਰੀ ਅਤੇ ਤਾਲਮੇਲ ਦੀ ਭਾਵਨਾ ਨੂੰ ਹੁਲਾਰਾ ਦੇਣ ਲਈ ਆਯੋਜਿਤ ਕੀਤੀਆਂ ਗਈਆਂ ਸਨ।

ਸਮਾਰੋਹ ਦੀ ਸਮਾਪਤੀ ਵਿਗਿਆਨਕ ਅਤੇ ਪ੍ਰਸ਼ਾਸਨਿਕ ਭਾਈਚਾਰੇ ਪ੍ਰਤੀ ਇੱਕ ਨਵੇਂ ਸੱਦੇ ਨਾਲ ਹੋਈ, ਜਿਸ ਵਿੱਚ ਕਿਹਾ ਗਿਆ ਕਿ ਉਹ ਬਾਇਓ-ਮੈਡੀਕਲ ਰਿਸਰਚ ਵਿੱਚ ਉੱਤਮਤਾ ਲਈ ਯਤਨ ਕਰਨ, ਨਵੀਨਤਾ ਨੂੰ ਹੁਲਾਰਾ ਦੇਣ ਅਤੇ ਸਿਹਤ ਤਕਨਾਲੋਜੀਆਂ ਵਿੱਚ ਆਤਮਨਿਰਭਰਤਾ ਵਿੱਚ ਯੋਗਦਾਨ ਪਾਉਣ, ਨਾਲ ਹੀ ਮੈਡੀਕਲ ਰਿਸਰਚ ਅਤੇ ਹੈਲਥਕੇਅਰ ਇਨੋਵੇਸ਼ਨ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਭਾਰਤ ਦੀ ਮੋਹਰੀ ਅਗਵਾਈ ਨੂੰ ਮਜ਼ਬੂਤ ਕਰਨ। 

 

*******

ਜੀਐੱਸ/ਐੱਸਆਰ/ਏਕੇ


(रिलीज़ आईडी: 2300488) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी