ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਮਦਨਪੱਲੇ ਕਿਵੇਂ ਬਣ ਰਿਹਾ ਹੈ 'ਜ਼ੀਰੋ ਵੇਸਟ ਸਿਟੀ'

प्रविष्टि तिथि: 27 JUL 2026 3:01PM by PIB Chandigarh

ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ ਮਦਨਪੱਲੇ ਨਗਰਪਾਲਿਕਾ ਵਿਗਿਆਨਿਕ ਕੂੜਾ ਪ੍ਰਬੰਧਨ ਅਤੇ ਟਿਕਾਊ ਸਰੋਤ ਰਿਕਵਰੀ ਦੁਆਰਾ ਸ਼ਹਿਰੀ ਸਵੱਛਤਾ ਨੂੰ ਨਵਾਂ ਰੂਪ ਦੇ ਰਹੀ ਹੈ। 

ਆਂਧਰਾ ਪ੍ਰਦੇਸ਼ ਦੀ ਮਦਨਪੱਲੇ ਨਗਰਪਾਲਿਕਾ ਵਿਗਿਆਨਕ ਅਤੇ ਟਿਕਾਊ ਪ੍ਰਥਾਵਾਂ ਰਾਹੀਂ ਆਪਣੇ ਸ਼ਹਿਰੀ ਸਵੱਛਤਾ ਅਤੇ ਠੋਸ ਕਚਰਾ ਪ੍ਰਬੰਧਨ ਪ੍ਰਣਾਲੀਆਂ ਨੂੰ ਮਜ਼ਬੂਤ ਕਰ ਰਹੀ ਹੈ। ਤੇਜ਼ੀ ਨਾਲ ਹੋ ਰਹੇ ਸ਼ਹਿਰੀ ਵਿਕਾਸ ਅਤੇ ਕਚਰੇ ਦੀ ਵਧ ਰਹੀ ਮਾਤਰਾ ਨੂੰ ਦੇਖਦੇ ਹੋਏ ਨਗਰਪਾਲਿਕਾ ਨੇ ਕਚਰੇ ਨੂੰ ਵੱਖ ਕਰਨ, ਵਿਗਿਆਨਕ ਪ੍ਰੋਸੈਸਿੰਗ ਅਤੇ ਸਰੋਤ ਰਿਕਵਰੀ ‘ਤੇ ਕੇਂਦ੍ਰਿਤ ਇੱਕ ਸਰੰਚਿਤ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਨਾਇਆ ਹੈ, ਜਿਸਦਾ ਉੱਦੇਸ਼ ਮਦਨਪੱਲੇ ਨੂੰ ''ਜ਼ੀਰੋ ਵੇਸਟ ਸਿਟੀ'' ਦੇ ਰੂਪ ਵਿੱਚ ਵਿਕਸਿਤ ਕਰਨਾ ਹੈ।  

ਨਗਰਪਾਲਿਕਾ ਮਦਨਪੱਲੇ ‘ਚ ਲਗਭਗ 62 ਟਨ (ਟੀਪੀਡੀ) ਠੋਸ ਰਹਿੰਦ-ਖੂੰਹਦ ਪੈਦਾ ਕਰਦਾ ਹੈ, ਜਿਸ ਵਿੱਚ 25.50 ਟੀਪੀਡੀ ਸੁੱਕਾ ਕੂੜਾ, 36 ਟੀਪੀਡੀ ਗਿੱਲਾ ਕੂੜਾ ਅਤੇ 0.50 ਟੀਪੀਡੀ ਘਰੇਲੂ ਖਤਰਨਾਕ ਰਹਿੰਦ-ਖੂੰਹਦ ਸ਼ਾਮਲ ਹੈ। ਇਸ ਕਚਰਾ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪੂਰੇ ਸ਼ਹਿਰ ਵਿੱਚ ਇੱਕ ਪ੍ਰਣਾਲੀਬੱਧ ਸਰੋਤ ਅਲੱਗ-ਥਲੱਗ ਕਰਨ ਦੀ ਵਿਧੀ ਲਾਗੂ ਕੀਤੀ ਗਈ ਹੈ। ਕੂੜੇ ਨੂੰ ਬਾਇਓਡਿਗ੍ਰੇਡੇਬਲ, ਗੈਰ-ਬਾਇਓਡੀਗ੍ਰੇਡੇਬਲ ਅਤੇ ਅਪਸਾਈਕਲਿੰਗ ਵੇਸਟ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਵਿਗਿਆਨਕ ਪ੍ਰੋਸੈੱਸਿੰਗ ਨੂੰ ਸੁਵਿਧਾਜਨਕ ਬਣਾ ਦਿੱਤਾ ਗਿਆ ਹੈ, ਰੀਸਾਈਕਲਿੰਗ ਢੰਗਾਂ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਐੱਸਬੀਐੱਮ-ਯੂ 2.0 ਦੇ ਉਦੇਸ਼ਾਂ ਦੇ ਅਨੁਸਾਰ ਵਾਤਾਵਰਣ ਦੇ ਅਨੁਕੂਲ ਟਿਕਾਊ ਨਿਪਟਾਰੇ ਦੀ ਸਹੂਲਤ ਦਿੰਦਾ ਹੈ।

