ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਜਲ ਸੈਨਾ ‘ਮਹੇਂਦ੍ਰਗਿਰੀ’ ਨੂੰ ਕਮਿਸ਼ਨ ਕਰਨ ਲਈ ਤਿਆਰ ਹੈ, ਜੋ ਪ੍ਰੋਜੈਕਟ 17ਏ ਦੇ ਤਹਿਤ ਬਣੀ ਛੇਵੀਂ ਸਵਦੇਸ਼ੀ ਸਟੀਲਥ ਫ੍ਰਿਗੇਟ ਹੈ

प्रविष्टि तिथि: 06 JUL 2026 7:28PM by PIB Chandigarh

ਭਾਰਤੀ ਜਲ ਸੈਨਾ 11 ਜੁਲਾਈ 2026 ਨੂੰ ਵਿਸ਼ਾਖਾਪਟਨਮ ਵਿਖੇ ਆਪਣੀ ਛੇਵੀਂ ਪ੍ਰੋਜੈਕਟ 17ਏ ਸਵਦੇਸ਼ੀ ਸਟੀਲਥ ਫ੍ਰਿਗੇਟ, ‘ਮਹੇਂਦ੍ਰਗਿਰੀ’ (F38) ਨੂੰ ਕਮਿਸ਼ਨ ਕਰਨ ਜਾ ਰਹੀ ਹੈ।

ਪੂਰਬੀ ਘਾਟਾਂ ਦੀ ਸ਼ਾਨਦਾਰ ਮਹੇਂਦ੍ਰਗਿਰੀ ਮਾਉਂਟੇਨ ਰੇਂਜ ਦੇ ਨਾਮ ‘ਤੇ ਰੱਖੀ ਗਈ ਇਹ ਫ੍ਰਿਗੇਟ ਮਜ਼ਬੂਤੀ, ਤਾਕਤ ਅਤੇ ਅਟੁੱਟ ਸੰਕਲਪ ਦਾ ਪ੍ਰਤੀਕ ਹੈ। ਇਹ ਨਾਮ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਜਲ ਸੈਨਾ ਜੰਗੀ ਜਹਾਜ਼ ਹੋਣ ਦੇ ਨਾਤੇ, ‘ਮਹੇਂਦ੍ਰਗਿਰੀ’ ਅਸਲ ਵਿੱਚ ਅਤੁੱਤੀ ਹੈ। ਹੁਣ ਇਹ ਇੱਕ ਸ਼ਾਨਦਾਰ ਵਿਰਾਸਤ ਬਣਾਉਣ ਅਤੇ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਇੱਕ ਹੋਰ ਗੌਰਵਸ਼ਾਲੀ ਅਧਿਆਏ ਜੋੜਨ ਲਈ ਤਿਆਰ ਹੈ।

ਭਾਰਤੀ ਜਲ ਸੈਨਾ ਦੇ Warship Design Bureau (WDB) ਦੁਆਰਾ ਡਿਜ਼ਾਈਨ ਕੀਤੀ ਗਈ ਅਤੇ ਮੁੰਬਈ ਦੇ ਮਜ਼ਗਾਓਂ ਡੌਕ ਸ਼ਿਪਬਿਲਡਰਸ ਲਿਮਿਟੇਡ (Mazagon Dock Shipbuilders Limited (MDL), ਦੁਆਰਾ ਬਣਾਏ ਗਏ ‘ਮਹੇਂਦ੍ਰਗਿਰੀ’ (ਪ੍ਰੋਜੈਕਟ 17ਏ ਦੀ ਛੇਵੀਂ ਸਟੀਲਥ ਫ੍ਰਿਗੇਟ) ਸਵਦੇਸ਼ੀ ਜੰਗੀ ਜਹਾਜ਼ ਡਿਜ਼ਾਈਨ ਅਤੇ ਨਿਰਮਾਣ ਵਿੱਚ ਭਾਰਤ ਦੀ ਵਧਦੀ ਮੁਹਾਰਤ ਦੀ ਬਿਹਤਰੀਨ ਉਦਾਹਰਣ ਹੈ।

