ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ 'ਤੇ ਆਲਮੀ ਨੇਤਾਵਾਂ ਦੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ ਕੀਤਾ

Posted On: 15 AUG 2026 5:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ 'ਤੇ ਨਿੱਘੀਆਂ ਵਧਾਈਆਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ ਅਤੇ ਦੁਨੀਆ ਭਰ ਤੋਂ ਪ੍ਰਾਪਤ ਵਧਾਈ ਸੁਨੇਹਿਆਂ ਲਈ ਪ੍ਰਸ਼ੰਸਾ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਸਾਂਝੇ ਕੀਤੇ ਇੱਕ ਟਵੀਟ ਵਿੱਚ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੂੰ ਜਵਾਬ ਦਿੱਤਾ:

"ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਧੰਨਵਾਦ। ਅਸੀਂ ਭੂਟਾਨ ਨਾਲ ਸਾਡੀ ਖ਼ਾਸ ਅਤੇ ਸਥਾਈ ਸਾਂਝੇਦਾਰੀ ਦੀ ਦਿਲੋਂ ਕਦਰ ਕਰਦੇ ਹਾਂ, ਜੋ ਲਗਾਤਾਰ ਮਜ਼ਬੂਤ ਹੋ ਰਹੀ ਹੈ।"

ਪ੍ਰਧਾਨ ਮੰਤਰੀ ਮੋਦੀ ਨੇ ਐੱਕਸ 'ਤੇ ਸਾਂਝੇ ਕੀਤੇ ਇੱਕ ਪੋਸਟ ਵਿੱਚ ਸਲੋਵਾਕੀਆ ਦੇ ਰਾਸ਼ਟਰਪਤੀ, ਪੀਟਰ ਪੇਲੇਗ੍ਰਿਨੀ ਦਾ ਧੰਨਵਾਦ ਕੀਤਾ:

"ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਰਾਸ਼ਟਰਪਤੀ ਪੇਲੇਗ੍ਰਿਨੀ ਧੰਨਵਾਦ। ਅਸੀਂ ਭਾਰਤ ਅਤੇ ਸਲੋਵਾਕੀਆ ਦਰਮਿਆਨ ਵਿਆਪਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਬਣਾਉਣ ਦੀ ਉਮੀਦ ਕਰਦੇ ਹਾਂ।"

ਐੱਕਸ 'ਤੇ ਸਾਂਝੇ ਕੀਤੇ ਇੱਕ ਸੁਨੇਹੇ ਵਿੱਚ,ਸ਼੍ਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ ਨੂੰ ਜਵਾਬ ਦਿੱਤਾ:

"ਰਾਸ਼ਟਰਪਤੀ ਮੁਈਜ਼ੂ, ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ। ਭਾਰਤ ਅਤੇ ਮਾਲਦੀਵ ਦਰਮਿਆਨ ਦੋਸਤੀ ਦੇ ਰਿਸ਼ਤੇ ਹੋਰ ਮਜ਼ਬੂਤ ​​ਹੁੰਦੇ ਰਹਿਣ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਸਾਂਝੇ ਕੀਤੇ ਇੱਕ ਟਵੀਟ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਧੰਨਵਾਦ ਕੀਤਾ:

"ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ ਮੇਰੇ ਦੋਸਤ!"

ਪ੍ਰਧਾਨ ਮੰਤਰੀ ਮੋਦੀ ਨੇ ਐੱਕਸ 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨੂੰ ਜਵਾਬ ਦਿੱਤਾ:

"ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ। ਅਸੀਂ ਆਪਣੇ ਦੇਸ਼ਾਂ ਦੇ ਲੋਕਾਂ ਦੀ ਖ਼ੁਸ਼ਹਾਲੀ ਅਤੇ ਭਲਾਈ ਲਈ ਭਾਰਤ ਅਤੇ ਨੇਪਾਲ ਦਰਮਿਆਨ ਬਹੁਪੱਖੀ ਅਤੇ ਸਦੀਆਂ ਪੁਰਾਣੇ ਸੱਭਿਅਤਾਵਾਦੀ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਹਾਂ।"

ਸ਼੍ਰੀ ਮੋਦੀ ਨੇ ਐੱਕਸ 'ਤੇ ਸਾਂਝੇ ਕੀਤੇ ਇੱਕ ਸੁਨੇਹੇ ਵਿੱਚ ਨੇਪਾਲ ਤੋਂ ਰਬੀ ਲਾਮੀਛਾਨੇ ਜੀ ਦਾ ਧੰਨਵਾਦ ਕੀਤਾ:

"ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਰਬੀ ਲਾਮੀਛਾਨੇ ਜੀ ਧੰਨਵਾਦ। ਅਸੀਂ ਆਪਸੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਭਾਰਤ ਅਤੇ ਨੇਪਾਲ ਦਰਮਿਆਨ ਦੋਸਤੀ ਦੇ ਡੂੰਘੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹਾਂ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਸਾਂਝੇ ਕੀਤੇ ਇੱਕ ਟਵੀਟ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੂਲਾਈਡਜ਼ ਨੂੰ ਜਵਾਬ ਦਿੱਤਾ:

"ਰਾਸ਼ਟਰਪਤੀ ਕ੍ਰਿਸਟੋਡੂਲਾਈਡਜ਼ ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ। ਅਸੀਂ ਆਪਣੀ ਨਜ਼ਦੀਕੀ ਅਤੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਇਕੱਠੇ ਕੰਮ ਕਰਨ ਦੀ ਉਮੀਦ ਕਰਦੇ ਹਾਂ।"

ਪ੍ਰਧਾਨ ਮੰਤਰੀ ਮੋਦੀ ਨੇ ਐੱਕਸ 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ ਦਾ ਧੰਨਵਾਦ ਕੀਤਾ:

"ਰਾਸ਼ਟਰਪਤੀ ਡਾ. ਇਰਫਾਨ ਅਲੀ, ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ। ਅਸੀਂ ਗੁਆਨਾ ਦੀ ਦੋਸਤੀ ਅਤੇ ਇਤਿਹਾਸ ਅਤੇ ਸਾਂਝੀਆਂ ਕਦਰਾਂ-ਕੀਮਤਾਂ ਨਾਲ ਜੁੜੇ ਸਾਡੇ ਨਜ਼ਦੀਕੀ ਲੋਕ-ਦਰ-ਲੋਕ ਸਬੰਧਾਂ ਦੀ ਕਦਰ ਕਰਦੇ ਹਾਂ। ਸਾਡੀ ਸਾਂਝੇਦਾਰੀ ਸਾਡੇ ਲੋਕਾਂ ਦੇ ਲਾਭ ਲਈ ਵਧਦੀ ਰਹੇ।"

ਸ਼੍ਰੀ ਮੋਦੀ ਨੇ ਐੱਕਸ 'ਤੇ ਸਾਂਝੇ ਕੀਤੇ ਇੱਕ ਸੁਨੇਹੇ ਵਿੱਚ ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਦਾ ਧੰਨਵਾਦ ਕੀਤਾ; "ਰਾਸ਼ਟਰਪਤੀ ਹਰਜ਼ੋਗ, ਤੁਹਾਡੀਆਂ ਨਿੱਘੀਆਂ ਵਧਾਈਆਂ ਲਈ ਤੁਹਾਡਾ ਧੰਨਵਾਦ। ਭਾਰਤ ਇਜ਼ਰਾਈਲ ਨਾਲ ਆਪਣੀ ਦੋਸਤੀ ਨੂੰ ਡੂੰਘਾ ਮਹੱਤਵ ਦਿੰਦਾ ਹੈ। ਅਸੀਂ ਆਪਣੇ ਲੋਕਾਂ ਦੇ ਲਾਭ ਲਈ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਵਚਨਬੱਧ ਹਾਂ।"

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਐੱਕਸ 'ਤੇ ਸਾਂਝੇ ਕੀਤੇ ਇੱਕ ਟਵੀਟ ਵਿੱਚ ਜਵਾਬ ਦਿੱਤਾ: "ਤੁਹਾਡਾ ਧੰਨਵਾਦ, ਪ੍ਰਧਾਨ ਮੰਤਰੀ ਨੇਤਨਯਾਹੂ, ਤੁਹਾਡੀਆਂ ਨਿੱਘੀਆਂ ਵਧਾਈਆਂ ਲਈ। ਭਾਰਤ-ਇਜ਼ਰਾਈਲ ਵਿਸ਼ੇਸ਼ ਰਣਨੀਤਕ ਭਾਈਵਾਲੀ ਹੋਰ ਵੀ ਮਜ਼ਬੂਤ ​​ਹੋਵੇ, ਨਵੇਂ ਮੌਕੇ ਬਣਨ ਅਤੇ ਸਾਡੇ ਦੇਸ਼ਾਂ ਦਰਮਿਆਨ ਲੋਕ ਦਰ ਲੋਕ ਸਬੰਧ ਡੂੰਘੇ ਹੋਣ।"

****

MJPS/SS/PRK


(Release ID: 2300319) ਵਿਜ਼ੀਟਰ ਕਾਊਂਟਰ : 81