ਗ੍ਰਹਿ ਮੰਤਰਾਲਾ
ਫੋਰੈਂਸਿਕ ਸਮਰੱਥਾਵਾਂ ਨੂੰ ਹੁਲਾਰਾ ਦੇਣਾ
प्रविष्टि तिथि:
29 JUL 2026 3:47PM by PIB Chandigarh
ਭਾਰਤ ਦੇ ਸੰਵਿਧਾਨ ਦੀ ਸੱਤਵੀ ਅਨੁਸੂਚੀ ਦੇ ਤਹਿਤ ‘ਪੁਲਿਸֹ’ ਅਤੇ ਜਨਤਕ ਵਿਵਸਥਾ’ ਰਾਜ ਦੇ ਵਿਸ਼ੇ ਹਨ। ਕਾਨੂੰਨ ਵਿਵਸਥਾ ਬਣਾਏ ਰੱਖਣ, ਨਾਗਰਿਕਾਂ ਦੇ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਕਰਨ ਵਿੱਚ ਵਿੱਚ ਜਾਂਚ, ਅਪਰਾਧ ਅਤੇ ਅਪਰਾਧੀਆਂ ‘ਤੇ ਮੁਕੱਦਮਾ ਚਲਾਉਣਾ ਅਤੇ ਸਬੰਧਿਤ ਫੋਰੈਂਸਿਕ ਵਿਗਿਆਨ ਸੁਵਿਧਾਵਾਂ ਸ਼ਾਮਲ ਹਨ ਦੀ ਜ਼ਿੰਮੇਵਾਰੀ ਸਬੰਧਿਤ ਰਾਜ ਦੀ ਹੁੰਦੀ ਹੈ। ਹਾਲਾਂਕਿ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਨਿਰਭਯਾ ਫੰਡ ਸਮੇਤ ਵੱਖ-ਵੱਖ ਯੋਜਨਾਵਾਂ ਰਾਹੀਂ ਦੇਸ਼ ਵਿੱਚ ਫੋਰੈਂਸਿਕ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ, ਜਿਸ ਦੀ ਕੁੱਲ ਵਿੱਤੀ ਵੰਡ 4800 ਕਰੋੜ ਤੋਂ ਵੱਧ ਹੈ, ਜਿਸ ਵਿੱਚ ਸ਼ਾਮਲ ਹਨ:
-
ਚੰਡੀਗੜ੍ਹ ਸਥਿਤ ਸੈਂਟਰਲ ਫੋਰੈਂਸਿਕ ਸਾਇਸੇਜ਼ ਲੈਬੋਰੇਟਰੀ ਵਿੱਚ ਅਤਿ-ਆਧੁਨਿਕ ਡੀਐੱਨਏ ਵਿਸ਼ਲੇਸ਼ਣ ਅਤੇ ਖੋਜ ਅਤੇ ਵਿਕਾਸ ਸੁਵਿਧਾ ਸਥਾਪਿਤ ਕੀਤੀ ਗਈ ਹੈ।
-
ਕੇਂਦਰੀ ਫੋਰੈਂਸਿਕ ਵਿਗਿਆਨ ਲੈਬਸ ਵਿੱਚ ਮਸ਼ੀਨਰੀ ਅਤੇ ਉਪਕਰਣਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਸ ਵਿੱਚ ਨਾਰਕੋਟਿਕਸ ਡਰੱਗਸ ਅਤੇ ਸਾਈਕੋਟ੍ਰੋਪਿਕ ਸਬਸਟੈਂਸ, ਡਿਜੀਟਲ ਫੋਰੈਂਸਿਕ, ਡੀਐੱਨਏ ਫੋਰੈਂਸਿਕ ਵਿਸ਼ਲੇਸ਼ਣ, ਫੋਰੈਂਸਿਕ ਮਨੋਵਿਗਿਆਨ ਵਿੱਚ ਫੋਰੈਂਸਿਕ ਦੇ ਨਵੇਂ ਵਿਸ਼ੇ ਸ਼ਾਮਲ ਹਨ।
-
ਡਿਜੀਟਲ ਧੋਖਾਧੜੀ/ਸਾਈਬਰ ਫੋਰੈਂਸਿਕ ਦੇ ਅਹਿਮ ਮਾਮਲਿਆਂ ਦੀ ਜਾਂਚ ਲਈ ਹੈਦਰਾਬਾਦ ਦੀ ਸੈਂਟਰਲ ਫੋਰੈਂਸਿਕ ਸਾਇੰਸੇਜ਼ ਲੈਬ ਵਿੱਚ ਇੱਕ ਨੈਸ਼ਨਲ ਸਾਈਬਰ ਫੋਰੈਂਸਿਕ ਲੈਬਸ ਸਥਾਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ‘ਮਹਿਲਾਵਾਂ ਦੀ ਸੁਰੱਖਿਆ’ ਯੋਜਨਾ ਦੇ ਤਹਿਤ 06 ਅਤੇ ਨੈਸ਼ਨਲ ਸਾਈਬਰ ਫੋਰੈਂਸਿਕ ਲੈਬ ਸਥਾਪਿਤ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
