ਜਲ ਸ਼ਕਤੀ ਮੰਤਰਾਲਾ
ਮੌਨਸੂਨ ਦੇ ਆਉਣ ਨਾਲ ਹੀ ਰਾਜਨੰਦਗਾਓਂ ਮਿਸ਼ਨ ਜਲ ਰਕਸ਼ਾ ਰਾਹੀਂ #CatchTheRain ਲਈ ਤਿਆਰ ਹੈ
प्रविष्टि तिथि:
26 JUL 2026 1:55PM by PIB Chandigarh
ਵਿਗਿਆਨ ‘ਤੇ ਅਧਾਰਿਤ ਅਤੇ ਭਾਈਚਾਰੇ ਦੀ ਅਗਵਾਈ ਵਾਲੀ ਇਹ ਪਹਿਲ ਦਿਖਾਉਂਦੀ ਹੈ ਕਿ ਮੀਂਹ ਦੇ ਪਾਣੀ ਨੂੰ ਜਮ੍ਹਾਂ ਕਰਨ ਅਤੇ ਭੂਮੀਗਤ ਪਾਣੀ ਨੂੰ ਮੁੜ ਭਰਨ ਨਾਲ ਲੰਬੇ ਸਮੇਂ ਤੱਕ ਪਾਣੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ
ਮੌਨਸੂਨ ਆਉਂਦੇ ਹੀ ਦੇਸ਼ਵਿਆਪੀ #CatchTheRain (ਮੀਂਹ ਦਾ ਪਾਣੀ ਜਮ੍ਹਾਂ ਕਰਨਾ) ਅਭਿਆਨ ਤੇਜ਼ੀ ਫੜ ਰਿਹਾ ਹੈ। ਦੇਸ਼ ਭਰ ਦੇ ਜ਼ਿਲ੍ਹੇ ਪਾਣੀ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਜਲ ਸਰੋਤਾਂ ਨੂੰ ਟਿਕਾਊ ਬਣਾਉਣ ਲਈ ਮੌਸਮੀ ਮੀਂਹ ਦਾ ਫਾਇਦਾ ਚੁੱਕ ਰਹੇ ਹਨ। ਇਨ੍ਹਾਂ ਵਿੱਚ ਛੱਤੀਸਗੜ੍ਹ ਦਾ ਰਾਜਨੰਦਗਾਓਂ ਜ਼ਿਲ੍ਹਾ ਸਭ ਤੋਂ ਅੱਗੇ ਰਿਹਾ ਹੈ, ਜਿਸ ਨੇ ਦਿਖਾਇਆ ਹੈ ਕਿ ਤਿਆਰੀ ਹੀ ਪਾਣੀ ਦੀ ਅਸਰਦਾਰ ਸੁਰੱਖਿਆ ਦੀ ਨੀਂਹ ਹੈ। ਆਪਣੇ ਵਿਲੱਖਣ ‘ਮਿਸ਼ਨ ਜਲ ਰਕਸ਼ਾ’ ਦੇ ਜ਼ਰੀਏ ਜ਼ਿਲ੍ਹੇ ਨੇ ਵਿਗਿਆਨਿਕ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ, ਭਾਈਚਾਰਿਆਂ ਨੂੰ ਇਕਜੁੱਟ ਕੀਤਾ ਹੈ ਅਤੇ ਭੂਮੀਗਤ ਪਾਣੀ ਨੂੰ ਮੁੜ ਤੋਂ ਭਰਨ ਦੇ ਨਵੇਂ ਤਰੀਕੇ ਅਪਣਾਏ ਹਨ ਤਾਂ ਜੋ ਮੀਂਹ ਦੀ ਹਰ ਬੂੰਦ ਨੂੰ ਇਕੱਠਾ ਕੀਤਾ ਸਕੇ, ਬਚਾਇਆ ਜਾ ਸਕੇ ਅਤੇ ਵਾਪਸ ਜ਼ਮੀਨ ਦੇ ਹੇਠਾਂ ਜਲ ਭੰਡਾਰਾਂ ਤੱਕ ਪਹੁੰਚਾਇਆ ਜਾ ਸਕੇ। ਅਸਾਨ ਸ਼ਬਦਾਂ ਵਿੱਚ ਕਹੀਏ ਤਾਂ, ਰਾਜਨੰਦਗਾਓਂ ਮੌਨਸੂਨ ਲਈ ਤਿਆਰ ਹੈ- ਅਤੇ ਮੀਂਹ ਦਾ ਪਾਣੀ ਬਚਾਉਣ ਲਈ ਵੀ ਤਿਆਰ ਹੈ।
