ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਉੱਭਰ ਰਹੀਆਂ ਛੂਤ ਦੀਆਂ ਬਿਮਾਰੀਆਂ ਵਿਰੁੱਧ ਰਾਸ਼ਟਰੀ ਤਿਆਰੀ ਨੂੰ ਵਧਾਉਣ ਲਈ ਚੁੱਕੇ ਗਏ ਕਦਮ
ਆਈਸੀਐੱਮਆਰ ਦੇ ਅੰਤਰਗਤ ਰਾਸ਼ਟਰਵਿਆਪੀ ਵੀਆਰਡੀਐਲ ਨੈੱਟਵਰਕ ਨੂੰ ਵਧਾਉਂਦੇ ਹੋਏ 163 ਪ੍ਰਯੋਗਸ਼ਾਲਾਵਾਂ ਸ਼ਾਮਿਲ ਕੀਤੀਆਂ ਗਈਆ ਹਨ, ਜਿਨ੍ਹਾਂ ਵਿੱਚ 11 ਖੇਤਰੀ ਵੀਆਰਡੀਐਲ, 27 ਰਾਜ ਵੀਆਰਡੀਐਲ , ਅਤੇ 125 ਮੈਡੀਕਲ ਕਾਲਜ ਵੀਆਰਡੀਐਲ ਸ਼ਾਮਲ ਹਨ, ਜਿਸ ਨਾਲ ਦੇਸ਼ ਵਿੱਚ ਡਾਇਗਨੌਸਟਿਕ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ
ਵਿਕੇਂਦਰੀਕ੍ਰਿਤ ਨਿਦਾਨ, ਰੋਗਾਣੂਆਂ ਦੇ ਜੀਨੋਮਿਕ ਗੁਣਾਂ, ਮਿਆਰੀ ਡੇਟਾ ਉਤਪਾਦਨ ਅਤੇ ਸਮੇਂ ਸਿਰ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨ ਲਈ ਛੂਤ ਦੀਆਂ ਬਿਮਾਰੀਆਂ ਦੀ ਖੋਜ ਅਤੇ ਡਾਇਗਨੌਸਟਿਕ ਪ੍ਰਯੋਗਸ਼ਾਲਾਵਾਂ ਅਤੇ ਚਾਰ ਖੇਤਰੀ ਨੇਕਸਟ-ਜੇਨਰੇਸ਼ਨ ਸੀਕਵੇਂਸਿੰਗ ਹਬ ਸਥਾਪਿਤ ਕੀਤੇ ਗਏ ਹਨ
ਜਨਤਕ ਸਿਹਤ ਐਮਰਜੈਂਸੀ ਦੌਰਾਨ ਕੇਂਦਰ ਅਤੇ ਰਾਜ ਸਿਹਤ ਅਧਿਕਾਰੀਆਂ ਵਿਚਕਾਰ ਤਾਲਮੇਲ ਵਿਧੀਆਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸਿਮੂਲੇਸ਼ਨ ਅਭਿਆਸਾਂ ਅਤੇ ਮੌਕ ਡ੍ਰਿਲਾਂ ਰਾਹੀਂ ਇਸ ਦਾ ਟੈਸਟ ਕੀਤਾ ਗਿਆ ਹੈ
Posted On:
21 JUL 2026 1:59PM by PIB Chandigarh
ਕੇਂਦਰੀ ਸਿਹਤ ਮੰਤਰਾਲਾ ਵੱਖ-ਵੱਖ ਰਾਸ਼ਟਰੀ ਪ੍ਰੋਗਰਾਮਾਂ ਅਤੇ ਸੰਸਥਾਵਾਂ ਰਾਹੀਂ ਉੱਭਰ ਰਹੀਆਂ ਛੂਤ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਨਿਪਟਣ ਦੀਆਂ ਆਪਣੀਆਂ ਤਿਆਰੀਆਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਦਾ ਹੈ ਅਤੇ ਮਜ਼ਬੂਤ ਕਰਦਾ ਹੈ। ਇਨ੍ਹਾਂ ਵਿੱਚ ਵਾਇਰਲ ਰਿਸਰਚ ਐਂਡ ਡਾਇਗਨੌਸਟਿਕ ਲੈਬਾਰਟਰੀਆਂ (ਵੀਆਰਡੀਐਲ) ਨੈੱਟਵਰਕ, ਜੀਨੋਮਿਕ ਨਿਗਰਾਨੀ ਪਹਿਲਕਦਮੀਆਂ, ਅਤੇ ਜਨਤਕ ਸਿਹਤ ਦੇ ਲਈ ਮਹੱਤਵਪੂਰਣ ਰੋਗਾਣੂਆਂ ਦਾ ਜਲਦੀ ਪਤਾ ਲਗਾਉਣ ਲਈ ਗੰਦੇ ਪਾਣੀ ਦੀ ਨਿਗਰਾਨੀ ਸ਼ਾਮਿਲ ਹੈ। ਸਿਮੂਲੇਸ਼ਨ ਅਭਿਆਸਾਂ, ਮੌਕ ਡ੍ਰਿਲਸ ਅਤੇ ਤੇਜ਼ ਪ੍ਰਕੋਪ ਪ੍ਰਤੀਕਿਰਿਆ ਵਿਧੀਆਂ ਵਿੱਚ ਭਾਗੀਦਾਰੀ ਦੁਆਰਾ ਤਿਆਰੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਹੈ।
ਸਿਹਤ ਮੰਤਰਾਲਾ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ) ਰਾਹੀਂ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਲਾਗੂ ਕਰ ਰਿਹਾ ਹੈ, ਜਿਸ ਨੂੰ ਪ੍ਰਕੋਪ ਦੀ ਅਸ਼ੰਕਾ ਵਾਲੀਆਂ ਛੂਤ ਦੀਆਂ ਬਿਮਾਰੀਆਂ ਦੀ ਨਿਗਰਾਨੀ ਅਤੇ ਪ੍ਰਤੀਕਿਰਿਆ ਜ਼ਿੰਮੇਵਾਰੀ ਸੌਂਪੀ ਗਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਅਧੀਨ ਰਾਸ਼ਟਰ ਵਿਆਪੀ ਵੀਆਰਡੀਐਲ ਨੈੱਟਵਰਕ ਦਾ ਵਿਸਤਾਰ 163 ਪ੍ਰਯੋਗਸ਼ਾਲਾਵਾਂ ਤੱਕ ਕੀਤਾ ਗਿਆ ਗਿਆ ਹੈ, ਜਿਨ੍ਹਾਂ ਵਿੱਚ 11 ਖੇਤਰੀ ਵੀਆਰਡੀਐਲ, 27 ਰਾਜ ਵੀਆਰਡੀਐਲ, ਅਤੇ 125 ਮੈਡੀਕਲ ਕਾਲਜ ਵੀਆਰਡੀਐਲ ਸ਼ਾਮਲ ਹਨ, ਜਿਸ ਨਾਲ ਦੇਸ਼ ਵਿੱਚ ਡਾਇਗਨੌਸਟਿਕ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ । ਇਸ ਤੋਂ ਇਲਾਵਾ, ਜਨਤਕ ਸਿਹਤ ਨਿਗਰਾਨੀ ਅਤੇ ਪ੍ਰਕੋਪ ਪ੍ਰਤੀਕਿਰਿਆ ਦਾ ਸਮਰਥਨ ਕਰਨ ਲਈ ਵਿਕੇਂਦਰੀਕ੍ਰਿਤ ਨਿਦਾਨ, ਰੋਗਾਣੂਆਂ ਦੇ ਜੀਨੋਮਿਕ ਗੁਣਾਂ, ਮਿਆਰੀ ਡੇਟਾ ਉਤਪਾਦਨ, ਅਤੇ ਸਮੇਂ ਸਿਰ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਲਈ ਛੂਤ ਦੀਆਂ ਬਿਮਾਰੀਆਂ ਦੀ ਖੋਜ ਅਤੇ ਡਾਇਗਨੌਸਟਿਕ ਪ੍ਰਯੋਗਸ਼ਾਲਾਵਾਂ ਅਤੇ ਚਾਰ ਖੇਤਰੀ ਨੇਕਸਟ-ਜੇਨਰੇਸ਼ਨ ਸੀਕਵੇਂਸਿੰਗ ਹਬ ਸਥਾਪਿਤ ਕੀਤੇ ਗਏ ਹਨ ।