-
ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ 07 (ਸੱਤ) ਸੈਂਟਰਲ ਫੋਰੈਂਸਿਕ ਸਾਇੰਸ ਲੈਬ (ਸੀਐੱਫਐੱਸਐੱਲ)-ਜੋ ਚੰਡੀਗੜ੍ਹ, ਦਿੱਲੀ, ਕਾਮਰੂਪ (ਅਸਾਮ), ਕੋਲਕਾਤਾ (ਪੱਛਮ ਬੰਗਾਲ), ਭੋਪਾਲ (ਮੱਧ ਪ੍ਰਦੇਸ਼), ਪੁਣੇ (ਮਹਾਰਾਸ਼ਟਰ) ਅਤੇ ਹੈਦਰਾਬਾਦ (ਤੇਲੰਗਾਨਾ) ਵਿੱਚ ਸਥਿਤ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ 08 ਮਈ ਨਵੀਂ ਸੀਐੱਫਐੱਸਐੱਲ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਜੰਮੂ (ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼), ਰਾਜਸਥਾਨ, ਤਮਿਲ ਨਾਡੂ, ਬਿਹਾਰ, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ ਅਤੇ ਕੇਰਲ ਵਿੱਚ ਸਥਾਪਿਤ ਕੀਤੀ ਜਾਵੇਗੀ।
-
ਦੇਸ਼ ਭਰ ਵਿੱਚ ਚੰਗੀ ਕੁਆਲਿਟੀ ਵਾਲੇ ਅਤੇ ਟ੍ਰੇਂਡ ਫੋਰੈਂਸਿਕ ਕਰਮਚਾਰੀ ਉਪਲਬਧ ਕਰਵਾਉਣ ਲਈ ਸਾਲ 2020 ਵਿੱਚ ਸੰਸਦ ਦੇ ਇੱਕ ਐਕਟ ਦੇ ਤਹਿਤ ਨੈਸ਼ਨਲ ਫੋਰੈਂਸਿਕ ਸਾਇੰਸੇਜ਼ ਯੂਨੀਵਰਸਿਟੀ (ਐੱਨਐੱਫਐੱਸਯੂ) ਦੀ ਸਥਾਪਨਾ ਕੀਤੀ ਗਈ ਹੈ। ਗਾਂਧੀਨਗਰ (ਗੁਜਰਾਤ) ਅਤੇ ਦਿੱਲੀ ਵਿੱਚ ਐੱਨਐੱਫਐੱਸਯੂ ਦੇ ਸ਼ੁਰੂਆਤੀ ਕੈਂਪਸ ਦੇ ਇਲਾਵਾ, ਗੋਆ, ਅਗਰਤਲਾ (ਤ੍ਰਿਪੁਰਾ), ਭੋਪਾਲ (ਮੱਧ ਪ੍ਰਦੇਸ਼), ਧਾਰਵਾੜ (ਕਰਨਾਟਕ), ਗੁਵਾਹਾਟੀ (ਅਸਾਮ), ਨਾਗਪੁਰ (ਮਹਾਰਾਸ਼ਟਰ), ਖੋਰਧਾ (ਓਡੀਸ਼ਾ), ਰਾਏਪੁਰ (ਛੱਤੀਸਗੜ੍ਹ), ਚੇਂਗਲਪੱਟੂ (ਤਮਿਲ ਨਾਡੂ), ਰਾਜਸਥਾਨ, ਆਂਧਰ ਪ੍ਰਦੇਸ਼, ਪੱਛਮ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਐੱਐੱਫਐੱਸਯੂ ਦੇ 14 ਹੋਰ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਐੱਨਐੱਫਐੱਸਯੂ ਨੇ ਇੰਫਾਲ (ਮਣੀਪੁਰ) ਅਤੇ ਪੁਣੇ (ਮਹਾਰਾਸ਼ਟਰ) ਵਿੱਚ ਵੀ ਟ੍ਰੇਨਿੰਗ ਅਕਾਦਮੀਆਂ ਸਥਾਪਿਤ ਕੀਤੀਆਂ ਹਨ।
-
