ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮ ਬੰਗਾਲ ਦੇ ਸਿਲੀਗੁੜੀ ਵਿੱਚ ਜੂਮਾਗਾਛ ਸਰਹੱਦੀ ਚੌਕੀ 'ਤੇ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੀਆਂ ਸਵਦੇਸ਼ੀ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਦਾ ਨਿਰੀਖਣ ਕੀਤਾ
ਕੇਂਦਰੀ ਗ੍ਰਹਿ ਮੰਤਰੀ ਨੇ ਰੇਡੀਓ ਅਧਾਰਿਤ ਫੈਂਸ ਬ੍ਰੀਚ ਡਿਟੈਕਸ਼ਨ ਸਿਸਟਮ ਦਾ ਨਿਰੀਖਣ ਕੀਤਾ, ਜੋ ਸਰਹੱਦੀ ਫੈਂਸਿੰਗ ਨਾਲ ਕਿਸੇ ਵੀ ਛੇੜਛਾੜ ਦੀ ਸੂਰਤ ਵਿੱਚ ਪਹਿਲਾਂ ਤੋਂ ਰਿਕਾਰਡ ਕੀਤਾ ਸੁਨੇਹਾ ਪ੍ਰਸਾਰਿਤ ਕਰਕੇ ਸੈਨਿਕਾਂ ਨੂੰ ਤੁਰੰਤ ਸੁਚੇਤ ਕਰਦਾ ਹੈ
ਕੇਂਦਰੀ ਗ੍ਰਹਿ ਮੰਤਰੀ ਨੇ ਲਗਭਗ 77 ਕਰੋੜ ਰੁਪਏ ਦੇ ਬੀਐੱਸਐੱਫ ਪ੍ਰੋਜੈਕਟਾਂ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ
ਕੇਂਦਰੀ ਗ੍ਰਹਿ ਮੰਤਰੀ ਨੇ ਪ੍ਰਹਰੀ ਸੰਮੇਲਨ ਦੌਰਾਨ ਬੀਐੱਸਐੱਫ ਜਵਾਨਾਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਦੇਸ਼ ਦੀਆਂ ਸਾਰੀਆਂ ਸਰਹੱਦਾਂ ਨੂੰ ਅਦੁੱਤੀ ਬਣਾਉਣ ਲਈ ਵਚਨਬੱਧ ਹੈ
ਮੋਦੀ ਸਰਕਾਰ ਸਮਾਰਟ ਬਾਰਡਰ ਦੀ ਧਾਰਨਾ ਨਾਲ ਸਰਹੱਦਾਂ ਨੂੰ ਮਜ਼ਬੂਤ ਕਰਨ ਲਈ ਇੱਕ ਚਤੁਰਭੁਜ ਸੁਰੱਖਿਆ ਗਰਿੱਡ ਬਣਾ ਰਹੀ ਹੈ
ਗ੍ਰਹਿ ਮੰਤਰੀ ਨੇ ਪੱਛਮ ਬੰਗਾਲ ਵਿੱਚ ਸਰਹੱਦ ਨਾਲ ਸਬੰਧਿਤ ਮੁੱਦਿਆਂ 'ਤੇ ਇੱਕ ਮੀਟਿੰਗ ਕੀਤੀ
ਸ਼੍ਰੀ ਅਮਿਤ ਸ਼ਾਹ ਨੇ ਪੱਛਮ ਬੰਗਾਲ ਵਿੱਚ ਤਿੰਨ ਨਵੇਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਰਾਜ ਵਿੱਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਬਾਰੇ ਵੀ ਇੱਕ ਮੀਟਿੰਗ ਕੀਤੀ
प्रविष्टि तिथि:
18 JUL 2026 7:24PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮ ਬੰਗਾਲ ਦੇ ਸਿਲੀਗੁੜੀ ਵਿੱਚ ਜੂਮਾਗਾਛ ਸਰਹੱਦੀ ਚੌਂਕੀ ਵਿਖੇ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੀਆਂ ਸਵਦੇਸ਼ੀ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਦਾ ਨਿਰੀਖਣ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਰੇਡੀਓ ਅਧਾਰਿਤ ਫੈਂਸ ਬ੍ਰੀਚ ਡਿਟੈਕਸ਼ਨ ਸਿਸਟਮ ਦਾ ਨਿਰੀਖਣ ਕੀਤਾ, ਜੋ ਸਰਹੱਦੀ ਵਾੜ ਨਾਲ ਕਿਸੇ ਵੀ ਛੇੜਛਾੜ ਦੀ ਸਥਿਤੀ ਵਿੱਚ ਪਹਿਲਾਂ ਤੋਂ ਰਿਕਾਰਡ ਕੀਤਾ ਸੁਨੇਹਾ ਪ੍ਰਸਾਰਿਤ ਕਰਕੇ ਫੌਜੀਆਂ ਨੂੰ ਤੁਰੰਤ ਸੁਚੇਤ ਕਰਦਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ 47 ਕਰੋੜ ਰੁਪਏ ਦੇ ਤਿੰਨ ਬੀਐੱਸਐੱਫ ਪ੍ਰੋਜੈਕਟਾਂ ਦਾ ਵਰਚੁਅਲੀ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਇਲਾਵਾ, ਗ੍ਰਹਿ ਮੰਤਰੀ ਨੇ ਪੱਛਮ ਬੰਗਾਲ ਵਿੱਚ ਦੋ ਸਰਹੱਦੀ ਚੌਕੀਆਂ ਲਈ ਨਵੀਂ ਐਕੁਆਇਰ ਕੀਤੀ ਜ਼ਮੀਨ 'ਤੇ 30 ਕਰੋੜ ਰੁਪਏ ਦੀ ਲਾਗਤ ਨਾਲ 4 ਕਿਲੋਮੀਟਰ ਲੰਬੇ ਸਰਹੱਦੀ ਫੈਂਸਿੰਗ ਪ੍ਰੋਜੈਕਟ ਦਾ ਵਰਚੁਅਲੀ ਨੀਂਹ ਪੱਥਰ ਵੀ ਰੱਖਿਆ। ਕੇਂਦਰੀ ਗ੍ਰਹਿ ਮੰਤਰੀ ਨੇ ਪ੍ਰਹਰੀ ਸੰਮੇਲਨ ਦੌਰਾਨ ਬੀਐੱਸਐੱਫ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੱਛਮ ਬੰਗਾਲ ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਅਤੇ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਨੇ ਦਰਿਆਵਾਂ ਅਤੇ ਨਾਲਿਆਂ ਵਰਗੇ ਦੁਰਗਮ ਖੇਤਰਾਂ ਜਾਂ ਸਰਹੱਦੀ ਫੈਂਸਿੰਗ ਦੇ ਵਿਚਕਾਰ ਖੁੱਲ੍ਹੇ ਹਿੱਸਿਆਂ ਨੂੰ ਸੁਰੱਖਿਅਤ ਕਰਨ ਲਈ ਲਗਾਏ ਗਏ ਇਨਫ੍ਰਾ-ਰੈੱਡ ਅਲਾਰਮ ਸਿਸਟਮ ਨੂੰ ਵੀ ਦੇਖਿਆ, ਜੋ ਇਨਫ੍ਰਾ-ਰੈੱਡ ਕਿਰਨਾਂ ਵਿੱਚ ਰੁਕਾਵਟ ਆਉਣ 'ਤੇ ਸੈਨਿਕਾਂ ਨੂੰ ਖ਼ਤਰੇ ਦੀ ਪਹਿਲਾਂ ਤੋਂ ਚੇਤਾਵਨੀ ਦਿੰਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਨਾਗਰਿਕਾਂ ਅਤੇ ਕਿਸਾਨਾਂ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਗੇਟ ਪ੍ਰਬੰਧਨ ਸਿਸਟਮ ਨੂੰ ਵੀ ਦੇਖਿਆ। ਇਸ ਦੇ ਨਾਲ ਹੀ, ਸ਼੍ਰੀ ਅਮਿਤ ਸ਼ਾਹ ਨੇ ਵਾਚ ਟਾਵਰ ਦਾ ਦੌਰਾ ਕੀਤਾ, ਇੱਕ ਰੁੱਖ ਲਗਾਇਆ ਅਤੇ ਪ੍ਰਹਰੀ ਸੰਮੇਲਨ ਵਿੱਚ ਸੈਨਿਕਾਂ ਨਾਲ ਗੱਲਬਾਤ ਕੀਤੀ।


ਇਸ ਮੌਕੇ 'ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਦੇਸ਼ ਦੀਆਂ ਸਾਰੀਆਂ ਸਰਹੱਦਾਂ ਨੂੰ ਅਭੇਦ ਬਣਾਉਣ ਲਈ ਵਚਨਬੱਧ ਹੈ। ਮੋਦੀ ਸਰਕਾਰ ਇੱਕ ਫੁਲਪਰੂਫ ਸਰਹੱਦ ਨੂੰ ਯਕੀਨੀ ਬਣਾਉਣ ਲਈ ਇੱਕ ਚਤੁਰਭੁਜ ਸੁਰੱਖਿਆ ਗਰਿੱਡ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਸੁਰੱਖਿਆ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਸਮਾਰਟ ਬਾਰਡਰ ਦੀ ਧਾਰਨਾ ਦੇ ਨਾਲ, ਮੋਦੀ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਅਤੇ ਸਰਹੱਦੀ ਖੇਤਰਾਂ ਵਿੱਚ ਘੁਸਪੈਠ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਤੁਰਭੁਜ ਸੁਰੱਖਿਆ ਗਰਿੱਡ ਨੂੰ ਪਹਿਲਾਂ ਬੰਗਾਲ ਵਿੱਚ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਲੰਬਿਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਵੇਗਾ।

ਸਿਲੀਗੁੜੀ ਵਿੱਚ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੱਛਮ ਬੰਗਾਲ ਵਿੱਚ ਸਰਹੱਦੀ ਮੁੱਦਿਆਂ 'ਤੇ ਇੱਕ ਮੀਟਿੰਗ ਕੀਤੀ। ਉਨ੍ਹਾਂ ਨੇ ਪੱਛਮ ਬੰਗਾਲ ਵਿੱਚ ਤਿੰਨ ਨਵੇਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਰਾਜ ਵਿੱਚ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਬਾਰੇ ਇੱਕ ਮੀਟਿੰਗ ਵੀ ਕੀਤੀ।
************
ਆਰਕੇ/ਆਰਆਰ/ਪੀਆਰ/ਏਕੇ
(रिलीज़ आईडी: 2287734)
आगंतुक पटल : 35