ਵਿੱਤ ਮੰਤਰਾਲਾ
azadi ka amrit mahotsav

ਗੁਜਰਾਤ ਦੇ ਅੰਕਲੇਸ਼ਵਰ ਵਿੱਚ ਡੀਆਰਆਈ ਨੇ ਗੁਪਤ ਤੌਰ 'ਤੇ ਮੈਫੇਡ੍ਰੋਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਅਤੇ 21 ਲੱਖ ਰੁਪਏ ਜ਼ਬਤ ਕੀਤੇ; ਤਿੰਨ ਗ੍ਰਿਫ਼ਤਾਰ

Posted On: 22 JUL 2026 3:43PM by PIB Chandigarh

ਇੱਕ ਵੱਡੀ ਕਾਰਵਾਈ ਵਿੱਚ, ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀਆਰਆਈ) ਦੇ ਅਧਿਕਾਰੀਆਂ ਨੇ ਗੁਜਰਾਤ ਦੇ ਅੰਕਲੇਸ਼ਵਰ ਵਿੱਚ ਇੱਕ ਰਿਹਾਇਸ਼ੀ ਪਰਿਸਰ ਤੋਂ ਸੰਚਾਲਿਤ ਹੋ ਰਹੀ ਇੱਕ ਗੁਪਤ ਮੈਫੇਡ੍ਰੋਨ ਬਣਾਉਣ ਵਾਲੀ ਫੈਕਟਰੀ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕੀਤਾ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਅਤੇ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਖੁਫੀਆ ਜਾਣਕਾਰੀ ‘ਤੇ ਅਧਾਰਿਤ ਇਸ ਕਾਰਵਾਈ ਵਿੱਚ, ਡੀਆਰਆਈ  ਦੇ ਅਧਿਕਾਰੀਆਂ ਨੇ ਇੱਕ ਅਤਿ-ਆਧੁਨਿਕ ਨਿਰਮਾਣ ਉਪਕਰਣਾਂ ਨਾਲ ਲੈਸ ਚੱਲ ਰਹੀ ਇੱਕ ਗੈਰ-ਕਾਨੂੰਨੀ ਲੈਬ ਦਾ ਪਤਾ ਲਗਾਇਆ। ਜਿਸ ਵਿੱਚ ਇੱਕ ਉਦਯੋਗਿਕ ਓਵਨ ਡ੍ਰਾਇਰ, ਹੌਟ ਪਲੇਟ ਹੀਟਰ, ਕੰਡੈਂਸਰ ਅਸੈਂਬਲੀ, ਇਲੈਕਟ੍ਰਿਕ ਸਟਿਰਰ ਅਤੇ ਮੈਫੇਡ੍ਰੋਨ ਦੇ ਗੁਪਤ ਨਿਰਮਾਣ ਲਈ ਵਰਤੇ ਜਾਣ ਵਾਲੇ ਹੋਰ ਲੈਬ ਉਪਕਰਣ ਸ਼ਾਮਲ ਸਨ।

 

 

ਤਲਾਸ਼ੀ ਦੇ ਨਤੀਜੇ ਵਜੋਂ 1.349 ਕਿਲੋਗ੍ਰਾਮ ਮੈਫੇਡ੍ਰੋਨ ਠੋਸ ਰੂਪ ਵਿੱਚ, 6.825 ਕਿਲੋਗ੍ਰਾਮ 2-ਬ੍ਰੋਮੋ-4-ਮਿਥਾਈਲਪ੍ਰੋਪੀਓਫੇਨੋਨ (ਇੱਕ ਕੰਟਰੋਲਡ ਪ੍ਰੀਕਰਸਰ ਕੈਮੀਕਲ) ਅਤੇ 120 ਲੀਟਰ ਮੋਨੋਮਿਥਾਈਲਮਾਈਨ (ਐੱਮਐੱਮਏ), ਜੋ ਮੈਫੇਡ੍ਰੋਨ ਦੇ ਨਿਰਮਾਣ ਵਿੱਚ ਵਰਤਿਆ ਜਾਣ ਵਾਲਾ ਇੱਕ ਹੋਰ ਜ਼ਰੂਰੀ ਰਸਾਇਣ ਹੈ, ਦੇ ਨਾਲ-ਨਾਲ 60 ਕਿਲੋਗ੍ਰਾਮ ਹਾਈਡ੍ਰੋਬ੍ਰੋਮਿਕ ਐਸਿਡ (ਐੱਚਬੀਆਰ), 40 ਲੀਟਰ ਟੋਲਯੂਨ ਅਤੇ ਮਿਸ਼ਰਿਤ ਐਸਿਡਾਂ (ਐੱਚਬੀਆਰ ਅਤੇ ਐੱਚਸੀਐੱਲ) ਵਾਲੇ ਦੋ ਕੰਟੇਨਰ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ (ਐੱਨਡੀਪੀਐੱਸ) ਐਕਟ 1985 ਦੇ ਪ੍ਰਾਵਧਾਨਾਂ ਤਹਿਤ ਜ਼ਬਤ ਕੀਤਾ ਗਿਆ।

