ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

ਨਵੀਂ ਦਿੱਲੀ ਵਿੱਚ ਨਿਰਭੈ ਨੇਤਰੀ ਪਹਿਲਕਦਮੀ ਦੇ ਤਹਿਤ ਮਾਸਟਰ ਟ੍ਰੇਨਰਾਂ ਦੇ ਦੂਜੇ ਬੈਚ ਨੂੰ ਸਿਖਲਾਈ ਦਿੱਤੀ ਗਈ


ਨਿਰਭੈ ਨੇਤਰੀ ਨਾਲ ਪੰਚਾਇਤਾਂ ਨੂੰ ਸੁਰੱਖਿਅਤ ਅਤੇ ਲਿੰਗ-ਅਨੁਕੂਲ ਬਣਾਉਣ ਲਈ 14.5 ਲੱਖ ਚੁਣੀਆਂ ਗਈਆਂ ਮਹਿਲਾ ਨੁਮਾਇੰਦਿਆਂ ਦੀਆਂ ਸਮਰੱਥਾਵਾਂ ਵਿੱਚ ਵਾਧਾ ਹੋਵੇਗਾ

प्रविष्टि तिथि: 29 JUL 2026 4:53PM by PIB Chandigarh

ਪੰਚਾਇਤੀ ਰਾਜ ਮੰਤਰਾਲੇ ਨੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਂਟਰਪ੍ਰਾਈਜ਼ਿਜ਼ (ਆਈਆਈਪੀਏ) ਅਤੇ ਪਿਰਾਮਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ‘ਨਿਰਭੈ ਨੇਤਰੀ’ ਪਹਿਲਕਦਮੀ ਲਈ ਦੂਜੇ ਸਮੂਹ/ਬੈਚ ਲਈ ਟ੍ਰੇਨਰਾਂ ਦੀ ਸਿਖਲਾਈ ਪ੍ਰੋਗਰਾਮ ਨੂੰ ਪੂਰਾ ਕੀਤਾ। “ਨਿਰਭੈ ਨੇਤਰੀ—ਹਿੰਸਾ ਤੋਂ ਆਜ਼ਾਦੀ: ਚੁਣੀਆਂ ਗਈਆਂ ਮਹਿਲਾ ਨੁਮਾਇੰਦਿਆਂ ਲਈ ਔਰਤਾਂ ਦੀ ਸੁਰੱਖਿਆ ਅਤੇ ਬਚਾਅ ਮੁਖੀ ਕਾਨੂੰਨੀ ਪ੍ਰਬੰਧਾਂ ਸਬੰਧੀ ਸਮਰੱਥਾ ਨਿਰਮਾਣ” ਸਿਰਲੇਖ ਵਾਲਾ ਇਹ ਪ੍ਰੋਗਰਾਮ ਮੰਤਰਾਲੇ ਦੀ ‘ਨਿਰਭੈ ਰਹੋ’ ਪਹਿਲਕਦਮੀ ਦੇ ਤਹਿਤ 27 ਤੋਂ 29 ਜੁਲਾਈ, 2026 ਤੱਕ ਨਿਰਭੈ ਫੰਡ ਰਾਹੀਂ ਆਯੋਜਿਤ ਕੀਤਾ ਗਿਆ ।

ਇਸ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਭਾਗੀਦਾਰੀ ਰਾਹੀਂ ਸਿੱਖਣ ’ਤੇ ਜ਼ੋਰ ਦਿੱਤਾ ਗਿਆ, ਜਿਸ ਤਹਿਤ ਵਿਚਾਰ-ਵਟਾਂਦਰੇ, ਸਮੂਹ ਅਭਿਆਸ ਅਤੇ ਤਜਰਬੇ ਰਾਹੀਂ ਸਿੱਖਣ ਨਾਲ ਸਬੰਧਤ ਸੈਸ਼ਨ ਆਯੋਜਿਤ ਕੀਤੇ ਗਏ ਤਾਂ ਜੋ ਭਾਗੀਦਾਰਾਂ ਵੱਲੋਂ ਲਿੰਗ- ਭੇਦਭਾਵ, ਹਿੰਸਾ, ਕਾਨੂੰਨੀ ਅਧਿਕਾਰਾਂ, ਸੰਸਥਾਗਤ ਪ੍ਰਤੀਕਿਰਿਆ ਪ੍ਰਣਾਲੀਆਂ ਅਤੇ ਪੀੜਤ/ਉੱਤਰਜੀਵੀ-ਕੇਂਦਰਿਤ ਦ੍ਰਿਸ਼ਟੀਕੋਣਾਂ ਨੂੰ ਅਪਣਾਇਆ ਜਾ ਸਕੇ। ਇਸ ਵਿੱਚ ਦੇਸ਼ ਭਰ ਤੋਂ ਰਾਜ ਸਰਕਾਰਾਂ ਦੇ ਨੁਮਾਇੰਦਿਆਂ, ਫੈਕਲਟੀ ਮੈਂਬਰਾਂ, ਭਾਗੀਦਾਰ-ਟ੍ਰੇਨਰਾਂ ਆਦਿ ਨੇ ਹਿੱਸਾ ਲਿਆ।

