ਸਿੱਖਿਆ ਮੰਤਰਾਲਾ
azadi ka amrit mahotsav

ਸਕੂਲ ਸਿੱਖਿਆ ਵਿੱਚ ਵਿਦਿਆਂਜਲੀ ਦੀ ਸਥਿਤੀ ਅਤੇ ਭਾਈਚਾਰਕ ਭਾਗੀਦਾਰੀ

Posted On: 05 AUG 2026 6:16PM by PIB Chandigarh

ਵਿਦਯਾਂਜਲੀ, ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੀ ਇੱਕ ਪਹਿਲ ਹੈ। ਇਸ ਦਾ ਉਦੇਸ਼ ਇੱਕ ਸਮਰਪਿਤ ਪੋਰਟਲ ਰਾਹੀਂ ਭਾਈਚਾਰੇ ਅਤੇ  ਵਲੰਟੀਅਰਾਂ ਨੂੰ ਜੋੜ ਕੇ ਉਨ੍ਹਾਂ ਦੀ ਭਾਗੀਦਾਰੀ ਦੁਆਰਾ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਨੂੰ ਪਹੁੰਚਯੋਗ ਬਣਾਉਣਾ ਹੈ। ਇਹ ਪਹਿਲ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਅਨੁਸਾਰ ਹੈ, ਜਿਸ ਦੀ ਧਾਰਾ 3.7 ਦੇ ਤਤਿਤ, ਨਿਜੀ ਸਿੱਖਿਆ, ਸਾਖਰਤਾ ਅਤੇ ਉਪਚਾਰਕ ਸਹਾਇਤਾ, ਅਧਿਆਪਨ ਸਹਾਇਤਾ ਅਤੇ ਮਾਰਗਦਰਸ਼ਨ, ਕਰੀਅਰ ਮਾਰਗਦਰਸ਼ਨ ਅਤੇ ਸਲਾਹ-ਮਸ਼ਵਰਾ ਅਤੇ ਹੋਰ ਗਤੀਵਿਧੀਆਂ ਰਾਹੀਂ ਸਿੱਖਣ ਨੂੰ ਹੁਲਾਰਾ ਦੇਣ ਲਈ ਵਲੰਟੀਅਰ ਯਤਨਾਂ ਵਿੱਚ ਭਾਈਚਾਰੇ ਦੇ ਮੈਂਬਰਾਂ ਅਤੇ ਸਾਬਕਾ-ਵਿਦਿਆਰਥੀਆਂ ਦੀ ਵਧੇਰੇ ਭਾਗੀਦਾਰੀ ਦੀ ਕਲਪਨਾ ਕੀਤੀ ਗਈ ਹੈ। ਇਸ ਸੰਦਰਭ ਵਿੱਚ, ਵਿਦਯਾਂਜਲੀ ਜਿਹੇ ਵਲੰਟੀਅਰ ਅਤੇ ਭਾਈਚਾਰਕ ਸਹਿਯੋਗ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਇੱਕ ਸੁਚਾਰੂ ਪਲੈਟਫਾਰਮ ਪ੍ਰਦਾਨ ਕਰਦੀ ਹੈ।

