ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਆਫਿਸ ਆਫ ਪ੍ਰਿੰਸੀਪਲ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ, ਦਿੱਲੀ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਗਸਤ ਵਿੱਚ ਪੈਨਸ਼ਨ ਅਦਾਲਤ ਦਾ ਆਯੋਜਨ ਕਰੇਗਾ

Posted On: 06 JUL 2026 4:38PM by PIB Chandigarh

ਦਿੱਲੀ ਵਿਖੇ ‘ਪ੍ਰਿੰਸੀਪਲ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ (Pr. CCA) ਦਾ ਦਫ਼ਤਰ 06 ਅਗਸਤ 2026 ਨੂੰ ਇੱਕ ਪੈਨਸ਼ਨ ਅਦਾਲਤ ਆਯੋਜਿਤ ਕਰੇਗਾ। ਇਹ ਅਦਾਲਤ ਦਿੱਲੀ ਸਰਕਲ ਦੇ ਦੂਰਸੰਚਾਰ ਵਿਭਾਗ (DoT), BSNL ਅਤੇ MTNL ਯੂਨਿਟਾਂ ਦੇ ਉਨ੍ਹਾਂ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੋਵੇਗੀ, ਜਿਨ੍ਹਾਂ ਦੇ ਪੈਨਸ਼ਨ ਕੇਸ (ਜਿਵੇਂ ਕਿ PPO ਜਾਰੀ ਕਰਨਾ, ਸਰਵਿਸ ਬੁੱਕ ਦਾ ਰੱਖ-ਰਖਾਅ, ਪੈਨਸ਼ਨ ਦੀ ਵੰਡ, ਆਦਿ) ਦਾ ਪ੍ਰਬੰਧਨ O/o Pr. CCA, ਦਿੱਲੀ ਦੁਆਰਾ ਕੀਤਾ ਜਾਂਦਾ ਹੈ, ਅਤੇ ਜੋ ਦਿੱਲੀ NCR ਵਿੱਚ ਰਹਿੰਦੇ ਹਨ। ਇਹ ਪੈਨਸ਼ਨ ਅਦਾਲਤ ਸੰਚਾਰ ਲੇਖਾ ਭਵਨ, Pr. CCA ਦਫ਼ਤਰ ਦਿੱਲੀ, ਪ੍ਰਸਾਦ ਨਗਰ, ਨਵੀਂ ਦਿੱਲੀ- 110005 ਦੇ ਕਾਨਫਰੰਸ ਹਾਲ ਵਿਖੇ ਆਯੋਜਿਤ ਕੀਤੀ ਜਾਵੇਗੀ।

 

ਮੌਜੂਦਾ ਮਿਤੀ ਤੱਕ ਲੰਬਿਤ ਪੈਨਸ਼ਨ ਨਿਪਟਾਰੇ ਅਤੇ ਵੰਡ ਨਾਲ ਸਬੰਧਿਤ ਆਪਣੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਪੈਨਸ਼ਨਰਜ਼ ਇਸ ਪੈਨਸ਼ਨ ਅਦਾਲਤ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਉਨ੍ਹਾਂ ਦਾ ਹੱਲ ਸਿੱਧੇ Pr. CCA ਦਫਤਰ, ਦਿੱਲੀ ਤੋਂ ਕਰਵਾ ਸਕਦੇ ਹਨ।

ਪੈਨਸ਼ਨਰਜ਼ ਆਪਣੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ 20 ਜੁਲਾਈ 2026 ਨੂੰ ਜਾਂ ਉਸ ਤੋਂ ਪਹਿਲਾਂ ਹੇਠ ਦਿੱਤੇ ਮਾਧਿਅਮਾਂ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ: 

 

ਈਮੇਲ: cca.dl-dot[at]nic[dot]in

ਟੋਲ ਫ੍ਰੀ ਹੈਲਪਲਾਈਨ ਨੰਬਰ: 1800118119

ਡਾਕ ਪਤਾ : ਸੰਚਾਰ ਲੇਖਾ ਭਵਨ, ਪ੍ਰਸਾਦ ਨਗਰ, -110005

ਪੈਨਸ਼ਨਰਜ਼ ਨੂੰ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦੇ ਸਮੇਂ ਹੇਠ ਲਿਖੇ ਵੇਰਵੇ ਪ੍ਰਦਾਨ ਕਰਨ ਦੀ ਬੇਨਤੀ ਹੈ:

 

  1. ਪੈਨਸ਼ਨਰ/ਪਰਿਵਾਰਕ ਪੈਨਸ਼ਨਰ ਦਾ ਨਾਮ 

  2. ਪੈਨਸ਼ਨ ਭੁਗਤਾਨ ਆਦੇਸ਼ ਸੰਖਿਆ

  3. ਅੰਤਿਮ ਤੌਰ ‘ਤੇ ਕਾਰਜਸ਼ੀਲ ਯੂਨਿਟ ਦਾ ਨਾਮ

  4. ਸੇਵਾਮੁਕਤ ਦੀ ਮਿਤੀ/ਮੌਤ ਦੀ ਮਿਤੀ

  5. ਵਿਸਤ੍ਰਿਤ ਸ਼ਿਕਾਇਤ

  6. ਸੰਪਰਕ ਸੰਖਿਆ

‘ਪ੍ਰਿੰਸੀਪਲ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ (Pr. CCA) ਦਾ ਦਫ਼ਤਰ, ਦਿੱਲੀ ਸਮੇਂ ਸਿਰ ਕੁਸ਼ਲ ਪੈਨਸ਼ਨ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਹੈ।

ਨੋਟ: ਪੈਨਸ਼ਨ ਅਦਾਲਤ ਵਿੱਚ ਅਦਾਲਤੀ ਮਾਮਲਿਆਂ ਨਾਲ ਸਬੰਧਿਤ ਮਾਮਲਿਆਂ ਬਾਰੇ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸਿਰਫ਼ ਰਜਿਸਟਰਡ ਸ਼ਿਕਾਇਤਾਂ ‘ਤੇ ਹੀ ਵਿਚਾਰ ਹੋਵੇਗਾ।

****

ਐੱਨਜੇ/ਏਆਰਜੇ/ ਬਲਜੀਤ ਸਿੰਘ


(Release ID: 2282072) ਵਿਜ਼ੀਟਰ ਕਾਊਂਟਰ : 49