 ਨਗਰਪਾਲਿਕਾ ਦਾ ਮੁੱਖ ਧਿਆਨ ਬਾਇਓਡੀਗ੍ਰੇਡੇਬਲ ਕੂੜੇ ਦੇ ਵਿਗਿਆਨਕ ਅਤੇ ਵਿਕੇਂਦਰੀਕ੍ਰਿਤ ਪ੍ਰਬੰਧਨ 'ਤੇ ਹੈ। ਵੱਡੇ ਕੂੜਾ ਉਤਪਾਦਕਾਂ ਨੂੰ ਆਪਣੇ ਅਹਾਤੇ 'ਤੇ ਖਾਦ ਪ੍ਰਣਾਲੀਆਂ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਦੋਂ ਕਿ ਨਾਗਰਿਕ ਘਰੇਲੂ ਖਾਦ ਬਣਾਉਣ ਅਤੇ ਛੱਤ 'ਤੇ ਬਾਗਬਾਨੀ ਰਾਹੀਂ ਸਰੋਤ 'ਤੇ ਗਿੱਲੇ ਕੂੜੇ ਦਾ ਪ੍ਰਬੰਧਨ ਕਰ ਰਹੇ ਹਨ। ਮਿਊਨਿਸੀਪਲ ਕੰਪੋਸਟ ਪਲਾਂਟ ਵਿਖੇ ਰੋਜ਼ਾਨਾ ਲਗਭਗ 15.50 ਟਨ ਗਿੱਲੇ ਕੂੜੇ ਨੂੰ ਵਿੰਡੋਰੋ ਪ੍ਰੋਸੈੱਸ  ਕੀਤਾ ਜਾਂਦਾ ਹੈ, ਲਗਭਗ 4.65 ਟਨ ਖਾਦ ਪੈਦਾ ਕਰਦਾ ਹੈ। ਇਸ ਖਾਦ ਦੀ ਵਰਤੋਂ ਸ਼ਹਿਰ ਦੇ ਪਾਰਕਾਂ, ਬਾਗਾਂ ਅਤੇ ਬਗੀਚਿਆਂ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਵਰਮੀਕੰਪੋਸਟਿੰਗ ਰਾਹੀਂ ਰੋਜ਼ਾਨਾ ਲਗਭਗ 3 ਟਨ ਗਿੱਲੇ ਕੂੜੇ ਨੂੰ ਪ੍ਰੋਸੈੱਸ ਕੀਤਾ ਜਾਂਦਾ ਹੈ, ਲਗਭਗ 1.20 ਟਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਦ ਪੈਦਾ ਕਰਦਾ ਹੈ। ਇਹ ਲੈਂਡਫਿਲ 'ਤੇ ਦਬਾਅ ਘਟਾਉਂਦਾ ਹੈ ਅਤੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਨੂੰ ਉਤਸ਼ਾਹਿਤ ਕਰਦਾ ਹੈ। 
 


