ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਇਲੈਕਟ੍ਰੌਨਿਕਸ ਕ੍ਰਾਂਤੀ: ਨਿਰਯਾਤਕਾਂ ਨੂੰ ਸਸ਼ੱਕਤ ਕਰਦੇ ਮੋਬਾਈਲ ਫੋਨ ਅਤੇ ਭਾਰਤ ਦੇ ਲੋਕਾਂ ਨੂੰ ਉੱਚ-ਮੁੱਲ ਵਾਲਾ ਰੁਜ਼ਗਾਰ ਪ੍ਰਦਾਨ ਕਰਨਾ
ਮੇਡ-ਇਨ-ਇੰਡੀਆ ਮੋਬਾਈਲ ਫੋਨ ਦੁਨੀਆ ਤੱਕ ਪਹੁੰਚ ਰਹੇ ਹਨ, ਅਤੇ ਭਾਰਤ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਮੋਬਾਈਲ ਫੋਨ ਨਿਰਮਾਤਾ ਬਣ ਕੇ ਉਭਰਿਆ ਹੈ
ਲਗਭਗ 25 ਲੱਖ ਰੁਜ਼ਗਾਰ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਪੈਦਾ ਹੋਇਆ; ਮੋਬਾਈਲ ਨਿਰਮਾਣ ਵਿੱਚ 12 ਲੱਖ ਰੁਜ਼ਗਾਰਾਂ ਵਿੱਚੋਂ ਲਗਭਗ 70% ਸਿੱਧਾ ਕਾਰਜਬਲ ਮਹਿਲਾਵਾਂ ਦੁਆਰਾ ਨਿਭਾਇਆ ਜਾ ਰਿਹਾ ਹੈ
ਇਕੱਲੇ ਹੋਸੂਰ ਅਤੇ ਸ਼੍ਰੀਪੇਰੰਬੁਦੁਰ (ਤਾਮਿਲਨਾਡੂ) ਅਤੇ ਬੰਗਲੁਰੂ (ਕਰਨਾਟਕ) ਵਿੱਚ ਮੋਬਾਈਲ ਫੋਨ ਨਿਰਮਾਣ ਇਕਾਈਆਂ ਇਕੱਲੇ ਹੀ 1 ਲੱਖ ਤੋਂ ਵੱਧ ਗੁਣਵੱਤਾਪੂਰਨ ਰੁਜ਼ਗਾਰ ਪ੍ਰਦਾਨ ਕਰ ਰਹੀਆਂ ਹਨ
ਇਲੈਕਟ੍ਰੌਨਿਕਸ ਯੁੱਗ ਦੇ ਨਵੀਂ ਪੀੜ੍ਹੀ ਦੇ ਲਈ ਗੁਣਵੱਤਾਪੂਰਨ ਰੁਜ਼ਗਾਰ
ਇਲੈਕਟ੍ਰੌਨਿਕਸ ਉਤਪਾਦਨ ₹13.1 ਲੱਖ ਕਰੋੜ ਅਤੇ ਨਿਰਯਾਤ ₹4.24 ਲੱਖ ਕਰੋੜ ਤੱਕ ਪਹੁੰਚ ਗਿਆ ; ਮੋਬਾਈਲ ਫੋਨ ਨਿਰਯਾਤ ਭਾਰਤ ਦੀ ਸਭ ਤੋਂ ਵੱਡੀ ਨਿਰਯਾਤ ਵਸਤੂ ਬਣ ਗਈ
प्रविष्टि तिथि:
15 JUL 2026 3:40PM by PIB Chandigarh
ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਕੰਪਲੈਕਸਾਂ ਦੇ ਅੰਦਰ ਹੋ ਰਹੀ ਪਰਿਵਰਤਨਸ਼ੀਲ ਕ੍ਰਿਰਿਆ ਇਹ ਦਰਸਾਉਂਦੀ ਹੈ ਕਿ ਦੇਸ਼ ਇੱਕ ਗਲੋਬਲ ਨਿਰਮਾਣ ਪਾਵਰਹਾਊਸ ਵਜੋਂ ਉਭਰ ਰਿਹਾ ਹੈ । ਤਾਮਿਲਨਾਡੂ ਦੇ ਹੋਸੂਰ ਵਿੱਚ ਸਥਿਤ ਦੇਸ਼ ਦੇ ਪ੍ਰਮੁੱਖ ਇਲੈਕਟ੍ਰੌਨਿਕਸ ਨਿਰਮਾਣ ਕੰਪਲੈਕਸਾਂ ਵਿੱਚੋਂ ਇੱਕ ਵਿਖੇ ਹਜ਼ਾਰਾਂ ਨੌਜਵਾਨ ਮਹਿਲਾਵਾਂ ਵਿਸ਼ਵ ਬਾਜ਼ਾਰਾਂ ਲਈ ਸਮਾਰਟਫੋਨ ਅਤੇ ਇਲੈਕਟ੍ਰਾਨਿਕ ਹਿੱਸਿਆਂ ਦੇ ਉਤਪਾਦਨ ਵਿੱਚ ਯੋਗਦਾਨ ਪਾ ਰਹੀਆਂ ਹਨ। ਇਹ ਸਹੂਲਤ ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਇਲੈਕਟ੍ਰੌਨਿਕਸ ਈਕੋਸਿਸਟਮ ਦਾ ਪ੍ਰਤੀਕ ਬਣ ਗਈ ਹੈ, ਇਹ ਦਰਸਾਉਂਦੀ ਹੈ ਕਿ ਨਿਰਮਾਣ-ਅਧਾਰਿਤ ਵਿਕਾਸ ਕਿਵੇਂ ਗੁਣਵੱਤਾਪੂਰਨ ਰੁਜ਼ਗਾਰ ਪੈਦਾ ਕਰ ਰਿਹਾ ਹੈ ਅਤੇ ਗਲੋਬਲ ਵੈਲਿਊ ਚੇਨਸ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ।
ਹੋਸੂਰ ਵਿੱਚ ਦੇਖੀਆਂ ਜਾ ਰਹੀਆਂ ਸਫਲਤਾਵਾਂ ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਦ੍ਰਿਸ਼ ਵਿੱਚ ਹੋ ਰਹੀਆਂ ਵਿਆਪਕ ਤਬਦੀਲੀਆਂ ਦਾ ਪ੍ਰਤੀਬਿੰਬ। ਹਨ। ਦੇਸ਼ ਭਰ ਵਿੱਚ ਸੰਚਾਲਿਤ ਪ੍ਰਮੁੱਖ ਨਿਰਮਾਣ ਸਹੂਲਤਾਂ ਨੇ ਉਦਯੋਗਿਕ ਰੁਜ਼ਗਾਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਬਹੁਤ ਸਾਰੀਆਂ ਪ੍ਰਮੁੱਖ ਇਲੈਕਟ੍ਰੌਨਿਕਸ ਨਿਰਮਾਣ ਸਹੂਲਤਾਂ ਰਿਪੋਰਟ ਕਰਦੀਆਂ ਹਨ ਕਿ ਉਨ੍ਹਾਂ ਦੇ ਕਾਰਜਬਲ ਦਾ ਵੱਡਾ ਹਿੱਸਾ ਮਹਿਲਾਵਾਂ ਹਨ, ਜੋ ਕਿ ਖੇਤਰ ਦੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਉਜਾਗਰ ਕਰਦਾ ਹੈ।
ਭਾਰਤ ਦੇ ਇੱਕ ਪ੍ਰਮੁੱਖ ਇਲੈਕਟ੍ਰੌਨਿਕਸ ਨਿਰਮਾਤਾ ਨੇ ਇਸ ਖੇਤਰ ਵਿੱਚ ਮਹਿਲਾਵਾਂ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਹੈ। ਆਪਣੀਆਂ ਤਿੰਨ ਪ੍ਰਮੁੱਖ ਨਿਰਮਾਣ ਸਹੂਲਤਾਂ ਵਿੱਚ, ਕੰਪਨੀ ਲਗਭਗ 80,000 ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਜਿਸ ਵਿੱਚ ਲਗਭਗ 65% ਕਰਮਚਾਰੀ ਮਹਿਲਾਵਾਂ ਹਨ। ਇਹ ਸ਼ਾਨਦਾਰ ਉਪਲਬਧੀ ਭਾਰਤੀ ਕੰਪਨੀਆਂ ਦੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਨਿਰਮਾਣ ਸਮਰੱਥਾਵਾਂ ਬਣਾਉਣ ਅਤੇ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਕਰਨ ਵਿੱਚ ਯੋਗਦਾਨ ਨੂੰ ਦਰਸਾਉਂਦੀ ਹੈ।
