ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਖਰਾਬ ਮੌਸਮ ਕਾਰਨ ਕੇਲੋਂਗ ਵਿੱਚ ICMR CHAMP ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਟਾਲ ਦਿੱਤਾ ਗਿਆ
Posted On:
10 JUL 2026 2:36PM by PIB Chandigarh
ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦੇ ਕੇਲੋਂਗ ਵਿੱਚ ਆਈਸੀਐੱਮਆਰ ਸੈਂਟਰ ਫਾਰ ਹਾਈ ਐਲਟੀਟਿਊਡ ਮੈਡੀਸਿਨ ਐਂਡ ਪਬਲਿਕ ਹੈਲਥ ਰਿਸਰਚ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ, ਜੋ ਕਿ 11 ਜੁਲਾਈ 2026 ਨੂੰ ਹੋਣਾ ਸੀ, ਟਾਲ ਦਿੱਤਾ ਗਿਆ ਹੈ।
ਇਹ ਫੈਸਲਾ ਖੇਤਰ ਵਿੱਚ ਖਰਾਬ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਲਿਆ ਗਿਆ ਹੈ, ਜਿਸ ਵਿੱਚ ਲਗਾਤਾਰ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੇ ਮਾਮਲੇ ਸ਼ਾਮਲ ਹਨ, ਜਿਸ ਨਾਲ ਆਵਾਜਾਈ ਅਤੇ ਸੁਰੱਖਿਆ ਪ੍ਰਭਾਵਿਤ ਹੋਈ ਹੈ।
ਪ੍ਰੋਗਰਾਮ ਦੀ ਨਵੀਂ ਮਿਤੀ ਦੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ
ਇਸ ਅਸੁਵਿਧਾ ਲਈ ਅਫਸੋਸ ਹੈ।
************
ਐੱਸਆਰ/ਜੀਐੱਸ/ਏਕੇ
(Release ID: 2283345)
ਵਿਜ਼ੀਟਰ ਕਾਊਂਟਰ : 49