ਪਿਛਲੇ ਇੱਕ ਵਰ੍ਹੇ ਦੌਰਾਨ, ਵਿਦਯਾਂਜਲੀ ਪੋਰਟਲ ‘ਤੇ  1,27,884 ਸਕੂਲ, 32,581 ਵਲੰਟੀਅਰ ਅਤੇ 1,126 ਸੀਐੱਸਆਰ ਸੰਗਠਨ/ਐੱਨਜੀਓ/ਸੰਸਥਾਨ ਨਵੇਂ ਸਿਰ੍ਹੇ ਤੋਂ ਰਜਿਸਟਰਡ ਹੋਏ ਹਨ। ਇਸ ਮਿਆਦ ਦੌਰਾਨ ਵਿਦਯਾਂਜਲੀ ਦੇ ਤਹਿਤ ਪ੍ਰਾਪਤ ਪ੍ਰਮੁੱਖ ਉਪਲਬਧੀਆਂ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਏਆਈ ਅਤੇ ਰੋਬੋਟਿਕਸ ਇਨੋਵੇਸ਼ਨ ਲੈਬ ਦੀ ਸਥਾਪਨਾ, ਰਾਜਸਥਾਨ ਦੇ ਧੌਲਪੁਰ ਵਿੱਚ ਡਿਜੀਟਲ ਕਲਾਸਰੂਮਾਂ ਦਾ ਨਿਰਮਾਣ ਅਤੇ ਅਧਿਆਪਕਾਂ ਦੀ ਸਮਰੱਥਾ ਨਿਰਮਾਣ, ਮਿਜ਼ੋਰਮ ਦੇ ਮਾਮਿਤ ਵਿੱਚ ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ, ਐੱਨਆਈਸੀਐੱਸਆਈ ਦੁਆਰਾ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਸਰਕਾਰੀ ਸਕੂਲਾਂ ਨੂੰ ਡੈਸਕਟੌਪ ਕੰਪਿਊਟਰ ਉਪਲਬਧ ਕਰਵਾ ਕੇ ਡਿਜੀਟਲ ਸਿੱਖਿਆ ਨੂੰ ਹੁਲਾਰਾ ਦੇਣਾ ਅਤੇ ਬਿਹਾਰ ਦੇ ਬੇਗੁਸਰਾਏ ਦੇ ਸਰਕਾਰੀ ਸਕੂਲਾਂ ਵਿੱਚ ਬਾਲਾ (ਪੀਏਐੱਲਏ) ਪੇਟਿੰਗ ਰਾਹੀਂ ਸਕੂਲ ਦੇ ਵਾਤਾਵਰਣ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਇਨ੍ਹਾਂ ਪਹਿਲਕਦਮੀਆਂ ਨਾਲ ਤਕਨਾਲੋਜੀ-ਅਧਾਰਿਤ ਸਿੱਖਿਆ ਨੂੰ ਹੁਲਾਰਾ ਮਿਲਿਆ ਹੈ, ਅਧਿਆਪਕਾਂ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ, ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਇਆ ਹੈ ਅਤੇ ਵਿਦਿਆਰਥੀਆਂ ਲਈ ਵਧੇਰੇ ਆਕਰਸ਼ਣ ਸਿੱਖਣ ਦੇ ਵਾਤਾਵਰਣ ਦਾ ਨਿਰਮਾਣ ਹੋਇਆ ਹੈ।

ਨੀਤੀ ਆਯੋਗ ਦੁਆਰਾ ਜ਼ਾਰੀ ਐੱਨਜੀਓ ਦਰਪਣ ਵਿਸ਼ੇਸ਼ ਆਈਡੀ ਰਾਹੀਂ ਗੈਰ-ਸਰਕਾਰੀ ਸੰਗਠਨਾਂ ਨੂੰ ਵਿਦਯਾਂਜਲੀ ਪੋਰਟਲ ‘ਤੇ ਰਜਿਸਟਰਡ  ਕੀਤਾ ਜਾਂਦਾ ਹੈ, ਜਿਸ ਦੀ ਤਸਦੀਕ ਦਰਪਣ ਪੋਰਟਲ ਰਾਹੀਂ ਕੀਤੀ ਜਾਂਦੀ ਹੈ। ਸੀਐੱਸਆਰ ਸੰਗਠਨਾਂ ਨੂੰ ਤਸਦੀਕ ਲਈ ਪੈਨ ਕਾਰਡ, ਜੀਐੱਸਟੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਉੱਦਮ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹੇ ਕਾਨੂੰਨੀ ਰਜਿਸਟ੍ਰੇਸ਼ਨ ਦਸਤਾਵੇਜ਼ ਜਮ੍ਹਾਂ ਕਰਨੇ ਹੁੰਦੇ ਹਨ। ਸੀਐੱਸਆਰ ਭਾਗੀਦਾਰੀ ਨੂੰ ਪਹੁੰਚਯੋਗ ਬਣਾਉਣ ਲਈ, ਵਿਦਯਾਂਜਲੀ ਦੋ ਵੱਖ-ਵੱਖ ਸ਼ਮੂਲੀਅਤ ਢਾਂਚੇ ਯਾਨੀ ਸੀਐੱਸਆਰ ਬਲਕ ਸ਼ਮੂਲੀਅਤ ਅਤੇ ਅਡੌਪਟ-ਏ-ਸਕੂਲ ਮਾਡਲ ਪ੍ਰਦਾਨ ਕਰਦਾ ਹੈ। ਸੀਐੱਸਆਰ ਬਲਕ ਸ਼ਮੂਲੀਅਤ ਢਾਂਚੇ ਦੇ ਤਹਿਤ, ਸੀਐੱਸਆਰ ਸੰਗਠਨ ਕਈ ਸਕੂਲਾਂ ਵਿੱਚ ਚਿਨ੍ਹਿਤ ਜ਼ਰੂਰਤਾਂ ਲਈ ਸਹਾਇਤਾ ਪ੍ਰਦਾਨ ਕਰ ਸਕਦੇ ਹਨ, ਜਦੋਂ ਕਿ ਅਡੌਪਟ-ਏ-ਸਕੂਲ ਮਾਡਲ ਦੇ ਤਹਿਤ, ਇੱਕ ਸੰਗਠਨ ਕਿਸੇ ਚਿਨ੍ਹਿਤ ਸਕੂਲ ਨੂੰ ਉਸ ਦੀਆਂ ਵਿਸ਼ੇਸ਼ ਜ਼ਰੂਰਤਾਂ ਦੇ ਅਧਾਰ ‘ਤੇ ਨਿਰੰਤਰ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਗੈਰ-ਸਰਕਾਰੀ ਸੰਗਠਨਾਂ/ਸੀਐੱਸਆਰ ਸੰਗਠਨਾਂ ਦਾ ਰਜਿਸਟ੍ਰੇਸ਼ਨ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਪ੍ਰਵਾਨਿਤ ਕੀਤਾ ਜਾਂਦਾ ਹੈ, ਜਦੋਂ ਕਿ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਦਾ ਰਜਿਸਟ੍ਰੇਸ਼ਨ ਕੇਂਦਰੀ ਪੱਧਰ ‘ਤੇ ਪ੍ਰਵਾਨਿਤ ਕੀਤਾ ਜਾਂਦਾ ਹੈ।