ਮੀਂਹ ਦੀ ਪਹਿਲੀ ਬੂੰਦ ਦੇ ਜ਼ਮੀਨ ‘ਤੇ ਡਿੱਗਣ ਤੋਂ ਬਹੁਤ ਪਹਿਲਾਂ ਹੀ, ਰਾਜਨੰਦਗਾਓਂ ਨੇ ਮੀਂਹ ਦੀ ਹਰ ਬੂੰਦ ਨੂੰ ਇਕੱਠਾ ਕਰਨ, ਬਚਾਉਣ ਅਤੇ ਜ਼ਮੀਨ ਦੇ ਹੇਠਾਂ ਪਹੁੰਚਾਉਣ ਲਈ ਆਪਣੀ ਪੂਰੀ ਤਿਆਰੀ ਕਰ ਲਈ ਸੀ। ‘ਮਿਸ਼ਨ ਜਲ ਰਕਸ਼ਾ’ ਦੇ ਜ਼ਰੀਏ, ਜ਼ਿਲ੍ਹੇ ਨੇ ਇੱਕ ਅਜਿਹਾ ਵਿਗਿਆਨਿਕ ਅਤੇ ਭਾਈਚਾਰਾ ਅਧਾਰਿਤ ਢਾਂਚਾ ਬਣਾਇਆ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਮੀਂਹ ਦਾ ਪਾਣੀ ਵਹਿ ਕੇ ਬਰਬਾਦ ਨਾ ਹੋਵੇ, ਸਗੋਂ ਉਸ ਨੂੰ ਵਾਪਸ ਜ਼ਮੀਨ ਦੇ ਅੰਦਰ ਪਹੁੰਚਾਇਆ ਜਾਵੇ ਤਾਂ ਜੋ ਕੀਮਤੀ ਭੂਮੀਗਤ ਭੰਡਾਰਾਂ ਨੂੰ ਮੁੜ ਤੋਂ ਭਰਿਆ ਜਾ ਸਕੇ।
ਇਸ ਪਹਿਲਕਦਮੀ ਵਿੱਚ ਜੀਆਈਐੱਸ ਮੈਪਿੰਗ, ਰਿਮੋਰਟ ਸੈਂਸਿੰਗ, ਐਕੁਇਫਰ ਮੈਪਿੰਗ, ਡਿਜੀਟਲ ਐਲੀਵੇਸ਼ਨ ਮਾਡਲ (ਡੀਈਐੱਮ) ਅਤੇ ਰਿਜ-ਟੂ-ਵੈਲੀ ਪਲਾਨਿੰਗ ਜਿਹੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਭੂਮੀਗਤ ਪਾਣੀ ਨੂੰ ਮੁੜ ਤੋਂ ਭਰਨ ਲਈ ਸਭ ਤੋਂ ਸਹੀ ਥਾਵਾਂ ਦੀ ਪਛਾਣ ਕੀਤੀ ਜਾ ਸਕੇ। ਇਸ ਵਿਗਿਆਨਿਕ ਤਰੀਕੇ ਦੇ ਨਾਲ-ਨਾਲ ਜ਼ਮੀਨ ‘ਤੇ ਨਵੇਂ-ਨਵੇਂ ਉਪਾਅ ਵੀ ਕੀਤੇ ਗਏ ਹਨ, ਜਿਵੇਂ ਬੇਕਾਰ ਪਏ ਬੋਰਵੈੱਲਾਂ ਨੂੰ ਰਿਚਾਰਜ ਸ਼ੌਫਟ ਵਿੱਚ ਬਦਲਣਾ ਅਤੇ ਗਹਿਰੇ ਇਜੈਕਸ਼ਨ ਖੂਹਾਂ ਨਾਲ ਮਿੰਨੀ ਪਰਕੋਲੇਸ਼ਨ ਟੈਂਕ ਬਣਾਉਣਾ, ਜਿਸ ਨਾਲ ਮੀਂਹ ਦਾ ਪਾਣੀ ਸਖ਼ਤ ਚੱਟਾਨਾਂ ਵਾਲੇ ਇਲਾਕਿਆਂ ਵਿੱਚ ਵੀ ਡੂੰਘੇ ਐਕੁਇਫਰਾਂ ਤੱਕ ਪਹੁੰਚ ਸਕੇ।
‘ਮਿਸ਼ਨ ਜਲ ਰਕਸ਼ਾ’ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਜਨਤਕ ਅੰਦੋਲਨ ਬਣ ਗਿਆ ਹੈ। ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਗ੍ਰਾਮ ਪੰਚਾਇਤਾਂ ਅਤੇ ਸਥਾਨਕ ਭਾਈਚਾਰਿਆਂ ਨੇ ਪਾਣੀ ਦੀ ਬਜਟਿੰਗ, ਜਾਗਰੂਕਤਾ ਅਭਿਆਨਾਂ ਅਤੇ ਵਿਵਹਾਰ ਵਿੱਤ ਬਦਲਾਅ ਲਿਆਉਣ ਵਾਲੇ ਯਤਨਾਂ ਨੂੰ ਉਤਸ਼ਾਹ ਨਾਲ ਅਪਣਾਇਆ ਹੈ। ਇਸ ਨਾਲ ‘ਜਨਤਕ ਭਾਗੀਦਾਰੀ’ ਟਿਕਾਊ ਜਲ ਪ੍ਰਬੰਧਨ ਦੀ ਮੁੱਖ ਤਾਕਤ ਬਣ ਗਈ ਹੈ। ਫਸਲ ਵਿਭਿੰਨਤਾ ਨੇ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤ ਕੀਤਾ ਹੈ; ਗਰਮੀ ਦੇ ਮੌਸਮ ਵਿੱਚ ਝੌਨੇ ਦੀ ਖੇਤੀ ਦਾ ਲਗਭਗ 70 ਪ੍ਰਤੀਸ਼ਤ ਹਿੱਸਾ ਘੱਟ ਪਾਣੀ ਵਾਲੀਆਂ ਫਸਲਾਂ ਵੱਲ ਤਬਦੀਲ ਹੋ ਗਿਆ ਹੈ, ਜਿਸ ਨਾਲ ਭੂਮੀਗਤ ਪਾਣੀ ‘ਤੇ ਦਬਾਅ ਘੱਟ ਹੋਇਆ ਹੈ ਅਤੇ ਖੇਤੀ ਨੂੰ ਟਿਕਾਊ ਬਣਾਉਣ ਵਿੱਚ ਮਦਦ ਮਿਲੀ ਹੈ।
ਜ਼ਿਲ੍ਹੇ ਦੀ ਤਿਆਰੀ ਸਾਫ਼ ਤੌਰ ‘ਤੇ ਦਿਖਾਈ ਦੇਣ ਵਾਲੇ ਨਤੀਜਿਆਂ ਤੋਂ ਪਤਾ ਚਲਦੀ ਹੈ। 662 ਪਿੰਡਾਂ ਵਿੱਚ, ਪਾਣੀ ਬਚਾਉਣ ਅਤੇ ਰਿਚਾਰਜ ਕਰਨ ਲਈ 60,000 ਤੋਂ ਵੱਧ ਢਾਂਚੇ ਬਣਾਏ ਗਏ ਹਨ, 500 ਤੋਂ ਵੱਧ ਬੇਕਾਰ ਪਏ ਬੋਰਵੈੱਲ ਨੂੰ ਰਿਚਾਰਜ ਸ਼ੌਫਟ ਵਿੱਚ ਬਦਲਿਆ ਗਿਆ ਹੈ, 1,700 ਤੋਂ ਵੱਧ ਛੋਟੇ ਪਰਕੋਲੇਸ਼ਨ ਟੈਂਕ ਦੇ ਨਾਲ 600 ਤੋਂ ਵੱਧ ਇੰਜੈਕਸ਼ਨ ਵੈੱਲ ਬਣਾਏ ਗਏ ਹਨ ਅਤੇ 2,500 ਤੋਂ ਵੱਧ ਜਲ ਸਰੋਤਾਂ ਨੂੰ ਜੀਓ-ਟੈਗ ਕੀਤਾ ਗਿਆ ਹੈ। ਇਨ੍ਹਾਂ ਕਾਰਜਾਂ ਨਾਲ 51 ਲੱਖ ਤੋਂ ਵੱਧ ‘ਪਰਸਨ-ਡੇਜ਼’ (ਕੰਮ ਦੇ ਦਿਨ) ਦਾ ਰੁਜ਼ਗਾਰ ਉਪਲਬਧ ਹੋਇਆ ਹੈ ਅਤੇ ਜ਼ਮੀਨ ਦੇ ਹੇਠਾਂ ਪਾਣੀ ਦਾ ਪੱਧਰ ਔਸਤਨ ਲਗਭਗ 2.04 ਮੀਟਰ ਵਧਿਆ ਹੈ, ਜਿਸ ਨਾਲ ਪੂਰੇ ਜ਼ਿਲ੍ਹੇ ਵਿੱਚ ਸਿੰਚਾਈ ਅਤੇ ਪੀਣ ਦੇ ਪਾਣੀ ਦੀ ਸੁਰੱਖਿਆ ਮਜ਼ਬੂਤ ਹੋਈ ਹੈ।
ਜਿਵੇਂ-ਜਿਵੇਂ #CatchTheRain ਅਭਿਆਨ ਦੇਸ਼ ਭਰ ਦੇ ਨਾਗਰਿਕਾਂ ਨੂੰ “ਪਾਣੀ ਦੀ ਹਰ ਬੂੰਦ ਬਚਾਉਣ” ਲਈ ਪ੍ਰੇਰਿਤ ਕਰ ਰਿਹਾ ਹੈ, ਰਾਜਨੰਦਗਾਓਂ ਉਦਾਹਰਣ ਪੇਸ਼ ਕਰਦਾ ਹੈ ਕਿਵੇਂ ਪਹਿਲਾਂ ਤੋਂ ਯੋਜਨਾ ਬਣਾ ਕੇ, ਵਿਗਿਆਨਿਕ ਤਰੀਕਿਆਂ ਨਾਲ ਅਤੇ ਜਨਤਕ ਭਾਗੀਦਾਰੀ ਦੇ ਜ਼ਰੀਏ ਮੌਨਸੂਨ ਨੂੰ ਪਾਣੀ ਦੀ ਸੁਰੱਖਿਆ ਦੇ ਸਥਾਈ ਸਰੋਤ ਵਿੱਚ ਬਦਲਿਆ ਜਾ ਸਕਦਾ ਹੈ। ਹਰ ਰਿਚਾਰਜ ਢਾਂਚਾ, ਹਰ ਦੁਬਾਰਾ ਚਾਲੂ ਕੀਤਾ ਗਿਆ ਬੋਰਵੈਲ ਅਤੇ ਪ
ਪਾਣੀ ਦੀ ਹਰ ਬਚਾਈ ਗਈ ਬੂੰਦ ਭਾਈਚਾਰੇ ਅਤੇ ਜ਼ਿਲ੍ਹੇ ਦੇ ਉਸ ਸਾਂਝੇ ਸੰਕਲਪ ਨੂੰ ਦਿਖਾਉਂਦੀ ਹੈ, ਜਿਸ ਦਾ ਉਦੇਸ਼ ਅੱਜ ਦੇ ਮੀਂਹ ਨੂੰ ਕੱਲ੍ਹ ਦੇ ਭੂਮੀਗਤ ਪਾਣੀ ਦੀ ਸੁਰੱਖਿਆ ਵਿੱਚ ਬਦਲਣਾ ਹੈ।
‘ਮਿਸ਼ਨ ਜਲ ਰਕਸ਼ਾ’ ਇਸ ਗੱਲ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਮੀਂਹ ਦਾ ਪਾਣੀ ਜਮ੍ਹਾਂ ਕਰਨਾ ਸਿਰਫ਼ ਮੌਸਮੀ ਗਤੀਵਿਧੀ ਨਹੀਂ ਹੈ, ਸਗੋਂ ਇਹ ਜਲ ਸਰੋਤਾਂ ਨੂੰ ਬਣਾਏ ਰੱਖਣ, ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰਨ ਅਤੇ ਪਾਣੀ ਦੇ ਲਿਹਾਜ਼ ਨਾਲ ਸੁਰੱਖਿਅਤ ਭਵਿੱਖ ਦੀ ਦਿਸ਼ਾ ਵਿੱਚ ਲਗਾਤਾਰ ਚਲਣ ਵਾਲਾ ਸੰਕਲਪ ਹੈ।
ਰਾਜਨੰਦਗਾਓਂ ਮੀਂਹ ਦਾ ਇੰਤਜ਼ਾਰ ਨਹੀਂ ਕਰ ਰਿਹਾ ਹੈ- ਇਹ ਪਾਣੀ ਦੀ ਹਰ ਬੂੰਦ ਨੂੰ ਸੰਭਾਲਣ ਲਈ ਤਿਆਰ ਹੈ।




************
ਐੱਨਡੀ/ਐੱਚਐੱਮ/ਏਕੇ
(रिलीज़ आईडी: 2289925)
आगंतुक पटल : 3