 ਸ਼ਹਿਰ ਵਿੱਚ ਪੈਦਾ ਹੋਣ ਵਾਲੇ ਸੁੱਕੇ ਕੂੜੇ ਨੂੰ ਘਰ-ਘਰ ਜਾ ਕੇ ਇਕੱਠਾ ਕਰਕੇ ਯੋਜਨਾਬੱਧ ਢੰਗ ਨਾਲ ਰੀਸਾਈਕਲ ਕਰਨ ਯੋਗ ਅਤੇ ਗੈਰ-ਰੀਸਾਈਕਲ ਕਰਨ ਯੋਗ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਰੀਸਾਈਕਲ ਕਰਨ ਯੋਗ ਸਮੱਗਰੀ ਨੂੰ ਮਟੀਰੀਅਲ ਰਿਕਵਰੀ ਸੈਂਟਰਾਂ (ਐੱਮਆਰਐੱਫ) ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਉਹਨਾਂ ਨੂੰ ਪ੍ਰੋਸੈੱਸ  ਕੀਤਾ ਜਾਂਦਾ ਹੈ ਅਤੇ ਸਰੋਤ ਰਿਕਵਰੀ ਲਈ ਅਧਿਕਾਰਤ ਰੀਸਾਈਕਲਿੰਗ ਯੂਨਿਟਾਂ ਨੂੰ ਭੇਜਿਆ ਜਾਂਦਾ ਹੈ।  

ਗੈਰ-ਰੀਸਾਈਕਲ ਹੋਣ ਯੋਗ ਰਹਿੰਦ-ਖੂੰਹਦ ਨੂੰ ਸਹਿ-ਪ੍ਰੋਸੈਸਿੰਗ ਲਈ ਸੀਮਿੰਟ ਫੈਕਟਰੀਆਂ ਵਿੱਚ ਭੇਜਿਆ ਜਾਂਦਾ ਹੈ। ਇਹ ਪਹਿਲ ਨਾ ਸਿਰਫ਼ ਰਹਿੰਦ-ਖੂੰਹਦ ਦੀ ਵਰਤੋਂ ਕੁਸ਼ਲਤਾ ਵਿੱਚ ਸੁਧਾਰ ਕਰਦੀ ਹੈ ਬਲਕਿ ਨਗਰਪਾਲਿਕਾ ਲਈ ਵਾਧੂ ਮਾਲੀਆ (ਰੈਵੇਨਿਊ) ਪੈਦਾ ਕਰਨ ਵਿੱਚ ਵੀ ਮਦਦ ਕਰਦੀ ਹੈ। ਸਰੋਤ 'ਤੇ ਸਹੀ ਅਲੱਗ-ਥਲੱਗਤਾ ਨੂੰ ਯਕੀਨੀ ਬਣਾ ਕੇ, ਮਦਨਪੱਲੇ ਨਗਰਪਾਲਿਕਾ ਨੇ ਰੀਸਾਈਕਲ ਹੋਣ ਯੋਗ ਰਹਿੰਦ-ਖੂੰਹਦ (ਕਚਰੇ) ਦੇ ਕੈਲੋਰੀਫਿਕ ਮੁੱਲ ਵਿੱਚ ਵਾਧਾ ਕੀਤਾ ਹੈ ਅਤੇ ਨਿਪਟਾਰੇ ਵਾਲੀਆਂ ਥਾਵਾਂ 'ਤੇ ਪਹੁੰਚਣ ਵਾਲੇ ਮਿਸ਼ਰਤ ਰਹਿੰਦ-ਖੂੰਹਦ ਦੀ ਮਾਤਰਾ ਨੂੰ ਘਟਾ ਦਿੱਤਾ ਹੈ।   

ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦੀਆਂ ਮੁਹਿੰਮਾਂ ਅਤੇ ਚੱਲ ਰਹੇ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ (ਆਰਆਰਆਰ) ਸੈਂਟਰ ਰਾਹੀਂ, ਨਗਰਪਾਲਿਕਾ ਈ-ਕਚਰਾ, ਪੁਰਾਣੇ ਕੱਪੜੇ, ਖਿਡੌਣੇ, ਕਿਤਾਬਾਂ ਅਤੇ ਜੁੱਤੀਆਂ ਵਰਗੀਆਂ ਚੀਜ਼ਾਂ ਇਕੱਠੀਆਂ ਕਰਦੀ ਹੈ। ਇਹਨਾਂ ਚੀਜ਼ਾਂ ਦੀ ਮੁਰੰਮਤ, ਮੁੜ ਵਰਤੋਂ ਜਾਂ ਝੁੱਗੀਆਂ-ਝੌਂਪੜੀਆਂ, ਬੇਘਰ ਵਿਅਕਤੀਆਂ ਅਤੇ ਨਰਸਿੰਗ ਹੋਮਜ਼ ਵਿੱਚ ਵੰਡ ਕੀਤੀ ਜਾਂਦੀ ਹੈ।

 

ਸ਼ਹਿਰ ਨੇ ਰੱਦ ਕੀਤੇ ਟਾਇਰਾਂ ਦੇ ਕਚਰੇ ਦੀ ਵਰਤੋਂ ਕਰਕੇ ਇੱਕ ਰਚਨਾਤਮਕ "ਵੇਸਟ ਟੂ ਆਰਟ" ਪਹਿਲਕਦਮੀ ਵੀ ਅਪਣਾਈ ਹੈ। ਜਨਤਕ ਥਾਵਾਂ ਅਤੇ ਪਾਰਕਾਂ ਨੂੰ ਕੂੜੇ ਤੋਂ ਬਣੀਆਂ ਕਲਾਕ੍ਰਿਤੀਆਂ ਨਾਲ ਸਜਾਇਆ ਜਾ ਰਿਹਾ ਹੈ, ਜੋ "ਜ਼ੀਰੋ ਡੰਪਿੰਗ" ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਹਨ।  

ਮਦਨਪੱਲੇ ਨੇ ਬਾਇਓ-ਮਾਈਨਿੰਗ ਅਤੇ ਬਾਇਓ-ਰੀਮੀਡੀਏਸ਼ਨ ਰਾਹੀਂ ਲਗਭਗ 36,512 ਮੀਟ੍ਰਿਕ ਟਨ ਪੁਰਾਣੇ ਕਚਰੇ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਹੈ, ਜਿਸ ਨਾਲ ਲਗਭਗ 9.40 ਏਕੜ ਜ਼ਮੀਨ ਖਾਲੀ ਹੋ ਗਈ ਹੈ। ਲਗਭਗ 5 ਏਕੜ ਮੁੜ ਪ੍ਰਾਪਤ ਕੀਤੀ ਗਈ ਜ਼ਮੀਨ ਨੂੰ ਰੁੱਖ ਲਗਾਉਣ ਦੀਆਂ ਗਤੀਵਿਧੀਆਂ ਰਾਹੀਂ ਹਰੀਆਂ-ਭਰੀਆਂ ਸ਼ਹਿਰੀ ਥਾਵਾਂ ਵਿੱਚ ਬਦਲ ਦਿੱਤਾ ਗਿਆ ਹੈ। ਕੂੜੇ ਤੋਂ ਪ੍ਰਾਪਤ ਈਂਧਣ (ਆਰਐਂਡਡੀਐੱਫ) ਜਿਹੇ ਸਮਾਨ ਨੂੰ ਸਹਿ-ਪ੍ਰਾਪਤੀ ਲਈ ਸੀਮਿੰਟ ਪਲਾਂਟਾਂ ਨੂੰ ਭੇਜਿਆ ਜਾ ਰਿਹਾ ਹੈ, ਜਦਕਿ ਮਿੱਟੀ ਅਤੇ ਇਨਰਸ਼ੀਅਲ ਸਮੱਗਰੀਆਂ ਨੂੰ ਹੇਠਲੇ ਇਲਾਕਿਆਂ ਨੂੰ ਭਰਨ ਲਈ ਦੁਬਾਰਾ ਵਰਤਿਆ ਜਾ ਰਿਹਾ ਹੈ, ਜਿਸ ਨਾਲ ਵਿਗਿਆਨਕ ਕਚਰਾ ਉਪਯੋਗ ਨੂੰ ਹੁਲਾਰਾ ਮਿਲੇਗਾ ਅਤੇ ਵਾਤਾਵਰਣ ਵਿੱਚ ਸੁਧਾਰ ਹੋਵੇਗਾ। 

