ਸਿੱਖਿਆ ਮੰਤਰਾਲਾ
ਪੀਐੱਮ ਪੋਸ਼ਣ ਯੋਜਨਾ ਦੇ ਤਹਿਤ ਪੋਸ਼ਣ ਸਬੰਧੀ ਮਿਆਰ
प्रविष्टि तिथि:
27 JUL 2026 6:15PM by PIB Chandigarh
ਸਿੱਖਿਆ ਸੰਵਿਧਾਨ ਦੀ ਸਮਕਾਲੀ ਸੂਚੀ ਦਾ ਵਿਸ਼ਾ ਹੈ ਅਤੇ ਜ਼ਿਆਦਾਤਰ ਸਰਕਾਰੀ ਸਕੂਲ ਅਤੇ ਸਕੂਲ ਬੋਰਡ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਹਨ। ਪੀਐੱਮ ਪੋਸ਼ਣ ਯੋਜਨਾ ਦਾ ਲਾਗੂਕਰਨ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਬਾਲ ਵਾਟਿਕਾ (ਕਲਾਸ 1 ਤੋਂ ਠੀਕ ਪਹਿਲਾਂ) ਅਤੇ ਕਲਾਸ 1 ਤੋਂ 8 ਤੱਕ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਸਾਰੇ ਬੱਚਿਆਂ ਨੂੰ ਗਰਮ ਅਤੇ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਦੀ ਪੂਰੀ ਜ਼ਿੰਮੇਵਾਰੀ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੀ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਕਿ ਉਹ ਨਿਰਧਾਰਿਤ ਪੋਸ਼ਣ ਅਤੇ ਖੁਰਾਕ ਮਿਆਰਾਂ ਦੇ ਤਹਿਤ ਸਥਾਨਕ ਸਥਿਤੀਆਂ ਦੇ ਅਨੁਸਾਰ ਭੋਜਨ ਦਾ ਮੈਨਯੂ ਨਿਰਧਾਰਿਤ ਕਰਨ ਅਤੇ ਮਿਲੇਟਸ, ਸਬਜ਼ੀਆਂ, ਮਸਾਲੇ ਆਦਿ ਵਰਗੇ ਸਥਾਨਕ ਪੱਧਰ ‘ਤੇ ਉਗਾਈ ਜਾਣ ਵਾਲੀ ਭੋਜਨ ਸਮੱਗਰੀ ਦੀ ਖਰੀਦ ਨੂੰ ਤਰਜੀਹ ਦੇਣ।
ਪੀਐੱਮ ਪੋਸ਼ਣ ਯੋਜਨਾ ਦੇ ਤਹਿਤ, ਸਾਰੇ ਯੋਗ ਬੱਚਿਆਂ ਨੂੰ ਸਕੂਲ ਦੇ ਸਾਰੇ ਕਾਰਜ ਦਿਵਸਾਂ ‘ਤੇ ਇੱਕ ਸਮੇਂ ਦਾ ਗਰਮ ਪੱਕਿਆ ਹੋਇਆ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਤੇ ਇਸ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਯੋਜਨਾ ਦੇ ਤਹਿਤ ਨਿਰਧਾਰਿਤ ਪੋਸ਼ਣ ਅਤੇ ਖੁਰਾਕ ਮਿਆਰ ਹੇਠ ਲਿਖੇ ਹਨ:
|
ਖੁਰਾਕ ਸਮੱਗਰੀ
|
ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਲਈ
|
ਅਪਰ ਪ੍ਰਾਇਮਰੀ ਕਲਾਸਾਂ ਲਈ
|
|
ਏ) ਪੋਸ਼ਣ ਸਬੰਧੀ ਮਿਆਰ (ਪ੍ਰਤੀ ਬੱਚਾ ਪ੍ਰਤੀ ਦਿਨ)
|
|
ਕੈਲੋਰੀ
