ਆਯੂਸ਼
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸੁਸ਼੍ਰੁਤ ਜਯੰਤੀ ਦੇ ਮੌਕੇ ‘ਤੇ ਨਵੀਂ ਦਿੱਲੀ ਵਿਖੇ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਵਿੱਚ ‘ਸੌਸ਼੍ਰੁਤਮ 2026’ ਦਾ ਉਦਘਾਟਨ ਕਰਨਗੇ


ਏਆਈਆਈਏ ਤਿੰਨ ਦਿਨਾਂ ਅੰਤਰਰਾਸ਼ਟਰੀ ਸੈਮੀਨਾਰ ‘ਸੌਸ਼ਰੁਤਮ 2026’ ਦੀ ਮੇਜ਼ਬਾਨੀ ਕਰੇਗਾ

‘ਸੌਸ਼੍ਰੁਤਮ 2026’ ਵਿੱਚ ਐੱਨਸੀਆਈਐੱਸਐੱਮ ਦਾ ਅਧਿਐਨ ਜਾਰੀ ਕੀਤਾ ਜਾਵੇਗਾ ਅਤੇ ਇੱਕ ਅਤਿਆਧੁਨਿਕ ਐੱਮਆਰਆਈ ਸੁਵਿਧਾ ਦਾ ਉਦਘਾਟਨ ਕੀਤਾ ਜਾਵੇਗਾ

ਆਯੁਰਵੇਦ ਅਤੇ ਆਧੁਨਿਕ ਸਰਜੀਕਲ ਸਾਇੰਸ ਦੇ ਏਕੀਕਰਣ ‘ਤੇ ਗਲੋਬਲ ਮਾਹਿਰ ਵਿਚਾਰ-ਵਟਾਂਦਰਾ ਕਰਨਗੇ

प्रविष्टि तिथि: 13 JUL 2026 11:39PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ, 15 ਜੁਲਾਈ ਨੂੰ ‘ਸੌਸ਼ਰੁਤਮ 2026’ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਹ ਤਿੰਨ ਦਿਨ ਦਾ ਅੰਤਰਰਾਸ਼ਟਰੀ ਸੈਮੀਨਾਰ ਹੈ, ਜਿਸ ਨੂੰ ਆਯੁਸ਼ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ, ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਨਵੀਂ ਦਿੱਲੀ ਦੁਆਰਾ 15 ਤੋਂ 17 ਜੁਲਾਈ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਤੋਂ ਪਹਿਲਾਂ 14 ਜੁਲਾਈ ਨੂੰ ਇੱਕ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ। ਇਹ ਆਯੋਜਨ ਸੁਸ਼੍ਰੁਤ ਜਯੰਤੀ ਦੇ ਮੌਕੇ ਕੀਤਾ ਜਾ ਰਿਹਾ ਹੈ, ਜੋ ਸਰਜਰੀ ਦੇ ਜਨਕ ਮੰਨੇ ਜਾਣ ਵਾਲੇ ਆਚਾਰੀਆ ਸੁਸ਼੍ਰੁਤ ਦੇ ਸਨਮਾਨ ਵਿੱਚ ਹਰੇਕ ਵਰ੍ਹੇ 15 ਜੁਲਾਈ ਨੂੰ ਹੁੰਦਾ ਹੈ।

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ; ਦਿੱਲੀ ਦੇ ਉਪ-ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ, ਲੋਕ ਸਭਾ ਸਾਂਸਦ ਸ਼੍ਰੀ ਰਾਮਵੀਰ ਸਿੰਘ ਬਿਧੂੜੀ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਇਸ ਉਦਘਾਟਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ।