ਇਲੈਕਟ੍ਰੌਨਿਕਸ ਨਿਰਮਾਣ ਰੁਜ਼ਗਾਰ ਸਿਰਜਣਾ ਨੂੰ ਚਲਾ ਰਿਹਾ ਹੈ ਭਾਰਤ ਦਾ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਪਿਛਲੇ ਦਹਾਕੇ ਦੌਰਾਨ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਉਦਯੋਗਿਕ ਰੁਜ਼ਗਾਰ ਸਰੋਤਾਂ ਵਿੱਚੋਂ ਇੱਕ ਬਣ ਗਿਆ ਹੈ। ਇਸ ਖੇਤਰ ਨੇ ਲਗਭਗ 25 ਲੱਖ ਨੌਕਰੀਆਂ ਪੈਦਾ ਕੀਤੀਆਂ ਹਨ, ਜੋ ਕਿ ਨਿਰਮਾਣ-ਅਧਾਰਿਤ ਆਰਥਿਕ ਵਿਕਾਸ ਅਤੇ ਰੋਜ਼ੀ-ਰੋਟੀ ਦੀ ਸਿਰਜਣਾ ਵਿੱਚ ਇਸਦੀ ਵਧਦੀ ਭਾਗੀਦਾਰੀ ਨੂੰ ਦਰਸਾਉਂਦੀਆਂ ਹਨ।
ਇਕੱਲਾ ਮੋਬਾਈਲ ਨਿਰਮਾਣ ਈਕੋਸਿਸਟਮ ਇਸ ਸਮੇਂ ਵੈਲਿਊ ਚੇਨ ਵਿੱਚ ਸਿੱਧੇ ਅਤੇ ਅਸਿੱਧੇ ਤੌਰ 'ਤੇ ਲਗਭਗ 12 ਲੱਖ ਨੌਕਰੀਆਂ ਦਾ ਸਮਰਥਨ ਕਰਦਾ ਹੈ।
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ ਨੇ ਨੌਕਰੀਆਂ ਦੀ ਸਿਰਜਣਾ ਨੂੰ ਹੋਰ ਤੇਜ਼ ਕੀਤਾ ਹੈ – ਇਨ੍ਹਾਂ ਯੋਜਨਾਵਾਂ ਨੇ 5.3 ਲੱਖ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ, ਜਿਸ ਵਿੱਚ ਲਗਭਗ 1.8 ਲੱਖ ਰੁਜ਼ਗਾਰ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐਲਆਈ) ਯੋਜਨਾਵਾਂ ਅਧੀਨ ਅਤੇ ਹੋਰ ਪ੍ਰਮੁੱਖ ਸਰਕਾਰੀ ਪਹਿਲਕਦਮੀਆਂ ਦੇ ਤਹਿਤ ਲਗਭਗ 3.5 ਲੱਖ ਰੁਜ਼ਗਾਰ ਸ਼ਾਮਲ ਹਨ।
ਅੱਜ ਕਈ ਇਲੈਕਟ੍ਰੌਨਿਕਸ ਨਿਰਮਾਣ ਸਹੂਲਤਾਂ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਰੁਜ਼ਗਾਰਦਾਤਾਵਾਂ ਵਿੱਚੋਂ ਇੱਕ ਹਨ। ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਨਿਰਮਾਣ ਸਹੂਲਤਾਂ ਆਪਣੇ ਕਾਰਜਾਂ ਵਿੱਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ, ਜੋ ਕਿ ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਦੇ ਤੇਜ਼ੀ ਨਾਲ ਵਿਸਥਾਰ ਨੂੰ ਦਰਸਾਉਂਦੀਆਂ ਹਨ।
ਹੋਸੂਰ ਅਤੇ ਸ਼੍ਰੀਪੇਰੰਬੁਦੁਰ (ਤਾਮਿਲਨਾਡੂ) ਅਤੇ ਬੰਗਲੁਰੂ (ਕਰਨਾਟਕ) ਵਿੱਚ ਮੋਬਾਈਲ ਨਿਰਮਾਣ ਇਕਾਈਆਂ ਇਕੱਲੇ ਹੀ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਗੁਣਵੱਤਾਪੂਰਨ ਰੁਜ਼ਗਾਰ ਪ੍ਰਦਾਨ ਕਰ ਰਹੀਆਂ ਹਨ, ਇੱਕ ਹੁਨਰਮੰਦ ਕਾਰਜਬਲ ਦਾ ਨਿਰਮਾਣ ਕਰ ਰਹੀਆਂ ਹਨ ਜੋ ਭਾਰਤ ਦੀ ਇਲੈਕਟ੍ਰੌਨਿਕਸ ਕ੍ਰਾਂਤੀ ਨੂੰ ਅੱਗੇ ਵਧਾ ਰਿਹਾ ਹੈ ਅਤੇ ਇੱਕ ਵਿਸ਼ਵਵਿਆਪੀ ਨਿਰਮਾਣ ਸਥਾਨ ਵਜੋਂ ਦੇਸ਼ ਦੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ ।
ਭਾਰਤ ਦੇ ਨਿਰਮਾਣ ਵਿਕਾਸ ਦੀ ਕਹਾਣੀ ਦੇ ਕੇਂਦਰ ਵਿੱਚ ਮਹਿਲਾਵਾਂ
ਇਲੈਕਟ੍ਰੋਨਿਕਸ ਨਿਰਮਾਣ ਖੇਤਰ ਸਮਾਵੇਸ਼ੀ ਉਦਯੋਗਿਕ ਵਿਕਾਸ ਦਾ ਇੱਕ ਪ੍ਰਮੁੱਖ ਉਦਾਹਰਣ ਬਣ ਚੁੱਕਿਆ ਹੈ, ਜਿਸ ਵਿੱਚ ਮਹਿਲਾਵਾਂ ਨੇ ਇਸਦੇ ਵਿਕਾਸ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ। ਪਿਛਲੇ ਦਹਾਕੇ ਦੌਰਾਨ ਇਲੈਕਟ੍ਰੋਨਿਕਸ ਨਿਰਮਾਣ ਖੇਤਰ ਵਿੱਚ ਪੈਦਾ ਹੋਏ ਕੁੱਲ ਰੁਜ਼ਗਾਰ ਦਾ ਲਗਭਗ 30% ਹਿੱਸਾ ਮਹਿਲਾਵਾਂ ਹਨ ।
ਮੋਬਾਈਲ ਫੋਨ ਨਿਰਮਾਣ ਖੇਤਰ ਵਿੱਚ, ਸਿੱਧੇ ਕਾਰਜਬਲ ਵਿੱਚ ਲਗਭਗ 70% ਹਿੱਸਾ ਮਹਿਲਾਵਾਂ ਹਨ, ਜੋ ਇਸਨੂੰ ਦੇਸ਼ ਦੇ ਸਭ ਤੋਂ ਵੱਧ ਮਹਿਲਾਵਾਂ-ਪ੍ਰਧਾਨ ਨਿਰਮਾਣ ਖੇਤਰਾਂ ਵਿੱਚੋਂ ਇੱਕ ਬਣਾਉਦਾ ਹੈ। ਇਸ ਤੋਂ ਇਲਾਵਾ, ਵੱਡੇ ਪੈਮਾਨੇ 'ਤੇ ਇਲੈਕਟ੍ਰੌਨਿਕਸ ਨਿਰਮਾਣ ਲਈ ਪੀਐਲਆਈ ਯੋਜਨਾ ਨੇ ਲਗਭਗ 90,000 ਮਹਿਲਾਵਾਂ ਲਈ ਰੁਜ਼ਗਾਰ ਪੈਦਾ ਕੀਤੇ ਹਨ, ਜਿਸ ਨਾਲ ਮਹਿਲਾਵਾਂ ਦੀ ਰਸਮੀ ਨਿਰਮਾਣ ਰੁਜ਼ਗਾਰ ਵਿੱਚ ਭਾਗੀਦਾਰੀ ਹੋਰ ਮਜ਼ਬੂਤ ਹੋਈ ਹੈ।
ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਦੀ ਸਫਲਤਾ ਇਹ ਦਿਖਾਉਂਦੀ ਹੈ ਕਿ ਇਹ ਖੇਤਰ ਮਹਿਲਾਵਾਂ ਲਈ ਸੁਰੱਖਿਅਤ, ਹੁਨਰਮੰਦ ਅਤੇ ਉੱਚ-ਗੁਣਵੱਤਾ ਵਾਲੇ ਰੁਜ਼ਗਾਰ ਪੈਦਾ ਕਰ ਰਿਹਾ ਹੈ, ਨਾਲ ਹੀ ਉਨ੍ਹਾਂ ਦੀ ਆਰਥਿਕ ਆਜ਼ਾਦੀ ਅਤੇ ਸਮਾਜਿਕ ਸਸ਼ਕਤੀਕਰਨ ਵਿੱਚ ਯੋਗਦਾਨ ਪਾ ਰਿਹਾ ਹੈ।
ਭਾਰਤ ਦਾ ਇਲੈਕਟ੍ਰੌਨਿਕਸ ਨਿਰਮਾਣ ਨਵੀਆਂ ਉਚਾਈਆਂ ਤੱਕ
ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ, ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ ਪਿਛਲੇ ਦਹਾਕੇ ਦੌਰਾਨ ਇੱਕ ਸ਼ਾਨਦਾਰ ਤਬਦੀਲੀ ਆਈ ਹੈ। ਇਲੈਕਟ੍ਰੌਨਿਕਸ ਉਤਪਾਦਨ 2014-15 ਵਿੱਚ ₹1.90 ਲੱਖ ਕਰੋੜ ਤੋਂ ਵਧ ਕੇ 2025-26 ਵਿੱਚ ਅਨੁਮਾਨਿਤ ਰੂਪ ਨਾਲ ₹13.11 ਲੱਖ ਕਰੋੜ ਤੱਕ ਪਹੁੰਚ ਗਿਆ ਹੈ, ਜੋ ਕਿ ਲਗਭਗ ਸੱਤ ਗੁਣਾ ਵਾਧਾ ਦਰਸਾਉਂਦਾ ਹੈ।
ਇਲੈਕਟ੍ਰੌਨਿਕਸ ਨਿਰਯਾਤ ਹੋਰ ਵੀ ਤੇਜ਼ੀ ਨਾਲ ਵਧਿਆ ਹੈ - ₹38,263 ਕਰੋੜ ਤੋਂ ₹4.24 ਲੱਖ ਕਰੋੜ ਤੱਕ ਪਹੁੰਚਿਆ ਹੈ, ਜੋ ਕਿ ਲਗਭਗ ਗਿਆਰਾਂ ਗੁਣਾ ਵਾਧਾ ਹੈ। ਇਲੈਕਟ੍ਰੌਨਿਕਸ ਵਸਤੂਆਂ ਹੁਣ ਭਾਰਤ ਦੀ ਤੀਜੀ ਸਭ ਤੋਂ ਵੱਡੀ ਨਿਰਯਾਤ ਸ਼੍ਰੇਣੀ ਬਣ ਚੁੱਕੀਆਂ ਹਨ, ਨਿਰਯਾਤ ਵਿੱਤੀ ਸਾਲ 2025-26 ਵਿੱਚ 47.96 ਬਿਲੀਅਨ ਅਮਰੀਕੀ ਡਾਲਰ ਰਿਹਾ ।
ਭਾਰਤ ਦਾ ਨਿਰਮਾਣ ਈਕੋਸਿਸਟਮ ਵੀ ਵਧੇਰੇ ਵਿਆਪਕ ਅਤੇ ਲਚਕੀਲਾ ਹੋ ਗਿਆ ਹੈ। 40 ਤੋਂ ਵੱਧ ਪ੍ਰਮੁੱਖ ਕੰਪੋਨੈਂਟ ਨਿਰਮਾਤਾਵਾਂ ਨੇ ਦੇਸ਼ ਵਿੱਚ ਸਥਾਪਿਤ ਜਾਂ ਆਪਣੇ ਸੰਚਾਲਨ ਦਾ ਵਿਸਤਾਰ ਕਰ ਚੁੱਕੇ ਹਨ, ਜਿਨ੍ਹਾਂ ਦਾ ਸਮਰਥਨ ਟੀਅਰ-2, ਟੀਅਰ-3, ਅਤੇ ਟੀਅਰ-4 ਸਪਲਾਇਰਾਂ ਦੇ ਤੇਜ਼ੀ ਨਾਲ ਵਧ ਰਹੇ ਨੈਟਵਰਕ ਨੇ ਕੀਤਾ ਹੈ।