ਰਾਜ ਫੋਰੈਂਸਿਕ ਵਿਗਿਆਨ ਲੈਬਸ ਵਿੱਚ ਡੀਐੱਨਏ ਵਿਸ਼ਲੇਸ਼ਣ ਅਤੇ/ਜਾਂ ਸਾਈਬਰ ਫੋਰੈਂਸਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਨਿਰਭਯਾ ਫੰਡਿਡ ਯੋਜਨਾ ਦੇ ਤਹਿਤ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
-
ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਾਂਚ ਅਧਿਕਾਰੀਆਂ, ਵਕੀਲਾਂ ਅਤੇ ਮੈਡੀਕਲ ਅਧਿਕਾਰੀਆਂ ਲਈ ਡੀਐੱਨਏ ਸੂਬਤ ਇਕੱਠਾ ਕਰਨ, ਉਨ੍ਹਾਂ ਨੂੰ ਸੁਰੱਖਿਅਤ ਰੱਖਣ ਅਤੇ ਸੰਭਾਲਣ ਅਤੇ ਜਿਨਸੀ ਸ਼ੋਸ਼ਣ ਨਾਲ ਜੁੜੇ ਸਬੂਤ ਇਕੱਠਾ ਕਰਨ ਵਾਲੀ ਕਿੱਟ ਦੀ ਵਰਤੋਂ ਬਾਰੇ, ਟ੍ਰੇਨਿੰਗ ਆਯੋਜਿਤ ਕਰ ਰਹੀ ਹੈ। ਪੁਲਿਸ ਖੋਜ ਅਤੇ ਵਿਕਾਸ ਬਿਊਰੋ (ਬੀਪੀਆਰਐਂਡਡੀ) ਅਤੇ ਐੱਲਐੱਨਜੇਐੱਨ ਨੈਸ਼ਨਲ ਇੰਸਟੀਟਿਊਟ ਆਫ਼ ਕ੍ਰਿਮੀਨੋਲੌਜੀ ਐਂਡ ਫੋਰੈਂਸਿਕ ਸਾਇੰਸੇਜ਼ (ਹੁਣ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਦਾ ਦਿੱਲੀ ਕੈਂਪਸ) ਨੇ ਹੁਣ ਤੱਕ 37,978 ਜਾਂਚ ਅਧਿਕਾਰੀਆਂ, ਵਕੀਲਾਂ ਅਤੇ ਮੈਡੀਕਲ ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਹੈ।
-
ਫੋਰੈਂਸਿਸ ਸਮਰੱਥਾਵਾਂ ਦੇ ਆਧੁਨਿਕੀਕਰਣ ਦੀ ਯੋਜਨਾ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੋਰੈਂਸਿਕ ਸਾਇੰਸ ਲੈਬਸ ਦੇ ਆਧੁਨਿਕੀਕਰਣ /ਅਪਗ੍ਰੇਡ ਲਈ 420 ਕਰੋੜ ਰੁਪਏ ਅਤੇ ਦੇਸ਼ ਵਿੱਚ ਸਾਰੇ ਜ਼ਿਲ੍ਹਿਆਂ ਅਤੇ ਰਾਜ ਐੱਫਐੱਸਐੱਲ ਲਈ ਮੋਬਾਈਲ ਫੋਰੈਂਸਿਕ ਵੈਨ ਪ੍ਰਦਾਨ ਕਰਨ ਲਈ 496.66 ਕਰੋੜ ਰੁਪਏ ਸਵੀਕ੍ਰਿਤ ਕੀਤੇ ਗਏ ਹਨ।
-
ਸਰਕਾਰ ਨੇ ‘ਮਹਿਲਾਵਾਂ ਦੀ ਸੁਰੱਖਿਆ’ ਯੋਜਨਾ ਦੇ ਤਹਿਤ ‘ਨੈਸ਼ਨਲ ਫੋਰੈਂਸਿਕ ਡੇਟਾ ਸੈਂਟਰ’ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦਾ ਮਕਸਦ ਸਾਰੇ ਫੋਰੈਂਸਿਕ ਲੈਬ ਤੋਂ ਮਿਲਣ ਵਾਲੇ ਫੋਰੈਂਸਿਕ ਡੇਟਾ ਨੂੰ ਸੁਚਾਰੂ ਤਰੀਕੇ ਨਾਲ ਜਮ੍ਹਾਂ ਕਰਨਾ ਹੈ, ਤਾਂ ਜੋ ਸਬੂਤਾਂ ਦਾ ਮੈਨੇਜਮੈਂਠ ਬਿਹਤਰ ਢੰਗ ਨਾਲ ਹੋ ਸਕੇ।
ਗ੍ਰਹਿ ਰਾਜ ਮੰਤਰੀ ਸ਼੍ਰੀ ਬਾਂਦੀ ਸੰਜੈ ਕੁਮਾਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ/ਬਲਜੀਤ
(रिलीज़ आईडी: 2291814)
आगंतुक पटल : 8