ਆਯੂਸ਼
ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਦਿੱਲੀ ਦੇ ਜੰਗਲਾਤ –ਰੋਪਣ ਅਭਿਆਨ ਦੀ ਸ਼ਲਾਘਾ ਕੀਤੀ, ਸ਼ਹਿਰੀ ਜੰਗਲਾਤ ਵਿਕਾਸ ਵਿੱਚ ਔਸ਼ਧੀ ਪੌਦਿਆਂ ਦੇ ਏਕੀਕਰਣ ਦੀ ਤਾਕੀਦ ਕੀਤੀ
ਸ਼੍ਰੀ ਪ੍ਰਤਾਪਰਾਓ ਜਾਧਵ ਨੇ ਆਯੁਸ਼ ਅਤੇ ਜੈਵ ਵਿਭਿੰਨਤਾ ਸੰਭਾਲ ਨੂੰ ਮਜ਼ਬੂਤ ਕਰਨ ਲਈ ਦਿੱਲੀ ਵਿੱਚ ਸਮਰਪਿਤ ਔਸ਼ਧੀ ਪੌਦਿਆਂ ਵਾਲੇ ਜੰਗਲਾਂ ਦਾ ਸੱਦਾ ਦਿੱਤਾ
प्रविष्टि तिथि:
10 JUL 2026 11:54AM by PIB Chandigarh
ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਦਿੱਲੀ ਸਰਕਾਰ ਦੀ ਉਸ ਖਾਹਿਸ਼ੀ ਪਹਿਲ ਦਾ ਸੁਆਗਤ ਕੀਤਾ ਹੈ, ਜਿਸ ਦਾ ਮਕਸਦ ਵੱਡੇ ਪੱਧਰ 'ਤੇ ਪੌਦੇ ਲਗਾ ਕੇ ਅਤੇ ਦਿੱਲੀ ਰਿਜ ਈਕੋਸਿਸਟਮ ਦੀ ਸੰਭਾਲ ਦੁਆਰਾ ਗ੍ਰੀਨ ਕਵਰ ਨੂੰ ਵਧਾਉਣਾ ਹੈ। ਦਿੱਲੀ ਦੇ ਮੁੱਖ ਮੰਤਰੀ, ਸ਼੍ਰੀਮਤੀ ਰੇਖਾ ਗੁਪਤਾ ਨੂੰ ਲਿਖੇ ਇੱਕ ਪੱਤਰ ਵਿੱਚ, ਮੰਤਰੀ ਨੇ ਇਸ ਪਹਿਲਕਦਮੀ ਨੂੰ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਸ਼ਹਿਰੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ।
ਆਪਣੇ ਪੱਤਰ ਵਿੱਚ, ਸ਼੍ਰੀ ਪ੍ਰਤਾਪਰਾਓ ਜਾਧਵ ਨੇ 70 ਲੱਖ ਤੋਂ ਵੱਧ ਦੇਸੀ ਅਤੇ ਜਲਵਾਯੂ-ਅਨੁਕੂਲ ਰੁੱਖਾਂ ਨੂੰ ਲਗਾਉਣ, 70 ਤੋਂ ਵੱਧ ਜਲ ਸਰੋਤਾਂ ਨੂੰ ਵਿਕਸਿਤ ਕਰਨ ਅਤੇ ਲਗਭਗ 6,000 ਹੈਕਟੇਅਰ ਜ਼ਮੀਨ ਨੂੰ ਜੰਗਲਾਤ ਖੇਤਰ ਵਜੋਂ ਨੋਟੀਫਾਇਡ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨ੍ਹਾਂ ਉਪਾਵਾਂ ਨੂੰ ਦਿੱਲੀ ਦੀ ਵਾਤਾਵਰਣ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸ਼ਹਿਰੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ।
ਕੇਂਦਰੀ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ‘ਵਿਲਾਇਤੀ ਕਿੱਕਰ ਅਤੇ ਬਬੂਲ’ ਵਰਗੀਆਂ ਹਮਲਾਵਰ ਪ੍ਰਜਾਤੀਆਂ (invasive species) ਦੀ ਜਗ੍ਹਾ ਪੀਪਲ, ਬਰਗਦ, ਨਿੰਮ, ਅਰਜੁਨ ਅਤੇ ਜਾਮੁਨ ਵਰਗੀਆਂ ਸਵਦੇਸ਼ੀ ਪ੍ਰਜਾਤੀਆਂ ਨੂੰ ਲਗਾਉਣ ਦੇ ਪ੍ਰਸਤਾਵ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਰਿਜ ਸੈਕਟਰ ਦਿੱਲੀ ਦੇ “ਫੇਫੜਿਆਂ" (lungs) ਵਿੱਚ ਬਦਲ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਅਤੇ ਹਰਿਆ-ਭਰਿਆ ਸ਼ਹਿਰੀ ਵਾਤਾਵਰਣ ਤਿਆਰ ਹੋਵੇਗਾ।