ਇਸ ਵਿੱਚ ਐਡਵਾਂਸਡ ਸਟੀਲਥ ਫੀਚਰਜ਼, ਬਿਹਤਰ ਸਰਵਾਈਵੇਬਿਲਿਟੀ (ਲੰਬੇ ਸਮੇਂ ਤੱਕ ਟਿਕੇ ਰਹਿਣ ਦੀ ਸਮਰੱਥਾ), ਘੱਟ ਰਡਾਰ ਸਿਗਨੇਚਰ ਅਤੇ ਉੱਚ-ਪੱਧਰੀ ਆਟੋਮੇਸ਼ਨ ਵਰਗੀਆਂ ਖੂਬੀਆਂ ਹਨ। ਇਹ ਫ੍ਰਿਗੇਟ ਆਧੁਨਿਕ ‘ਕੰਬਾਈਂਡ ਡੀਜ਼ਲ ਜਾਂ ਗੈਸ’ (CODOG) ਪ੍ਰੋਪਲਸ਼ਨ ਸਿਸਟਮ, ਨਾਲ ਚੱਲਦੀ ਹੈ, ਜਿਸ ਨਾਲ ਇਹ ਸਮੁੰਦਰੀ ਮਿਸ਼ਨਾਂ ਦੌਰਾਨ ਬਿਹਤਰੀਨ ਸਮਰੱਥਾ ਦੇ ਨਾਲ ਤੇਜ਼ ਗਤੀ ਨਾਲ ਕੰਮ ਕਰ ਸਕਦੀ ਹੈ।

75 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਬਣੀ ‘ਮਹੇਂਦ੍ਰਗਿਰੀ’, ਭਾਰਤ ਸਰਕਾਰ ਦੀ ‘ਆਤਮਨਿਰਭਰ ਭਾਰਤ’ ਪਹਿਲ ਦੀ ਇੱਕ ਬਿਹਤਰੀਨ ਉਦਾਹਰਣ ਹੈ। ਇਸ ਦੇ ਨਿਰਮਾਣ ਵਿੱਚ ਕਈ ਭਾਰਤੀ ਉਦਯੋਗਾਂ, ਜਿਨ੍ਹਾਂ ਵਿੱਚ ਕਈ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSME) ਸ਼ਾਮਲ ਹਨ, ਦਾ ਇੱਕ ਵੱਡਾ ਨੈੱਟਵਰਕ ਇਕੱਠਿਆਂ ਆਇਆ ਹੈ। ਇਸ ਨਾਲ ਰੁਜ਼ਗਾਰ ਪੈਦਾ ਹੋਏ ਹਨ ਅਤੇ ਦੇਸ਼ ਦਾ ਰੱਖਿਆ ਉਦਯੋਗਿਕ ਅਧਾਰ ਮਜ਼ਬੂਤ ਹੋਇਆ ਹੈ।

ਇਹ ਫ੍ਰਿਗੇਟ ਸਵਦੇਸ਼ੀ ਅਤੇ ਅਤਿ-ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੈ। ਇਨ੍ਹਾਂ ਵਿੱਚ ਧਰਾਤਲ-ਤੋਂ ਧਰਾਤਲ ਅਤੇ ਧਰਾਤਲ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲ ਪ੍ਰਣਾਲੀਆਂ, ਬਿਹਤਰੀਨ ਇਲੈਕਟ੍ਰੌਨਿਕ ਵੌਰਫੇਅਰ ਸਮਰੱਥਾਵਾਂ, ਵਿਆਪਕ ਐਂਟੀ-ਸਬਮਰੀਨ ਵੌਰਫੇਅਰ ਸਿਸਟਮ ਅਤੇ ਇੱਕ ਇੰਟੀਗ੍ਰੇਟਿਡ ਕੌਮਬੈੱਟ ਮੈਨੇਜਮੈਂਟ (ਏਕੀਕ੍ਰਿਤ ਯੁੱਧ ਪ੍ਰਬੰਧਨ) ਸ਼ਾਮਲ ਹਨ। ਐਂਟੀ-ਏਅਰ, ਐਂਟੀ-ਸਰਫੇਸ ਅਤੇ ਐਂਟੀ-ਸਬਮਰੀਨ ਆਪ੍ਰੇਸ਼ਨ ਕਰਨ ਵਿੱਚ ਸਮਰੱਥ ‘ਮਹੇਂਦ੍ਰਗਿਰੀ’ ਸਮੁੰਦਰੀ ਸੁਰੱਖਿਆ, ਪਾਵਰ ਪ੍ਰੋਜੈਕਸ਼ਨ, ਮਨੁੱਖੀ ਸਹਾਇਤਾ ਅਤੇ ਆਫਤ –ਅਧਾਰਿਤ ਰਾਹਤ (HADR), ਖੋਜ ਅਤੇ ਬਚਾਅ (SAR) ਅਤੇ ਨਿਰੰਤਰ ਮੌਜੂਦਗੀ ਵਾਲੇ ਮਿਸ਼ਨਾਂ ਲਈ ਵੀ ਪੂਰੀ ਤਰ੍ਹਾਂ ਢੁਕਵਾਂ ਹੈ।