|
450
|
700
|
|
ਪ੍ਰੋਟੀਨ
|
12 ਗ੍ਰਾਮ
|
-
ਗ੍ਰਾਮ
|
|
ਬੀ) ਖੁਰਾਕ ਮਿਆਰਾਂ ਦੀ ਨਿਰਧਾਰਿਤ ਮਾਤਰਾ (ਪ੍ਰਤੀ ਬੱਚਾ ਪ੍ਰਤੀ ਦਿਨ)
|
|
ਅਨਾਜ
|
100 ਗ੍ਰਾਮ
|
150 ਗ੍ਰਾਮ
|
|
ਦਾਲਾਂ
|
20 ਗ੍ਰਾਮ
|
30 ਗ੍ਰਾਮ
|
|
ਸਬਜ਼ੀਆਂ
|
50 ਗ੍ਰਾਮ
|
75 ਗ੍ਰਾਮ
|
|
ਤੇਲ ਅਤੇ ਚਰਬੀ
|
5 ਗ੍ਰਾਮ
|
7.5 ਗ੍ਰਾਮ
|
|
ਨਮਕ ਅਤੇ ਮਸਾਲੇ
|
ਜ਼ਰੂਰਤ ਅਨੁਸਾਰ
|
ਜ਼ਰੂਰਤ ਅਨੁਸਾਰ
|
ਇਸ ਤੋਂ ਇਲਾਵਾ, ਕੁੱਲ ਆਵਰਤੀ ਬਜਟ ਦਾ 5% ਫਲੈਕਸੀ ਕੰਪੋਨੈਂਟ ਵਜੋਂ ਨਿਰਧਾਰਿਤ ਕੀਤਾ ਗਿਆ ਹੈ, ਜਿਸ ਦਾ ਉਪਯੋਗ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਕੂਲ ਪੋਸ਼ਣ ਵਾਟਿਕਾਵਾਂ (ਐੱਸਐੱਨਜੀ) ਦੀ ਸਥਾਪਨਾ ਅਤੇ ਚਿਨ੍ਹਿਤ ਜ਼ਿਲ੍ਹਿਆਂ ਵਿੱਚ ਪੂਰਕ ਪੋਸ਼ਣ ਸਬੰਧੀ ਪਹਿਲ ਲਈ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਕਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਖਾਣ-ਪੀਣ ਦੀਆਂ ਆਦਤਾਂ, ਸੱਭਿਆਚਾਰਕ ਤਰਜੀਹਾਂ, ਖੁਰਾਕ ਸਮੱਗਰੀ ਦੀ ਉਪਲਬਧਤਾ ਅਤੇ ਆਹਾਰ ਸਬੰਧੀ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਧੂ ਪੂਰਕ ਪੋਸ਼ਣ ਵੀ ਉਪਲਬਧ ਕਰਵਾਉਂਦੇ ਹਨ।
ਪੀਐੱਮ ਪੋਸ਼ਣ ਯੋਜਨਾ ਦੇ ਪ੍ਰਭਾਵ ਦੇ ਸਬੰਧ ਵਿੱਚ, ਨੀਤੀ ਆਯੋਗ ਨੇ ਵਰ੍ਹੇ 2025-26 ਵਿੱਚ ਇੱਕ ਸੁਤੰਤਰ ਤੀਜੀ ਧਿਰ ਏਜੰਸੀ ਰਾਹੀਂ ਇਸ ਯੋਜਨਾ ਦਾ ਮੁਲਾਂਕਣ ਕਰਵਾਇਆ। ਅਧਿਐਨ ਵਿੱਚ ਇਹ ਸਿੱਟਾ ਸਾਹਮਣੇ ਆਇਆ ਕਿ ਪੀਐੱਮ ਪੋਸ਼ਣ ਯੋਜਨਾ ਦਾ ਬੱਚਿਆਂ ਦੇ ਪੋਸ਼ਣ ਪੱਧਰ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ‘ਤੇ ਸਕਾਰਾਤਮਕ ਪ੍ਰਭਾਵ ਪਿਆ ਹੈ।
ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ, ਸ਼੍ਰੀ ਜਯੰਤ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਆਰਟੀਐੱਨ/ਏਕੇ
(रिलीज़ आईडी: 2290489)
आगंतुक पटल : 2