ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਖਾਣਾਂ ਤੋਂ ਲੈ ਕੇ ਬਾਜ਼ਾਰ ਤੱਕ: ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦਾ ਕਾਨਪੁਰ-ਕਬਰਾਈ ਰਾਜਮਾਰਗ ਲੌਜਿਸਟਿਕਸ ਅਤੇ ਖੇਤੀਬਾੜੀ ਦੀ ਤਸਵੀਰ ਬਦਲੇਗਾ
प्रविष्टि तिथि:
25 JUL 2026 5:40PM by PIB Chandigarh
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਵੱਲੋਂ ਮੰਜ਼ੂਰ ਕੀਤਾ ਗਿਆ ਕਾਨਪੁਰ-ਕਬਰਾਈ (4/6 ਲੇਨ ਐਕਸੈਸ-ਕੰਟਰੋਲਡ) ਰਾਜਮਾਰਗ, ਮੱਧ ਭਾਰਤ ਲਈ ਇੱਕ ਇਨਕਲਾਬੀ ਬੁਨਿਆਦੀ ਢਾਂਚੇ ਪ੍ਰੋਜੈਕਟ ਦੇ ਰੂਪ ਵਿੱਚ ਉੱਭਰਨ ਲਈ ਤਿਆਰ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਦੇ ਅਧੀਨ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਵੱਲੋਂ ਬਣਾਇਆ ਜਾਣ ਵਾਲਾ, 117.7 ਕਿੱਲੋਮੀਟਰ ਲੰਬਾ ਇਹ ਗ੍ਰੀਨਫੀਲਡ ਰਾਜਮਾਰਗ, ਜਿਸ ਦੀ ਅਨੁਮਾਨਿਤ ਲਾਗਤ ₹7,145 ਕਰੋੜ ਹੈ, ਭੋਪਾਲ-ਕਾਨਪੁਰ ਆਰਥਿਕ ਲਾਂਘੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਪ੍ਰੋਜੈਕਟ ਬੁੰਦੇਲਖੰਡ ਦੇ ਖਣਿਜ-ਅਮੀਰ ਖੇਤਰਾਂ, ਉਦਯੋਗਿਕ ਸਮੂਹਾਂ ਅਤੇ ਖੇਤੀਬਾੜੀ ਪ੍ਰਧਾਨ ਖੇਤਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪ੍ਰਮੁੱਖ ਖਪਤ ਕੇਂਦਰਾਂ ਨਾਲ ਜੋੜ ਕੇ ਨਾ ਸਿਰਫ਼ ਲੌਜਿਸਟਿਕਸ ਨੂੰ ਮਜ਼ਬੂਤ ਕਰੇਗਾ ਅਤੇ ਉਦਯੋਗਿਕ ਸੰਪਰਕ ਨੂੰ ਵਧਾਏਗਾ, ਸਗੋਂ ਕਿਸਾਨਾਂ ਨੂੰ ਬਾਜ਼ਾਰ ਤੱਕ ਪਹੁੰਚ ਬਣਾਉਣ ਵਿੱਚ ਵੀ ਮਦਦ ਕਰੇਗਾ। ਖਣਿਜਾਂ, ਤਿਆਰ ਵਸਤੂਆਂ ਅਤੇ ਖੇਤੀਬਾੜੀ ਉਤਪਾਦਾਂ ਦੀ ਤੇਜ਼ ਅਤੇ ਵਧੇਰੇ ਕੁਸ਼ਲ ਆਵਾਜਾਈ ਨੂੰ ਸੰਭਵ ਬਣਾ ਕੇ, ਇਸ ਲਾਂਘੇ ਤੋਂ ਮਾਲ ਢੋਆ-ਢੁਆਈ ਦੀ ਲਾਗਤ ਵਿੱਚ ਕਮੀ ਆਉਣ, ਸਪਲਾਈ ਦੀ ਕੁਸ਼ਲਤਾ ਵਿੱਚ ਸੁਧਾਰ ਹੋਣ, ਨਿਵੇਸ਼ ਵਧਣ, ਰੋਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਸਮਾਵੇਸ਼ੀ ਖੇਤਰੀ ਵਿਕਾਸ ਨੂੰ ਗਤੀ ਮਿਲਣ ਦੀ ਉਮੀਦ ਹੈ। ਇਹ ਪ੍ਰੋਜੈਕਟ ਇੱਕ ਆਵਾਜਾਈ ਲਾਂਘੇ ਤੋਂ ਵੱਧ, ਖਾਣਾਂ ਨੂੰ ਬਾਜ਼ਾਰਾਂ ਨਾਲ ਜੋੜਨ ਅਤੇ ਬੁੰਦੇਲਖੰਡ ਦੀ ਆਰਥਿਕ ਸਮਰੱਥਾ ਨੂੰ ਉਜਾਗਰ ਕਰਨ ਵਿੱਚ ਇੱਕ ਰਣਨੀਤਕ ਨਿਵੇਸ਼ ਦੀ ਅਗਵਾਈ ਕਰਦਾ ਹੈ।
ਮੱਧ ਭਾਰਤ ਦੇ ਲੌਜਿਸਟਿਕਸ ਨੈੱਟਵਰਕ ਨੂੰ ਮਜ਼ਬੂਤ ਬਣਾਉਣਾ
ਕਾਨਪੁਰ-ਕਬਰਾਈ ਰਾਜਮਾਰਗ ਬੁੰਦੇਲਖੰਡ ਵਿੱਚ ਮਾਲ ਢੋਆ-ਢੁਆਈ ਨੂੰ ਕਾਫ਼ੀ ਹੱਦ ਤੱਕ ਬਿਹਤਰ ਬਣਾਏਗਾ। ਇਹ ਰਾਜਮਾਰਗ ਕਬਰਾਈ ਮਾਈਨਿੰਗ ਖੇਤਰ (ਜੋ ਉੱਤਰੀ ਭਾਰਤ ਵਿੱਚ ਖਣਿਜ ਅਤੇ ਨਿਰਮਾਣ ਸਮਗਰੀ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਹੈ) ਨੂੰ ਕਾਨਪੁਰ ਅਤੇ ਭੋਪਾਲ ਸਮੇਤ ਪ੍ਰਮੁੱਖ ਉਦਯੋਗਿਕ ਤੇ ਸ਼ਹਿਰੀ ਕੇਂਦਰਾਂ ਨਾਲ ਜੋੜ ਕੇ ਇੱਕ ਤੇਜ਼ ਅਤੇ ਕੰਟਰੋਲ ਮਾਰਗ ਪ੍ਰਦਾਨ ਕਰੇਗਾ। ਖਣਿਜ ਸਰੋਤਾਂ ਦੀ ਤੇਜ਼ ਅਤੇ ਵਧੇਰੇ ਭਰੋਸੇਮੰਦ ਆਵਾਜਾਈ ਨਾਲ ਪਰਿਵਹਨ ਲਾਗਤ ਘਟੇਗੀ, ਬਾਲਣ ਦੀ ਖਪਤ ਘਟੇਗੀ ਅਤੇ ਮਾਲ ਢੋਆ-ਢੁਆਈ ਆਪਰੇਟਰਾਂ ਦੀ ਕਾਰਜ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ।
ਇਸ ਪ੍ਰੋਜੈਕਟ ਨਾਲ ਮੌਜੂਦਾ ਰਾਜਮਾਰਗਾਂ 'ਤੇ ਭੀੜ ਘਟੇਗੀ, ਉਦਯੋਗਿਕ ਸਪਲਾਈ ਚੇਨਾਂ ਦੀ ਭਰੋਸੇਯੋਗਤਾ ਵਧੇਗੀ ਅਤੇ ਪੂਰੇ ਖੇਤਰ ਵਿੱਚ ਮਾਲ ਦੀ ਸੁਚਾਰੂ ਆਵਾਜਾਈ ਯਕੀਨੀ ਹੋਵੇਗੀ। ਕਾਨਪੁਰ ਅਤੇ ਕਬਰਾਈ ਵਿਚਕਾਰ ਯਾਤਰਾ ਦਾ ਸਮਾਂ ਲਗਭਗ 3.5 ਘੰਟਿਆਂ ਤੋਂ ਘਟ ਕੇ ਲਗਭਗ 1.5 ਘੰਟੇ ਹੋਣ ਦੀ ਉਮੀਦ ਹੈ, ਜਿਸ ਨਾਲ ਮਾਲ ਢੋਆ-ਢੁਆਈ ਵਿੱਚ ਤੇਜ਼ੀ ਆਵੇਗੀ ਅਤੇ ਪੀਐੱਮ ਗਤੀ ਸ਼ਕਤੀ ਦੇ ਆਰਥਿਕ ਅਤੇ ਲੌਜਿਸਟਿਕਸ ਕੇਂਦਰਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ। ਇਸ ਨਾਲ ਉਦਯੋਗਿਕ ਵਿਕਾਸ ਅਤੇ ਨਿਵੇਸ਼ ਲਈ ਇੱਕ ਮਜ਼ਬੂਤ ਆਧਾਰ ਤਿਆਰ ਹੋਵੇਗਾ।
ਕਿਸਾਨਾਂ ਲਈ ਬਾਜ਼ਾਰ ਪਹੁੰਚ ਦਾ ਵਿਸਥਾਰ ਕਰਨਾ
ਇਹ ਰਾਜਮਾਰਗ ਲੌਜਿਸਟਿਕਸ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬੁੰਦੇਲਖੰਡ ਦੇ ਕਿਸਾਨਾਂ ਦੀ ਬਾਜ਼ਾਰ ਤੱਕ ਪਹੁੰਚ ਵਿੱਚ ਸੁਧਾਰ ਕਰੇਗਾ, ਜਿਸ ਨਾਲ ਖੇਤੀਬਾੜੀ ਉਪਜ ਨੂੰ ਮੰਡੀਆਂ, ਪ੍ਰੋਸੈਸਿੰਗ ਯੂਨਿਟਾਂ ਅਤੇ ਖਪਤ ਕੇਂਦਰਾਂ ਤੱਕ ਤੇਜ਼ੀ ਨਾਲ ਪਹੁੰਚਾਇਆ ਜਾ ਸਕੇਗਾ। ਯਾਤਰਾ ਦਾ ਸਮਾਂ ਘਟਣ ਨਾਲ ਜਲਦੀ ਖ਼ਰਾਬ ਹੋਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਬਣਾਏ ਰੱਖਣ, ਫ਼ਸਲ ਦੀ ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ ਆਵਾਜਾਈ ਲਾਗਤ ਨੂੰ ਘਟਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਕਿਸਾਨਾਂ ਨੂੰ ਆਪਣੀ ਉਪਜ ਦਾ ਬਿਹਤਰ ਮੁੱਲ ਪ੍ਰਾਪਤ ਹੋ ਸਕੇਗਾ।
ਬਿਹਤਰ ਕੌਰੀਡੋਰ ਨਾਲ ਬੀਜ, ਖਾਦਾਂ, ਖੇਤੀਬਾੜੀ ਮਸ਼ੀਨਰੀ ਅਤੇ ਹੋਰ ਖੇਤੀਬਾੜੀ ਸਮਗਰੀ ਦੀ ਆਵਾਜਾਈ ਆਸਾਨ ਹੋ ਜਾਵੇਗੀ, ਜਿਸ ਨਾਲ ਖੇਤੀਬਾੜੀ ਉਤਪਾਦਕਤਾ ਵਧੇਗੀ ਅਤੇ ਪੇਂਡੂ ਉਤਪਾਦਕ ਖੇਤਰੀ ਤੇ ਰਾਸ਼ਟਰੀ ਬਾਜ਼ਾਰਾਂ ਨਾਲ ਜੁੜ ਸਕਣਗੇ। ਬਿਹਤਰ ਕਨੈਕਟੀਵਿਟੀ ਨਾਲ ਖੇਤੀਬਾੜੀ ਮੁੱਲ ਲੜੀ ਵਿੱਚ ਨਵੇਂ ਆਰਥਿਕ ਮੌਕੇ ਪੈਦਾ ਹੋਣ ਅਤੇ ਪੇਂਡੂ ਆਮਦਨ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਬੁਨਿਆਦੀ ਢਾਂਚੇ ਰਾਹੀਂ ਖੇਤਰੀ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨਾ
ਕਾਨਪੁਰ-ਕਬਰਾਈ ਰਾਜਮਾਰਗ, ਆਰਥਿਕ ਤਬਦੀਲੀ ਲਈ ਉਤਪ੍ਰੇਰਕ ਦਾ ਕੰਮ ਕਰਨ ਵਾਲੇ ਵਿਸ਼ਵ ਪੱਧਰੀ ਆਵਾਜਾਈ ਬੁਨਿਆਦੀ ਢਾਂਚੇ ਦੇ ਨਿਰਮਾਣ ਪ੍ਰਤੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮਾਈਨਿੰਗ ਖੇਤਰਾਂ, ਉਦਯੋਗਿਕ ਸਮੂਹਾਂ ਅਤੇ ਖੇਤੀਬਾੜੀ ਪ੍ਰਧਾਨ ਖੇਤਰਾਂ ਨੂੰ ਪ੍ਰਮੁੱਖ ਵਿਕਾਸ ਕੇਂਦਰਾਂ ਨਾਲ ਜੋੜ ਕੇ, ਇਹ ਪ੍ਰੋਜੈਕਟ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਕੇ ਵਪਾਰ ਨੂੰ ਸੁਚਾਰੂ ਬਣਾਏਗਾ ਅਤੇ ਬੁੰਦੇਲਖੰਡ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ। ਭੋਪਾਲ-ਕਾਨਪੁਰ ਆਰਥਿਕ ਲਾਂਘੇ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ, ਇਹ ਸੰਤੁਲਿਤ ਖੇਤਰੀ ਵਿਕਾਸ ਨੂੰ ਹੁਲਾਰਾ ਦੇਵੇਗਾ, ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਇੱਕ ਵਧੇਰੇ ਜੁੜੇ, ਪ੍ਰਤੀਯੋਗੀ ਅਤੇ ਖ਼ੁਸ਼ਹਾਲ ਮੱਧ ਭਾਰਤ ਦੀ ਨੀਂਹ ਰੱਖੇਗਾ।
****
ਜੀਡੀਐੱਚ/ਡੀਐੱਸ
(रिलीज़ आईडी: 2290273)
आगंतुक पटल : 2