ਰੇਲ ਮੰਤਰਾਲਾ
ਗਤੀ ਸ਼ਕਤੀ ਵਿਸ਼ਵ-ਵਿਦਿਆਲਾ, ਸਮਰੱਥਾ ਨਿਰਮਾਣ ਕਮਿਸ਼ਨ ਅਤੇ ਜਨਤਕ ਉੱਦਮ ਵਿਭਾਗ ਨੇ ਤੀਜੇ ਭਾਰਤ ਸੀਪੀਐੱਸਈ ਸਲਾਹਕਾਰ ਸੰਮੇਲਨ 2026 ਸਫਲਤਾਪੂਰਵਕ ਸਮਾਪਤੀ ਕੀਤੀ
ਮਾਹਿਰਾਂ ਨੇ ਬਿਜਲੀ ਅਤੇ ਖਣਨ ਖੇਤਰਾਂ ਵਿੱਚ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਵਿੱਚ ਪ੍ਰੋਜੈਕਟ ਲਾਗੂਕਰਨ, ਸੰਪਤੀ ਪ੍ਰਬੰਧਨ ਅਤੇ ਸੰਗਠਨਾਤਮਕ ਉੱਤਮਤਾ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ਤਿਆਰ ਕੀਤਾ
ਜੀਐੱਸਵੀ ਅਤੇ ਸੀਬੀਸੀ ਕਾਨਫਰੰਸ ਵਿੱਚ ਪ੍ਰਾਪਤ ਸਿਫ਼ਾਰਸ਼ਾਂ ਦੇ ਆਧਾਰ ’ਤੇ ਭਾਰਤ ਸੀਪੀਐੱਸਈ ਦੇ ਸਭ ਤੋਂ ਵਧੀਆ ਅਭਿਆਸਾਂ ਦਾ ਇੱਕ ਸੰਗ੍ਰਹਿ ਪ੍ਰਕਾਸ਼ਿਤ ਕਰਨਗੇ; ਇਹ ਸੰਗ੍ਰਹਿ ਵਿਕਸਿਤ ਭਾਰਤ 2047 ਦੇ ਲਈ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਵਿਕਾਸ ਵਿੱਚ ਮਦਦਗਾਰ ਹੋਵੇਗਾ
प्रविष्टि तिथि:
26 JUL 2026 5:30PM by PIB Chandigarh
ਬਿਜਲੀ ਅਤੇ ਖਣਨ ਖੇਤਰਾਂ ਦੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਵਿੱਚ ਪ੍ਰੋਜੈਕਟ ਲਾਗੂਕਰਨ, ਸੰਪਤੀ ਪ੍ਰਬੰਧਨ ਅਤੇ ਸੰਗਠਨਾਤਮਕ ਉੱਤਮਤਾ ਨੂੰ ਮਜ਼ਬੂਤ ਕਰਨ ’ਤੇ ਡੂੰਘੀ ਚਰਚਾ ਤੋਂ ਬਾਅਦ, ਪ੍ਰੋਜੈਕਟ ਅਤੇ ਸੰਪਤੀ ਪ੍ਰਬੰਧਨ 'ਤੇ ਭਾਰਤ ਸੀਪੀਐੱਸਈ ਦੇ ਸਲਾਹਕਾਰ ਸੰਮੇਲਨ 2026 ਦਾ ਤੀਜਾ ਸੰਸਕਰਨ 25 ਜੁਲਾਈ, 2026 ਨੂੰ ਗਤੀ ਸ਼ਕਤੀ ਵਿਸ਼ਵ-ਵਿਦਿਆਲਾ (ਜੀਐੱਸਵੀ), ਵਡੋਦਰਾ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ।

ਇਸ ਸਮਾਗਮ ਦਾ ਆਯੋਜਨ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਅਤੇ ਜਨਤਕ ਉੱਦਮ ਵਿਭਾਗ (ਡੀਪੀਈ), ਵਿੱਤ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਸੀ। ਇਸ ਵਿੱਚ ਗਤੀ ਸ਼ਕਤੀ ਵਿਸ਼ਵ-ਵਿਦਿਆਲਾ (ਜੀਐੱਸਵੀ) ਰਣਨੀਤਕ ਗਿਆਨ ਭਾਈਵਾਲ ਸੀ। ਇਸ ਸੰਮੇਲਨ ਵਿੱਚ ਨੀਤੀ ਨਿਰਮਾਤਾਵਾਂ, ਉਦਯੋਗ ਜਗਤ ਦੇ ਨੇਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਸੀਨੀਅਰ ਸੀਪੀਐੱਸਈ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਤਾਂ ਜੋ ਸਭ ਤੋਂ ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ ਅਤੇ ਵਿਕਸਿਤ ਭਾਰਤ 2047 ਦੇ ਸਮਰਥਨ ਵਿੱਚ ਅੱਗੇ ਦਾ ਰਸਤਾ ਤੈਅ ਕੀਤਾ ਜਾ ਸਕੇ।

ਇਸ ਸੰਮੇਲਨ ਵਿੱਚ ਯੋਜਨਾਬੰਦੀ, ਡੀਪੀਆਰ, ਇਕਰਾਰਨਾਮੇ, ਭੂਮੀ ਪ੍ਰਾਪਤੀ, ਸੰਪਤੀ ਦੀ ਮਿਆਦ ਪ੍ਰਬੰਧਨ, ਡੂੰਘੀ ਤਕਨੀਕੀ ਤਕਨਾਲੋਜੀ ਨੂੰ ਅਪਣਾਉਣ ਅਤੇ ਪੀਐੱਮ ਗਤੀ ਸ਼ਕਤੀ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਇੱਕ ਲਾਗੂਕਰਨ ਯੋਗ ਸੀਪੀਐੱਸਈ ਸੁਧਾਰ ਏਜੰਡਾ ਤਿਆਰ ਕਰਨ ਬਾਰੇ ਵਿਸਤ੍ਰਿਤ ਚਰਚਾ ਹੋਈ । ਇਸ ਸੰਮੇਲਨ ਵਿੱਚ ਐੱਨਟੀਪੀਸੀ, ਕੋਲ ਇੰਡੀਆ, ਭਾਰਤ ਕੋਕਿੰਗ ਕੋਲ, ਬੀਪੀਸੀਐੱਲ, ਐੱਚਪੀਸੀਐੱਲ, ਇੰਡੀਅਨ ਆਇਲ, ਓਐੱਨਜੀਸੀ, ਓਐੱਨਜੀਸੀ ਵਿਦੇਸ਼, ਆਇਲ ਇੰਡੀਆ, ਐੱਮਆਰਪੀਐੱਲ, ਗੇਲ, ਸੇਲ, ਮੇਕੋਨ, ਐੱਨਐੱਮਡੀਸੀ, ਹਿੰਦੁਸਤਾਨ ਕਾਪਰ, ਨਾਲਕੋ, ਐੱਨਐੱਚਪੀਸੀ, ਐਸਜੇਵੀਐੱਨ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਦੇ ਕੁੱਲ 39 ਨੁਮਾਇੰਦਿਆਂ ਨੇ ਹਿੱਸਾ ਲਿਆ।
ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਮੰਗੂ ਸਿੰਘ (ਸਾਬਕਾ ਐੱਮਡੀ, ਡੀਐੱਮਆਰਸੀ) ਹਾਜ਼ਰ ਸਨ। ਉਨ੍ਹਾਂ ਨੇ ਪ੍ਰੋਜੈਕਟਾਂ ਦੀ ਸਫਲਤਾ ਲਈ ਇਕਰਾਰਨਾਮਾ ਪ੍ਰਬੰਧਨ ਨੂੰ ਇੱਕ ਮਹੱਤਵਪੂਰਨ ਪਹਿਲੂ ਦੱਸਿਆ। ਵਿਸ਼ੇਸ਼ ਮਹਿਮਾਨ ਵਜੋਂ, ਸ਼੍ਰੀ ਕੇ. ਮੋਸੇਸ ਚਾਲਾਈ (ਸਕੱਤਰ, ਡੀਪੀਈ), ਨੇ ਸੰਪਤੀ ਅਤੇ ਪ੍ਰੋਜੈਕਟ ਪ੍ਰਬੰਧਨ ਲਈ ਨਵੀਨਤਾਕਾਰੀ ਅਤੇ ਡੇਟਾ-ਅਧਾਰਤ ਪਹੁੰਚ ਦੀ ਲੋੜ ’ਤੇ ਜ਼ੋਰ ਦਿੱਤਾ।

ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਜੀਐੱਸਵੀ ਦੇ ਉਪ-ਕੁਲਪਤੀ ਪ੍ਰੋਫੈਸਰ ਮਨੋਜ ਚੌਧਰੀ ਨੇ ਕਿਹਾ ਕਿ ਇਸ ਸੰਮੇਲਨ ਨੇ ਸਹਿਯੋਗੀ ਸਿਖਲਾਈ ਨੂੰ ਇੱਕ ਮਜ਼ਬੂਤ ਹੁਲਾਰਾ ਦਿੱਤਾ ਹੈ ਅਤੇ ਜਾਣਕਾਰੀ ਭਰਪੂਰ ਅਤੇ ਡੇਟਾ-ਅਧਾਰਤ ਫੈਸਲੇ ਲੈਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੇ ਰੇਲਵੇ, ਹਾਈਵੇਅ, ਹਵਾਬਾਜ਼ੀ, ਸਮੁੰਦਰੀ, ਲੌਜਿਸਟਿਕਸ ਅਤੇ ਹੋਰ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਸਮਰੱਥਾ ਵਿਕਾਸ ਵਿੱਚ ਜੀਐੱਸਵੀ ਦੇ ਵਧ ਰਹੇ ਯੋਗਦਾਨ ਬਾਰੇ ਦੱਸਿਆ। ਜੀਐੱਸਵੀ ਅਤੇ ਸੀਬੀਸੀ ਵਿਚਕਾਰ ਹੋਏ ਸਮਝੌਤੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਇਹ ਸਮਾਗਮ ਦੇਸ਼ ਦੇ ਬੁਨਿਆਦੀ ਢਾਂਚੇ ਦੇ ਤੰਤਰ ਵਿੱਚ ਪੇਸ਼ਾਵਰ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਸੀਬੀਸੀ-ਜੀਐੱਸਵੀ ਦੀ ਲੰਬੇ ਸਮੇਂ ਤੋਂ ਭਾਈਵਾਲੀ ਦੀ ਨਿਰੰਤਰਤਾ ਦਾ ਪ੍ਰਤੀਕ ਹੈ।

ਸਮਾਪਤੀ ਭਾਸ਼ਣ ਦਿੰਦਿਆਂ, ਸੀਬੀਸੀ ਦੇ ਮੈਂਬਰ (ਪ੍ਰਸ਼ਾਸਨ) ਡਾ. ਅਲਕਾ ਮਿੱਤਲ ਨੇ ਬੁਲਾਰਿਆਂ, ਉਦਯੋਗ ਮਾਹਿਰਾਂ ਅਤੇ ਸੀਪੀਐੱਸਈ ਭਾਗੀਦਾਰਾਂ ਵਿਚਕਾਰ ਹੋਈਆਂ ਸਪਸ਼ਟ ਚਰਚਾਵਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਕੁਝ ਪ੍ਰੋਜੈਕਟਾਂ ਵਿੱਚ ਦੇਰੀ ਕਿਉਂ ਹੁੰਦੀ ਹੈ ਅਤੇ ਸੱਭਿਆਚਾਰ, ਅਨੁਸ਼ਾਸਨ, ਨੀਤੀ ਸਹਾਇਤਾ ਅਤੇ ਤਕਨਾਲੋਜੀ ਕਿਸ ਤਰ੍ਹਾਂ ਇਹਨਾਂ ਵਿੱਚ ਸੁਧਾਰ ਕਰ ਸਕਦੇ ਹਨ । ਉਨ੍ਹਾਂ ਨੇ ਦੁਹਰਾਇਆ ਕਿ ਸੀਬੀਸੀ ਨਾਲ ਮਿਲ ਕੇ ਇਸ ਆਯੋਜਨ ਵਿੱਚ ਪ੍ਰਾਪਤ ਸੁਝਾਵਾਂ ਦੇ ਅਧਾਰ ’ਤੇ ਸਭ ਤੋਂ ਵਧੀਆ ਕਾਰਜ-ਪ੍ਰਣਾਲੀਆਂ ਦਾ ਇੱਕ ਭਾਰਤ ਸੀਪੀਐੱਸਈ ਸੰਕਲਨ ਪ੍ਰਕਾਸ਼ਿਤ ਕਰੇਗਾ।
ਡਾ. ਅਲਕਾ ਮਿੱਤਲ ਨੇ ਉਪ-ਕੁਲਪਤੀ ਪ੍ਰੋ. (ਡਾ.) ਮਨੋਜ ਚੌਧਰੀ ਅਤੇ ਪ੍ਰੋ. ਕੌਸ਼ਿਕ ਦਾਸ ਦੀ ਅਗਵਾਈ ਹੇਠ ਗਿਆਨ ਭਾਈਵਾਲ ਵਜੋਂ ਜੀਐੱਸਵੀ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ 'ਵਿਕਸਿਤ ਭਾਰਤ 2047' ਲਈ ਬੁਨਿਆਦੀ ਢਾਂਚੇ ਦੀ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਸੀਬੀਸੀ ਅਤੇ ਜੀਐੱਸਵੀ ਵਿਚਕਾਰ ਸਹਿਯੋਗੀ ਯਤਨਾਂ ਨੂੰ ਜਾਰੀ ਰੱਖਣ ਦੀ ਉਤਸੁਕਤਾ ਪ੍ਰਗਟ ਕੀਤੀ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2290262)
आगंतुक पटल : 3