ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਮਾਮਲੇ ਮੰਤਰਾਲੇ ਦਾ ਓਡੀਸ਼ਾ ਵਿੱਚ ਘੱਟ ਗਿਣਤੀ ਮਹਿਲਾਵਾਂ ਲਈ ਵਿਸ਼ੇਸ਼ ਲੀਡਰਸ਼ਿਪ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮ


Posted On: 10 AUG 2026 2:05PM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲੇ ਦੀਆਂ ਪਿਛਲੀਆਂ ਯੋਜਨਾਵਾਂ ਦੇ ਤਹਿਤ ਮੰਤਰਾਲੇ ਨੇ 'ਘੱਟ ਗਿਣਤੀ ਮਹਿਲਾਵਾਂ ਵਿੱਚ ਸਰਕਾਰੀ ਪ੍ਰਣਾਲੀ ਬੈਂਕਿੰਗ ਅਤੇ ਸਾਰੇ ਪੱਧਰਾਂ ‘ਤੇ ਹੋਰ ਸੰਸਥਾਨਾਂ ਨਾਲ ਗੱਲਬਾਤ ਕਰਨ ਲਈ ਗਿਆਨ, ਟੂਲਸ ਅਤੇ ਤਕਨੀਕ ਪ੍ਰਦਾਨ ਕਰਕੇ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਆਤਮਵਿਸ਼ਵਾਸ ਦੇ ਨਿਰਮਾਣ ਲਈ ‘ਘੱਟ ਗਿਣਤੀ ਮਹਿਲਾਵਾਂ ਦੀ ਅਗਵਾਈ ਵਿਕਾਸ (ਨਈ ਰੋਸ਼ਨੀ)’ ਯੋਜਨਾ ਨੂੰ ਲਾਗੂ ਕੀਤਾ ਸੀ। ਇਸ ਯੋਜਨਾ ਦਾ ਉਦੇਸ਼ ਘੱਟ ਗਿਣਤੀ ਮਹਿਲਾਵਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਨੂੰ ਵਧਾਉਣਾ, ਅਧਿਕਾਰਾਂ ਅਤੇ ਹੱਕਾਂ ਬਾਰੇ ਜਾਗਰੂਕਤਾ ਨੂੰ ਵਧਾਉਣਾ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਨੂੰ ਸੁਵਿਧਾਜਨਕ ਬਣਾਉਣਾ ਹੈ। ਇਹ ਯੋਜਨਾ ਦੇਸ਼ ਭਰ ਵਿੱਚ, ਜਿਸ ਵਿੱਚ ਓਡੀਸ਼ਾ ਰਾਜ ਵੀ ਸ਼ਾਮਲ ਹੈ, ਸੂਚੀਬੱਧ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀਂ ਲਾਗੂ ਕੀਤਾ ਗਿਆ ਸੀ।

ਇਸ ਤੋਂ ਇਲਾਵਾ, ਮੰਤਰਾਲੇ ਨੇ ਹੁਣ ਵੱਖ-ਵੱਖ ਭਲਾਈ ਯੋਜਨਾਵਾਂ ਨੂੰ ਏਕੀਕ੍ਰਿਤ ਛਤਰੀ ਯੋਜਨਾ 'ਪੀਐੱਮ ਵਿਕਾਸ' (ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ) ਤਹਿਤ ਸ਼ਾਮਲ ਕਰ ਲਿਆ ਹੈ। ਪੀਐੱਮ ਵਿਕਾਸ ਹੁਨਰ ਵਿਕਾਸ, ਲੀਡਰਸ਼ਿਪ ਅਤੇ ਉੱਦਮਤਾ ਵਿਕਾਸ, ਵਿਦਿਅਕ ਸਹਾਇਤਾ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਦਖਲਅੰਦਾਜ਼ੀ ਰਾਹੀਂ 6 ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਅਤੇ ਵਿਦਿਅਕ ਸਸ਼ਕਤੀਕਰਣ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ।

ਓਡੀਸ਼ਾ ਰਾਜ ਦੀਆਂ ਘੱਟ ਗਿਣਤੀ ਮਹਿਲਾਵਾਂ ਯੋਜਨਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਹੁਨਰ ਕੌਸ਼ਲ ਵਿਕਾਸ, ਲੀਡਰਸ਼ਿਪ ਵਿਕਾਸ ਅਤੇ ਉੱਦਮਤਾ ਅਤੇ ਸਬੰਧਿਤ ਸਮਰੱਥਾ-ਨਿਰਮਾਣ ਪਹਿਲਕਦਮੀਆਂ ਸਮੇਤ ਪੀਐੱਮ ਵਿਕਾਸ ਦੇ ਵੱਖ-ਵੱਖ ਕੰਪੋਨੈਂਟਾਂ ਤੋਂ ਲਾਭ ਚੁੱਕਣ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਲਈ ਯੋਗ ਹਨ।

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

************

ਏਕੇ/ਐੱਮਆਰ/ਬਲਜੀਤ ਸਿੰਘ


(Release ID: 2297176) ਵਿਜ਼ੀਟਰ ਕਾਊਂਟਰ : 71