ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਸ਼ਹਿਜ਼ਾਦਪੁਰ ਵਿੱਚ ਦੂਸ਼ਿਤ ਪੇਅਜਲ ਦੇ ਸੇਵਨ ਨਾਲ ਪੀਲੀਆ ਦੇ ਕਾਰਨ ਇੱਕ ਲੜਕੀ ਦੀ ਮੌਤ ਦਾ ਖੁਦ ਨੋਟਿਸ (suo motu ) ਲਿਆ ਹੈ
ਰਿਪੋਰਟਾਂ ਦੇ ਅਨੁਸਾਰ, ਇਲਾਕੇ ਦੇ ਕਈ ਹੋਰ ਬੱਚਿਆਂ ਵਿੱਚ ਵੀ ਪੀਲੀਆ ਦੇ ਲੱਛਣ
ਕਮਿਸ਼ਨ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਇਸ ਮਾਮਲੇ ‘ਤੇ ਵਿਸਤ੍ਰਿਤ ਰਿਪੋਰਟ ਮੰਗੀ
ਰਿਪੋਰਟ ਵਿੱਚ ਇਲਾਜ ਅਧੀਨ ਪੀੜਿਤ ਬੱਚਿਆਂ ਦੀ ਸਿਹਤ ਸਥਿਤੀ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦੇ ਸਮਾਧਾਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੇ ਜਾਣ ਦੀ ਉਮੀਦ
प्रविष्टि तिथि:
06 AUG 2026 1:34PM by PIB Chandigarh
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਮੀਡੀਆ ਵਿੱਚ ਛਾਪੀ ਉਸ ਰਿਪੋਰਟ ਦਾ ਖੁਦ ਨੋਟਿਸ ਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਸ਼ਹਿਜ਼ਾਦਪੁਰ ਵਿੱਚ ਦੂਸ਼ਿਤ ਪੇਅਜਲ ਦੇ ਸੇਵਨ ਨਾਲ ਪੀਲੀਆ ਦੇ ਕਾਰਨ ਇੱਕ 12 ਵਰ੍ਹਿਆਂ ਲੜਕੀ ਦੀ ਮੌਤ ਹੋ ਗਈ। ਇਲਾਕੇ ਵਿੱਚ ਕਈ ਹੋਰ ਬੱਚਿਆਂ ਵਿੱਚ ਵੀ ਪੀਲੀਆ ਦੀ ਪੁਸ਼ਟੀ ਹੋਈ ਹੈ। ਵਸਨੀਕਾਂ ਦਾ ਆਰੋਪ ਹੈ ਕਿ ਇਲਾਕੇ ਵਿੱਚ ਜਨਤਕ ਟੂਟੀਆਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਪੇਅਜਲ ਦੂਸ਼ਿਤ ਹੈ।
ਕਮਿਸ਼ਨ ਨੇ ਪਾਇਆ ਹੈ ਕਿ ਖ਼ਬਰ ਰਿਪੋਰਟ ਵਿੱਚ ਜ਼ਿਕਰ ਕੀਤੇ ਤੱਥ, ਜੇਕਰ ਸੱਚ ਹਨ, ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇੱਕ ਗੰਭੀਰ ਮੁੱਦਾ ਹੈ। ਇਸ ਲਈ, ਕਮਿਸ਼ਨ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇੱਕ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਇਸ ਮਾਮਲੇ 'ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਰਿਪੋਰਟ ਵਿੱਚ ਇਲਾਜ ਅਧੀਨ ਪੀੜਿਤ ਬੱਚਿਆਂ ਦੀ ਸਿਹਤ ਸਥਿਤੀ ਅਤੇ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦੇ ਸਮਾਧਾਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਵੇਰਵਾ ਸ਼ਾਮਲ ਹੋਣਾ ਚਾਹੀਦਾ ਹੈ।
3 ਅਗਸਤ, 2026 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਅਨੁਸਾਰ, ਸ਼ੁਰੂ ਵਿੱਚ ਲੜਕੀ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਪੀਲੀਆ ਦੇ ਲਈ ਕੀਤਾ ਗਿਆ ਸੀ। ਉਸ ਦੀ ਹਾਲਤ ਵਿਗੜਣ ‘ਤੇ ਉਸ ਨੂੰ ਚੰਡੀਗੜ੍ਹ ਦੇ ਪੀਜੀਆਈਐੱਮਈਆਰ ਵਿੱਚ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
************
ਐੱਨਐੱਸਕੇ/ਏਕੇ
(रिलीज़ आईडी: 2295553)
आगंतुक पटल : 4