ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਆਪਣੇ ਨਵੀਨਤਮ ਐਂਟੀ-ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕਰਾਫਟ ਮਾਲਵਨ ਨੂੰ ਰਸਮੀ ਤੌਰ 'ਤੇ ਸ਼ਾਮਲ ਕਰਨ ਲਈ ਤਿਆਰ
Posted On:
16 JUL 2026 6:17PM by PIB Chandigarh
ਭਾਰਤੀ ਜਲ ਸੈਨਾ 22 ਜੁਲਾਈ, 2026 ਨੂੰ ਮਾਹੇ ਸ਼੍ਰੇਣੀ ਦੇ ਐਂਟੀ-ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕਰਾਫਟ (ASW-SWC) ਦੇ ਦੂਜੇ ਜਹਾਜ਼ ਮਾਲਵਨ ਨੂੰ ਰਸਮੀ ਤੌਰ 'ਤੇ ਜਲ ਸੈਨਾ ਵਿੱਚ ਸ਼ਾਮਲ ਕਰੇਗੀ।
ਇਸ ਸਮਾਰੋਹ ਦੀ ਪ੍ਰਧਾਨਗੀ ਹਵਾਈ ਸੈਨਾ ਪ੍ਰਮੁਖ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਕਰਨਗੇ। ਇਸ ਮੌਕੇ ‘ਤੇ ਪੱਛਮੀ ਜਲ ਸੈਨਾ ਕਮਾਨ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਸੰਜੈ ਵਤਸਾਯਨ ਸਮੇਤ ਭਾਰਤੀ ਜਲ ਸੈਨਾ ਦੇ ਸੀਨੀਅਰ ਅਧਿਕਾਰੀ ਕੋਚੀਨ ਸ਼ਿਪਯਾਰਡ ਲਿਮਿਟੇਡ, ਕੋਚੀ ਦੇ ਪ੍ਰਤੀਨਿਧੀ, ਸਾਬਕਾ ਸੈਨਿਕ ਅਤੇ ਹੋਰ ਵਿਸ਼ੇਸ਼ ਮਹਿਮਾਨ ਵੀ ਮੌਜੂਦ ਰਹਿਣਗੇ।
ਕੋਚੀ ਸਥਿਤ ਕੋਚੀਨ ਸ਼ਿਪਯਾਰਡ ਲਿਮਿਟੇਡ (CSL) ਵਿੱਚ ਬਣਾਏ ਗਏ ਮਾਲਵਨ ਆਧੁਨਿਕ ਜਲ ਸੈਨਾ ਜੰਗੀ ਜਹਾਜ਼ ਨਿਰਮਾਣ ਅਤੇ ਕਲਪਨਾ ਦੇ ਖੇਤਰ ਵਿੱਚ ਭਾਰਤ ਦੇ 'ਆਤਮਨਿਰਭਰ ਭਾਰਤ' ਅਭਿਆਨ ਦਾ ਸਸ਼ਕਤ ਪ੍ਰਤੀਕ ਹੈ। 80 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਬਣਾਏ ਇਹ ਜੰਗੀ ਜਹਾਜ਼, ਜੰਗੀ ਜਹਾਜਾਂ ਦੇ ਡਿਜ਼ਾਈਨ, ਨਿਰਮਾਣ ਅਤੇ ਏਕੀਕਰਣ ਦੇ ਖੇਤਰਾਂ ਵਿੱਚ ਭਾਰਤ ਦੀ ਵਧਦੀ ਤਕਨੀਕੀ ਸਮਰੱਥਾ ਅਤੇ ਆਤਮਨਿਰਭਰਤਾ ਦੀ ਸ਼ਾਨਦਾਰ ਉਦਾਹਰਣ ਪੇਸ਼ ਕਰਦਾ ਹੈ।
ਆਕਾਰ ਵਿੱਚ ਮੁਕਾਬਲਤਨ ਛੋਟਾ ਹੋਣ ਦੇ ਬਾਵਜੂਦ ਮਾਲਵਨ ਬਹੁਤ ਸ਼ਕਤੀਸ਼ਾਲੀ ਅਤੇ ਬਹੁ-ਭੂਮਿਕਾ ਨਿਭਾਉਣ ਵਿੱਚ ਸਮਰੱਥ ਜੰਗੀ ਜਹਾਜ਼ ਹੈ। ਇਸ ਦੀ ਉੱਚ ਗਤੀਸ਼ੀਲਤਾ, ਸਟੀਕ ਸੰਚਾਲਨ ਸਮਰੱਥਾਵਾਂ ਅਤੇ ਲੰਬੇ ਸਮੇਂ ਤੱਕ ਸਮੁੰਦਰ ਵਿੱਚ ਤਾਇਨਾਤ ਰਹਿਣ ਦੀ ਸਮਰੱਥਾ ਇਸ ਨੂੰ ਘੱਟ ਪਾਣੀ ਵਾਲੇ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਸੰਚਾਲਨ ਲਈ ਵਿਸ਼ੇਸ਼ ਤੌਰ 'ਤੇ ਢੁਕਵਾਂ ਬਣਾਉਂਦੀ ਹੈ। ਮਾਲਵਨ ਦਾ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣਾ ਨਵੀਂ ਪੀੜ੍ਹੀ ਦੇ ਸਵਦੇਸ਼ੀ ਐਂਟੀ-ਸਬਮਰੀਨ ਘੱਟ ਪਾਣੀ ਵਾਲੇ ਜੰਗੀ ਜਹਾਜ਼ਾਂ ਨੂੰ ਬੇੜੇ ਵਿੱਚ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਜੰਗੀ ਜਹਾਜ਼ ਸ਼ਾਨਦਾਰ, ਤੇਜ਼ ਅਤੇ ਮਾਣ ਨਾਲ ਭਾਰਤੀ ਹੈ।

**********
ਵੀਐੱਮ/ਏਐੱਸ/ਬਲਜੀਤ ਸਿੰਘ
(Release ID: 2285820)
ਵਿਜ਼ੀਟਰ ਕਾਊਂਟਰ : 52