ਮੈਫੇਡ੍ਰੋਨ, ਜਿਸ ਨੂੰ ਸੜਕਾਂ ‘ਤੇ ਆਮ ਤੌਰ ‘ਤੇ “ਮਿਆਊ ਮਿਆਊ”, “ਐੱਮਡੀ”, “ਐੱਮ-ਕੈਟ” ਜਾਂ “ਡ੍ਰੋਨ” ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਅਤਿਅੰਤ ਨਸ਼ੀਲਾ ਸਿੰਥੈਟਿਕ ਸਾਈਕੋਟ੍ਰੋਪਿਕ ਪਦਾਰਥ ਹੈ ਜੋ ਭਾਰਤ ਵਿੱਚ ਸਭ ਤੋਂ ਵੱਧ ਦੁਰਵਰਤੋਂ ਕੀਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਵਿੱਚੋਂ ਇੱਕ ਬਣ ਗਿਆ ਹੈ। ਇਸ ਨੂੰ ਐੱਨਡੀਪੀਐੱਸ ਐਕਟ,1985 ਤਹਿਤ ਇੱਕ ਸਾਈਕੋਟ੍ਰੋਪਿਕ ਪਦਾਰਥ ਵਜੋਂ ਅਧਿਸੂਚਿਤ ਕੀਤਾ ਗਿਆ ਹੈ, ਜਿਸ ਕਾਰਨ ਵਿਗਿਆਨਕ ਜਾਂ ਚਿਕਿਤਸਾ ਸਬੰਧੀ ਉਦੇਸ਼ਾਂ ਨੂੰ ਛੱਡ ਕੇ ਇਸ ਦਾ ਨਿਰਮਾਣ, ਭੰਡਾਰਨ, ਵਿਕਰੀ, ਆਵਾਜਾਈ ਅਤੇ ਤਸਕਰੀ ਗੈਰ-ਕਾਨੂੰਨੀ ਹੈ।

ਦੋਸ਼ੀਆਂ ਦੇ ਨਿਵਾਸ ਅਸਥਾਨ ‘ਤੇ ਇੱਕੋ ਸਮੇਂ ਤਲਾਸ਼ੀ ਅਭਿਆਨ ਚਲਾਉਣ ‘ਤੇ 20 ਲੱਖ ਰੁਪਏ ਬਰਾਮਦ ਹੋਏ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਹੋਏ ਸਨ। ਤੁਰੰਤ ਕਾਰਵਾਈ ਕਰਦੇ ਹੋਏ, ਡੀਆਰਆਈ ਅਧਿਕਾਰੀਆਂ ਨੇ ਤਿਆਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਇੱਛਤ ਪ੍ਰਾਪਤਕਰਤਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੈਫੇਡ੍ਰੋਨ ਦੀ ਡਿਲੀਵਰੀ ਲੈਣ ਲਈ ਸਾਂਕੇਤਿਕ ਭੁਗਤਾਨ ਵਜੋਂ ਲਿਆਂਦੇ ਗਏ 1 ਲੱਖ ਰੁਪਏ ਬਰਾਮਦ ਕੀਤੇ। ਕੁੱਲ ਮਿਲਾ ਕੇ, ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਲੈਬ ਦੀ ਸਥਾਪਨਾ ਅਤੇ ਜ਼ਰੂਰੀ ਰਸਾਇਣਾਂ ਦੀ ਕਾਫ਼ੀ ਮਾਤਰਾ ਵਿੱਚ ਖਰੀਦ ਤੋਂ ਉਤਪਾਦਨ ਸਮਰੱਥਾ ਵਿੱਚ ਜ਼ਿਕਰਯੋਗ ਵਿਸਥਾਰ ਦੀਆਂ ਤਿਆਰੀਆਂ ਦਾ ਸੰਕੇਤ ਮਿਲਦਾ ਹੈ। ਡੀਆਰਆਈ ਅਧਿਕਾਰੀਆਂ ਦੀ ਸਮੇਂ ‘ਤੇ ਦਖਲਅੰਦਾਜ਼ੀ ਨਾਲ ਵੱਡੇ ਪੱਧਰ ‘ਤੇ ਉਤਪਾਦਨ ਦੀ ਸੰਭਾਵੀ ਯੋਜਨਾ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਗਿਆ।

 

****

ਐੱਸਆਰ/ਕੇਐੱਮਐੱਨ/ਏਕੇ


(Release ID: 2288363) ਵਿਜ਼ੀਟਰ ਕਾਊਂਟਰ : 50