ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਸੱਦੇ 'ਤੇ ਹਰਿਆਲੀ ਅਮਾਵਸਿਆ ਦੇ ਪਵਿੱਤਰ ਤਿਉਹਾਰ 'ਤੇ ਦੇਸ਼ ਭਰ ਵਿੱਚ 'ਵ੍ਰਿਕਸ਼ ਮਿੱਤਰ ਪਰਿਵਾਰ' ਦੇ ਮੈਂਬਰ ਪੌਦੇ ਲਗਾਉਣਗੇ, 50 ਹਜ਼ਾਰ ਤੋਂ ਵੱਧ ਪੌਦੇ ਲਗਾਏ ਜਾਣਗੇ
ਹਰਿਆਲੀ ਅਮਾਵਸਿਆ ਕੁਦਰਤ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਤਿਉਹਾਰ
ਵ੍ਰਿਕਸ਼ ਮਿੱਤਰ ਪਰਿਵਾਰ' ਦੇ ਮੈਂਬਰ ਆਪਣੇ ਪਿੰਡ-ਸ਼ਹਿਰ ਵਿੱਚ ਲਗਾਉਣਗੇ ਪੌਦੇ
ਦੇਸ਼ ਭਰ ਵਿੱਚ 50 ਹਜ਼ਾਰ ਤੋਂ ਵੱਧ ਪੌਦੇ ਲਗਾਉਣ ਦਾ ਸੰਕਲਪ
ਪੌਦੇ ਲਗਾਉਣ ਦੇ ਨਾਲ ਵਾਤਾਵਰਣ ਸੰਭਾਲ ਦਾ ਸੁਨੇਹਾ ਜਨ-ਜਨ ਤੱਕ ਪਹੁੰਚਾਓ
ਹਰ ਵਿਅਕਤੀ ਹਰਿਆਲੀ ਅਮਾਵਸਿਆ 'ਤੇ ਘੱਟੋ-ਘੱਟ ਇੱਕ ਰੁੱਖ ਲਗਾਵੇ—ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
प्रविष्टि तिथि:
11 AUG 2026 9:09PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਬੁੱਧਵਾਰ, 12 ਅਗਸਤ ਨੂੰ ਹਰਿਆਲੀ ਅਮਾਵਸਿਆ ਦੇ ਸ਼ੁਭ ਮੌਕੇ 'ਤੇ ਸੈਂਕੜੇ ਸਾਥੀਆਂ ਨਾਲ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਦੇ ਨੇੜੇ ਸਥਿਤ ਪੀਬੀਜੀ ਗਰਾਊਂਡ, ਸੈਂਟਰਲ ਰੇਂਜ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦਾ ਸੰਚਾਲਨ ਕਰਨਗੇ। ਇਸੇ ਮੌਕੇ 'ਤੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ 'ਵ੍ਰਿਕਸ਼ ਮਿੱਤਰ' ਮੁਹਿੰਮ ਨਾਲ ਜੁੜੇ ਹਜ਼ਾਰਾਂ ਮੈਂਬਰ ਵੀ ਉਨ੍ਹਾਂ ਦੀ ਅਪੀਲ ਦੇ ਨਤੀਜੇ ਵਜੋਂ ਆਪਣੇ-ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਉਣਗੇ। ਇਸ ਮੌਕੇ ‘ਤੇ ਦੇਸ਼ ਭਰ ਵਿੱਚ 50,000 ਤੋਂ ਵੱਧ ਪੌਦੇ ਲਗਾਉਣ ਦਾ ਸਮੂਹਿਕ ਸੰਕਲਪ ਲਿਆ ਗਿਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਲੋਕਾਂ ਨੂੰ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਰਾਹੀਂ ਹਰਿਆਲੀ ਅਮਾਵਸਿਆ ਮਨਾਉਣ ਲਈ ਉਤਸ਼ਾਹਿਤ ਕਰਨਾ ਅਤੇ ਵਾਤਾਵਰਣ ਸੰਭਾਲ ਅਤੇ ਪ੍ਰਮੋਸ਼ਨ ਦੇ ਮਹੱਤਵ ਨੂੰ ਮਜ਼ਬੂਤ ਕਰਨਾ ਹੈ। 'ਵ੍ਰਿਕਸ਼ ਮਿੱਤਰ' ਮੁਹਿੰਮ ਦੇ ਮੈਂਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਪਹਿਲ ਵਿੱਚ ਹਿੱਸਾ ਲੈਣਗੇ, ਆਪਣੇ-ਆਪਣੇ ਭਾਈਚਾਰਿਆਂ ਵਿੱਚ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਦਾ ਸੁਨੇਹਾ ਪਹੁੰਚਾਉਣਗੇ ਅਤੇ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਵਿੱਚ ਵਿਆਪਕ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਗੇ।
