ਸੱਭਿਆਚਾਰ ਮੰਤਰਾਲਾ
azadi ka amrit mahotsav

ਗਿਆਨ ਭਾਰਤਮ ਮਿਸ਼ਨ ਅਤੇ ਹੱਥ-ਲਿਖਤ ਡਿਜੀਟਾਈਜ਼ੇਸ਼ਨ

प्रविष्टि तिथि: 27 JUL 2026 4:15PM by PIB Chandigarh

ਰਾਸ਼ਟਰੀ ਹੱਥ-ਲਿਖਤ ਸਰਵੇਖਣ ਗਿਆਨ ਭਾਰਤਮ ਮਿਸ਼ਨ ਦੇ ਤਹਿਤ, ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਵੱਖ-ਵੱਖ ਭਾਸ਼ਾਵਾਂ ਅਤੇ ਲਿਪੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਹੱਥ-ਲਿਖਤ ਸੰਗ੍ਰਿਹਾਂ, ਭੰਡਾਰਾਂ ਅਤੇ ਰਖਵਾਲਿਆਂ ਦੀ ਪਛਾਣ ਅਤੇ ਦਸਤਾਵੇਜ਼ੀਕਰਣ ਕੀਤਾ ਜਾ ਸਕੇ। ਹਾਲਾਂਕਿ ਮਿਸ਼ਨ ਦੇ ਤਹਿਤ ਹੱਥ-ਲਿਖਤਾਂ ਦੇ ਸਰਵੇਖਣ ਅਤੇ ਭੌਤਿਕ ਰਜਿਸਟ੍ਰੇਸ਼ਨ ਲਈ ਕੋਈ ਜ਼ਿਲ੍ਹਾ-ਵਾਰ ਟੀਚਾ ਨਿਰਧਾਰਿਤ ਨਹੀਂ ਕੀਤਾ ਗਿਆ ਸੀ। ਸਰਵੇਖਣ ਦੌਰਾਨ, 1.19 ਕਰੋੜ ਤੋਂ ਵੱਧ ਹੱਥ-ਲਿਖਤਾਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਗਿਆਨ ਭਾਰਤ ਵੈੱਬ ਪੋਰਟਲ ਭਾਰਤ ਦੀ ਹੱਥ-ਲਿਖਤ ਵਿਰਾਸਤ ਤੱਕ ਬੁੱਧਮਾਨਪੂਰਨਪਹੁੰਚ ਪ੍ਰਦਾਨ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਮਰੱਥ ਤਕਨੀਕਾਂ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਲਾਰਜ ਲੈਂਗਵੇਜ਼ ਸਕ੍ਰਿਪਟ ਮਾਡਲ (ਐੱਲਐੱਲਐੱਸਐੱਮ), ਔਪਟੀਕਲ ਕਰੈਕਟਰ ਰਿਕੋਗਨੀਸ਼ਨ (ਓਸੀਆਰ); ਹੈਂਡਰਿਟੇਨ ਟੈਕਸਟ ਰਿਕੋਗਨੀਸ਼ਨ (ਐੱਚਟੀਆਰ), ਸਕ੍ਰਿਪਟ ਰਿਕੋਗਨੀਸ਼ਨ, ਸਿਮੈਂਟਿਕ ਸਰਚ ਅਤੇ ਮਸ਼ੀਨ-ਸਹਾਇਤਾ ਪ੍ਰਾਪਤ ਅਨੁਵਾਦ ਸ਼ਾਮਲ ਹਨ।

ਗਿਆਨ ਭਾਰਤਮ ਵੈੱਬ ਪੋਰਟਲ ਦਾ ਏਆਈ-ਸੰਚਾਲਿਤ ਗਿਆਨ ਇੰਟਰਫੇਸ ਗਿਆਨ ਮਿੱਤਰਮ, ਹੱਥ-ਲਿਖਤ ਚਿੱਤਰਾਂ, ਟ੍ਰਾਂਸਕ੍ਰਿਪਸ਼ਨਾਂ ਅਤੇ ਅਨੁਵਾਦਾਂ ਨੂੰ ਏਕੀਕ੍ਰਿਤ ਕਰਕੇ ਹੱਥ-ਲਿਖਤਾਂ ਦੀ ਬੁੱਧੀਮਾਨ ਵਿਆਖਿਆ, ਪ੍ਰਸੰਗੀਕਰਣ ਅਤੇ ਖੋਜ ਵਿੱਚ ਸਮਰੱਥ ਕਰਨ ਲਈ ਐੱਲਐੱਲਐੱਸਐੱਮ, ਓਸੀਆਰ, ਐੱਚਟੀਆਰ, ਸਕ੍ਰਿਪਟ ਰਿਕੋਗਨੀਸ਼ਨ, ਸਿਮੈਂਟਿਕ ਖੋਜ ਅਤੇ ਮਸ਼ੀਨ-ਸਹਾਇਤਾ ਪ੍ਰਾਪਤ ਅਨੁਵਾਦ ਦੀ ਵਰਤੋਂ ਕਰਦਾ ਹੈ।

ਭਾਰਤੀਜੀਪੀਟੀ ਨੇ ਗਿਆਨ ਭਾਰਤਮ ਵੈੱਬ ਪੋਰਟਲ ‘ਤੇ “ਹੱਥ-ਲਿਖਤ ਤੋਂ ਸੰਵਾਦਾਤਮਕ ਏਆਈ” ਦੀ ਸੁਵਿਧਾ ਉਪਲਬਧ ਕਰਵਾਈ ਹੈ, ਜੋ ਹੱਥ-ਲਿਖਤ ਵਿਰਾਸਤ ਨੂੰ ਏਆਈ-ਤਿਆਰ, ਮਸ਼ੀਨ-ਪੜ੍ਹਨਯੋਗ ਗਿਆਨ ਵਿੱਚ  ਤਬਦੀਲ ਕਰਦੀ ਹੈ ਅਤੇ “ਟੌਕ ਟੂ ਮੈਨੂਸਕ੍ਰਿਪਟ” ਸੁਵਿਧਾ ਰਾਹੀਂ ਟੈਕਸਟ, ਆਡੀਓ ਅਤੇ ਆਵਾਜ਼-ਅਧਾਰਿਤ ਗੱਲਬਾਤ ਸਮੇਤ ਬਹੁਭਾਸ਼ੀ ਅਤੇ ਬਹੁ-ਆਯਾਮੀ ਪਹੁੰਚ ਪ੍ਰਦਾਨ ਕਰਦੀ ਹੈ। ਇਸ ਨਾਲ ਭਾਰਤ ਦੀਆਂ ਗਿਆਨ ਪਰੰਪਰਾਵਾਂ ਵਿਦਵਾਨਾਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਆਮ ਜਨਤਾ ਲਈ ਵਧੇਰੇ ਪਹੁੰਚਯੋਗ ਹੋ ਜਾਂਦੀਆਂ ਹਨ।

ਪਾਂਡੂਲਿਪੀ ਦਰਪਣ, ਗਿਆਨ ਭਾਰਤਮ ਵੈੱਬ ਪੋਰਟਲ ‘ਤੇ ਇੱਕ ਏਆਈ ਸੰਚਾਲਿਤ ਉਪਕਰਣ ਹੈ ਜੋ ਉਪਭੋਗਤਾਵਾਂ ਨੂੰ ਇੱਕ ਡਿਜੀਟਾਈਜ਼ਡ ਹੱਥ-ਲਿਖਤ ਚਿੱਤਰ ਅਪਲੋਡ ਕਰਨ ਜਾਂ ਚੁਣਨ ਅਤੇ ਏਆਈ-ਸਹਾਇਤਾ ਪ੍ਰਾਪਤ ਲਿਪੀ ਪਛਾਣ, ਟ੍ਰਾਂਸਲੀਟ੍ਰੇਸ਼ਨ ਅਤੇ ਅਨੁਵਾਦ ਤੱਕ ਪਹੁੰਚਣ ਵਿੱਚ ਯੋਗ ਬਣਾਉਂਦਾ ਹੈ।

ਹੱਥ-ਲਿਖਤਾਂ ਦੀ ਡਿਜੀਟਲ ਕਾਪੀਆਂ ਤੱਕ ਪਹੁੰਚ ਲਾਗੂ ਕਾਨੂੰਨਾਂ ਅਤੇ ਰਖਵਾਲਿਆਂ ਅਤੇ ਅਧਿਕਾਰ ਧਾਰਕਾਂ ਦੇ ਅਧਿਕਾਰਾਂ ਦੇ ਅਨੁਸਾਰ ਪਹੁੰਚਯੋਗ ਬਣਾਈ ਜਾਂਦੀ ਹੈ। ਜਿੱਥੇ ਵੀ ਕਾਨੂੰਨੀ ਤੌਰ ‘ਤੇ ਇਜਾਜ਼ਤ ਹੋਵੇ, ਹੱਥ-ਲਿਖਤਾਂ ਅਤੇ ਸਬੰਧਿਤ ਮੈਟਾਡੇਟਾ ਨੂੰ ਨੈਸ਼ਨਲ ਡਿਜੀਟਲ ਰਿਪੋਜ਼ਟਰੀ ਰਾਹੀਂ ਜਨਤਕ ਅਤੇ ਅਕਾਦਮਿਕ ਖੋਜ ਲਈ ਉਪਲਬਧ ਕਰਵਾਇਆ ਜਾ ਸਕਦਾ ਹੈ, ਜਦੋਂ ਕਿ ਸੰਵੇਦਨਸ਼ੀਲ, ਪ੍ਰਤੀਬੰਧਿਤ ਜਾਂ ਅਧਿਕਾਰ-ਸੁਰੱਖਿਅਤ ਸਮੱਗਰੀ ਉੱਚਿਤ ਪਹੁੰਚ ਸ਼ਰਤਾਂ ਦੇ ਅਧੀਨ ਹੋ ਸਕਦੀ ਹੈ।

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

***************

ਐੱਮ ਅੰਨਾਦੁਰਾਈ/ਏਕੇ


(रिलीज़ आईडी: 2290491) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Manipuri , Bengali