ਵਿਦਯਾਂਜਲੀ ਪ੍ਰੋਗਰਾਮ ਦੇ ਲਾਗੂਕਰਨ ਦੀ ਨਿਗਰਾਨੀ ਇਸ ਦੇ ਡਿਜੀਟਲ ਪੋਰਟਲ ਰਾਹੀਂ ਕੀਤੀ ਜਾਂਦੀ ਹੈ ਜੋ ਵਲੰਟੀਅਰ ਭਾਗੀਦਾਰੀ, ਸੰਸਥਾਗਤ ਸਹਿਯੋਗ, ਕੀਤੇ ਗਏ ਕਾਰਜ, ਨਿਰਮਿਤ ਸਰੋਤ ਅਤੇ ਲਾਭਾਰਥੀ ਸਕੂਲਾਂ ਨਾਲ ਸਬੰਧਿਤ ਜਾਣਕਾਰੀ ਇਕੱਠੀ ਕਰਦਾ ਹੈ। ਇਹ ਪਹਿਲ ਵਿਦਿਅਕ ਸਰੋਤਾਂ ਨੂੰ ਮਜ਼ਬੂਤ ਕਰਕੇ, ਅਨੁਭਵਾਤਮਕ ਅਤੇ ਤਕਨਾਲੋਜੀ-ਅਧਾਰਿਤ ਸਿੱਖਿਆ ਨੂੰ ਹੁਲਾਰਾ ਦੇ ਕੇ ਅਤੇ ਸਕੂਲੀ ਸਿੱਖਿਆ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਕੇ ਸਰਕਾਰੀ ਯਤਨਾਂ ਨੂੰ ਪੂਰਕ ਬਣਾਉਂਦੀਆਂ ਹਨ। ਵਿਸ਼ੇਸ਼ ਅਭਿਆਨ 5.0 (2025) ਦੌਰਾਨ ਵਲੰਟੀਅਰਾਂ, ਸਕੂਲ ਪ੍ਰਬੰਧਨ ਕਮੇਟੀਆਂ ਅਤੇ ਸਥਾਨਕ ਭਾਈਚਾਰਿਆਂ ਦੇ ਸਹਿਯੋਗ ਨਾਲ ਕੀਤੇ ਗਏ ਬਾਲਾਂਜਲੀ ਪ੍ਰੋਗਰਾਮ ਨਾਲ ਸਬੰਧਿਤ ਗ੍ਰੈਫਿਟੀ, ਕੰਧ ਕਲਾ ਅਤੇ ਸੁੰਦਰੀਕਰਣ ਗਤੀਵਿਧੀਆਂ ਨੇ ਵੀ ਬਾਲ-ਅਨੁਕੂਲ ਅਤੇ ਆਕਰਸ਼ਣ ਅਕਾਦਮਿਕ ਵਾਤਾਵਰਣ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ।