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਹੁਨਰ ਅਤੇ ਉੱਦਮਤਾ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਦੇਬਾਸ਼੍ਰੀ ਮੁਖਰਜੀ ਨੇ ਇਸ ਗੱਲ ਦੇ ਜ਼ੋਰ ਦਿੱਤਾ ਕਿ ਔਰਤਾਂ ਵਿਰੁੱਧ ਹਿੰਸਾ ਹਮੇਸ਼ਾ ਖੁੱਲ੍ਹ ਕੇ ਨਹੀਂ ਹੁੰਦੀ ਅਤੇ ਇਹ ਬੇਦਖ਼ਲੀ, ਵਿਤਕਰੇ ਅਤੇ ਔਰਤਾਂ ਦੇ ਕੰਮ ਨੂੰ ਘਟ ਘੱਟ ਸਮਝਣ ਦੇ ਰੂਪ ਵਿੱਚ ਵੀ ਸਾਹਮਣੇ ਆ ਸਕਦੀ ਹੈ। ਉਨ੍ਹਾਂ ਨੇ ਆਰਥਿਕ ਸ਼ਕਤੀਕਰਨ, ਸੁਰੱਖਿਅਤ ਜਨਤਕ ਥਾਵਾਂ ਅਤੇ ਪ੍ਰਭਾਵਸ਼ਾਲੀ ਮਿਸਾਲੀ ਰੋਲ ਮਾਡਲਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਚੁਣੀਆਂ ਗਈਆਂ ਮਹਿਲਾ ਨੁਮਾਇੰਦੇ ਜ਼ਮੀਨੀ ਪੱਧਰ ’ਤੇ ਅਗਵਾਈ ਨੂੰ ਪ੍ਰੇਰਿਤ ਕਰਨ ਅਤੇ ਸਮਾਜਿਕ ਤਬਦੀਲੀ ਲਿਆਉਣ ਵਿੱਚ ਪਰਿਵਰਤਨਸ਼ੀਲ ਭੂਮਿਕਾ ਨਿਭਾ ਸਕਦੀਆਂ ਹਨ।

ਪੰਚਾਇਤੀ ਰਾਜ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਮਿਤ ਅਗਰਵਾਲ ਨੇ ਕਿਹਾ ਕਿ ਮਹਿਲਾ ਨੁਮਾਇੰਦਿਆਂ ਨੂੰ ਵਧੇਰੇ ਸਸ਼ਕਤ ਬਣਾਉਣ ਨਾਲ ਮਜ਼ਬੂਤ ​​ਅਤੇ ਵਧੇਰੇ ਜਵਾਬਦੇਹ ਸਥਾਨਕ ਪ੍ਰਸ਼ਾਸਨ ਵਿੱਚ ਮਦਦ ਮਿਲੇਗੀ। ਉਨ੍ਹਾਂ  ਕਿਹਾ ਕਿ ਨਿਰਭੈ ਨੇਤਰੀ ਪਹਿਲਕਦਮੀ ਦਾ ਉਦੇਸ਼ ਚੁਣੇ ਹੋਏ ਨੁਮਾਇੰਦਿਆਂ ਨੂੰ ਕਾਨੂੰਨੀ ਤੌਰ ਤੇ ਜਾਗਰੂਕ ਕਰਨਾ, ਸੰਸਥਾਗਤ ਜਾਣਕਾਰੀ ਦੇਣਾ ਅਤੇ ਉਨ੍ਹਾਂ ਵਿੱਚ ਅਗਵਾਈ ਦੇ ਹੁਨਰ ਵਿਕਸਤ ਕਰਨਾ ਹੈ । ਇਸ ਨਾਲ ਉਹ ਆਪਣੇ ਭਾਈਚਾਰਿਆਂ ਵਿੱਚ ਔਰਤਾਂ ਦੀ ਸੁਰੱਖਿਆ, ਬਚਾਅ ਅਤੇ ਉਨ੍ਹਾਂ ਦੀ ਅਣਖ/ਸਵੈ-ਮਾਣ ਨਾਲ ਜੁੜੇ ਮੁੱਦਿਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਚੁੱਕ ਸਕਣਗੀਆਂ।

