ਰੇਲ ਮੰਤਰਾਲਾ
ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ, ਰੇਲ ਮੰਤਰੀ ਨੇ ਰੇਲ ਭਵਨ ਵਿਖੇ ਤਿਰੰਗਾ ਰੈਲੀ ਦੀ ਅਗਵਾਈ ਕੀਤੀ
ਭਾਰਤੀ ਰੇਲਵੇ ਨੇ ਦੇਸ਼-ਭਗਤੀ ’ਤੇ ਆਧਾਰਿਤ ਵਿਸ਼ੇਸ਼ ਸਭਿਆਚਾਰਕ ਸਮਾਗਮਾਂ ਦੇ ਨਾਲ ‘ਹਰ ਘਰ ਤਿਰੰਗਾ’ ਮੁਹਿੰਮ ਦਾ ਜਸ਼ਨ ਮਨਾਇਆ
प्रविष्टि तिथि:
14 AUG 2026 6:09PM by PIB Chandigarh
ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਰੇਲ ਭਵਨ ਪਰਿਸਰ ਵਿੱਚ ਤਿਰੰਗਾ ਰੈਲੀ ਦੀ ਅਗਵਾਈ ਕੀਤੀ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸਤੀਸ਼ ਕੁਮਾਰ, ਬੋਰਡ ਦੇ ਮੈਂਬਰਾਂ, ਡਾਇਰੈਕਟਰ ਜਨਰਲਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਰੈਲੀ ਵਿੱਚ ਹਿੱਸਾ ਲਿਆ ਅਤੇ ਦੇਸ਼-ਭਗਤੀ ਅਤੇ ਰਾਸ਼ਟਰੀ ਏਕਤਾ ਦੀ ਸਾਂਝੀ ਭਾਵਨਾ ਨੂੰ ਮੁੜ ਦੁਹਰਾਇਆ।

ਭਾਰਤੀ ਰੇਲਵੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ, ਜੋ ਰੇਲਵੇ ਸੰਗਠਨ ਵਿੱਚ ਦੇਸ਼-ਭਗਤੀ, ਰਾਸ਼ਟਰੀ ਗੌਰਵ ਅਤੇ ਏਕਤਾ ਦੀ ਭਾਵਨਾ ਦਾ ਜਸ਼ਨ ਮਨਾ ਰਿਹਾ ਹੈ। ਇਹ ਮੁਹਿੰਮ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੀ ਯਾਦ ਵਿੱਚ ਆਯੋਜਿਤ ਸਮਾਗਮਾਂ ਦੇ ਤੀਜੇ ਪੜਾਅ ਦੇ ਨਾਲ ਸਾਂਝੇ ਤੌਰ ’ਤੇ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਰੇਲ ਭਵਨ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਹਾ ਹੈ ਤਾਂ ਜੋ ਇਸ ਮਹੱਤਵਪੂਰਨ ਰਾਸ਼ਟਰੀ ਗੀਤ ਦੇ ਇਤਿਹਾਸਕ, ਸਭਿਆਚਾਰਕ ਅਤੇ ਰਾਸ਼ਟਰੀ ਮਹੱਤਵ ਨੂੰ ਉਜਾਗਰ ਕੀਤਾ ਜਾ ਸਕੇ।

ਸਮਾਗਮ ਦੇ ਤਹਿਤ, 10 ਅਗਸਤ 2026 ਨੂੰ ਰੇਲ ਭਵਨ ਵਿਖੇ ‘ਵੰਦੇ ਮਾਤਰਮ ਦੀ 150 ਸਾਲਾਂ ਦੀ ਯਾਤਰਾ’ ਵਿਸ਼ੇ ’ਤੇ ਇੱਕ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਨੇ ਅਧਿਕਾਰੀਆਂ ਨੂੰ ਰਾਸ਼ਟਰੀ ਗੀਤ ਦੇ ਅਮੀਰ ਇਤਿਹਾਸ ਅਤੇ ਸਥਾਈ ਵਿਰਾਸਤ ਤੋਂ ਜਾਣੂ ਹੋਣ ਦਾ ਮੌਕਾ ਪ੍ਰਦਾਨ ਕੀਤਾ।
ਰੇਲ ਭਵਨ ਵਿਖੇ 11 ਅਗਸਤ 2026 ਨੂੰ ‘ਦੇਸ਼-ਭਗਤੀ ਦੇ ਗੀਤ’ ਵਿਸ਼ੇ ’ਤੇ ਇੱਕ ਵਿਸ਼ੇਸ਼ ਸਭਿਆਚਾਰਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਉਤਸ਼ਾਹਪੂਰਵਕ ਸ਼ਮੂਲੀਅਤ ਦੇਖਣ ਨੂੰ ਮਿਲੀ ਅਤੇ ਸੰਗੀਤਕ ਪੇਸ਼ਕਾਰੀਆਂ ਰਾਹੀਂ ਦੇਸ਼-ਭਗਤੀ ਦੀ ਭਾਵਨਾ ਦਾ ਜਸ਼ਨ ਮਨਾਇਆ ਗਿਆ।
14 ਅਗਸਤ 2026 ਨੂੰ ਹੋਣ ਵਾਲੇ ਸਮਾਗਮਾਂ ਦੇ ਇੱਕ ਹਿੱਸੇ ਵਜੋਂ, ਰੇਲ ਭਵਨ ਵਿਖੇ ‘ਵੰਦੇ ਮਾਤਰਮ’ ਦਾ ਸਮੂਹ ਗਾਇਨ (ਸਾਂਝਾ ਗਾਇਨ) ਵੀ ਆਯੋਜਿਤ ਕੀਤਾ ਗਿਆ।

ਦੇਸ਼ ਭਗਤੀ, ਏਕਤਾ ਅਤੇ ਰਾਸ਼ਟਰੀ ਮਾਣ ਦਾ ਜਸ਼ਨ ਮਨਾਉਂਦੇ ਹੋਏ
ਇਨ੍ਹਾਂ ਸਮਾਗਮਾਂ ਰਾਹੀਂ ਭਾਰਤੀ ਰੇਲਵੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚਾਲੇ ਦੇਸ਼-ਭਗਤੀ, ਰਾਸ਼ਟਰੀ ਮਾਣ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰ ਰਿਹਾ ਹੈ, ਨਾਲ ਹੀ ‘ਵੰਦੇ ਮਾਤਰਮ’ ਦੀ ਇਤਿਹਾਸਕ ਵਿਰਾਸਤ ਨੂੰ ਵੀ ਯਾਦ ਕਰ ਰਿਹਾ ਹੈ। ‘ਹਰ ਘਰ ਤਿਰੰਗਾ’ ਮੁਹਿੰਮ ਦੇ ਤਹਿਤ ਆਯੋਜਿਤ ਇਹ ਜਸ਼ਨ ਰਾਸ਼ਟਰ ਦੀ ਵਿਰਾਸਤ ਅਤੇ ਆਧੁਨਿਕ ਤੇ ਪ੍ਰਗਤੀਸ਼ੀਲ ਭਾਰਤ ਦੀਆਂ ਇੱਛਾਵਾਂ ਪ੍ਰਤੀ ਭਾਰਤੀ ਰੇਲਵੇ ਦੀ ਸਾਂਝੀ ਭਾਗੀਦਾਰੀ ਨੂੰ ਦਰਸਾਉਂਦੇ ਹਨ।
************
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਵੰਸ਼ਿਤਾ ਜੈਸਵਾਲ
(रिलीज़ आईडी: 2300315)
आगंतुक पटल : 6