ਸਰਕਾਰ ਵਿਸ਼ੇਸ਼ ਤੌਰ ‘ਤੇ ਮਹੱਤਵਅਕਾਂਖੀ ਅਤੇ ਵਿਦਿਅਕ ਤੌਰ ‘ਤੇ ਪਿਛੜੇ ਜ਼ਿਲ੍ਹਿਆਂ ਵਿੱਚ, ਜ਼ਰੂਰਤ-ਅਧਾਰਿਤ ਭਾਈਚਾਰਕ ਅਤੇ ਸੰਸਥਾਗਤ ਭਾਗੀਦਾਰੀ ਰਾਹੀਂ ਇਨ੍ਹਾਂ ਪਹਿਲਕਦਮੀਆਂ ਨੂੰ ਲਗਾਤਾਰ ਮਜ਼ਬੂਤ ਅਤੇ ਵਿਸਤਾਰਿਤ ਕਰ ਰਹੀ ਹੈ। ਸਕੂਲਾਂ ਨੂੰ ਵਿਦਯਾਂਜਲੀ ਪੋਰਟਲ ‘ਤੇ ਆਪਣੀਆਂ ਜ਼ਰੂਰਤਾਂ ਨੂੰ ਪਛਾਣਨ ਅਤੇ ਅਪਲੋਡ ਕਰਨ ਵਿੱਚ ਸਮਰੱਥ ਬਣਾਇਆ ਗਿਆ ਹੈ, ਜਿਸ ਨਾਲ ਵਲੰਟੀਅਰਾਂ, ਸਾਬਕਾ ਵਿਦਿਆਰਥੀਆਂ, ਗੈਰ-ਸਰਕਾਰੀ ਸੰਗਠਨਾਂ, ਸੀਐੱਸਆਰ ਸੰਗਠਨਾਂ ਅਤੇ ਹੋਰ ਸੰਸਥਾਨਾਂ ਨਾਲ ਸਹਿਯੋਗ ਪ੍ਰਾਪਤ ਕਰਨਾ ਅਸਾਨ ਹੋ ਜਾਂਦਾ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਅਭਿਵਿਨਿਆਸ ਪ੍ਰੋਗਰਾਮ, ਸਮੀਖਿਆ ਮੀਟਿੰਗਾਂ ਅਤੇ ਸੀਐੱਸਆਰ ਵਰਕਸ਼ੌਪਸ ਵਿਆਪਕ ਭਾਗੀਦਾਰੀ ਨੂੰ ਹੋਰ ਉਤਸਾਹਿਤ ਕਰਦੀਆਂ ਹਨ। ਸੀਐੱਸਆਰ ਸਮਰਥਿਤ ਪਹਿਲਕਦਮੀਆਂ ਨੂੰ ਧੌਲਪੁਰ (ਰਾਜਸਥਾਨ) ਅਤੇ ਮਾਮਿਤ (ਮਿਜ਼ੋਰਮ) ਜਿਹੇ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਪਹੁੰਚਯੋਗ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਡਿਜੀਟਲ ਕਲਾਸਰੂਮਸ, ਐੱਸਟੀਈਐੱਮ/ਏਆਈ ਵਰਕਸ਼ੌਪਸ ਅਤੇ ਸਕੂਲ ਦੇ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਸ਼ਾਮਲ ਹਨ।

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਅਧੀਨ ਰਾਸ਼ਟਰੀ ਮੁਲਾਂਕਣ ਕੇਂਦਰ, ਪਾਰਖ, ਐੱਨਸੀਈਆਰਟੀ ਦੁਆਰਾ ਪਾਰਖ ਰਾਸ਼ਟਰੀ ਸਰਵੇਖਣ 2024 (ਪੂਰਬ ਵਿੱਚ ਰਾਸ਼ਟਰੀ ਉਪਲਬਧੀ ਸਰਵੇਖਣ) ਦਾ ਆਯੋਜਨ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਿੱਖਿਆ ਦੇ ਬੁਨਿਆਦੀ (ਬਾਲਵਾਟਿਕਾ ਪਹਿਲੀ ਤੋਂ ਦੂਜੀ ਕਲਾਸ), ਸ਼ੁਰੂਆਤੀ (ਤੀਜੀ ਤੋਂ ਪੰਜਵੀ) ਅਤੇ ਮੱਧ ਪੜਾਵਾਂ (ਛੇਵੀਂ ਤੋਂ ਅੱਠਵੀਂ) ਦੇ ਅੰਤ ਵਿੱਚ ਵਿਦਿਆਰਥੀਆਂ ਦੁਆਰਾ ਅਰਜਿਤ ਸਿੱਖਣ ਦੀਆਂ ਯੋਗਤਾਵਾਂ ਦੇ ਬੁਨਿਆਦੀ ਪ੍ਰਦਰਸ਼ਨ ਨੂੰ ਸਮਝਣਾ ਸੀ। ਇਸ ਦੇ ਲਈ ਵਿਦਿਆਰਥੀਆਂ ਦਾ ਮੁਲਾਂਕਣ ਕ੍ਰਮਵਾਰ ਤੀਜਾ, ਛੇਵਾਂ ਅਤੇ ਛੇਵੀਂ ਕਲਾਸ ਵਿੱਚ ਕੀਤਾ ਗਿਆ। ਪਾਰਖ ਰਾਸ਼ਟਰੀ ਸਰਵੇਖਣ 2024 ਦੇ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰੀ ਰਿਪੋਰਟ ਕਾਰਡ https://dashboard.parakh.ncert.gov.in/en  ‘ਤੇ ਉਪਲਬਧ ਹਨ।

ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਆਰਆਰਟੀਐੱਨ/ਬਲਜੀਤ


(Release ID: 2295574) ਵਿਜ਼ੀਟਰ ਕਾਊਂਟਰ : 45