|
ਕਿਰਤ ਤੇ ਰੋਜ਼ਗਾਰ ਮੰਤਰਾਲਾ
ਈ-ਸ਼੍ਰਮ ਪੋਰਟਲ ਰਾਹੀਂ ਅਸੰਗਠਿਤ ਕਾਮਿਆਂ ਲਈ ਸਮਾਜਿਕ ਸੁਰੱਖਿਆ
प्रविष्टि तिथि:
20 JUL 2026 7:08PM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਪਲੈਟਫਾਰਮ ਕਾਮੇ, ਪ੍ਰਵਾਸੀ ਕਾਮਿਆਂ ਸਮੇਤ ਅਸੰਗਠਿਤ ਕਾਮਿਆਂ ਦਾ ਇੱਕ ਵਿਆਪਰ ਰਾਸ਼ਟਰੀ ਡੇਟਾਬੇਸ (ਐੱਨਡੀਯੂਡਬਲਿਊ) ਤਿਆਰ ਕਰਨ ਲਈ 26 ਅਗਸਤ, 2021 ਨੂੰ ਈ-ਸ਼੍ਰਮ ਪੋਰਟਲ (eshram.gov.in) ਦੀ ਸ਼ੁਰੂਆਤ ਕੀਤੀ। ਈ-ਸ਼੍ਰਮ ਪੋਰਟਲ ‘ਤੇ ਗਿਗ ਅਤੇ ਪਲੈਟਫਾਰਮ ਕਾਮਿਆਂ ਸਮੇਤ ਅਸੰਗਠਿਤ ਕਾਮਿਆਂ ਦਾ ਰਜਿਸਟਰਡ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਵੈ-ਘੋਸ਼ਣਾ ਦੇ ਅਧਾਰ ‘ਤੇ ਇੱਕ ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਦਿੱਤਾ ਜਾਂਦਾ ਹੈ।
14 ਜੁਲਾਈ 2026 ਤੱਕ, ਈ-ਸ਼੍ਰਮ ਪੋਰਟਲ ‘ਤੇ 31.78 ਕਰੋੜ ਤੋਂ ਵੱਧ ਅਸੰਗਠਿਤ ਕਾਮੇ ਪਹਿਲੇ ਹੀ ਰਜਿਸਟਰਡ ਹੋ ਚੁੱਕੇ ਹਨ।
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ 29 ਜਨਵਰੀ, 2025 ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਮਾਈਕ੍ਰੋਸਾਈਟਾਂ ਲਾਂਚ ਕੀਤੀਆਂ ਤਾਂ ਜੋ ਉਨ੍ਹਾਂ ਦੀ ਖੁਦ ਦੀਆਂ ਈ-ਸ਼੍ਰਮ ਮਾਈਕ੍ਰੋਸਾਈਟਾਂ ਰਾਹੀਂ ਉਨ੍ਹਾਂ ਨੂੰ ਸਸ਼ਕਤ ਬਣਾਇਆ ਜਾ ਸਕੇ ਅਤੇ ਉਹ ਸਥਾਨਕ ਜ਼ਰੂਰਤਾਂ ਅਤੇ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਮਾਧਾਨ ਕਰ ਸਕਣ ਇਹ ਮਾਈਕ੍ਰੋਸਾਈਟਾਂ ਈ-ਸ਼੍ਰਮ ਸੇਵਾਵਾਂ ਨੂੰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਖਾਸ ਜ਼ਰੂਰਤਾਂ ਦੇ ਅਨੁਸਾਰ ਬਣਾਉਣ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ, ਜਿਸ ਨਾਲ ਵਰਕਰ ਰਜਿਸਟ੍ਰੇਸ਼ਨ, ਡੇਟਾ ਅਪਡੇਟਸ, ਤਸਦੀਕ ਅਤੇ ਰਾਜ-ਵਿਸ਼ੇਸ਼ ਵਿਸ਼ਲੇਸ਼ਣ ਨੂੰ ਸੁਚਾਰੂ ਬਣਾਇਆ ਜਾ ਸਕੇ।
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਬਜਟ ਐਲਾਨ 2024-25 ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਇੱਕ ਹੀ ਸਥਾਨ ‘ਤੇ ਲਾਭ ਦਿਵਾਉਣ ਲਈ ‘ਈ-ਸ਼੍ਰਮ’ ਨੂੰ ‘ਵਨ-ਸਟੌਪ-ਸੋਲਊਸ਼ਨ’ ਵਜੋਂ ਵਿਕਸਿਤ ਕਰਨ ਦੇ ਉਦੇਸ਼ ਨਾਲ 21 ਅਕਤੂਬਰ 2024 ਨੂੰ ਈ-ਸ਼੍ਰਮ- ‘ਵਨ-ਸਟੌਪ-ਸੋਲਊਸ਼ਨ’ ਵਿੱਚ ਵੱਖ-ਵੱਖ ਸਮਾਜਿਕ ਸੁਰੱਖਿਆ/ਕਲਿਆਣਕਾਰੀ ਯੋਜਨਾਵਾਂ ਨੂੰ ਇੱਕ ਹੀ ਪੋਰਟਲ ਯਾਨੀ ਈ-ਸ਼੍ਰਮ ‘ਤੇ ਏਕੀਕ੍ਰਿਤ ਕੀਤਾ ਗਿਆ ਹੈ। ਇਸ ਨਾਲ ਈ-ਸ਼੍ਰਮ ‘ਤੇ ਰਜਿਸਟਰਡ ਅਸੰਗਠਿਤ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚਣ ਅਤੇ ਹੁਣ ਤੱਕ ਪ੍ਰਾਪਤ ਲਾਭਾਂ ਨੂੰ ਈ-ਸ਼੍ਰਮ ਰਾਹੀਂ ਦੇਖਣ ਦੀ ਸੁਵਿਧਾ ਮਿਲਦੀ ਹੈ।
