ਸਹਿਕਾਰਤਾ ਮੰਤਰਾਲਾ
azadi ka amrit mahotsav

ਭਾਰਤ ਟੈਕਸੀ ਸੇਵਾ

प्रविष्टि तिथि: 21 JUL 2026 5:30PM by PIB Chandigarh

ਭਾਰਤ ਟੈਕਸੀ ਸਹਿਕਾਰ-ਅਧਾਰਿਤ ਰਾਈਡ-ਹੇਲਿੰਗ ਪਲੈਟਫਾਰਮ ਹੈ ਜਿਸ ਨਾਲ ਸਹਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ ਵੱਲੋਂ ਸਹਿਕਾਰੀ ਮਾਡਲ ਤਹਿਤ ਇੱਕ ਪਾਰਦਰਸ਼ੀ, ਡਰਾਈਵਰ-ਮਲਕੀਅਤ ਵਾਲੀ ਮੋਬਿਲਿਟੀ ਸੇਵਾ ਪ੍ਰਦਾਨ ਕਰਨ ਲਈ ਪ੍ਰਚਾਲਿਤ ਕੀਤਾ ਜਾ ਰਿਹਾ ਹੈ। ਇਸ ਪਲੈਟਫਾਰਮ ਵਿੱਚ ਸਾਰਥੀ (ਡਰਾਈਵਰ) ਐਪਲੀਕੇਸ਼ਨ, ਯਾਤਰੀ ਐਪਲੀਕੇਸ਼ਨ ਅਤੇ ਬੈਕਐਂਡ ਮੈਨੇਜਮੈਂਟ ਸਿਸਟਮ ਸ਼ਾਮਲ ਹਨ। ਸਹਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ ਸਾਰਥੀ (ਡਰਾਈਵਰ) ਔਨਬੋਰਡਿੰਗ, ਗ੍ਰਾਹਕ ਰਜਿਸਟ੍ਰੇਸ਼ਨ, ਦਸਤਾਵੇਜ਼ ਤਸਦੀਕ, ਟ੍ਰੇਨਿੰਗ ਅਤੇ ਸੇਵਾਵਾਂ ਦੇ ਵਿਸਤਾਰ ਸਮੇਤ ਦੇਸ਼ ਭਰ ਵਿੱਚ ਪਲੈਟਫਾਰਮ ਦੇ ਪੜਾਅਵਾਰ ਰੋਲਆਉਟ ਦਾ ਕੰਮ ਕਰ ਰਿਹਾ ਹੈ।

ਮੌਜੂਦਾ ਸਮੇਂ ਵਿੱਚ, ਭਾਰਤ ਟੈਕਸੀ ਦਿੱਲੀ-ਐੱਨਸੀਆਰ ਅਤੇ ਗੁਜਰਾਤ ਦੇ ਸ਼ਹਿਰਾਂ ਵਿੱਚ ਕਾਰਜਸ਼ੀਲ ਹਨ। ਇਸ ਪਲੈਟਫਾਰਮ ‘ਤੇ 7.76 ਲੱਖ ਸਾਰਥੀ (ਡਰਾਈਵਰ) ਅਤੇ 40.84 ਲੱਖ ਗ੍ਰਾਹਕ ਰਜਿਸਟਰਡ ਕੀਤੇ ਗਏ ਹਨ।

ਸਹਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ ਪੜਾਅਵਾਰ ਤਰੀਕੇ ਨਾਲ ਭਾਰਤ ਟੈਕਸੀ ਦਾ ਵਿਸਤਾਰ ਕਰ ਰਿਹਾ ਹੈ। ਹੋਰ ਸ਼ਹਿਰਾਂ ਅਤੇ ਰਾਜਾਂ ਵਿੱਚ ਸੇਵਾਵਾਂ ਦੀ ਸ਼ੁਰੂਆਤ ਸੰਚਾਲਨ ਜ਼ਰੂਰਤਾਂ ਅਤੇ ਪ੍ਰਵਾਨਗੀਆਂ ਦੇ ਅਧੀਨ ਹੈ। ਇਸ ਦਾ ਵਿਸਤਾਰ ਸੰਚਾਲਨ ਤਤਪਰਤਾ, ਸਾਰਥੀਆਂ ਦੀ ਉਪਲਬਧਤਾ, ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸਬੰਧਿਤ ਰਾਜ ਸਰਕਾਰਾਂ, ਸਹਿਕਾਰੀ ਸੰਸਥਾਵਾਂ ਅਤੇ ਹੋਰ ਹਿਤਧਾਰਕਾਂ ਨਾਲ ਤਾਲਮੇਲ ਜਿਹੇ ਕਾਰਕਾਂ ‘ਤੇ ਨਿਰਭਰ ਕਰਦਾ ਹੈ।

ਸਹਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ ਆਪਣੀ ਸਮੁੱਚੀ ਲਾਗੂ ਕਰਨ ਯੋਜਨਾ ਅਨੁਸਾਰ ਸੰਚਾਲਨ ਤਿਆਰੀ ਅਤੇ ਲਾਗੂ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨਾ, ਜ਼ਰੂਰੀ ਪ੍ਰਵਾਨਗੀ ਪ੍ਰਾਪਤ ਕਰਨ ਅਤੇ ਹੋਰ ਪ੍ਰਸ਼ਾਸਨਿਕ ਉਮੀਦਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਭਾਰਤ ਟੈਕਸੀ ਸੇਵਾਵਾਂ ਦੀ ਸ਼ੁਰੂਆਤ ਕਰਦਾ ਹੈ। 

ਕਿਸੀ ਵੀ ਰਾਜ ਵਿੱਚ ਭਾਰਤ ਟੈਕਸੀ ਸੇਵਾਵਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਸਹਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ ਟਰਾਂਸਪੋਰਟ ਵਿਭਾਗ, ਸ਼ਹਿਰੀ ਸਥਾਨਕ ਸੰਸਥਾਵਾਂ/ਨਗਰ ਨਿਗਮ ਅਧਿਕਾਰੀਆਂ ਅਤੇ ਸਹਿਕਾਰਤਾ ਵਿਭਾਗ ਸਮੇਤ ਰਾਜ ਸਰਕਾਰ ਨਾਲ ਸਬੰਧਿਤ ਵਿਭਾਗਾਂ ਨਾਲ ਜ਼ਰੂਰਤ ਅਨੁਸਾਰ ਸਲਾਹ- ਮਸ਼ਵਰਾਂ ਕਰਦਾ ਹੈ। ਸਹਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ ਦੁਆਰਾ ਲਾਗੂ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਅਨੁਸਾਰ ਜ਼ਰੂਰੀ ਲਾਇਸੈਂਸ, ਰਜਿਸਟ੍ਰੇਸ਼ਨ, ਪਰਮਿਸ਼ਨ ਅਤੇ ਹੋਰ ਕਾਨੂੰਨੀ ਪ੍ਰਵਾਨਗੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਲੋੜੀਂਦੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਰਸਮਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਸੰਚਾਲਨ ਸ਼ੁਰੂ ਕੀਤਾ ਜਾਂਦਾ ਹੈ।

ਆਪਣੀ ਲਾਗੂ ਕਰਨ ਪ੍ਰਕਿਰਿਆ ਦੇ ਹਿੱਸੇ ਵਜੋਂ ਸਹਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ ਕਿਸੇ ਸ਼ਹਿਰ ਵਿੱਚ ਭਾਰਤ ਟੈਕਸੀ ਸੇਵਾਵਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚਾਲਕ ਔਨਬੋਰਡਿੰਗ ਅਤੇ ਜਨ-ਜਾਗਰੂਕਤਾ ਗਤੀਵਿਧੀਆਂ ਕਰਦਾ ਹੈ। ਅਜਿਹੀਆਂ ਗਤੀਵਿਧੀਆਂ ਵਿੱਚ ਭਾਰਤ ਟੈਕਸੀ ਦੇ ਅਧਿਕਾਰਕ ਸੋਸ਼ਲ ਮੀਡੀਆ ਪਲੈਟਫਾਰਮ ਰਾਹੀਂ ਸੂਚਨਾ ਦਾ ਪ੍ਰਸਾਰ, ਰਾਜ ਸਰਕਾਰ ਨਾਲ ਸਬੰਧਿਤ ਵਿਭਾਗ ਅਤੇ ਸਥਾਨਕ ਅਥਾਰਿਟੀਆਂ ਨਾਲ ਸੰਪਰਕ ਅਤੇ ਜ਼ਰੂਰਤ ਅਨੁਸਾਰ ਹੋਰ ਆਉਟਰੀਚ ਪਹਿਲਕਦਮੀਆਂ ਸ਼ਾਮਲ ਹੁੰਦੀਆਂ ਹਨ। ਭਾਰਤ ਟੈਕਸੀ ਆਪਣੀਆਂ ਸੇਵਾਵਾਂ ਬਾਰੇ ਜਨ-ਜਾਗਰੂਕਤਾ ਅਤੇ ਸੂਚਨਾ ਪ੍ਰਸਾਰ ਦੀ ਸੁਵਿਧਾ ਲਈ ਪ੍ਰਮੁੱਖ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਸਰਗਰਮ ਮੌਜੂਦਗੀ ਬਣਾਏ ਰੱਖਦੀ ਹੈ।

ਇਹ ਜਾਣਕਾਰੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। 

****************

ਏਕੇ/ਏਪੀ/ਅਹਿਮਦ ਖਾਨ


(रिलीज़ आईडी: 2287620) आगंतुक पटल : 15
इस विज्ञप्ति को इन भाषाओं में पढ़ें: English , Urdu , हिन्दी , Telugu