ਜਲ ਸ਼ਕਤੀ ਮੰਤਰਾਲਾ
azadi ka amrit mahotsav

NMCG's ਦਾ ਕੁਦਰਤ-ਅਧਾਰਿਤ ਹੱਲਾਂ 'ਤੇ ਧਿਆਨ: ਐੱਨਬੀਐੱਸ 'ਤੇ ਦੋ ਪਾਇਲਟ ਪ੍ਰੋਜੈਕਟਾਂ ਅਤੇ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ

Posted On: 09 JUL 2026 11:48AM by PIB Chandigarh

ਨਦੀਆਂ ਦੀ ਪੁਨਰ ਸੁਰਜੀਤੀ ਲਈ ਇੱਕ ਵਿਆਪਕ ਪਹੁੰਚ ਦੀ ਲੋੜ ਹੁੰਦੀ ਹੈ ਜੋ ਰਵਾਇਤੀ ਗੰਦੇ ਪਾਣੀ ਨੂੰ ਸਾਫ ਕਰਨ ਦੇ ਬੁਨਿਆਦੀ ਢਾਂਚੇ ਨੂੰ ਟਿਕਾਊ ਵਾਤਾਵਰਣ-ਸਬੰਧੀ ਦਖਲਅੰਦਾਜ਼ੀ ਨਾਲ ਜੋੜਦੀ ਹੈ। ਜਦਕਿ ਸੀਵਰੇਜ ਨੈੱਟਵਰਕ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਪ੍ਰਦੂਸ਼ਣ ਘਟਾਉਣ ਦਾ ਅਧਾਰ ਬਣੇ ਹੋਏ ਹਨ। ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਇਹਨਾਂ ਯਤਨਾਂ ਨੂੰ ਪੂਰਾ ਕਰਨ ਲਈ ਕੁਦਰਤ-ਅਧਾਰਿਤ ਸਮਾਧਾਨਾਂ (ਐੱਨਬੀਐੱਸ) ਨੂੰ ਤੇਜ਼ੀ ਨਾਲ ਜੋੜ ਰਿਹਾ ਹੈ। ਨਦੀਆਂ ਦੇ ਨਿਰੰਤਰ ਵਹਾਅ ਨੂੰ ਬਣਾਈ ਰੱਖਣ ਲਈ ਵਾਤਾਵਰਣ ਪ੍ਰਵਾਹ (ਈ-ਫਲੋ) ਨੂੰ ਯਕੀਨੀ ਬਣਾਉਣ ਦੇ ਉਪਾਵਾਂ ਦੇ ਨਾਲ, ਐੱਨਐੱਮਸੀਜੀ ਵਾਤਾਵਰਣ-ਅਧਾਰਿਤ ਬਹਾਲੀ ਨੂੰ ਮਜ਼ਬੂਤ ਕਰਨ, ਨਦੀ ਦੇ ਵਾਤਾਵਰਣ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਲਚਕੀਲੇ ਪਾਣੀ ਪ੍ਰਬੰਧਨ ਪ੍ਰਣਾਲੀਆਂ ਦੇ ਨਿਰਮਾਣ ਲਈ ਕੁਦਰਤ-ਅਧਾਰਿਤ ਸਮਾਧਾਨਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਹ ਏਕੀਕ੍ਰਿਤ ਪਹੁੰਚ ਇੰਜੀਨੀਅਰਿੰਗ ਅਤੇ ਕੁਦਰਤ-ਅਧਾਰਿਤ ਦਖਲਅੰਦਾਜ਼ੀ ਦੇ ਸੁਮੇਲ ਰਾਹੀਂ ਲੰਬੇ ਸਮੇਂ ਅਤੇ ਟਿਕਾਊ ਨਦੀ ਦੀ ਪੁਨਰ ਸੁਰਜੀਤੀ ਨੂੰ ਪ੍ਰਾਪਤ ਕਰਨ ਲਈ ਮਿਸ਼ਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ, ਐੱਨਐੱਮਸੀਜੀ ਸ਼ਹਿਰੀ ਨਾਲਿਆਂ ਦੇ ਇਨ-ਸੀਟੂ ਟ੍ਰੀਟਮੈਂਟ ਲਈ ਨਿਰਮਿਤ ਵੈੱਟਲੈਂਡਜ਼ 'ਤੇ ਅਧਾਰਿਤ ਪਾਇਲਟ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਸਸਟੇਨੇਬਲ ਰੀਵਰ ਰਿਜੂਵੇਨੇਸ਼ਨ (ਐੱਸਆਰਆਰ) ਪ੍ਰੋਗਰਾਮ ਰਾਹੀਂ ਕੁਦਰਤ-ਅਧਾਰਿਤ ਸਮਾਧਾਨਾਂ ਨੂੰ ਮੁੱਖਧਾਰਾ ਵਿੱਚ ਲਿਆ ਰਿਹਾ ਹੈ, ਜਦਕਿ ਨਾਲ ਹੀ ਉਨ੍ਹਾਂ ਦੇ ਵਿਆਪਕ ਵਰਤੋਂ ਲਈ ਖੋਜ, ਨਵੀਨਤਾ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪਰੰਪਰਾਗਤ ਟ੍ਰੀਟਮੈਂਟ ਤਕਨਾਲੋਜੀਆਂ ਦੇ ਨਾਲ-ਨਾਲ ਕੁਦਰਤ-ਅਧਾਰਿਤ ਸਮਾਧਾਨਾਂ ਨੂੰ ਵਧਾ ਕੇ, ਐੱਨਐੱਮਸੀਜੀ ਇੱਕ ਸੰਪੂਰਨ ਨਦੀ ਬੇਸਿਨ ਪ੍ਰਬੰਧਨ ਪਹੁੰਚ ਨੂੰ ਅੱਗੇ ਵਧਾ ਰਿਹਾ ਹੈ ਜੋ ਗੰਗਾ ਬੇਸਿਨ ਵਿੱਚ ਨਦੀਆਂ ਦੀ ਮੁੜ ਸੁਰਜੀਤੀ ਲਈ ਪ੍ਰਦੂਸ਼ਣ ਘਟਾਉਣ, ਵਾਤਾਵਰਣ ਬਹਾਲੀ ਅਤੇ ਸੰਸਥਾਗਤ ਮਜ਼ਬੂਤੀ ਨੂੰ ਏਕੀਕ੍ਰਿਤ ਕਰਦਾ ਹੈ।

ਸ਼ਾਸਤਰੀ ਪਾਰਕ ਡਰੇਨ ਅਤੇ ਕੈਲਾਸ਼ ਨਗਰ ਡਰੇਨ 'ਤੋਂ ਸ਼ੁਰੂ ਕੀਤੀਆਂ ਗਈਆਂ ਗਏ ਦੋ ਪਾਇਲਟ ਪੋਜੈਕਟ, ਲਗਭਗ 10 ਐੱਮਐੱਲਡੀ ਦੀ ਸੰਯੁਕਤ ਟ੍ਰੀਟਮੈਂਟ ਸਮਰੱਥਾ ਦੇ ਨਾਲ, ਦੋਵੇਂ ਯਮੁਨਾ ਵਿੱਚ ਪਾਣੀ ਦੀ ਨਿਕਾਸੀ ਕਰਦੇ ਹਨ - ਸ਼ਹਿਰੀ ਡਰੇਨ ਪ੍ਰਬੰਧਨ ਲਈ ਟਿਕਾਊ, ਘੱਟ-ਊਰਜਾ ਅਤੇ ਜਲਵਾਯੂ-ਅਨੁਕੂਲ ਦ੍ਰਿਸ਼ਟੀਕੋਣ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਰਵਾਇਤੀ ਟ੍ਰੀਟਮੈਂਟ ਪ੍ਰਣਾਲੀਆਂ ਦੇ ਵਿਪਰੀਤ, ਜੋ ਮਕੈਨੀਕਲ ਬੁਨਿਆਦੀ ਢਾਂਚੇ ਅਤੇ ਊਰਜਾ-ਗੁੰਝਲਦਾਰ ਪ੍ਰਕਿਰਿਆਵਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ, ਇਹ ਉਪਾਅ ਨਿਰਮਿਤ ਵੈਟਲੈਂਡ ਪ੍ਰਣਾਲੀਆਂ 'ਤੇ ਅਧਾਰਿਤ ਹਨ, ਜੋ ਕੁਦਰਤੀ ਵੈਟਲੈਂਡਜ਼ ਦੇ ਟ੍ਰੀਟਮੈਂਟ ਕਾਰਜਾਂ ਨੂੰ ਅਪਣਾਉਂਦੇ ਹਨ।