ਹਰਿਆਲੀ ਅਮਾਵਸਿਆ ਕੁਦਰਤ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਤਿਉਹਾਰ ਹੈ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 12 ਅਗਸਤ ਨੂੰ ਹਰਿਆਲੀ ਅਮਾਵਸਿਆ ਦਾ ਸ਼ੁਭ ਮੌਕਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਹਰ ਤਿਉਹਾਰ ਦੇ ਪਿੱਛੇ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਜੀਵਨ ਨੂੰ ਬਿਹਤਰ ਬਣਾਉਣ ਦਾ ਸੁਨੇਹਾ ਛੁਪਿਆ ਹੁੰਦਾ ਹੈ। ਹਰਿਆਲੀ ਅਮਾਵਸਿਆ ਕੁਦਰਤ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਖੇਤਾਂ ਵਿੱਚ ਫੈਲੀ ਹਰਿਆਲੀ ਅਤੇ ਨਵੀਂ ਫ਼ਸਲ ਦੀ ਉਮੀਦ ਮਨ ਨੂੰ ਸੁੱਖ ਅਤੇ ਆਨੰਦ ਨਾਲ ਭਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੁਦਰਤ ਪ੍ਰਤੀ ਧੰਨਵਾਦ ਸਿਰਫ਼ ਸ਼ਬਦਾਂ ਨਾਲ ਹੀ ਨਹੀਂ, ਸਗੋਂ ਪੌਦੇ ਲਗਾਉਣ ਵਰਗੇ ਕਾਰਜਾਂ ਨਾਲ ਵੀ ਪ੍ਰਗਟ ਹੋਣਾ ਚਾਹੀਦਾ ਹੈ। ਸ਼੍ਰੀ ਚੌਹਾਨ ਅਨੁਸਾਰ, ਇਹ ਮੌਕਾ ਲੋਕਾਂ ਨੂੰ ਕੁਦਰਤ ਦੇ ਮਹੱਤਵ ਨੂੰ ਪਛਾਣਨ ਅਤੇ ਸਾਰਥਕ ਕਾਰਜਾਂ ਰਾਹੀਂ ਇਸ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਲਈ ਰੁੱਖ ਲਗਾਉਣਾ ਕੁਦਰਤੀ ਵਾਤਾਵਰਣ ਪ੍ਰਤੀ ਸ਼ਲਾਘਾ ਪ੍ਰਗਟ ਕਰਨ ਦਾ ਇੱਕ ਤਰੀਕਾ ਬਣ ਸਕਦਾ ਹੈ, ਨਾਲ ਹੀ ਇਸ ਦੀ ਸੰਭਾਲ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਰਗਰਮ ਭਾਗੀਦਾਰੀ ਰਾਹੀਂ ਅਤੇ ਆਪਣੇ ਆਲੇ-ਦੁਆਲੇ ਵਿੱਚ ਹੋਰ ਹਰਿਆਲੀ ਜੋੜ ਕੇ ਇਸ ਤਿਉਹਾਰ ਨੂੰ ਕੁਦਰਤ ਦਾ ਉਤਸਵ ਬਣਾਉਣ ਦਾ ਸੱਦਾ ਦਿੱਤਾ।
'ਵ੍ਰਿਕਸ਼ ਮਿੱਤਰ ਪਰਿਵਾਰ' ਦੇ ਹਜ਼ਾਰਾਂ ਮੈਂਬਰ ਪੌਦੇ ਲਗਾਉਣਗੇ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 'ਵ੍ਰਿਕਸ਼ ਮਿੱਤਰ ਪਰਿਵਾਰ' ਦੇ ਮੈਂਬਰਾਂ ਨੇ 12 ਅਗਸਤ ਨੂੰ ਹਰਿਆਲੀ ਅਮਾਵਸਿਆ ਦੇ ਮੌਕੇ 'ਤੇ ਆਪਣੇ-ਆਪਣੇ ਪਿੰਡਾਂ, ਸ਼ਹਿਰਾਂ ਅਤੇ ਪੰਚਾਇਤਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਵੀ ਆਪਣੇ ਸਾਥੀਆਂ ਨਾਲ ਇਸ ਦਿਨ ਦਿੱਲੀ ਵਿੱਚ ਪੌਦੇ ਲਗਾਉਣਗੇ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਇੱਕ ਪੌਦਾ ਲਗਾ ਕੇ ਅਤੇ ਵਾਤਾਵਰਣ ਸੰਭਾਲ ਵਿੱਚ ਯੋਗਦਾਨ ਪਾ ਕੇ ਹਰਿਆਲੀ ਅਮਾਵਸਿਆ ਦੇ ਇਸ ਸ਼ੁਭ ਮੌਕੇ ਨੂੰ ਯਾਦਗਾਰ ਬਣਾਉਣ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 'ਵ੍ਰਿਕਸ਼ ਮਿੱਤਰ ਪਰਿਵਾਰ' ਦੇ ਹਜ਼ਾਰਾਂ ਮੈਂਬਰਾਂ ਦੀ ਭਾਗੀਦਾਰੀ ਨਾਲ ਰੁੱਖ ਲਗਾਉਣ ਦੀ ਮੁਹਿੰਮ ਵੱਖ-ਵੱਖ ਭਾਈਚਾਰਿਆਂ ਅਤੇ ਥਾਵਾਂ ਤੱਕ ਫੈਲੇਗੀ। ਪਿੰਡਾਂ, ਸ਼ਹਿਰਾਂ ਅਤੇ ਪੰਚਾਇਤਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾ ਕੇ ਮੈਂਬਰ ਨਾ ਸਿਰਫ਼ ਆਪਣੇ ਆਲੇ-ਦੁਆਲੇ ਹਰਿਆਲੀ ਵਧਾਉਣਗੇ ਸਗੋਂ ਵਾਤਾਵਰਣ ਸੰਭਾਲ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਸੁਨੇਹਾ ਵੀ ਅੱਗੇ ਵਧਾਉਣਗੇ। ਸ਼੍ਰੀ ਚੌਹਾਨ ਨੇ ਨਾਗਰਿਕਾਂ ਨੂੰ ਇਸ ਪਹਿਲਕਦਮੀ ਵਿੱਚ ਉਤਸ਼ਾਹਪੂਰਵਕ ਹਿੱਸਾ ਲੈਣ ਅਤੇ ਰੁੱਖ ਲਗਾਉਣ ਨੂੰ ਹਰਿਆਲੀ ਅਮਾਵਸਿਆ ਦੇ ਉਤਸਵ ਦਾ ਇੱਕ ਸਾਰਥਕ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਹਰੇਕ ਵਿਅਕਤੀ ਨੂੰ ਇੱਕ ਪੌਦਾ ਲਗਾਉਣਾ ਚਾਹੀਦਾ ਹੈ
ਕੇਂਦਰੀ ਮੰਤਰੀ ਨੇ ਕਿਹਾ ਕਿ ਪੌਦਾ ਲਗਾਉਣਾ ਸਿਰਫ਼ ਵਾਤਾਵਰਣ ਸੰਭਾਲ ਦਾ ਕੰਮ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ, ਸਮ੍ਰਿੱਧ ਅਤੇ ਸੁੰਦਰ ਭਵਿੱਖ ਦੀ ਨੀਂਹ ਰੱਖਣ ਦਾ ਵੀ ਇੱਕ ਤਰੀਕਾ ਹੈ। ਉਨ੍ਹਾਂ ਦੇਸ਼ ਭਰ ਦੇ ਸਾਰੇ 'ਵ੍ਰਿਕਸ਼ ਮਿੱਤਰਾਂ' ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਲੀ ਅਮਾਵਸਿਆ ਦੇ ਮੌਕੇ 'ਤੇ 12 ਅਗਸਤ ਨੂੰ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣ। ਇਸ ਦੇ ਨਾਲ ਹੀ, ਕੇਂਦਰੀ ਮੰਤਰੀ ਨੇ ਲੋਕਾਂ ਨੂੰ ਆਪਣੇ ਰੁੱਖ ਲਗਾਉਣ ਦੇ ਸੰਕਲਪ ਵਿੱਚ ਪੰਜ ਹੋਰ ਵਿਅਕਤੀਆਂ ਨੂੰ ਜੋੜਨ ਦੀ ਅਪੀਲ ਕੀਤੀ ਅਤੇ ਹਰੇਕ ਪੰਜ ਵਿਅਕਤੀਆਂ ਨੂੰ ਅੱਗੇ ਪੰਜ-ਪੰਜ ਹੋਰ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ, ਤਾਂ ਜੋ ਇਹ ਮੁਹਿੰਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਭਾਗੀਦਾਰੀ ਦੀ ਇਹ ਲੜੀ ਰੁੱਖ ਲਗਾਉਣ ਦੀ ਮੁਹਿੰਮ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਣ ਵਿੱਚ ਮਦਦ ਕਰ ਸਕਦੀ ਹੈ, ਜਿਸ ਵਿੱਚ ਵਿਅਕਤੀ ਆਪਣੇ ਪਰਿਵਾਰ, ਦੋਸਤਾਂ, ਗੁਆਂਢੀਆਂ ਅਤੇ ਵਿਆਪਕ ਭਾਈਚਾਰੇ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਰੁੱਖ ਲਗਾਉਣ ਦੇ ਕਾਰਜਾਂ ਦੀ ਜਾਣਕਾਰੀ ਅਤੇ ਤਸਵੀਰਾਂ ਵੈੱਬਸਾਈਟ shivrajsinghchouhan.co.in 'ਤੇ ਅੱਪਲੋਡ ਕਰਨ, ਤਾਂ ਜੋ ਇਹ ਪਹਿਲਕਦਮੀ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਭਾਗੀਦਾਰੀ 'ਤੇ ਅਧਾਰਿਤ ਇੱਕ ਮੁਹਿੰਮ ਬਣ ਸਕੇ।
*****
ਆਰਸੀ/ਐੱਮਐੱਸ/ਐੱਮਕੇ/ਬਲਜੀਤ
(रिलीज़ आईडी: 2298359)
आगंतुक पटल : 2