ਸਵੱਛਤਾ, ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਸਵੱਛ ਵਿਵਹਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਾਲ ਪੇਂਟਿੰਗਜ਼ ਅਤੇ ਕੰਧ-ਚਿੱਤਰਾਂ ਨੇ ਜਨਤਕ ਥਾਵਾਂ ਨੂੰ ਜਨਤਕ ਜਾਗਰੂਕਤਾ ਦੇ ਸਸ਼ਕਤ ਸਾਧਨਾਂ ਵਿੱਚ ਬਦਲ ਦਿੱਤਾ ਹੈ। ਐੱਨਵੀਆਰ ਲੇਆਉਟ ਵਿਖੇ 'ਵੇਸਟ-ਟੂ-ਆਰਟ ਪਾਰਕ' ਨਵੀਨਤਾ ਅਤੇ ਟਿਕਾਊ ਵਿਕਾਸ ਦਾ ਪ੍ਰਤੀਕ ਹੈ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਰੱਦ ਕੀਤੀਆਂ ਸਮੱਗਰੀਆਂ ਨੂੰ ਰਚਨਾਤਮਕ ਤੌਰ 'ਤੇ ਦੁਬਾਰਾ ਵਰਤਿਆ ਜਾ ਸਕਦਾ ਹੈ ਅਤੇ ਉਪਯੋਗੀ ਅਤੇ ਆਕਰਸ਼ਕ ਜਨਤਕ ਢਾਂਚਿਆਂ ਵਿੱਚ ਬਦਲਿਆ ਜਾ ਸਕਦਾ ਹੈ।

ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਮਦਨਪੱਲੇ ਮਜ਼ਬੂਤ ਪ੍ਰਸ਼ਾਸਕੀ ਲੀਡਰਸ਼ਿਪ, ਵਿਗਿਆਨਕ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀਆਂ ਅਤੇ ਸਰਗਰਮ ਭਾਈਚਾਰਕ ਭਾਗੀਦਾਰੀ ਰਾਹੀਂ 'ਜ਼ੀਰੋ ਡੰਪ' ਅਤੇ 'ਜ਼ੀਰੋ ਲਿਟਰਿੰਗ' (ਕਚਰਾ ਮੁਕਤ) ਸ਼ਹਿਰ ਬਣਨ ਵੱਲ ਲਗਾਤਾਰ ਵਧ ਰਿਹਾ ਹੈ। ਨਗਰਪਾਲਿਕਾ ਦਾ ਇਹ ਏਕੀਕ੍ਰਿਤ ਦ੍ਰਿਸ਼ਟੀਕੋਣ - ਜਿਸ ਵਿੱਚ ਖਾਦ ਬਣਾਉਣਾ, ਰੀਸਾਈਕਲਿੰਗ, ਅਪਸਾਈਕਲਿੰਗ, ਬਾਇਓਮਾਈਨਿੰਗ, ਪੁਰਾਣੇ ਕਚਰੇ ਦਾ ਨਿਪਟਾਰਾ ਅਤੇ ਨਾਗਰਿਕ ਭਾਗੀਦਾਰੀ ਸ਼ਾਮਲ ਹੈ-ਇਹ ਦਰਸਾਉਂਦਾ ਹੈ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਕਿਵੇਂ ਟਿਕਾਊ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਸ਼ਹਿਰਾਂ ਦਾ ਨਿਰਮਾਣ ਕਰ ਸਕਦੀਆਂ ਹਨ।

***********

ਐੱਸਕੇ/ਬਲਜੀਤ ਸਿੰਘ


(रिलीज़ आईडी: 2290514) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Tamil , Telugu