ਏਆਈਆਈਏ ਦੇ ਡਾਇਰੈਕਟਰ ਪ੍ਰੋਫੈਸਰ (ਵੈਦਯ) ਪੀ.ਕੇ. ਪ੍ਰਜਾਪਤੀ ਨੇ ਕਿਹਾ ਕਿ ‘ਸੌਸ਼੍ਰੁਤਮ 2026’ ਆਚਾਰਿਆ ਸੁਸ਼੍ਰੁਤ ਦੇ ਸਦੀਵੀ ਸਿਧਾਂਤਾਂ ਨੂੰ ਸਮਕਾਲੀ ਸਰਜੀਕਲ ਨਵੀਨਤਾਵਾਂ ਦੇ ਨਾਲ ਜੋੜ ਕੇ ਸਬੂਤ-ਅਧਾਰਿਤ ਆਯੁਰਵੈਦਿਕ ਸਰਜਰੀ ਨੂੰ ਅੱਗੇ ਵਧਾਉਣ ਲਈ ਇੱਕ ਇਤਿਹਾਸਿਕ ਅੰਤਰਰਾਸ਼ਟਰੀ ਪਲੈਟਫਾਰਮ ਵਜੋਂ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੈਮੀਨਾਰ ਵਿਦਿਅਕ ਅਤੇ ਕਲੀਨਿਕਲ ਸਹਿਯੋਗ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ, ਉੱਚ ਗੁਣਵੱਤਾ ਵਾਲੇ ਖੋਜ ਨੂੰ ਪ੍ਰੋਤਸਾਹਨ ਕਰੇਗਾ ਅਤੇ ਸਰਜੀਕਲ ਸਿੱਖਿਆ ਵਿੱਚ ਉੱਤਮਤਾ ਨੂੰ ਹੁਲਾਰਾ ਦੇਵੇਗਾ। ਭਾਰਤ ਅਤੇ ਵਿਦੇਸ਼ਾਂ ਦੇ ਪ੍ਰਮੁੱਖ ਸਰਜਨਾਂ, ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਦੀ ਭਾਗੀਦਾਰੀ ਦੇ ਨਾਲ, ਇਹ ਆਯੋਜਨ ਆਪਣੀ ਸਮ੍ਰਿੱਧ ਸਰਜੀਕਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਅੱਗੇ ਵਧਾਉਣ ਵਿੱਚ ਭਾਰਤ ਦੀ ਅਗਵਾਈ ਨੂੰ ਮੁੜ ਤੋਂ ਸਥਾਪਿਤ ਕਰੇਗਾ।

ਸੈਮੀਨਾਰ ਦੇ ਆਰਗੇਨਾਈਜ਼ਿੰਗ ਚੇਅਰਮੈਨ ਅਤੇ ਏਆਈਆਈਏ ਦੇ ਮੈਡੀਕਲ ਸੁਪਰਡੈਂਟ ਪ੍ਰੋਫੈਸਰ (ਡਾ.) ਯੋਗੇਸ਼ ਬਡਵੇ ਨੇ ਕਿਹਾ ਕਿ ਇਸ ਸੈਮੀਨਾਰ ਵਿੱਚ ਮੁੱਖ ਭਾਸ਼ਣ, ਪੈਨਲ ਚਰਚਾ, ਵਰਕਸ਼ੌਪਸ ਅਤੇ ਵਿਗਿਆਨਿਕ ਖੋਜ ਪੱਤਰ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਪ੍ਰੋਕਟੋਲੋਜੀ, ਪੁਨਰ ਨਿਰਮਾਣ ਸਰਜਰੀ, ਏਕੀਕ੍ਰਿਤ ਓਨਕੋਲੋਜੀ,, ਮੈਕੀਡੋ-ਕਾਨੂੰਨੀ ਮੁੱਦਿਆਂ ਅਤੇ ਸਰਜਰੀ ਵਿੱਚ ਬੌਧਿਕ ਸੰਪਦਾ ਜਿਹੇ ਵਿਸ਼ਿਆਂ ‘ਤੇ ਸਮਰਪਿਤ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਵਿਗਿਆਨਿਕ ਸੈਸ਼ਨਾਂ ਵਿੱਚ ਜ਼ਖਮ ਪ੍ਰਬੰਧਨ, ਅਗਨੀਕਰਮਾ, ਕਸ਼ਾਰ (kshara) ਸੂਤਰ ਅਤੇ ਮਾਰਮਾ ਚਿਕਿਤਸਾ ਸਮੇਤ ਆਚਾਰਿਆ ਸੁਸ਼੍ਰੁਤ ਦੇ ਸਥਾਈ ਸਰਜੀਕਲ ਸਿਧਾਂਤਾਂ ‘ਤੇ ਮੁੜ ਵਿਚਾਰ ਕੀਤਾ ਜਾਵੇਗਾ, ਨਾਲ ਹੀ ਸਰਜੀਕਲ ਤੰਤਰ ਅਤੇ ਏਕੀਕ੍ਰਿਤ ਸਰਜੀਕਲ ਦੇਖਭਾਲ ਦੇ ਖੇਤਰ ਵਿੱਚ ਉਭਰਦੇ ਹੋਏ ਖੋਜਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਵਿਚਾਰ- ਵਟਾਂਦਰਾ ਸਮਕਾਲੀ ਸਿਹਤ ਸਬੰਧੀ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਸ਼ਾਸਤ੍ਰੀ ਆਯੁਰਵੈਦਿਕ ਗਿਆਨ ਦੀ ਨਿਰੰਤਰ ਪ੍ਰਾਂਸਗਿਕਤਾ ਨੂੰ ਰੇਖਾਂਕਿਤ ਕਰੇਗਾ।

