ਗ੍ਰਹਿ ਮੰਤਰਾਲਾ
azadi ka amrit mahotsav

ਇੰਸਟੀਟਿਊਟ ਆਫ਼ ਫੋਰੈਂਸਿਕ ਸਾਇੰਸ

प्रविष्टि तिथि: 11 AUG 2026 4:07PM by PIB Chandigarh

ਸਰਕਾਰ ਨੇ ਵਰ੍ਹੇ 2020 ਵਿੱਚ ਸੰਸਦੀ ਐਕਟ ਦੇ ਤਹਿਤ ਰਾਸ਼ਟਰੀ ਮਹੱਤਵ ਦੇ ਸੰਸਥਾਨ ਦੇ ਰੂਪ ਵਿੱਚ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ (ਐੱਨਐੱਫਐੱਸਯੂ) ਦੀ ਸਥਾਪਨਾ ਕੀਤੀ ਹੈ। ਇਸ ਦਾ ਉਦੇਸ਼ ਲਾਗੂ ਵਿਵਹਾਰ ਵਿਗਿਆਨ ਅਧਿਐਨ, ਕਾਨੂੰਨ, ਅਪਰਾਧ ਵਿਗਿਆਨ ਅਤੇ ਹੋਰ ਸਬੰਧਿਤ ਖੇਤਰਾਂ ਅਤੇ ਤਕਨਾਲੋਜੀ ਅਤੇ ਹੋਰ ਸਬੰਧਿਤ ਖੇਤਰਾਂ ਦੇ ਨਾਲ ਫੋਰੈਂਸਿਕ ਵਿਗਿਆਨ ਖੇਤਰ ਵਿੱਚ ਅਧਿਐਨ ਅਤੇ ਖੋਜ ਨੂੰ ਪਹੁੰਚਯੋਗ ਬਣਾਉਣਾ, ਇਸ ਨੂੰ ਉਤਸ਼ਾਹਿਤ ਕਰਨਾ ਅਤੇ ਉੱਤਮਤਾ ਪ੍ਰਦਾਨ ਕਰਨਾ ਹੈ।

ਗਾਂਧੀਨਗਰ (ਗੁਜਰਾਤ) ਅਤੇ ਦਿੱਲੀ ਵਿੱਚ ਸਥਿਤ ਐੱਨਐੱਫਐੱਸਯੂ ਦੇ ਸ਼ੁਰੂਆਤੀ ਕੈਂਪਸਾਂ ਦੇ ਇਲਾਵਾ, ਗੋਆ, ਅਗਰਤਲਾ (ਤ੍ਰਿਪੁਰਾ), ਭੋਪਾਲ (ਮੱਧ ਪ੍ਰਦੇਸ਼), ਧਾਰਵਾੜ (ਕਰਨਾਟਕ), ਗੁਵਾਹਾਟੀ (ਅਸਾਮ), ਨਾਗਪੁਰ (ਮਹਾਰਾਸ਼ਟਰ), ਖੁਰਦਾ (ਓਡੀਸ਼ਾ), ਰਾਏਪੁਰ (ਛੱਤੀਸਗੜ੍ਹ), ਚੇਂਗਲਪੱਟੂ (ਤਮਿਲ ਨਾਡੂ), ਰਾਜਸਥਾਨ, ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਐੱਨਐੱਫਐੱਸਯੂ ਦੇ 14 ਵਾਧੂ ਕੈਂਪਸ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਨੈਸ਼ਨਲ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ ਨੇ ਇੰਫਾਲ (ਮਣੀਪੁਰ) ਅਤੇ ਪੁਣੇ (ਮਹਾਰਾਸ਼ਟਰ) ਵਿੱਚ ਟ੍ਰੇਂਡ ਅਕਾਦਮੀਆਂ ਵੀ ਸਥਾਪਿਤ ਕੀਤੀਆਂ ਹਨ।

ਇਹ ਗੱਲ ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

*****

ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ/ਬਲਜੀਤ


(रिलीज़ आईडी: 2298354) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Assamese , Telugu