ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਨਤਕ ਖ਼ਰੀਦ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਵਾਲੇ ਜੀਈਐੱਮ (GeM) 'ਤੇ ਕੇਂਦਰੀ ਮੰਤਰੀ ਦਾ ਲੇਖ ਸਾਂਝਾ ਕੀਤਾ

Posted On: 11 AUG 2026 1:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦਾ ਗਿਆਨ ਨਾਲ ਭਰਪੂਰ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਸਰਕਾਰੀ ਈ-ਮਾਰਕੀਟਪਲੇਸ (ਜੀਈਐੱਮ - GeM) ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਦਾ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪਾਰਦਰਸ਼ੀ ਖ਼ਰੀਦ, ਵਿਆਪਕ ਭਾਗੀਦਾਰੀ ਅਤੇ ਬਿਹਤਰ ਮੌਕਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਜੀਈਐੱਮ ਜਨਤਕ ਖ਼ਰੀਦ ਪ੍ਰਣਾਲੀ ਵਿੱਚ ਬਦਲਾਅ ਲਿਆ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੂਲ ਰੂਪ ਵਿੱਚ ਤਕਨਾਲੋਜੀ 'ਤੇ ਅਧਾਰਿਤ ਜੀਈਐੱਮ ਪਲੇਟਫ਼ਾਰਮ ਨੇ ਪਿਛਲੇ 10 ਸਾਲਾਂ ਵਿੱਚ ਵੱਧ ਮੁਕਾਬਲੇਬਾਜ਼ੀ ਵਾਲਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਮਾਹੌਲ ਸਿਰਜ ਕੇ ਵਪਾਰ ਕਰਨ ਵਿੱਚ ਆਸਾਨੀ ਲਈ ਮਜ਼ਬੂਤ ਸਹੂਲਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ਼ ਤੌਰ 'ਤੇ ਐੱਮਐੱਸਐੱਮਈ ਅਤੇ ਮਹਿਲਾ ਉੱਦਮੀਆਂ ਨੂੰ ਸ਼ਕਤੀਸ਼ਾਲੀ ਬਣਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ ਹੈ:

'ਪਾਰਦਰਸ਼ੀ ਖ਼ਰੀਦ ਪ੍ਰਣਾਲੀ, ਵਿਆਪਕ ਭਾਗੀਦਾਰੀ ਅਤੇ ਬਿਹਤਰ ਮੌਕੇ... ਇਸ ਤਰ੍ਹਾਂ @GeM_India ਜਨਤਕ ਖ਼ਰੀਦ ਪ੍ਰਣਾਲੀ ਵਿੱਚ ਬਦਲਾਅ ਲਿਆ ਰਿਹਾ ਹੈ।

ਮੂਲ ਰੂਪ ਵਿੱਚ ਤਕਨਾਲੋਜੀ 'ਤੇ ਅਧਾਰਿਤ ਜੀਈਐੱਮ ਪਲੇਟਫ਼ਾਰਮ ਨੇ ਪਿਛਲੇ 10 ਸਾਲਾਂ ਵਿੱਚ ਵੱਧ ਮੁਕਾਬਲੇਬਾਜ਼ੀ ਵਾਲਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਮਾਹੌਲ ਸਿਰਜ ਕੇ ਵਿਸ਼ੇਸ਼ ਤੌਰ 'ਤੇ ਐੱਮਐੱਸਐੱਮਈ ਅਤੇ ਮਹਿਲਾ ਉੱਦਮੀਆਂ ਨੂੰ ਸ਼ਕਤੀਸ਼ਾਲੀ ਬਣਾਇਆ ਅਤੇ ਵਪਾਰ ਕਰਨ ਵਿੱਚ ਆਸਾਨੀ ਲਈ ਮਜ਼ਬੂਤ ਸਹੂਲਤ ਪ੍ਰਦਾਨ ਕੀਤੀ ਹੈ।

ਇਸ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਨਾਲ ਜਾਣਨ ਲਈ ਕੇਂਦਰੀ ਮੰਤਰੀ ਸ਼੍ਰੀ @PiyushGoyal ਦੇ ਇਸ ਗਿਆਨ ਭਰਪੂਰ ਲੇਖ ਨੂੰ ਪੜ੍ਹੋ।'

*********

 

ਐੱਮਜੇਪੀਐਂਸ/ਐੱਸਐੱਸ/ਪੀਆਰਕੇ


(Release ID: 2297671) ਵਿਜ਼ੀਟਰ ਕਾਊਂਟਰ : 54