ਸੰਗਠਨ ਸਕੱਤਰ ਡਾ. ਵਿਆਸਦੇਵ ਮਹੰਤਾ ਨੇ ਕਿਹਾ ਕਿ ਸੈਮੀਨਾਰ ਦੀ ਸਮਾਪਤੀ ਇੱਕ ਬਹੁ-ਅਨੁਸ਼ਾਸਨੀ ਪੈਨਲ ਚਰਚਾ ਨਾਲ ਹੋਵੇਗੀ, ਜਿਸ ਦਾ ਉਦੇਸ਼ ਸਬੂਤ ਅਧਾਰਿਤ ਸੰਵਾਦ ਨੂੰ ਮਜ਼ਬੂਤ ਕਰਨਾ, ਨਵੀਨਤਾ ਨੂੰ ਹੁਲਾਰਾ ਦੇਣਾ ਅਤੇ ਆਯੁਰਵੈਦਿਕ ਸਰਜਰੀ ਵਿੱਚ ਸਿੱਖਿਆ ਅਤੇ ਕਲੀਨਿਕਲ ਅਭਿਆਸ ਨੂੰ ਹੋਰ ਬਿਹਤਰ ਬਣਾਉਣ ਲਈ ਸਹਿਯੋਗਾਤਮਕ ਖੋਜ ਦਾ ਵਿਸਤਾਰ ਕਰਨਾ ਹੈ।

 ‘ਸੌਸ਼੍ਰੁਤਮ 2026’ ਦੌਰਾਨ, ਆਯੁਸ਼ ਮੰਤਰਾਲੇ ਦੇ ਭਾਰਤੀ ਚਿਕਿਤਸਾ ਪ੍ਰਣਾਲੀ ਦੇ ਲਈ ਰਾਸ਼ਟਰੀ ਕਮਿਸ਼ਨ (ਐੱਨਸੀਆਈਐੱਸਐੱਮ) ਦੁਆਰਾ ਆਯੋਜਿਤ ਇੱਕ ਰਾਸ਼ਟਰੀ ਖੋਜ ਅਧਿਐਨ, ਜਿਸ ਦਾ ਸਿਰਲੇਖ “ਆਯੁਰਵੇਦ ਮਹਿਲਾ ਗ੍ਰੈਜੂਏਟਾਂ ਦੇ ਪੇਸ਼ੇਵਰ ਕਰੀਅਰ ਦਾ ਮੁਲਾਂਕਣ-ਇੱਕ ਆਬਜ਼ਰਵੇਸ਼ਨਲ ਐਕਸਪਲੋਰੇਟਰੀ ਸਟੱਡੀ” ਹੈ, ਜਾਰੀ ਕੀਤਾ ਜਾਵੇਗਾ। ਇਹ ਅਧਿਐਨ ਆਯੁਰਵੇਦ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਅਤੇ ਕਰੀਅਰ ਦੀ ਤਰੱਕੀ ਦੇ ਮਹੱਤਵਪੂਰਨ ਪਹਿਲੂਆਂ ਨੂੰ ਸਾਹਮਣੇ ਲਿਆਵੇਗਾ। ਇਸ ਮੌਕੇ ‘ਤੇ 14.5 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਇੱਕ ਅਤਿਆਧੁਨਿਕ 3-ਟੇਸਲਾ ਹਾਈ-ਫੀਲਡ਼ ਐੱਮਆਰਆਈ ਪ੍ਰਣਾਲੀ ਦਾ ਉਦਘਾਟਨ ਵੀ ਕੀਤਾ ਜਾਵੇਗਾ, ਜਿਸ ਵਿੱਚ ਅਤਿਆਧੁਨਿਕ ਏਆਈ ਸਮਰੱਥ ਵਰਕਫਲੋ, ਬਾਇਓਮੈਟ੍ਰਿਕਸ ਤਕਨੀਕ ਅਤੇ ਵਿਆਪਕ ਇਮੇਜਿੰਗ ਸਮਰੱਥਾਵਾਂ ਸ਼ਾਮਲ ਹਨ।

