ਸਹਿਕਾਰਤਾ ਮੰਤਰਾਲਾ
ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਖੇਤਰ ਵਿੱਚ ਭਾਰਤ ਟੈਕਸੀ ਦੀ ਉਪਲਬਧਤਾ
प्रविष्टि तिथि:
28 JUL 2026 5:12PM by PIB Chandigarh
ਭਾਰਤ ਟੈਕਸੀ ਇੱਕ ਸਹਿਕਾਰੀ-ਅਧਾਰਿਤ ਇੱਕ ਡਿਜੀਟਲ ਐਪ-ਸੰਚਾਲਿਤ ਮੋਬਿਲਿਟੀ ਪਲੈਟਫਾਰਮ ਹੈ ਜਿਸ ਦਾ ਸੰਚਾਲਨ ਸਹਿਕਾਰ ਟੈਕਸੀ ਸਹਿਕਾਰੀ ਲਿਮਿਟੇਡ (STCL) ਦੁਆਰਾ ਕੀਤਾ ਜਾਂਦਾ ਹੈ। STCL ਇੱਕ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀਜ਼ (MSCS) ਐਕਟ,2002 ਦੇ ਤਹਿਤ ਰਜਿਸਟਰਡ ਇੱਕ ਬਹੁ-ਰਾਜ ਸਹਿਕਾਰੀ ਸਭਾ ਹੈ। ਭਾਰਤ ਟੈਕਸੀ ਆਪਣੀਆਂ ਸੇਵਾਵਾਂ ਦਿੱਲੀ-ਐਨਸੀਆਰ, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਵਰਤਮਾਨ ਵਿੱਚ, ਭਾਰਤ ਟੈਕਸੀ ਦਾ ਉੱਤਰ ਪ੍ਰਦੇਸ਼, ਖਾਸ ਕਰਕੇ ਪੂਰਵਾਂਚਲ ਖੇਤਰ ਵਿੱਚ ਅਧਿਕਾਰਤ ਤੌਰ 'ਤੇ ਲਾਂਚ ਨਹੀਂ ਕੀਤਾ ਗਿਆ ਹੈ।
ਸਰਕਾਰ ਨੇ ਭਾਰਤ ਟੈਕਸੀ ਦੇ ਵਿਕਾਸ, ਪ੍ਰਚਾਰ, ਰੱਖ-ਰਖਾਅ ਜਾਂ ਸੰਚਾਲਨ 'ਤੇ ਕੋਈ ਖਰਚਾ ਨਹੀਂ ਕੀਤਾ ਹੈ। ਸਹਿਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ (STCL) ਆਪਣੇ ਪੂੰਜੀਗਤ ਸਰੋਤਾਂ ਨਾਲ ਭਾਰਤ ਟੈਕਸੀ ਦੇ ਵਿਕਾਸ, ਪ੍ਰਚਾਰ-ਪ੍ਰਸਾਰ, ਰੱਖ-ਰਖਾਅ ਅਤੇ ਸੰਚਾਲਨ ਲਈ ਫੰਡ ਪ੍ਰਦਾਨ ਕਰਦੀ ਹੈ।
ਭਾਰਤ ਟੈਕਸੀ ਐਪਲੀਕੇਸ਼ਨ ਦੇ ਪ੍ਰਦਰਸ਼ਨ ਦੀ ਸਮੀਖਿਆ ਸਹਿਕਾਰ ਟੈਕਸੀ ਸਹਿਕਾਰੀ ਲਿਮਿਟੇਡ (STCL) ਦੁਆਰਾ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਹੈ। ਇਸ ਸਮੀਖਿਆ ਵਿੱਚ ਮੁੱਖ ਸੰਚਾਲਨ ਅਤੇ ਸੇਵਾ-ਸਬੰਧਿਤ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਗਾਹਕ ਦੇ ਅਨੁਭਵ, ਪ੍ਰਾਪਤ ਹੋਈਆਂ ਸ਼ਿਕਾਇਤਾਂ, ਕਿਰਾਏ ਦੀ ਮੁਕਾਬਲੇਬਾਜ਼ੀ, ਪਲੈਟਫਾਰਮ ਦਾ ਪ੍ਰਦਰਸ਼ਨ ਅਤੇ ਤਕਨਾਲੋਜੀ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ਸ਼ਾਮਲ ਹਨ। ਸੁਧਾਰ ਦੇ ਖੇਤਰਾਂ ਦੀ ਪਛਾਣ ਕਰਨ ਲਈ ਟੈਕਸੀ ਐਗ੍ਰੀਗੇਸ਼ਨ ਸੈਕਟਰ ਵਿੱਚ ਪ੍ਰਚਲਿਤ ਅਭਿਆਸਾਂ ਦੇ ਨਾਲ ਇਸ ਐਪਲੀਕੇਸ਼ਨ ਨੂੰ ਵੀ ਬੈਂਚਮਾਰਕ ਕੀਤਾ ਜਾਂਦਾ ਹੈ।
ਅਜਿਹੀਆਂ ਸਮੀਖਿਆਵਾਂ ਦੇ ਨਤੀਜਿਆਂ ਅਤੇ ਉਪਭੋਗਤਾਵਾਂ ਤੋਂ ਪ੍ਰਾਪਤ ਫੀਡਬੈਕ ਦੇ ਅਧਾਰ ‘ਤੇ, ਜਿੱਥੇ ਵੀ ਜ਼ਰੂਰੀ ਹੋਵੇ ਢੁਕਵੇਂ ਸੁਧਾਰਾਤਮਕ ਉਪਾਅ ਕੀਤੇ ਜਾਂਦੇ ਹਨ। ਇਹਨਾਂ ਵਿੱਚ ਤਕਨਾਲੋਜੀ ਪਲੈਟਫਾਰਮ ਨੂੰ ਮਜ਼ਬੂਤ ਕਰਨਾ, ਸੌਫਟਵੇਅਰ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨਾ, ਪਲੈਟਫਾਰਮ ਦੀਆਂ ਵਿਸ਼ੇਸ਼ਤਾਵਾਂ ਨੂੰ ਵਧਾਉਣਾ, ਕਿਰਾਏ ਨਾਲ ਸਬੰਧਿਤ ਪਹਿਲੂਆਂ ਦੀ ਸਮੀਖਿਆ ਕਰਨਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਪਲੈਟਫਾਰਮ ਦੇ ਭਰੋਸੇਯੋਗ ਅਤੇ ਕੁਸ਼ਲ ਕੰਮਕਾਜ ਦਾ ਸਮਰਥਨ ਦੇਣ ਲਈ ਨਿਯਮਿਤ ਤਕਨੀਕੀ ਅਤੇ ਸੰਚਾਲਨ ਦੀ ਨਿਗਰਾਨੀ ਵੀ ਕੀਤੀ ਜਾਂਦੀ ਹੈ।
ਇਹ ਜਾਣਕਾਰੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਏਕੇ/ਏਪੀ/ ਏਕੇ
(रिलीज़ आईडी: 2291209)
आगंतुक पटल : 2