ਇਹ ਇਲਾਜ ਪ੍ਰਣਾਲੀਆਂ ਪਾਣੀ ਦੇ ਪ੍ਰਵਾਹ ਨੂੰ ਨਿਯੰਤ੍ਰਿਤ ਕਰਨ ਅਤੇ ਹਾਈਡ੍ਰੌਲਿਕ ਧਾਰਨ ਸਮੇਂ ਨੂੰ ਵਧਾਉਣ ਲਈ ਪੱਥਰ ਦੀਆਂ ਚਿਣਾਈ ਦੀਆਂ ਬਣਤਰਾਂ, ਮੁਅੱਤਲ ਠੋਸ ਪਦਾਰਥਾਂ ਨੂੰ ਹਟਾਉਣ ਲਈ ਚੱਟਾਨਾਂ ਦੇ ਫਿਲਟਰ, ਪੌਸ਼ਟਿਕ ਤੱਤਾਂ ਨੂੰ ਗ੍ਰਹਿਣ ਕਰਨ ਅਤੇ ਆਕਸੀਜਨ ਟ੍ਰਾਂਸਫਰ ਲਈ ਜਲ-ਬਨਸਪਤੀ, ਅਤੇ ਵਾਧੂ ਪੌਸ਼ਟਿਕ ਤੱਤਾਂ ਅਤੇ ਕੁਝ ਭਾਰੀ ਧਾਤਾਂ ਸਮੇਤ ਪ੍ਰਦੂਸ਼ਕਾਂ ਨੂੰ ਸੋਖਣ, ਸਥਿਰ ਕਰਨ ਅਤੇ ਘਟਾਉਣ ਦੇ ਸਮਰੱਥ ਧਿਆਨ ਨਾਲ ਚੁਣੀਆਂ ਗਈਆਂ ਪੌਦਿਆਂ ਦੀਆਂ ਕਿਸਮਾਂ ਦੀ ਵਰਤੋਂ ਕਰਦੇ ਹੋਏ ਫਾਈਟੋਰੀਮੀਡੀਏਸ਼ਨ ਦੇ ਸੁਮੇਲ ਨੂੰ ਜੋੜਦੀਆਂ ਹਨ। ਇਕੱਠੇ ਕੰਮ ਕਰਨ ਨਾਲ, ਇਹ ਕੁਦਰਤੀ ਪ੍ਰਕਿਰਿਆਵਾਂ ਘੁਲਣਸ਼ੀਲ ਆਕਸੀਜਨ ਦੇ ਪੱਧਰਾਂ ਨੂੰ ਬਿਹਤਰ ਬਣਾਉਂਦੀਆਂ ਹਨ, ਜੈਵਿਕ ਪ੍ਰਦੂਸ਼ਣ ਨੂੰ ਘਟਾਉਂਦੀਆਂ ਹਨ, ਜੈਵ ਵਿਭਿੰਨਤਾ ਨੂੰ ਵਧਾਉਂਦੀਆਂ ਹਨ ਅਤੇ ਵਾਤਾਵਰਣ-ਅਧਾਰਿਤ ਕਾਰਜਾਂ ਨੂੰ ਬਹਾਲ ਕਰਦੀਆਂ ਹਨ ਜਦਕਿ ਸੰਚਾਲਨ ਅਤੇ ਰੱਖ-ਰਖਾਅ ਦੇ ਇਨਪੁਟਸ ਵਿੱਚ ਕਾਫ਼ੀ ਘੱਟ ਲੋੜ ਹੁੰਦੀ ਹੈ।

