ਗ੍ਰਹਿ ਮੰਤਰਾਲਾ
ਨੈਸ਼ਨਲ ਡਰਗੱਜ ਕੰਟਰੋਲ ਵਿਜ਼ਨ
प्रविष्टि तिथि:
28 JUL 2026 3:24PM by PIB Chandigarh
ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਚੁਣੌਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ, "ਨਾਰਕੋਟਿਕਸ ਕੰਟਰੋਲ ਵਿਜ਼ਨ ਦਸਤਾਵੇਜ਼" 26.06.2026 ਨੂੰ ਜਾਰੀ ਕੀਤਾ ਗਿਆ ਸੀ। ਇਹ ਵਿਜ਼ਨ ਦਸਤਾਵੇਜ਼ ਸਬੰਧਤ ਕੇਂਦਰੀ ਮੰਤਰਾਲਿਆਂ/ਵਿਭਾਗਾਂ/ਏਜੰਸੀਆਂ ਅਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਹਰੇਕ ਕੇਂਦਰੀ ਮੰਤਰਾਲੇ/ਵਿਭਾਗ/ਏਜੰਸੀ ਲਈ ਖਾਸ ਐਕਸ਼ਨ ਪੁਆਇੰਟਾਂ ਅਤੇ ਸਮਾਂ-ਸੀਮਾਵਾਂ ਦੇ ਅਨੁਸਾਰ ਲਾਗੂ ਕੀਤਾ ਜਾਵੇਗਾ। ਵਿਜ਼ਨ ਦਸਤਾਵੇਜ਼ ਹੇਠ ਲਿਖੇ ਚਾਰ ਮੁੱਖ ਫੋਕਸ ਖੇਤਰਾਂ ਦੀ ਪਛਾਣ ਕਰਦਾ ਹੈ:
ਵਿਜ਼ਨ ਦਸਤਾਵੇਜ਼ ਅਸਾਮ ਅਤੇ ਆਂਧਰ ਪ੍ਰਦੇਸ਼ ਸਮੇਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਖਾਸ ਐਕਸ਼ਨ ਪੁਆਇੰਟਾਂ ਅਤੇ ਸਮਾਂ-ਸੀਮਾਵਾਂ ਦਾ ਵੇਰਵਾ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਕਲਪਨਾ ਕਰਦਾ ਹੈ ਕਿ ਰਾਜ ਅਤੇ ਜ਼ਿਲ੍ਹੇ ਵਿਜ਼ਨ ਦਸਤਾਵੇਜ਼ ਵਿੱਚ ਦੱਸੇ ਗਏ ਰਾਸ਼ਟਰੀ ਐਕਸ਼ਨ ਪਲਾਨ ਦੇ ਅਨੁਸਾਰ ਡਰੱਗ ਕੰਟਰੋਲ ਲਈ ਆਪਣੀਆਂ 3-ਵਰ੍ਹਿਆਂ ਦੇ ਐਕਸ਼ਨ ਪਲਾਨ ਤਿਆਰ ਕਰਨਗੇ।
ਨਾਰਕੋਟਿਕਸ ਕੰਟਰੋਲ ਵਿਜ਼ਨ ਦਸਤਾਵੇਜ਼ (2026-2029) ਸਮਰੱਥਾ ਨਿਰਮਾਣ, ਜਨਤਕ ਜਾਗਰੂਕਤਾ ਅਤੇ ਰੋਕਥਾਮ ਦਖਲਅੰਦਾਜ਼ੀ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦਾ ਹੈ। ਇਸ ਵਿੱਚ ਰਾਜਾਂ ਦੀ ਸੰਸਥਾਗਤ ਸਮਰੱਥਾ, ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF), ਫੋਰੈਂਸਿਕ ਪ੍ਰਯੋਗਸ਼ਾਲਾਵਾਂ, ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਨਾਰਕੋ-ਕੋਆਰਡੀਨੇਸ਼ਨ ਸੈਂਟਰ (NCORD) ਵਿਧੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਇਸ ਤੋਂ ਇਲਾਵਾ, ਮੰਗ ਅਤੇ ਨੁਕਸਾਨ ਘਟਾਉਣ ਦੇ ਤਹਿਤ, ਵਿਜ਼ਨ ਦਸਤਾਵੇਜ਼ ਵਿਦਿਅਕ ਸੰਸਥਾਵਾਂ ਅਤੇ ਭਾਈਚਾਰਿਆਂ ਵਿੱਚ ਵੱਡੇ ਪੱਧਰ 'ਤੇ ਜਾਗਰੂਕਤਾ ਅਤੇ ਰੋਕਥਾਮ ਪਹਿਲਕਦਮੀਆਂ ਰਾਹੀਂ ਨਸ਼ਾ ਮੁਕਤ ਭਾਰਤ ਲਈ ਮੁਹਿੰਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਵਿੱਚ ਜਾਗਰੂਕਤਾ ਮੁਹਿੰਮਾਂ, ਅਧਿਆਪਕਾਂ, ਸਲਾਹਕਾਰਾਂ ਅਤੇ ਸਿਹਤ ਪੇਸ਼ੇਵਰਾਂ ਦੀ ਸਿਖਲਾਈ, ਨਸ਼ਾ ਮੁਕਤ ਕੈਂਪਸਾਂ ਨੂੰ ਉਤਸ਼ਾਹਿਤ ਕਰਨਾ, ਵਿਦਿਆਰਥੀ ਭਲਾਈ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਸਹਿਮਤੀ-ਅਧਾਰਿਤ ਟੈਸਟਿੰਗ, ਨਸ਼ਾ ਰੋਕਥਾਮ ਕਮੇਟੀਆਂ ਦੀ ਸਥਾਪਨਾ, ਨਸ਼ਾ ਰੋਕਥਾਮ ਅਧਿਕਾਰੀਆਂ ਦੀ ਨਿਯੁਕਤੀ ਅਤੇ ਵੱਖ-ਵੱਖ ਸਰਕਾਰੀ ਮੰਤਰਾਲਿਆਂ ਰਾਹੀਂ ਜਲਦੀ ਪਛਾਣ, ਸਲਾਹ ਅਤੇ ਰੈਫਰਲ ਲਈ ਸੰਸਥਾਗਤ ਵਿਧੀਆਂ ਸ਼ਾਮਲ ਹਨ।
ਵਿਜ਼ਨ ਦਸਤਾਵੇਜ਼ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ, ਫੌਰੈਂਸਿਕ ਮਾਹਿਰਾਂ, ਸਿਹਤ ਪੇਸ਼ੇਵਰਾਂ, ਅਧਿਆਪਕਾਂ ਦੀ ਸਿਖਲਾਈ ਅਤੇ ਵਿਦਿਆਰਥੀਆਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਬਾਰੇ ਸੰਵੇਦਨਸ਼ੀਲ ਬਣਾਉਣ ਦੀ ਕਲਪਨਾ ਕਰਦਾ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ, ਸ਼੍ਰੀ ਨਿਤਯਾਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਆਰਕੇ/ਪੀਆਰ/ਪੀਐੱਸ/ਐੱਸਸੀ/ਬਲਜੀਤ ਸਿੰਘ
(रिलीज़ आईडी: 2290993)
आगंतुक पटल : 3