ਹੁਣ ਤੱਕ, ਵੱਖ-ਵੱਖ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੀਆਂ ਪੰਦਰਾਂ (15) ਯੋਜਨਾਵਾਂ ਨੂੰ ਈ-ਸ਼੍ਰਮ ਨਾਲ ਏਕੀਕ੍ਰਿਤ/ਮੈਪ ਕੀਤਾ ਜਾ ਚੁੱਕਿਆ ਹੈ, ਤਾਂ ਜੋ ਈ-ਸ਼੍ਰਮ ਕਾਰਡ ਧਾਰਕਾਂ ਲਈ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਲਾਭ ਅਤੇ ਪਹੁੰਚ ਦਾ ਵਿਸਤਾਰ ਕੀਤਾ ਜਾ ਸਕੇ। ਇਨ੍ਹਾਂ ਯੋਜਨਾਵਾਂ ਵਿੱਚ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (PM SVANidhi), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਲਈ ਵਿਕਸਿਤ ਭਾਰਤ-ਗਾਰੰਟੀ (VB-ਜੀ ਰਾਮ ਜੀ ਰਾਮ ਜੀ) ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G), ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB-PMJAY), ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ (PMAY-U), ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY), ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN), ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ (ONORC) ਅਤੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ (PMMVY) ਆਦਿ ਸ਼ਾਮਲ ਹਨ।
ਉਪਰੋਕਤ ਤੋਂ ਇਲਾਵਾ, ਈ-ਸ਼੍ਰਮ ਰੋਜ਼ਗਾਰ ਦੇ ਮੌਕਿਆਂ ਲਈ ਰਾਸ਼ਟਰੀ ਕੈਰਿਅਰ ਸੇਵਾ (ਐੱਨਸੀਐੱਸ), ਕੌਸ਼ਲ ਵਿਕਾਸ ਲਈ ਸਕਿੱਲ ਇੰਡੀਆ ਡਿਜੀਟਲ ਹੱਬ (ਐੱਸਆਈਡੀਐੱਚ), ਪੈਨਸ਼ਨ ਲਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਣ-ਧਨ (ਪੀਐੱਮ-ਐੱਸਵਾਈਐੱਮ) ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਕਨਵਰਜੈਂਸ ਪੋਰਟਲ ਨਾਲ ਜੁੜਿਆ ਹੋਇਆ ਹੈ।
ਈ-ਸ਼੍ਰਮ ਪੋਰਟਲ ‘ਤੇ ਰਜਿਸਟਰਡ ਅਤੇ ਵੱਖ-ਵੱਖ ਸਮਾਜਿਤ ਸੁਰੱਖਿਆ ਯੋਜਨਾਵਾਂ ਅਧੀਨ ਦਾਖ਼ਲਾ ਅਸੰਗਠਿਤ ਕਾਮਿਆਂ ਦਾ ਵੇਰਵਾ ਅਨੁਬੰਧ-II ਵਿੱਚ ਦਿੱਤਾ ਗਿਆ ਹੈ।
ਅਨੁਬੰਧ- I
ਈ-ਸ਼੍ਰਮ ਪੋਰਟਲ ‘ਤੇ ਮਿਤੀ 14.07.2026 ਤੱਕ ਰਜਿਸਟਰਡ ਅਸੰਗਠਿਤ ਕਾਮਿਆਂ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ:
|
ਸੀਰੀਅਲ
ਨੰਬਰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਰਜਿਸਟ੍ਰੇਸ਼ਨਾਂ
|
|
1
|
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
36,025
|
|
2
|
ਆਂਧਰ ਪ੍ਰਦੇਸ਼
|
88,80,562
|
|
3
|
ਅਰੁਣਾਚਲ ਪ੍ਰਦੇਸ਼
|
2,20,860
|
|
4
|
ਅਸਾਮ
|
78,82,288
|
|
5
|
ਬਿਹਾਰ
|
3,24,68,736
|
|
6
|
ਚੰਡੀਗੜ੍ਹ
|
1,92,374
|
|
7
|
ਛੱਤੀਸਗੜ੍ਹ
|
86,67,514
|
|
8
|
ਦਿੱਲੀ
|
36,73,210
|
|
9
|
ਗੋਆ
|
90,653
|
|
10
|
ਗੁਜਰਾਤ
|
1,25,87,229
|
|
11
|
ਹਰਿਆਣਾ
|
54,43,732
|
|
12
|
ਹਿਮਾਚਲ ਪ੍ਰਦੇਸ਼
|
20,31,768
|
|
13
|
ਜੰਮੂ ਅਤੇ ਕਸ਼ਮੀਰ
|
36,63,498
|
|
14
|
ਝਾਰਖੰਡ
|
98,68,987
|
|
15
|
ਕਰਨਾਟਕਾ
|
1,11,31,253
|
|
16
|
ਕੇਰਲ
|
61,47,650
|
|
17
|
ਲੱਦਾਖ
|
36,365
|
|
18
|
ਲਕਸ਼ਦ੍ਵੀਪ
|
2,876
|
|
19
|
ਮੱਧ ਪ੍ਰਦੇਸ਼
|
1,95,17,182
|
|
20
|
ਮਹਾਰਾਸ਼ਟਰ
|
1,86,61,199
|
|
21
|
ਮਨੀਪੁਰ
|
4,75,935
|
|
22
|
ਮੇਘਾਲਿਆ
|
3,76,827
|
|
23
|
ਮਿਜ਼ੋਰਮ
|
73,747
|
|
24
|
ਨਾਗਾਲੈਂਡ
|
2,48,529
|
|
25
|
ਓਡੀਸ਼ਾ
|
1,37,65,895
|
|
26
|
ਪੁਡੂਚੇਰੀ
|
2,00,131
|
|
27
|
ਪੰਜਾਬ
|
59,82,423
|
|
28
|
ਰਾਜਸਥਾਨ
|
1,55,09,348
|
|
29
|
ਸਿੱਕਿਮ
|
51,478
|
|
30
|
ਤਮਿਲ ਨਾਡੂ
|
98,30,406
|
|
31
|
ਤੇਲੰਗਾਨਾ
|
47,05,625
|
|
32
|
ਦਾਦਰ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ
|
76,372
|
|
33
|
ਤ੍ਰਿਪੁਰਾ
|
9,07,613
|
|
34
|
ਉੱਤਰ ਪ੍ਰਦੇਸ਼
|
8,45,90,721
|
|
35
|
ਉੱਤਰਾਖੰਡ
|
31,24,417
|
|
36
|
ਪੱਛਮ ਬੰਗਾਲ
|
2,67,08,321
|
|
|
ਕੁੱਲ ਨਤੀਜਾ
|
31,78,31,749
|
ਅਨੁਬੰਧ- II
ਈ-ਸ਼੍ਰਮ ਪੋਰਟਲ ‘ਤੇ ਮਿਤੀ 14.07.2026 ਤੱਕ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਅਧੀਨ ਦਾਖ਼ਲਾ ਰਜਿਸਟਰਡ ਅਸੰਗਠਿਤ ਕਾਮਿਆਂ ਦਾ ਵੇਰਵਾ:
|
ਯੋਜਨਾਵਾਂ
|
ਦਾਖ਼ਲਾ
|
|
ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ)
|
15,10,06,017
|
|
ਇੰਦਰਾ ਗਾਂਧੀ ਰਾਸ਼ਟਰੀ ਦਿਵਯਾਂਗਤਾ ਪੈਨਸ਼ਨ ਯੋਜਨਾ (ਆਈਜੀਐੱਨਡੀਪੀਐੱਸ)
|
1,68,147
|
|
ਇੰਧਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਯੋਜਨਾ (ਆਈਜੀਐੱਨਡਬਲਿਊਪੀਐਸ)
|
11,75,748
|
|
ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ (ਓਐੱਨਓਆਰਸੀ)
|
24,46,15,089
|
|
ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ)
|
98,40,347
|
|
ਪ੍ਰਧਾਨ ਮੰਤਰੀ ਆਵਾਸ ਯੋਜਨਾ- ਸ਼ਹਿਰੀ (ਪੀਐੱਮਏਵਾਈ-ਯੂ)
|
24,95,467
|
|
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ)
|
2,25,52,084
|
|
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ)
|
3,96,28,336
|
|
ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ (ਪੀਐੱਮਐੱਮਵੀਵਾਈ)
|
32,04,450
|
|
ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ)
|
23,967
|
|
ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (ਪੀਐੱਮਐੱਸਵੀਨਿਧੀ)
|
32,66,698
|
|
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ)
|
8,53,50,770
|
|
ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਲਈ ਵਿਕਸਿਤ ਭਾਰਤ-ਗਾਰੰਟੀ (ਵੀਬੀ-ਜੀ ਰਾਮ ਜੀ)
|
6,20,45,737
|
ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ।
*****
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ/ਬਲਜੀਤ ਸਿੰਘ
(रिलीज़ आईडी: 2287122)
|