ਇਸ ਤਿੰਨ ਦਿਨਾਂ ਸੈਸ਼ਨ ਵਿੱਚ ‘ਨਿਰਭੈ ਰਹੋ’ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ, ਜਿਸ ਦਾ ਮੰਤਵ ਚੁਣੀਆਂ ਗਈਆਂ ਮਹਿਲਾ ਨੁਮਾਇੰਦਿਆਂ ਨੂੰ ਜਾਣਕਾਰੀ, ਹੁਨਰ ਅਤੇ ਆਤਮ-ਵਿਸ਼ਵਾਸ ਨਾਲ ਲੈਸ ਕਰਕੇ ਵਿਵਹਾਰਕ ਅਤੇ ਸੰਸਥਾਗਤ, ਦੋਵਾਂ ਤਰ੍ਹਾਂ ਦੀ ਤਬਦੀਲੀ ਲਿਆਉਣ ਲਈ ਤਿਆਰ ਕਰਨਾ ਹੈ, ਤਾਂ ਜੋ ਉਹ ਔਰਤਾਂ ਵਿਰੁੱਧ ਹਿੰਸਾ ਨਾਲ ਸਬੰਧਤ ਮੁੱਦਿਆਂ ਦਾ ਹੱਲ ਕੱਢਣ ਅਤੇ ਭਾਈਚਾਰਕ ਪੱਧਰ ’ਤੇ ਉਨ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣ ਸਕਣ।

ਮੁੱਖ ਬੁਲਾਰਿਆਂ ਨੇ ਇਹ ਵਿਸ਼ਵਾਸ ਪ੍ਰਗਟਾਇਆ ਕਿ ਪ੍ਰੋਗਰਾਮ ਤਹਿਤ ਅਪਣਾਏ ਜਾ ਰਹੇ ਸਹਿਯੋਗੀ ਦ੍ਰਿਸ਼ਟੀਕੋਣ ਅਤੇ ਮਾਸਟਰ ਟ੍ਰੇਨਰਾਂ ਦੀ ਸਿਖਲਾਈ ਦੇ ਵਿਆਪਕ ਪ੍ਰਭਾਵ ਵਾਲੇ ਮਾਡਲ ਨਾਲ ਦੇਸ਼ ਭਰ ਵਿੱਚ ਚੁਣੀਆਂ ਗਈਆਂ ਮਹਿਲਾ ਨੁਮਾਇੰਦਿਆਂ ਦੇ ਵੱਡੇ ਪੱਧਰ ’ਤੇ ਸਮਰੱਥਾ ਨਿਰਮਾਣ ਹੋਵੇਗਾ, ਜਿਸ ਨਾਲ ਪੰਚਾਇਤਾਂ ਵਿੱਚ ਵਧੇਰੇ ਲਿੰਗ-ਸੰਵੇਦਨਸ਼ੀਲ (ਜੈਂਡਰ-ਰਿਸਪੌਂਸਿਵ) ਅਤੇ ਸਮਾਵੇਸ਼ੀ ਪ੍ਰਸ਼ਾਸਨ ਸੰਭਵ ਹੋ ਸਕੇਗਾ। ਮੰਤਰਾਲੇ ਨੇ ਮਈ, 2026 ਵਿੱਚ ਨਵੀਂ ਦਿੱਲੀ ਵਿੱਚ ਟ੍ਰੇਨਿੰਗ ਆਫ਼ ਟ੍ਰੇਨਰਜ਼ ਪ੍ਰੋਗਰਾਮ ਦੇ ਸ਼ੁਰੂਆਤੀ ਬੈਚ/ਸਮੂਹ ਦਾ ਆਯੋਜਨ ਕਰਕੇ ਨਿਰਭੈ ਰਹੋ ਅਭਿਆਨ ਦੇ ਤਹਿਤ ਦੇਸ਼ ਵਿਆਪੀ ਸਮਰੱਥਾ ਨਿਰਮਾਣ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਸੀ।

ਨਿਰਭੈ ਰਹੋ ਮੁਹਿੰਮ ਕੀ ਹੈ ?