ਜਨਤਕ ਸਿਹਤ ਐਮਰਜੈਂਸੀ ਦੌਰਾਨ ਕੇਂਦਰੀ ਅਤੇ ਰਾਜ ਸਿਹਤ ਅਧਿਕਾਰੀਆਂ ਵਿਚਕਾਰ ਤਾਲਮੇਲ ਨੂੰ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ)/ਏਕੀਕ੍ਰਿਤ ਸਿਹਤ ਜਾਣਕਾਰੀ ਪਲੇਟਫਾਰਮ (ਆਈਐੱਚਆਈਪੀ) ਦੇ ਤਹਿਤ ਰੀਅਲ-ਟਾਈਮ ਬਿਮਾਰੀ ਨਿਗਰਾਨੀ ਅਤੇ ਰਿਪੋਰਟਿੰਗ, ਨਿਯਮਿਤ ਜਾਣਕਾਰੀ ਸਾਂਝੀ ਕਰਨ ਅਤੇ ਤਾਲਮੇਲ ਵਾਲੇ ਪ੍ਰਕੋਪ ਪ੍ਰਤੀਕਿਰਿਆ ਵਿਧੀ ਨੂੰ ਮਜ਼ਬੂਤ ਕੀਤਾ ਗਿਆ ਹੈ। ਪ੍ਰਕੋਪ ਦੌਰਾਨ, ਮੰਤਰਾਲਾ ਰਾਸ਼ਟਰੀ ਸੰਯੁਕਤ ਪ੍ਰਕੋਪ ਪ੍ਰਤੀਕਿਰਿਆ ਟੀਮ ਦੇ ਤਹਿਤ ਸਹਿਯੋਗੀ ਪ੍ਰਕੋਪ ਜਾਂਚ, ਜੋਖਮ ਮੁਲਾਂਕਣ, ਪ੍ਰਯੋਗਸ਼ਾਲਾ ਪੁਸ਼ਟੀਕਰਨ, ਅਤੇ ਲੋੜ ਅਨੁਸਾਰ ਬਹੁ-ਅਨੁਸ਼ਾਸਨੀ ਮਾਹਿਰਾਂ ਦੀ ਤਾਇਨਾਤੀ ਰਾਹੀਂ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। ਜਨਤਕ ਸਿਹਤ ਐਮਰਜੈਂਸੀ ਦੌਰਾਨ ਕੇਂਦਰੀ ਅਤੇ ਰਾਜ ਸਿਹਤ ਅਧਿਕਾਰੀਆਂ ਵਿਚਕਾਰ ਤਾਲਮੇਲ ਵਿਧੀਆਂ ਦੀ ਸਿਮੂਲੇਸ਼ਨ ਅਭਿਆਸਾਂ ਅਤੇ ਮੌਕ ਡ੍ਰਿਲਾਂ ਰਾਹੀਂ ਵੀ ਜਾਂਚ ਕੀਤੀ ਗਈ ਹੈ।
ਭਵਿੱਖ ਦੀਆਂ ਜਨਤਕ ਸਿਹਤ ਐਮਰਜੈਂਸੀਆਂ ਦੇ ਪ੍ਰਬੰਧਨ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐੱਮ-ੳਬੀਐੱਚਆਈਐੱਮ) ਸ਼ੁਰੂ ਕੀਤਾ ਗਿਆ ਹੈ, ਜਿਸਦਾ ਉਦੇਸ਼ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸਹੂਲਤਾਂ/ਪ੍ਰਣਾਲੀਆਂ ਅਤੇ ਸੰਸਥਾਵਾਂ ਦੀ ਸਮਰੱਥਾ ਨੂੰ ਵਧਾਉਣਾ ਹੈ, ਤਾਂ ਜੋ ਕਿਸੇ ਵੀ ਨਵੀਂ ਅਤੇ ਉੱਭਰ ਰਹੀ ਬਿਮਾਰੀ ਦੀ ਪਛਾਣ ਕਰਨ ਅਤੇ ਪ੍ਰਬੰਧਨ ਕੀਤਾ ਜਾ ਸਕੇ ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ।
************
ਐੱਸ/ਆਰ/ਬਲਜੀਤ
ਐੱਚਐੱਫਡਬਲਿਊ/ਪੀਕਿਊ-ਛੂਤ ਦੀਆਂ ਬੀਮਾਰੀਆਂ ਨਾਲ ਨਿਪਟਣ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮ/21 ਜੁਲਾਈ 2026/5
(Release ID: 2289867)
ਵਿਜ਼ੀਟਰ ਕਾਊਂਟਰ : 42