ਦੋਵੇਂ ਪ੍ਰੋਜੈਕਟ ਸਥਾਨਾਂ 'ਤੇ ਪਹਿਲਾਂ ਹੀ ਨਿਰੰਤਰ ਪ੍ਰਗਤੀ ਹੋ ਚੁੱਕੀ ਹੈ। ਕੈਲਾਸ਼ ਨਗਰ ਡਰੇਨ ਤੋਂ ਗਾਦ ਅਤੇ ਗਾਰਾ ਹਟਾਉਣ ਦਾ ਕੰਮ ਪੂਰਾ ਹੋ ਗਿਆ ਹੈ; ਇੱਟਾਂ ਦੀ ਪਰਤ ਵਿਛਾਉਣ ਦਾ ਕੰਮ ਇਸ ਸਮੇਂ ਚੱਲ ਰਿਹਾ ਹੈ, ਅਤੇ ਅਗਲੇ ਪੜਾਅ ਵਿੱਚ ਪੱਥਰ ਦੇ ਫਿਲਟਰ ਲਗਾਏ ਜਾਣਗੇ। ਸ਼ਾਸਤਰੀ ਪਾਰਕ ਡਰੇਨ 'ਤੇ ਗਾਦ ਅਤੇ ਗਾਰਾ ਹਟਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਨਾਲ ਪੱਥਰਾਂ ਦੀ ਚਿਣਾਈ ਦੀਆਂ ਬਣਤਰਾਂ, ਪੱਥਰ ਫਿਲਟਰੇਸ਼ਨ ਪ੍ਰਣਾਲੀਆਂ ਅਤੇ ਜਲ-ਪੌਦਿਆਂ ਦੀਆਂ ਕਿਸਮਾਂ ਦੀ ਸਥਾਪਨਾ ਲਈ ਰਾਹ ਪੱਧਰਾ ਹੋਵੇਗਾ। ਇਨ੍ਹਾਂ ਪ੍ਰੋਜੈਕਟ ਤੋਂ ਲਗਭਗ 10 ਐੱਮਐੱਲਡੀ ਗੰਦੇ ਪਾਣੀ ਦੇ ਇਲਾਜ ਵਿੱਚ ਕੁਦਰਤ-ਅਧਾਰਿਤ ਹੱਲਾਂ ਦੀ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕਰਨ ਦੀ ਉਮੀਦ ਹੈ, ਨਾਲ ਹੀ ਇਹ ਗੰਗਾ ਬੇਸਿਨ ਵਿੱਚ ਸ਼ਹਿਰੀ ਡਰੇਨਾਂ ਦੇ ਪ੍ਰਬੰਧਨ ਲਈ ਇੱਕ ਸਕੇਲੇਬਲ ਅਤੇ ਲਾਗਤ-ਪ੍ਰਭਾਵਸ਼ਾਲੀ ਮਾਡਲ ਵਜੋਂ ਵੀ ਕੰਮ ਕਰਨਗੀਆਂ।

 

ਇਸ ਗੱਲ ਨੂੰ ਮਾਨਤਾ ਦਿੰਦੇ ਹੋਏ ਕਿ ਕੁਦਰਤ ਅਧਾਰਿਤ ਹੱਲਾਂ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਮਜ਼ਬੂਤ ਤਕਨੀਕੀ ਮੁਹਾਰਤ ਅਤੇ ਸੰਸਥਾਗਤ ਸਮਰੱਥਾ ਦੀ ਲੋੜ ਹੁੰਦੀ ਹੈ, ਐੱਨਐੱਮਸੀਜੀ ਇੱਕੋ ਸਮੇਂ ਗਿਆਨ ਸਿਰਜਣ ਅਤੇ ਸਮਰੱਥਾ ਵਿਕਾਸ ਵਿੱਚ ਨਿਵੇਸ਼ ਕਰ ਰਹੀ ਹੈ। ਗਿਆਨ ਸਾਂਝਾ ਕਰਨ ਅਤੇ ਵਿਕਾਸ ਕੇਂਦਰ (ਕੇਐੱਸਡੀਸੀ) ਪਹਿਲ ਦੇ ਮਾਧਿਅਮ ਨਾਲ ਅਗਸਤ 2025 ਅਤੇ ਮਾਰਚ 2026 ਦਰਮਿਆਨ 6 ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਨਾਲ ਪ੍ਰਮੁੱਖ ਹਿਤਧਾਰਕ ਸੰਗਠਨਾਂ ਦੇ 100+ ਭਾਗੀਦਾਰਾਂ ਨੂੰ ਲਾਭ ਹੋਇਆ। ਇਸ ਵਿੱਚ ਯਮੁਨਾ ਟਾਸਕ ਫੋਰਸ, ਜ਼ਿਲ੍ਹਾ ਗੰਗਾ ਕਮੇਟੀਆਂ (ਉੱਤਰਾਖੰਡ) ਅਤੇ ਸਵੱਛ ਗੰਗਾ ਮਿਸ਼ਨ (ਐੱਸਐੱਮਸੀਜੀ), ਜੰਗਲਾਤ ਵਿਭਾਗ, ਸਿੰਚਾਈ ਵਿਭਾਗ ਅਤੇ ਨਦੀ ਦੀ ਪੁਨਰ-ਸੁਰਜੀਤੀ ਅਤੇ ਵਾਟਰਸ਼ੈੱਡ ਪ੍ਰਬੰਧਨ ਨਾਲ ਜੁੜੀਆਂ ਹੋਰ ਏਜੰਸੀਆਂ ਦੇ ਇੰਜੀਨੀਅਰ ਅਤੇ ਅਧਿਕਾਰੀ ਸ਼ਾਮਲ ਸਨ।