 ‘ਮਹੇਂਦ੍ਰਗਿਰੀ’ ਦਾ ਕਮਿਸਨ ਹੋਣਾ ‘ਪ੍ਰੋਜੈਕਟ 17ਏ’ ਪ੍ਰੋਗਰਾਮ ਦੇ ਸਫਲ ਲਾਗੂਕਰਨ ਵਿੱਚ ਇੱਕ ਹੋਰ ਅਹਿਮ ਪੜਾਅ ਹੈ। ਜਿਵੇਂ-ਜਿਵੇਂ ਇਸ ਸ਼੍ਰੇਣੀ ਦੇ ਫ੍ਰਿਗੇਟ ਬੇੜੇ ਵਿੱਚ ਸ਼ਾਮਲ ਹੋ ਰਹੇ ਹਨ, ਉਹ ਭਾਰਤੀ ਜਲ ਸੈਨਾ ਦੀ ਯੁੱਧ ਸਮਰੱਥਾ ਨੂੰ ਤਾਂ ਮਜ਼ਬੂਤ ਕਰ ਹੀ ਰਹੇ ਹਨ, ਨਾਲ ਹੀ ਸਵਦੇਸ਼ੀ ਜੰਗੀ ਜਹਾਜ਼ ਬਣਾਉਣ ਵਾਲੇ ਪ੍ਰਮੁੱਖ ਦੇਸ਼ ਦੇ ਤੌਰ ‘ਤੇ ਭਾਰਤ ਦੀ ਸਥਿਤੀ ਨੂੰ ਵੀ ਹੋਰ ਮਜ਼ਬੂਤ ਕਰ ਰਹੇ ਹਨ।

ਹਿੰਦ ਮਹਾਸਾਗਰ ਖੇਤਰ ਵਿੱਚ ‘ਪਸੰਦੀਦਾ ਸੁਰੱਖਿਆ ਸਾਂਝੇਦਾਰ’ ਵਜੋਂ ਭਾਰਤ ਆਪਣੀ ਭੂਮਿਕਾ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਅਜਿਹੇ ਵਿੱਚ ‘ਮਹੇਂਦ੍ਰਗਿਰੀ’ ਇੱਕ ਤਾਕਤਵਰ ‘ਫੋਰਸ ਮਲਟੀਪਲਾਇਰ’ ਵਜੋਂ ਕੰਮ ਕਰੇਗਾ, ਜੋ ਦੇਸ਼ ਦੇ ਸਮੁੰਦਰੀ ਹਿਤਾਂ ਦੀ ਰੱਖਿਆ ਕਰੇਗਾ ਅਤੇ ਇੱਕ ਸੁਰੱਖਿਅਤ, ਸਥਿਰ ਅਤੇ ਖੁਸ਼ਹਾਲ ਇੰਡੋ-ਪੈਸਿਫਿਕ ਖੇਤਰ ਬਣਾਉਣ ਵਿੱਚ ਯੋਗਦਾਨ ਦੇਵੇਗਾ।

ਭਾਰਤੀ ਜਲ ਸੈਨਾ ਸਵਦੇਸ਼ੀ ਜੰਗੀ ਜਹਾਜ਼ਾਂ ਰਾਹੀਂ ਆਪਣੀਆਂ ਸਮੁੰਦਰੀ ਸਮਰੱਥਾਵਾਂ ਨੂੰ ਨਿਰੰਤਰ ਮਜ਼ਬੂਤ ਕਰ ਰਹੀ ਹੈ। ‘ਮਹੇਂਦ੍ਰਗਿਰੀ’ ਇੱਕ ‘ਮਿਸ਼ਨ-ਰੈੱਡੀ’ ਯੂਨਿਟ ਦੇ ਤੌਰ ‘ਤੇ ਦੇਸ਼ ਦੀ ਬਿਹਤਰੀਨ ਸੇਵਾ ਕਰਨ ਲਈ ਤਿਆਰ ਹੈ ਅਤੇ ਆਪਣੇ ਆਦਰਸ਼ ਵਾਕ ‘ਮਾਇਟੀ-ਮੈਜਟਿਕ-ਮੈਚਲੈੱਸ (Mighty–Majestic–Matchless’-ਸ਼ਕਤੀਸ਼ਾਲੀ-ਸ਼ਾਨਦਾਰ-ਬੇਮਿਸਾਲ) ‘ਤੇ ਖਰਾ ਉਤਰ ਰਿਹਾ ਹੈ।

***********

ਵੀਐੱਮ/ਐੱਸਪੀਐੱਸ/ ਬਲਜੀਤ ਸਿੰਘ


(रिलीज़ आईडी: 2282075) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Bengali , Tamil