ਵਾਤਾਵਰਣ ਦੀ ਸੰਭਾਲ ਨੂੰ ਜਨਤਕ ਸਿਹਤ ਅਤੇ ਰਵਾਇਤੀ ਇਲਾਜ ਪ੍ਰਣਾਲੀਆਂ ਦੇ ਨਾਲ ਜੋੜਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਜਾਧਵ ਨੇ ਸੁਝਾਅ ਦਿੱਤਾ ਕਿ ਪ੍ਰਸਤਾਵਿਤ ਅੱਠ ਜੰਗਲਾਂ ਵਿੱਚ ਘੱਟੋ –ਘੱਟ 20 ਫੀਸਦੀ ਜੰਗਲ ਔਸ਼ਧੀ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਹੋਣ, ਜਾਂ ਫਿਰ ਘੱਟ ਤੋਂ ਘੱਟ ਦੋ ਜੰਗਲਾਂ ਨੂੰ ਵਿਸ਼ੇਸ਼ ਤੌਰ ‘ਤੇ ਔਸ਼ਧੀ ਜੰਗਲਾਂ ਵਜੋਂ ਵਿਕਸਿਤ ਕੀਤਾ ਜਾਵੇ।
ਮੰਤਰੀ ਨੇ ਕਿਹਾ ਕਿ ਅਜਿਹੇ ਔਸ਼ਧੀ ਜੰਗਲ ਆਯੁਸ਼ ਖੇਤਰ ਲਈ ਵਧੀਆ ਗੁਣਵੱਤਾ ਵਾਲੇ ਕੱਚੇ ਮਾਲ ਦਾ ਟਿਕਾਊ ਸਰੋਤ ਬਣਾਉਣ, ਜੈਵ ਵਿਭਿੰਨਤਾ ਸੰਭਾਲ ਨੂੰ ਹੁਲਾਰਾ ਦੇਣ, ਈਕੋਸਿਸਟਮ ਦੀ ਬਹਾਲੀ ਦੀਆਂ ਕੋਸ਼ਿਸਾਂ ਨੂੰ ਮਜ਼ਬੂਤ ਕਰਨ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਈਕੋ-ਟੂਰਿਜ਼ਮ (ਵਾਤਾਵਰਣ-ਸੈਰ ਸਪਾਟੇ) ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ।
ਸ਼੍ਰੀ ਜਾਧਵ ਨੇ ਮੁੱਖ ਮੰਤਰੀ ਨਾਲ ਦਿੱਲੀ ਦੀਆਂ ਖੇਤੀਬਾੜੀ-ਜਲਵਾਯੂ ਸਥਿਤੀਆਂ ਵਿੱਚ ਲਗਾਏ ਜਾ ਸਕਣ ਵਾਲੇ ਔਸ਼ਧੀ ਪੌਦਿਆਂ ਦੀਆਂ ਪ੍ਰਜਾਤੀਆਂ ਦੀ ਇੱਕ ਸੰਕੇਤਕ ਸੂਚੀ ਵੀ ਸਾਂਝੀ ਕੀਤੀ। ਸੁਝਾਈਆਂ ਗਈਆਂ ਪ੍ਰਜਾਤੀਆਂ ਵਿੱਚ ਅਸ਼ਵਗੰਧਾ, ਗਿਲੋਏ, ਤੁਲਸੀ, ਬ੍ਰਹਮੀ, ਸ਼ਤਾਵਰੀ, ਆਂਵਲਾ, ਅਰਜੁਨ, ਅਸ਼ੋਕਾ, ਨਿੰਮ, ਬੇਲ ਅਤੇ ਜਾਮਨ ਆਦਿ ਸ਼ਾਮਲ ਹਨ।
ਔਸ਼ਧੀ ਪੌਦਿਆਂ ਅਤੇ ਟਿਕਾਊ ਸਿਹਤ ਸੰਭਾਲ ਈਕੋਸਿਸਟਮ ਨੂੰ ਹੁਲਾਰਾ ਦੇਣ ਪ੍ਰਤੀ ਆਯੁਸ਼ ਮੰਤਰਾਲੇ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਜਾਧਵ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਪ੍ਰਸਤਾਵਿਤ ਪਹਿਲ ਸ਼ਹਿਰੀ ਜੰਗਲਾਤ ਨੂੰ ਭਾਰਤ ਦੀਆਂ ਰਵਾਇਤੀ ਇਲਾਜ ਪ੍ਰਣਾਲੀਆਂ ਅਤੇ ਵਾਤਾਵਰਣ ਦੀ ਸੰਭਾਲ ਨਾਲ ਜੋੜਨ ਲਈ ਇੱਕ ਮਾਡਲ ਵਜੋਂ ਕੰਮ ਕਰੇਗੀ।
************
ਐੱਸਆਰ/ਐੱਸਵੀ/ਐੱਸਜੀ/ਏਕੇ
(रिलीज़ आईडी: 2283339)
आगंतुक पटल : 6