ਇਹ ਸੈਮੀਨਾਰ ਥਾਈਲੈਂਡ, ਇਜ਼ਰਾਈਲ, ਆਸਟਰੀਆ, ਗ੍ਰੇਟ ਬ੍ਰਿਟੇਨ (ਯੂਕੇ) ਸ੍ਰੀਲੰਕਾ, ਇੰਡੋਨੇਸ਼ੀਆ, ਨੇਪਾਲ, ਗ੍ਰੀਸ ਅਤੇ ਭਾਰਤ ਦੇ ਪ੍ਰਤਿਸ਼ਠਿਤ ਸਰਜਨਾਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜ ਕਰਤਾਵਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਵੇਗਾ। ਇਸ ਵਿੱਚ ਪਦਮਸ਼੍ਰੀ, ਪ੍ਰੋਫੈਸਰ ਐੱਮ. ਸਾਹੂ ਅਤੇ ਪਦਮਸ਼੍ਰੀ ਪ੍ਰੋਫੈਸਰ. ਕੇ.ਕੇ. ਠਕਰਾਲ ਸਮੇਤ 30 ਤੋਂ ਵੱਧ ਪ੍ਰਤਿਸ਼ਠਿਤ ਰਾਸ਼ਟਰੀ ਮਾਹਿਰ ਅਤੇ ਨਾਲ ਹੀ ਏਆਈਆਈਏ, ਆਈਐੱਮਐੱਸ-ਬੀਐੱਚਯੂ, ਐੱਨਆਈਏ ਜੈਪੁਰ ਅਤੇ ਆਈਟੀਆਰਏ ਜਾਮਨਗਰ ਜਿਹੇ ਪ੍ਰਮੁੱਖ ਸੰਸਥਾਨਾਂ ਦੇ ਫੈਕਲਟੀ ਮੈਂਬਰ ਹਿੱਸਾ ਲੈਣਗੇ। ਏਮਸ, ਐੱਸਜੀਪੀਜੀਆਈ, ਲਖਨਊ, ਜੀਐੱਮਸੀ, ਅਗਰਤਲਾ ਅਤੇ ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ ਦੇ ਪ੍ਰਮੁੱਖ ਆਧੁਨਿਕ ਸਰਜੀਕਲ ਮਾਹਿਰ ਵੀ ਇਸ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਗੇ, ਜਿਸ ਨਾਲ ਆਯੁਰਵੇਦ ਅਤੇ ਸਮਕਾਲੀ ਸਰਜੀਕਲ ਸਾਇੰਸ ਦਰਮਿਆਨ ਇੱਕ ਸਾਰਥਕ ਅਤੇ ਸਸ਼ਕਤ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ।

************

ਐੱਸਆਰ/ਜੀਐੱਸ/ਐੱਸਵੀ/ਐੱਸਜੀ/ਏਕੇ


(रिलीज़ आईडी: 2284441) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi