ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਾਵੇਸ਼ੀ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੇ ਮਹੱਤਵ ਨੂੰ ਦਰਸਾਉਂਦਾ ਹੋਇਆ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 13 JUL 2026 8:32AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਦੋਂ ਸਰਬ-ਪੱਖੀ ਵਿਕਾਸ ਹਰ ਇੱਕ ਨਾਗਰਿਕ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਯਕੀਨੀ ਬਣਾਉਂਦਾ ਹੈ ਤਾਂ ਇਸ ਨਾਲ ਦੇਸ਼ ਦੀ ਪ੍ਰਗਤੀ ਨੂੰ ਇੱਕ ਨਵੀਂ ਗਤੀ ਮਿਲਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸੇ ਪ੍ਰੇਰਨਾਦਾਇਕ ਭਾਵਨਾ ਨਾਲ ਦੇਸ਼ ਭਾਰਤ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-

“कन्यानां सम्प्रदानञ्च कुमाराणाञ्च रक्षणम्।
राष्ट्रस्य सङ्ग्रहे नित्यं विधानमिदमाचरेत्॥”

ਇਹ ਸੁਭਾਸ਼ਤਮ ਸੰਦੇਸ਼ ਦਿੰਦਾ ਹੈ ਕਿ ਔਰਤਾਂ ਦੀ ਭਲਾਈ ਯਕੀਨੀ ਬਣਾਉਣਾ, ਨੌਜਵਾਨ ਪੀੜ੍ਹੀ ਦੀ ਰਾਖੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਅਤੇ ਰਾਸ਼ਟਰ ਦੀ ਏਕਤਾ, ਸੁਰੱਖਿਆ, ਖ਼ੁਸ਼ਹਾਲੀ ਤੇ ਸੁਸ਼ਾਸਨ ਲਈ ਲਗਾਤਾਰ ਲੋੜੀਂਦੇ ਪ੍ਰਬੰਧ ਕਰਨਾ ਹਰ ਇੱਕ ਲੋਕ-ਪ੍ਰਤੀਨਿਧੀ ਦਾ ਨਿਰੰਤਰ ਫ਼ਰਜ਼ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ 'ਤੇ ਲਿਖਿਆ;

“ਜਦੋਂ ਚਹੁੰ-ਮੁਖੀ ਵਿਕਾਸ ਦੇ ਨਾਲ ਹਰ ਦੇਸ਼ਵਾਸੀ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਯਕੀਨੀ ਹੁੰਦੀ ਹੈ, ਉਦੋਂ ਰਾਸ਼ਟਰ ਦੀ ਪ੍ਰਗਤੀ ਨੂੰ ਵੀ ਨਵੀਂ ਗਤੀ ਮਿਲਦੀ ਹੈ। ਇਸੇ ਪ੍ਰੇਰਨਾਦਾਇਕ ਭਾਵਨਾ ਨਾਲ ਅਸੀਂ ਭਾਰਤ ਦੀ ਸਮਰੱਥਾ ਨੂੰ ਲਗਾਤਾਰ ਮਜ਼ਬੂਤੀ ਦੇਣ ਵਿੱਚ ਜੁਟੇ ਹੋਏ ਹਾਂ।

कन्यानां सम्प्रदानञ्च कुमाराणाञ्च रक्षणम्।
राष्ट्रस्य सङ्ग्रहे नित्यं विधानमिदमाचरेत्॥”

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2284111) ਵਿਜ਼ੀਟਰ ਕਾਊਂਟਰ : 45