ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 58ਵੇਂ ਅੰਤਰਰਾਸ਼ਟਰੀ ਕੈਮਿਸਟਰੀ ਓਲੰਪਿਆਡ ਵਿੱਚ ਗੋਲਡ ਮੈਡਲ ਜਿੱਤਣ 'ਤੇ ਭਾਰਤੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ

प्रविष्टि तिथि: 19 JUL 2026 7:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਬਦੱਤਾ ਪ੍ਰਿਯਦਰਸ਼ੀ, ਹਰਸ਼ਿਤ ਸਿੰਘਲ, ਕਬੀਰ ਛਿੱਲਰ ਅਤੇ ਸੰਦੀਪ ਕੁਚੀ ਦੀ ਭਾਰਤੀ ਟੀਮ ਨੂੰ 58ਵੇਂ ਅੰਤਰਰਾਸ਼ਟਰੀ ਕੈਮਿਸਟਰੀ ਓਲੰਪਿਆਡ ਵਿੱਚ ਚਾਰ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੱਤੀ। ਇਹ ਇਸ ਵੱਕਾਰੀ ਵਿਸ਼ਵ ਮੁਕਾਬਲੇ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਟੀਮ ਦੀ ਪ੍ਰਤਿਭਾ, ਲਗਨ ਅਤੇ ਵਿਗਿਆਨ ਪ੍ਰਤੀ ਜਨੂਨ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਇਹ ਅਣਗਿਣਤ ਨੌਜਵਾਨ ਮਨਾਂ ਨੂੰ ਰਸਾਇਣ ਵਿਗਿਆਨ ਪੜ੍ਹਨ ਅਤੇ ਉਸ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

ਭਾਰਤ ਦੀ ਯੁਵਾ ਸ਼ਕਤੀ ਲਗਾਤਾਰ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਰਹੀ ਹੈ!

58ਵੇਂ ਅੰਤਰਰਾਸ਼ਟਰੀ ਕੈਮਿਸਟਰੀ ਓਲੰਪਿਆਡ ਵਿੱਚ ਸੋਨ ਤਗਮੇ ਜਿੱਤਣ ’ਤੇ ਦੇਬਦੱਤਾ ਪ੍ਰਿਯਦਰਸ਼ੀ, ਹਰਸ਼ਿਤ ਸਿੰਘਲ, ਕਬੀਰ ਛਿੱਲਰ ਅਤੇ ਸੰਦੀਪ ਕੁਚੀ ਦੀ ਸਾਡੀ ਟੀਮ ਨੂੰ ਵਧਾਈ। ਇਸ ਵੱਕਾਰੀ ਮੰਚ 'ਤੇ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।

ਉਨ੍ਹਾਂ ਦੀ ਪ੍ਰਤਿਭਾ, ਲਗਨ ਅਤੇ ਵਿਗਿਆਨ ਪ੍ਰਤੀ ਜਨੂਨ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਹ ਅਣਗਿਣਤ ਨੌਜਵਾਨ ਮਨਾਂ ਨੂੰ ਰਸਾਇਣ ਵਿਗਿਆਨ ਪੜ੍ਹਨ ਅਤੇ ਇਸ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।

************

ਐੱਮਜੇਪੀਐੱਸ/ਐੱਸਐੱਸ/ਵੀਜੇ


(रिलीज़ आईडी: 2286440) आगंतुक पटल : 6
इस विज्ञप्ति को इन भाषाओं में पढ़ें: Marathi , Tamil , Telugu , Kannada , Malayalam , Manipuri , Assamese , Odia , English , Urdu , हिन्दी , Bengali , Gujarati