ਸਿਖਲਾਈ ਪ੍ਰੋਗਰਾਮਾਂ ਦਾ ਉਦੇਸ਼ ਕੁਦਰਤ-ਅਧਾਰਿਤ ਹੱਲਾਂ ਦੀ ਯੋਜਨਾਬੰਦੀ, ਡਿਜ਼ਾਈਨਿੰਗ ਅਤੇ ਲਾਗੂ ਕਰਨ ਲਈ ਤਕਨੀਕੀ ਸਮਰੱਥਾ ਨੂੰ ਮਜ਼ਬੂਤ ​​ਕਰਨਾ ਸੀ, ਜਿਸ ਵਿੱਚ ਨਿਰਮਾਣਿਤ ਵੈਟਲੈਂਡਜ਼, ਵਾਤਾਵਰਣ ਬਹਾਲੀ ਅਤੇ ਟਿਕਾਊ ਨਦੀ ਪ੍ਰਬੰਧਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ। ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਇਕੱਠੇ ਕਰਕੇ, ਇਹਨਾਂ ਪ੍ਰੋਗਰਾਮਾਂ ਨੇ ਅੰਤਰ-ਏਜੰਸੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਅਤੇ ਨਦੀ ਦੀ ਪੁਨਰ ਸੁਰਜੀਤੀ ਲਈ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ ਦੀ ਸਹੂਲਤ ਦਿੱਤੀ। ਗਿਆਨ ਦੇ ਅਦਾਨ-ਪ੍ਰਦਾਨ ਅਤੇ ਪੇਸ਼ੇਵਰ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਕੇ, ਐੱਨਐੱਮਸੀਜੀ ਇੱਕ ਮਜ਼ਬੂਤ ​​ਈਕੋਸਿਸਟਮ ਬਣਾ ਰਿਹਾ ਹੈ ਜੋ ਨਦੀ ਦੀ ਬਹਾਲੀ ਲਈ ਨਵੀਨਤਾਕਾਰੀ ਅਤੇ ਵਿਗਿਆਨ-ਅਧਾਰਿਤ ਪਹੁੰਚਾਂ ਨੂੰ ਵਿਆਪਕ ਤੌਰ 'ਤੇ ਅਪਣਾਉਣ ਦਾ ਸਮਰਥਨ ਕਰਦਾ ਹੈ।