ਇਲੈਕਟ੍ਰੌਨਿਕਸ ਨਿਰਮਾਣ ਵਿੱਚ ਘਰੇਲੂ ਮੁੱਲ ਵਾਧਾ 15% ਤੋਂ ਵਧ ਕੇ 23% ਹੋ ਗਿਆ ਹੈ, ਜੋ ਕਿ ਵਧੇਰੇ ਸਥਾਨਕਕਰਨ ਅਤੇ ਮਜ਼ਬੂਤ ਘਰੇਲੂ ਸਪਲਾਈ ਚੇਨਾਂ ਨੂੰ ਦਰਸਾਉਂਦਾ ਹੈ।
ਮੋਬਾਈਲ ਫੋਨ ਨਿਰਮਾਣ ਭਾਰਤ ਦੀ ਵਿਸ਼ਵਵਿਆਪੀ ਸਫਲਤਾ ਦੀ ਕਹਾਣੀ ਬਣਿਆ
ਭਾਰਤ ਦਾ ਮੋਬਾਈਲ ਫੋਨ ਨਿਰਮਾਣ ਖੇਤਰ ਦੇਸ਼ ਦੇ ਇਲੈਕਟ੍ਰੌਨਿਕਸ ਪਰਿਵਰਤਨ ਪਿੱਛੇ ਮੁੱਖ ਪ੍ਰੇਰਕ ਸ਼ਕਤੀ ਬਣ ਗਿਆ ਹੈ। ਪਿਛਲੇ ਇੱਕ ਦਹਾਕੇ ਦੌਰਾਨ, ਭਾਰਤ ਮੋਬਾਈਲ ਫੋਨਾਂ ਦੇ ਸ਼ੁੱਧ ਆਯਾਤਕ ਤੋਂ ਉੱਭਰ ਕੇ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਅਤੇ ਇੱਕ ਪ੍ਰਮੁੱਖ ਵਿਸ਼ਵਵਿਆਪੀ ਨਿਰਯਾਤ ਕੇਂਦਰ ਬਣ ਗਿਆ ਹੈ।
ਮੋਬਾਈਲ ਫੋਨ ਉਤਪਾਦਨ 2014-15 ਵਿੱਚ ₹18,900 ਕਰੋੜ ਤੋਂ ਵਧ ਕੇ 2025-26 ਵਿੱਚ ₹6.27 ਲੱਖ ਕਰੋੜ ਹੋ ਗਿਆ ਹੈ, ਜੋ ਕਿ ਲਗਭਗ 33 ਗੁਣਾ ਵਾਧਾ ਹੈ। ਇਸੇ ਸਮੇਂ ਦੌਰਾਨ, ਮੋਬਾਈਲ ਫੋਨ ਨਿਰਯਾਤ ₹1,566 ਕਰੋੜ ਤੋਂ ਵਧ ਕੇ ₹2.60 ਲੱਖ ਕਰੋੜ ਹੋ ਗਿਆ ਹੈ, ਜੋ ਕਿ ਇੱਕ ਸ਼ਾਨਦਾਰ 165 ਗੁਣਾ ਦਰਸਾਉਂਦਾ ਹੈ।
ਇਸ ਤਬਦੀਲੀ ਨੂੰ ਦਰਸਾਉਂਦੇ ਹੋਏ, ਮੋਬਾਈਲ ਫੋਨ ਵਿੱਤੀ ਸਾਲ 2014-15 ਵਿੱਚ 153ਵੇਂ ਸਥਾਨ ਦੇ ਨਿਰਯਾਤ ਆਈਟਮ ਤੋਂ ਵਧ ਕੇ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ ਉਤਪਾਦ ਬਣ ਗਿਆ ਹੈ, ਜੋ ਕਿ ਵਿਸ਼ਵਵਿਆਪੀ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਦੇਸ਼ ਦੀ ਵਧਦੀ ਮੁਕਾਬਲੇਬਾਜ਼ੀ ਨੂੰ ਰੇਖਾਂਕਿਤ ਕਰਦਾ ਹੈ।
ਵੱਡੇ ਪੈਮਾਨੇ ‘ਤੇ ਇਲੈਕਟ੍ਰੌਨਿਕਸ ਨਿਰਮਾਣ ਲਈ ਉਤਪਾਦਨ ਲਿੰਕਡ ਇਨਸੈਂਟਿਵ (ਪੀਐਲਆਈ) ਯੋਜਨਾ ਨੇ ਇਸ ਤਬਦੀਲੀ ਵਿੱਚ ਇੱਕ ਉਤਪ੍ਰੇਰਕ ਭੂਮਿਕਾ ਨਿਭਾਈ ਹੈ। 31 ਮਾਰਚ, 2026 ਤੱਕ, ਇਸ ਯੋਜਨਾ ਨੇ ਕੁੱਲ ₹20,600 ਕਰੋੜ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜੋ ਕਿ ਅਸਲ ਟੀਚੇ ਤੋਂ ਕਾਫ਼ੀ ਜ਼ਿਆਦਾ ਹੈ। ਸੰਚਯੀ ਉਤਪਾਦਨ ₹11.62 ਲੱਖ ਕਰੋੜ ਤੋਂ ਪਾਰ ਹੋ ਗਿਆ ਹੈ, ਜਦੋਂ ਕਿ ਨਿਰਯਾਤ ₹6.53 ਲੱਖ ਕਰੋੜ ਤੋਂ ਵੱਧ ਹੋ ਚੁੱਕਿਆ ਹੈ, ਜਿਸ ਨਾਲ ਭਾਰਤ ਇੱਕ ਪਸੰਦੀਦਾ ਗਲੋਬਲ ਨਿਰਮਾਣ ਡੈਸਟੀਨੇਸ਼ਨ ਵਜੋਂ ਸਥਾਪਿਤ ਹੋਇਆ ਹੈ।
ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਦੀ ਸਫਲਤਾ ਦੂਰਗਾਮੀ ਨੀਤੀਗਤ ਦਖਲਅੰਦਾਜ਼ੀ, ਉਦਯੋਗ ਦੀ ਭਾਗੀਦਾਰੀ, ਅਤੇ ਤੇਜ਼ੀ ਨਾਲ ਵਧ ਰਹੇ ਹੁਨਰਮੰਦ ਕਾਰਜਬਲ ਦੇ ਸੰਯੁਕਤ ਪ੍ਰਭਾਵ ਨੂੰ ਦਰਸਾਉਂਦੀ ਹੈ। ਘਰੇਲੂ ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਆਯਾਤ ਨਿਰਭਰਤਾ ਨੂੰ ਘਟਾਉਣ ਦੇ ਨਾਲ, ਇਹ ਖੇਤਰ ਵੱਡੇ ਪੱਧਰ 'ਤੇ ਨੌਕਰੀਆਂ ਪੈਦਾ ਕਰਨ,ਮਹਿਲਾਵਾਂ ਦੀ ਭਾਗੀਦਾਰੀ ਵਧਾਉਣ, ਘਰੇਲੂ ਮੁੱਲ ਜੋੜ ਨੂੰ ਡੂੰਘਾ ਕਰਨ, ਅਤੇ ਭਾਰਤ ਨੂੰ ਵਿਸ਼ਵਵਿਆਪੀ ਵੈਲਿਊ ਚੇਨਸ ਵਿੱਚ ਇੱਕ ਭਰੋਸੇਯੋਗ ਭਾਈਵਾਲ ਵਜੋਂ ਸਥਾਪਿਤ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।
ਜਿਵੇਂ_ਜਿਵੇਂ ਭਾਰਤ 'ਵਿਕਸਿਤ ਭਾਰਤ' ਦੇ ਦ੍ਰਿਸ਼ਟੀਕੋਣ ਵੱਲ ਰਿਹਾ ਹੈ, ਇਲੈਕਟ੍ਰੌਨਿਕਸ ਖੇਤਰ ਦੇਸ਼ ਦੇ ਉਦਯੋਗਿਕ ਪਰਿਵਰਤਨ ਦਾ ਇੱਕ ਮਜ਼ਬੂਤ ਥੰਮ ਬਣਿਆ ਹੋਇਆ ਹੈ, ਇਹ ਦਿਖਾਉਂਦੇ ਹੋਏ ਕਿ ਨਵੀਨਤਾ, ਨਿਰਮਾਣ ਉੱਤਮਤਾ, ਅਤੇ ਸਮਾਵੇਸ਼ੀ ਵਿਕਾਸ ਕਿਸ ਤਰ੍ਹਾਂ ਮਿਲ ਕੇ ਭਾਰਤ ਨੂੰ ਇੱਕ ਵਿਸ਼ਵਵਿਆਪੀ ਤਕਨਾਲੋਜੀ ਅਤੇ ਨਿਰਮਾਣ ਲੀਡਰ ਬਣਾ ਸਕਦੀ ਹੈ ।
****
ਧਰਮੇਂਦਰ ਤਿਵਾੜੀ/ਕਨਿਸ਼ਕ ਸ਼ਰਮਾ/ਵੰਸ਼ਿਤਾ ਜੈਸਵਾਲ /ਬਲਜੀਤ
(रिलीज़ आईडी: 2285799)
आगंतुक पटल : 2