ਪੰਚਾਇਤੀ ਰਾਜ ਮੰਤਰਾਲੇ ਨੇ ‘ਨਿਰਭੈ ਫੰਡ’ ਦੇ ਤਹਿਤ 11 ਮਾਰਚ, 2026 ਨੂੰ ‘ਨਿਰਭੈ ਰਹੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਔਰਤਾਂ ਦੀ ਸੁਰੱਖਿਆ, ਬਚਾਅ ਅਤੇ ਸਸ਼ਕਤੀਕਰਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਮੁਹਿੰਮ ਦੇ ਤਹਿਤ ਪੰਚਾਇਤਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਵਿੱਚ ਸਮਰੱਥਾ ਨਿਰਮਾਣ ਕਰਕੇ ਲਿੰਗ-ਸੰਵੇਦਨਸ਼ੀਲ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੀ ਰੋਕਥਾਮ ਅਤੇ ਉਨ੍ਹਾਂ ਦਾ ਟਾਕਰਾ ਕਰਨ ਦੀ ਵਿਵਸਥਾ ਬਣ ਸਕੇ। ਇਸ ਦੇ ਤਿੰਨ ਭਾਗ ਹਨ, ਜਿਵੇਂ— ‘ਨਿਰਭੈ ਨੇਤਰੀ’, ‘ਨਿਰਭੈ ਚੇਤਨਾ’ ਅਤੇ ‘ਨਿਰਭੈ ਦ੍ਰਿਸ਼ਟੀ’। ‘ਨਿਰਭੈ ਨੇਤਰੀ’ ਦੇ ਤਹਿਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 14.5 ਲੱਖ ਚੁਣੀਆਂ ਗਈਆਂ ਮਹਿਲਾ ਨੁਮਾਇੰਦਿਆਂ ਅਤੇ ਪਰੰਪਰਾਗਤ ਸਥਾਨਕ ਸੰਸਥਾ ਦੇ ਨੁਮਾਇੰਦਿਆਂ ਨੂੰ ਵਿਆਪਕ ‘ਟ੍ਰੇਨਿੰਗ ਆਫ਼ ਟ੍ਰੇਨਰਜ਼’  ਮਾਡਲ ਦੇ ਤਹਿਤ ਸਿਖਲਾਈ ਦਿੱਤੀ ਜਾਵੇਗੀ। ਇਸ ਵਿੱਚ ਸੂਬੇ, ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ 28,500 ਮਾਸਟਰ ਟ੍ਰੇਨਰਾਂ ਦਾ ਸਹਿਯੋਗ ਰਹੇਗਾ। ਇਸ ਪਹਿਲਕਦਮੀ ਦੇ ਤਹਿਤ ਮਹਿਲਾ ਨੁਮਾਇੰਦਿਆਂ ਨੂੰ ਔਰਤਾਂ ਦੀ ਸੁਰੱਖਿਆ ਅਤੇ ਬਚਾਅ ਸਬੰਧੀ ਕਾਨੂੰਨੀ ਪ੍ਰਬੰਧਾਂ, ਸੰਸਥਾਗਤ ਪ੍ਰਣਾਲੀਆਂ ਅਤੇ ਭਾਈਚਾਰਕ ਪੱਧਰੀ ਕਾਰਵਾਈ ਪ੍ਰਣਾਲੀ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨੂੰ ਬਹੁ-ਭਾਸ਼ਾਈ ਸਿਖਲਾਈ ਪ੍ਰਣਾਲੀ, ਸਿੱਖਣ ਦੇ ਦ੍ਰਿਸ਼-ਸ਼੍ਰਵਯ (ਆਡੀਓ-ਵੀਡੀਓ) ਸਰੋਤਾਂ ਅਤੇ ਸੁਚੱਜੀ ਸਿਖਲਾਈ ਸਮੱਗਰੀ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਭਰ ਵਿੱਚ ਇਸ ਵਿੱਚ ਇਕਸਾਰਤਾ ਰਹੇ ਅਤੇ ਨਾਲ ਹੀ ਪੰਚਾਇਤ ਵਿਕਾਸ ਯੋਜਨਾਵਾਂ ਵਿੱਚ ਔਰਤਾਂ ਦੀ ਸੁਰੱਖਿਆ, ਅਣਖ/ਸਵੈ-ਮਾਣ ਅਤੇ ਸਸ਼ਕਤੀਕਰਨ ਨੂੰ ਸ਼ਾਮਲ ਕਰਨ ਲਈ ਉਤਸ਼ਾਹ ਮਿਲ ਸਕੇ।

ਨਿਰਭੈ ਚੇਤਨਾ ਦੇ ਤਹਿਤ ਚੁਣੇ ਗਏ ਪੁਰਸ਼ ਨੁਮਾਇੰਦਿਆਂ ਨੂੰ ਲਿੰਗ-ਸਹਿਯੋਗੀ (ਜੈਂਡਰ-ਸਹਾਇਕ) ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕ ਕਰਨਾ ਹੈ। ਅਖੀਰ ਵਿੱਚ ‘ਨਿਰਭੈ ਦ੍ਰਿਸ਼ਟੀ’ ਦਾ ਉਦੇਸ਼ ਪੰਚਾਇਤ ਪੱਧਰ ’ਤੇ ਜਨਤਕ ਥਾਵਾਂ ਨੂੰ ਔਰਤਾਂ ਲਈ ਵਧੇਰੇ ਸੁਰੱਖਿਅਤ ਬਣਾਉਣ ਲਈ ਨਿਗਰਾਨੀ ਅਤੇ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ।

******

ਏਏ


(रिलीज़ आईडी: 2291734) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी