ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਈਸੀਐੱਮਆਰ ਨੇ ਕੈਂਸਰ ਅਤੇ ਸੰਕ੍ਰਾਮਕ ਬਿਮਾਰੀ ਸਮਾਧਾਨਾਂ ਵਿੱਚ ਤਰੱਕੀ ਲਈ ਤਿੰਨ ਸਵਦੇਸ਼ੀ ਬਾਇਓ ਮੈਡੀਕਲ ਤਕਨਾਲੋਜੀਆਂ ਦਾ ਟ੍ਰਾਂਸਫਰ ਕੀਤਾ
ਐੱਸਐੱਚਈਟੀਏ2 ਐਂਟੀ-ਐੱਚਪੀਵੀ ਕੈਂਡੀਡੇਟ ਅਤੇ ਦੋ ਐਂਟਰਿਕ ਵੈਕਸੀਨਾਂ ਸਮੇਤ ਹੋਰ ਤਕਨਾਲੋਜੀਆਂ ਨੂੰ ਅੱਗੇ ਦੇ ਵਿਕਾਸ ਲਈ ਟ੍ਰਾਂਸਫਰ ਕੀਤਾ ਗਿਆ
ਤਕਨਾਲੋਜੀ ਟ੍ਰਾਂਸਫਰ ਨਾਲ ਇਹ ਸਰਕਾਰੀ ਵਿੱਤ ਪੋਸ਼ਿਤ ਖੋਜ ਕਿਫਾਇਤੀ ਸਿਹਤ ਸੰਭਾਲ ਲਈ ਵਧੇਰੇ ਪਹੁੰਚਯੋਗ ਹੋਵੇਗੀ
ਮੈਡੀਕਲ ਇਨੋਵੇਸ਼ਨ ਪੇਟੈਂਟ ਮਿੱਤਰਾ ਤੋਂ ਸਿਹਤ ਸੰਭਾਲ ਨਵੀਨਤਾ ਵਿੱਚ ਭਾਰਤ ਆਤਮਨਿਰਭਰਤਾ ਦੀ ਰਾਹ ‘ਤੇ ਅੱਗੇ ਵਧ ਰਿਹਾ ਹੈ: ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ
प्रविष्टि तिथि:
21 JUL 2026 11:26AM by PIB Chandigarh
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਆਪਣੀ ਮੈਡੀਕਲ ਇਨੋਵੇਸ਼ਨ ਪੇਟੈਂਟ ਮਿੱਤਰਾ ਪਹਿਲ ਦੇ ਤਹਿਤ, ਤਿੰਨ ਸਵਦੇਸ਼ੀ ਬਾਇਓ ਮੈਡੀਕਲ ਤਕਨਾਲੋਜੀਆਂ ਨੂੰ ਮੋਹਰੀ ਇੰਡੀਅਨ ਫਾਰਮਾਸਿਊਟੀਕਲ ਅਤੇ ਵੈਕਸੀਨ ਨਿਰਮਤਾਵਾਂ ਨੂੰ ਅੱਗੇ ਦੇ ਵਿਕਾਸ, ਉਤਪਾਦਨ ਅਤੇ ਵਪਾਰੀਕਰਣ ਲਈ ਲਾਇਸੈਂਸ ਪ੍ਰਦਾਨ ਕੀਤਾ। ਇਨ੍ਹਾਂ ਤਕਨਾਲੋਜੀਆਂ ਵਿੱਚ ਸਰਵਾਈਕਲ ਇੰਟ੍ਰਾਐਪੀਥੈਲੀਅਲ ਨਿਓਪਲਾਸੀਆ (ਸੀਆਈਐੱਨ) ਦੇ ਇਲਾਜ ਲਈ ਐਂਟੀ-ਐੱਚਪੀਵੀ ਇੱਕ ਨਵਾਂ ਥੈਰੇਪੀਟਿਕ ਉਮੀਦਵਾਰ ਐੱਸਐੱਚਈਟੀਏ2 ਸ਼ਾਮਲ ਹੈ, ਜਿਸ ਦਾ ਲਾਇਸੈਂਸ ਐੱਮਕਿਊਰ ਫਾਰਮਾਸਿਊਟੀਕਲਸ ਲਿਮਿਟੇਡ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਐਂਟਰਿਕ ਬੈਕਟੀਰੀਆ ਇਨਫੈਕਸ਼ਨਾਂ ਦੇ ਵਿਰੁੱਧ ਦੋ ਅਗਲੀ ਪੀੜ੍ਹੀਆਂ ਦੀ ਵੈਕਸੀਨ ਤਕਨਾਲੋਜੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਫ਼ ਰਿਸਰਚ ਇਨ ਬੈਕਟੀਰੀਅਲ ਇਨਫੈਕਸ਼ਨਜ਼ (ਆਈਸੀਐੱਮਆਰ-ਐੱਨਆਈਆਰਬੀਆਈ), ਕੋਲਕਾਤਾ ਵਿੱਚ ਵਿਕਸਿਤ ਕੀਤਾ ਗਿਆ ਹੈ। ਇਨ੍ਹਾਂ ਦਾ ਲਾਇਸੈਂਸ ਬਾਇਓਲੌਜੀਕਲ ਈ ਲਿਮਿਟੇਡ ਨੂੰ ਦਿੱਤਾ ਗਿਆ ਹੈ। ਇਹ ਤਕਨਾਲੋਜੀ ਟ੍ਰਾਂਸਫਰ ਜਨਤਕ ਤੌਰ ‘ਤੇ ਵਿੱਤ ਪੋਸ਼ਿਤ ਖੋਜ ਨੂੰ ਕਿਫਾਇਤੀ ਸਿਹਤ ਸਮਾਧਾਨਾਂ ਵਿੱਚ ਤਬਦੀਲ ਕਰਨ ਅਤੇ ਭਾਰਤ ਦੇ ਬਾਇਓ ਮੈਡੀਕਲ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਡਾ. ਸ਼ੌਕਤ ਹੁਸੈਨ, ਆਈਸੀਐੱਮਆਰ ਨੈਸ਼ਨਲ ਇੰਸਟੀਟਿਊਟ ਆਫ਼ ਕੈਂਸਰ ਪ੍ਰੀਵੈਂਸ਼ਨ ਐਂਡ ਰਿਸਰਚ (ਆਈਸੀਐੱਮਆਰ-ਐੱਨਆਈਸੀਪੀਆਰ) ਅਤੇ ਡਾ. ਡੋਰਿਸ ਐੱਮ. ਬੇਨਬ੍ਰੁਕ (ਸਟੀਫਨਸਨ ਕੈਂਸਰ ਸੈਂਟਰ, ਓਕਲਾਹੋਮਾ ਯੂਨੀਵਰਸਿਟੀ, ਅਮਰੀਕਾ) ਦੇ ਸਹਿਯੋਗ ਨਾਲ ਵਿਕਸਿਤ ਐੱਸਐੱਚਈਟੀਏ2, ਆਪਣੀ ਤਰ੍ਹਾਂ ਦੀ ਪਹਿਲੀ ਟੀਚਾਬੱਧ ਮੈਡੀਕਲ ਦਵਾਈ ਹੈ ਜਿ ਸਿਹਤਮੰਦ ਸੈੱਲਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਐੱਚਪੀਵੀ-ਪ੍ਰੇਰਿਤ ਪ੍ਰੀਕੈਂਸਰਸ ਅਤੇ ਸਰਵਾਈਕਲ ਕੈਂਸਰ ਸੈੱਲਾਂ ਨੂੰ ਚੋਣਵੇਂ ਤੌਰ ‘ਤੇ ਖਤਮ ਕਰਦੀ ਹੈ। ਇਸ ਤਕਨਾਲੋਜੀ ਵਿੱਚ ਸਰਵਾਈਕਲ ਸਬੰਧੀ ਕੈਂਸਰ ਲਈ ਇੱਕ ਸੁਰੱਖਿਅਤ, ਕਿਫਾਇਤੀ ਅਤੇ ਘੱਟ ਤੋਂ ਘੱਟ ਚਿਰਫਾੜ ਵਾਲਾ ਇਲਾਜ ਵਿਕਲਪ ਪ੍ਰਦਾਨ ਕਰਨ ਦੀ ਸਮਰੱਥਾ ਹੈ।
ਆਈਸੀਐੱਮਆਰ ਦੇ ਨੈਸ਼ਨਲ ਇੰਸਟੀਟਿਊਟ ਫਾਰ ਰਿਸਰਚ ਇਨ ਬੈਕਟੀਰੀਅਲ ਇਨਫੈਕਸ਼ਨਜ਼ (ਆਈਸੀਐੱਮਆਰ-ਐੱਨਆਈਆਰਬੀਆਈ) ਵਿੱਚ ਡਾ. ਸੰਤਾਸਾਬੁਜ ਦਾਸ ਅਤੇ ਉਨ੍ਹਾਂ ਦੀ ਟੀਮ ਦੁਆਰਾ ਵਿਕਸਿਤ ਦੋ ਵੈਕਸੀਨ ਤਕਨਾਲੋਜੀਆਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:
-
ਸੈਲਮੋਨੇਲਾ ਟਾਈਫੀ ਬਾਹਰੀ ਝਿੱਲੀ ਪ੍ਰੋਟੀਨ ਨਾਲ ਲੈਸ ਇੱਕ ਫਿਊਜ਼ਨ ਕੰਸਟਰੱਕਟ, ਅਗਲੀ ਪੀੜ੍ਹੀ ਦੇ ਟਾਈਫਾਈਡ ਵੈਕਸੀਨ ਦੇ ਇੱਕ ਆਸ਼ਾਜਨਕ ਕੈਂਡੀਡੇਟ ਦੇ ਰੂਪ ਵਿੱਚ ਸਾਹਮਣੇ ਆਈ ਹੈ।
-
ਸੈਲਮੋਨੇਲਾ ਟਾਈਫੀ/ਪੈਰਾਟਾਈਫੀ ਅਤੇ ਸ਼ਿਗੇਲਾ ਇਨਫੈਕਸ਼ਨਾਂ ਦੇ ਵਿਰੁੱਧ ਇੱਕ ਰੀਕੌਂਬੀਨੈਂਟ ਵੈਕਸੀਨ ਰਚਨਾ, ਜਿਸ ਨੂੰ ਪ੍ਰਮੁੱਖ ਐਂਟਰੀਕ ਬੈਕਟੀਰੀਅਲ ਰੋਗਾਣੂਆਂ ਦੇ ਵਿਰੁੱਧ ਵਿਆਪਕ ਸੁਰੱਖਿਆ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਕੱਠੇ ਮਿਲ ਕੇ ਇਹ ਤਕਨਾਲੋਜੀਆਂ ਕੈਂਸਰ ਦੀ ਰੋਕਥਾਮ ਅਤੇ ਸੰਕ੍ਰਾਮਕ ਬਿਮਾਰੀਆਂ ਦੇ ਕੰਟਰੋਲ ਵਿੱਚ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਗਲੀ ਪੀੜ੍ਹੀ ਦੇ ਇਲਾਜਾਂ ਅਤੇ ਵੈਕਸੀਨਾਂ ਦੇ ਸਵਦੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਦੀ ਸਮਰੱਥਾ ਰਖੱਦੀਆਂ ਹਨ।
ਸਿਹਤ ਖੋਜ ਵਿਭਾਗ (ਡੀਐੱਚਆਰ) ਦੇ ਸਕੱਤਰ ਅਤੇ ਆਈਸੀਐੱਮਆਰ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਕਿਹਾ, “ਆਈਸੀਐੱਮਆਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਜਨਤਕ ਤੌਰ ‘ਤੇ ਵਿੱਤ ਪੋਸ਼ਿਤ ਖੋਜ ਅਜਿਹੇ ਉਤਪਾਦਾਂ ਵਿੱਚ ਬਦਲਦੇ ਹੋਣ ਜੋ ਸਿਹਤ ਨਤੀਜਿਆਂ ਵਿੱਚ ਸੁਧਾਰ ਲਿਆਉਣ। ਮੈਡੀਕਲ ਇਨੋਵੇਸ਼ਨ ਪੇਟੈਂਟ ਮਿੱਤਰਾ ਜਿਹੀਆਂ ਪਹਿਲਕਦਮੀਆਂ ਰਾਹੀਂ ਅਸੀਂ ਖੋਜਕਰਤਾਵਾਂ ਅਤੇ ਉਦਯੋਗ ਦਰਮਿਆਨ ਸਾਂਝੇਦਾਰੀ ਨੂੰ ਹੁਲਾਰਾ ਦੇ ਕੇ ਵਿਗਿਆਨਿਕ ਖੋਜ ਤੋਂ ਵਪਾਰੀਕਰਣ ਤੱਕ ਦੇ ਮਾਰਗ ਨੂੰ ਮਜ਼ਬੂਤ ਕਰ ਰਹੇ ਹਾਂ। ਇਹ ਤਕਨਾਲੋਜੀ ਟ੍ਰਾਂਸਫਰ ਭਾਰਤ ਦੇ ਬਾਇਓ ਮੈਡੀਕਲ ਇਨੋਵੇਸ਼ਨ ਈਕੋਸਿਸਟਮ ਦੀ ਵਧਦੀ ਪਰਿਪੱਕਤਾ ਨੂੰ ਦਰਸਾਉਂਦੇ ਹਨ ਅਤੇ ਸਿਹਤ ਸੰਭਾਲ ਨਵੀਨਤਾ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਦੀ ਪ੍ਰਤੀਨਿਧਤਾ ਕਰਦੀ ਹੈ।”
ਭਾਰਤ ਦੇ ਸਰਵਉੱਚ ਬਾਇਓ ਮੈਡੀਕਲ ਰਿਸਰਚ ਸੰਗਠਨ ਦੇ ਰੂਪ ਵਿੱਚ, ਆਈਸੀਐੱਮਆਰ ਨੇ ਇੱਕ ਏਕੀਕ੍ਰਿਤ ਇਨੋਵੇਸ਼ਨ ਈਕੋਸਿਸਟਮ ਸਥਾਪਿਤ ਕੀਤਾ ਹੈ, ਜੋ ਨਵੀਨਤਾ ਦੇ ਸਾਰੇ ਪੜਾਵਾਂ-ਖੋਜ ਅਤੇ ਬੌਧਿਕ ਸੰਪਦਾ ਸੰਭਾਲ ਤੋਂ ਲੈ ਕੇ ਕਲੀਨਿਕਲ ਮਾਨਤਾ, ਰੈਗੂਲੇਟਰੀ ਸੁਵਿਧਾ ਅਤੇ ਵਪਾਰੀਕਰਣ ਤੱਕ- ਵਿੱਚ ਸਿਹਤ ਸੰਭਾਲ ਤਕਨਾਲੋਜੀਆਂ ਵਿੱਚ ਸਹਾਇਤਾ ਕਰਦੀ ਹੈ। ਮੈਡੀਕਲ ਇਨੋਵੇਸ਼ਨ ਪੇਟੈਂਟ ਮਿੱਤਰਾ ਰਾਹੀਂ, ਇਨੋਵੇਟਰਸ ਨੂੰ ਪੇਟੈਂਟ ਫਾਈਲ ਕਰਨ, ਤਕਨਾਲੋਜੀ ਟ੍ਰਾਂਸਫਰ ਅਤੇ ਲਾਇਸੈਂਸਿੰਗ ਲਈ ਢਾਂਚਾਗਤ ਸਹਾਇਤਾ ਪ੍ਰਾਪਤ ਹੁੰਦੀ ਹੈ, ਜਦੋਂ ਕਿ ਮੈਡਟੈਕ ਮਿੱਤਰਾ ਸਵਦੇਸ਼ੀ ਮੈਡੀਕਲ ਤਕਨਾਲੋਜੀਆਂ ਲਈ ਰੈਗੂਲੇਟਰੀ ਮਾਰਗਦਰਸ਼ਨ, ਕਲੀਨਿਕਲ ਮੁਲਾਂਕਣ ਅਤੇ ਬਜ਼ਾਰ ਪਹੁੰਚ ਨੂੰ ਪਹੁੰਚਯੋਗ ਬਣਾਉਂਦਾ ਹੈ।
ਇਨ੍ਹਾਂ ਤਕਨਾਲੋਜੀਆਂ ਨੂੰ ਲਾਇਸੈਂਸ ਦੇਣਾ ਭਾਰਤ ਦੇ ਬਾਇਓ ਮੈਡੀਕਲ ਇਨੋਵੇਸ਼ਨ ਈਕੋਸਿਸਟਮ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ, ਜਿੱਥੇ ਵਿਗਿਆਨਿਕ ਉੱਤਮਤਾ, ਰਣਨੀਤਕ ਸਹਿਯੋਗ ਅਤੇ ਉਦਯੋਗ ਸਾਂਝੇਦਾਰੀ ਭਾਰਤ ਅਤੇ ਵਿਸ਼ਵ ਦੇ ਲਈ ਕਿਫਾਇਤੀ, ਉੱਚ ਗੁਣਵੱਤਾ ਵਾਲੇ ਸਿਹਤ ਸੰਭਾਲ ਸਮਾਧਾਨ ਪ੍ਰਦਾਨ ਕਰਨ ਵਿੱਚ ਸਮਰੱਥ ਬਣਾ ਰਹੀ ਹੈ।




************
ਐੱਸਆਰ/ਜੀਐੱਸ/ਏਕੇ
(रिलीज़ आईडी: 2287094)
आगंतुक पटल : 10