ਕੁਦਰਤ-ਅਧਾਰਿਤ ਹੱਲਾਂ ਦੀ ਵਰਤੋਂ ਵਿੱਚ ਪਾਇਲਟ ਦਖਲਅੰਦਾਜ਼ੀ ਤੋਂ ਅੱਗੇ ਵਧਦੇ ਹੋਏ, ਐੱਨਐੱਮਸੀਜੀ ਨੇ ਕਾਲੀ ਨਦੀ ਦੀ ਪੁਨਰ ਸੁਰਜੀਤੀ ਲਈ ਖਤੌਲੀ ਵਿੱਚ ਇੱਕ ਨਿਰਮਾਣਿਤ ਵੈਟਲੈਂਡ ਪ੍ਰੋਜੈਕਟ ਲਾਗੂ ਕੀਤਾ ਹੈ। ਕਾਲੀ ਨਦੀ - ਗੰਗਾ ਬੇਸਿਨ ਵਿੱਚ ਇੱਕ ਸਹਾਇਕ ਨਦੀ ਹੈ- ਜੋ ਘਰੇਲੂ ਅਤੇ ਉਦਯੋਗਿਕ ਰਹਿੰਦ-ਖੂੰਹਦ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ। ਇੱਕ ਲੰਬੇ ਸਮੇਂ ਦੀ, ਘੱਟ-ਊਰਜਾ ਇਲਾਜ ਪ੍ਰਣਾਲੀ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਪ੍ਰਦੂਸ਼ਣ ਦੇ ਭਾਰ ਨੂੰ ਘਟਾਉਣ, ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਸਰੋਤ ਦੇ ਨੇੜੇ ਵਾਤਾਵਰਣ ਦੀ ਬਹਾਲੀ ਦੀ ਸਹੂਲਤ ਲਈ ਵੈਟਲੈਂਡ ਬਨਸਪਤੀ ਅਤੇ ਕੁਦਰਤੀ ਜੈਵਿਕ ਪ੍ਰਕਿਰਿਆਵਾਂ ਦੀ ਵਰਤੋਂ ਕਰਦਾ ਹੈ।

 

ਰਵਾਇਤੀ ਪ੍ਰਦੂਸ਼ਣ ਕੰਟਰੋਲ ਉਪਾਵਾਂ ਨਾਲ ਕੁਦਰਤ-ਅਧਾਰਿਤ ਦਖਲਅੰਦਾਜ਼ੀ ਨੂੰ ਜੋੜ ਕੇ, ਇਹ ਪ੍ਰੋਜੈਕਟ ਨਦੀ ਦੀ ਪੁਨਰ ਸੁਰਜੀਤੀ ਲਈ ਐੱਨਐੱਮਸੀਜੀਦੇ ਏਕੀਕ੍ਰਿਤ ਪਹੁੰਚ ਦੀ ਉਦਾਹਰਣ ਦਿੰਦਾ ਹੈ। ਇਹ ਸਿਹਤਮੰਦ ਅਤੇ ਲਚਕੀਲੇ ਨਦੀ ਈਕੋਸਿਸਟਮ ਬਣਾਉਣ ਲਈ ਵਾਤਾਵਰਣ ਬਹਾਲੀ ਦੇ ਨਾਲ ਇੰਜੀਨੀਅਰਿੰਗ ਹੱਲਾਂ ਨੂੰ ਜੋੜਦਾ ਹੈ। ਕੁਦਰਤ ਦੇ ਵਿਰੁੱਧ ਕੰਮ ਕਰਨ ਦੀ ਬਜਾਏ ਇਸਦੇ ਨਾਲ ਇਕਸੁਰਤਾ ਵਿੱਚ ਕੰਮ ਕਰਕੇ, ਇਹਮਿਸ਼ਨ ਸਾਫ਼ ਨਦੀਆਂ, ਸਿਹਤਮੰਦ ਸ਼ਹਿਰੀ ਈਕੋਸਿਸਟਮ ਅਤੇ ਲਚਕੀਲੇ ਪਾਣੀ ਪ੍ਰਬੰਧਨ ਪ੍ਰਣਾਲੀਆਂ ਦੀ ਨੀਂਹ ਰੱਖ ਰਿਹਾ ਹੈ, ਨਾਲ ਹੀ ਇਕ ਅਜਿਹੇ ਵਿਆਪਕ ਮਾਡਲ ਵਿਕਸਿਤ ਕਰ ਰਿਹਾ ਹੈ ਜੋ ਦੇਸ਼ ਭਰ ਵਿੱਚ ਨਦੀ ਸੰਭਾਲ ਦੇ ਯਤਨਾਂ ਦੀ ਅਗਵਾਈ ਕਰ ਸਕਦੇ ਹਨ।

************

ਐੱਨਡੀ/ਐੱਚਐੱਮ/ਏਕੇ


(Release ID: 2283985) ਵਿਜ਼ੀਟਰ ਕਾਊਂਟਰ : 43