ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਪੇਂਡੂ ਵਿਕਾਸ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵਿਕਸਿਤ ਭਾਰਤ-ਜੀ ਰਾਮ ਜੀ ਦੀ ਸ਼ੁਰੂਆਤ ਸਮੇਤ ਪੇਂਡੂ ਵਿਕਾਸ ਪ੍ਰੋਗਰਾਮਾਂ ਦੀ ਸਮੀਖਿਆ ਲਈ ਕਰਨਾਟਕ ਦਾ ਦੌਰਾ ਕਰਨਗੇ

प्रविष्टि तिथि: 05 JUL 2026 4:52PM by PIB Chandigarh

ਪੇਂਡੂ ਵਿਕਾਸ ਮੰਤਰਾਲੇ ਦੇ ਪ੍ਰਮੁੱਖ ਪੇਂਡੂ ਵਿਕਾਸ ਪ੍ਰੋਗਰਾਮਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਯਤਨਾਂ ਦੇ ਤਹਿਤ ਪੇਂਡੂ ਵਿਕਾਸ ਵਿਭਾਗ, ਪੇਂਡੂ ਵਿਕਾਸ ਮੰਤਰਾਲੇ, ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ 5 ਤੋਂ 11 ਜੁਲਾਈ, 2026 ਤੱਕ ਕਰਨਾਟਕ ਦਾ ਅਧਿਕਾਰਤ ਦੌਰਾ ਕਰੇਗੀ। ਇਸ ਟੀਮ ਵਿੱਚ ਸ਼੍ਰੀ ਅਲਤਾਫ਼ ਹੁਸੈਨ ਹਾਜੀ (ਆਈ.ਐੱਸ.ਐੱਸ.) ਡਿਪਟੀ ਡਾਇਰੈਕਟਰ ਜਨਰਲ ਅਤੇ ਅੰਕੜਾ ਸਲਾਹਕਾਰ (ਡੀ.ਓ.ਆਰ.ਡੀ.) ਦੇ ਨਾਲ ਸ਼੍ਰੀ ਅਨਿਲ ਕੁਮਾਰ ਕੇ.ਸੀ. ਅੰਡਰ ਸੈਕਟਰੀ ਅਤੇ ਸਹਾਇਕ ਨਿਰਦੇਸ਼ਕ ਸ਼੍ਰੀ ਬਲਦੇਵ ਵਰਮਾ ਸ਼ਾਮਲ ਹਨ।

ਇਸ ਦੌਰੇ ਦਾ ਉਦੇਸ਼ ਪੇਂਡੂ ਵਿਕਾਸ ਪ੍ਰੋਗਰਾਮਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਕਰਨਾਟਕ ਸਰਕਾਰ ਨੂੰ ਸਹਾਇਤਾ, ਨਿਗਰਾਨੀ ਅਤੇ ਲਾਗੂਕਰਨ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਦੌਰਾਨ ਅਧਿਕਾਰੀ ਪ੍ਰਮੁੱਖ ਯੋਜਨਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਪ੍ਰੋਗਰਾਮ ਨੂੰ ਲਾਗੂ ਕਰਨ ਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਦੇ ਉਪਾਵਾਂ 'ਤੇ ਚਰਚਾ ਕਰਨ ਲਈ ਬੈਂਗਲੁਰੂ ਵਿੱਚ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕਾਂ ਕਰਨਗੇ।

ਇਹ ਟੀਮ ਵੀਬੀ.- ਜੀ ਰਾਮ ਜੀ ਦੇ ਲਾਗੂ ਹੋਣ ਦਾ ਸਮਰਥਨ ਕਰਨ ਅਤੇ ਫੀਲਡ ਪੱਧਰ 'ਤੇ ਇਸ ਦੇ ਲਾਗੂਕਰਨ ਦੀ ਸਮੀਖਿਆ ਕਰਨ ਲਈ ਬੇਲਗਾਵੀ ਅਤੇ ਦਾਵਣਗੇਰੇ ਜ਼ਿਲ੍ਹਿਆਂ ਦਾ ਵੀ ਦੌਰਾ ਕਰੇਗੀ। ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨਗੇ, ਲਾਗੂਕਰਨ ਦੀਆਂ ਚੁਣੌਤੀਆਂ ਦੀ ਪਛਾਣ ਕਰਨਗੇ ਅਤੇ ਇਸ ਪਹਿਲਕਦਮੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ਮੁੱਦਿਆਂ ਦੇ ਸਮੇਂ ਸਿਰ ਹੱਲ ਦੀ ਸਹੂਲਤ ਪ੍ਰਦਾਨ ਕਰਨਗੇ।

ਵੀਬੀ.-ਜੀ ਰਾਮ ਜੀ  ਤੋਂ ਇਲਾਵਾ, ਅਧਿਕਾਰੀ ਪੇਂਡੂ ਵਿਕਾਸ ਮੰਤਰਾਲੇ ਦੇ ਹੋਰ ਪ੍ਰਮੁੱਖ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਵੀ ਸਮੀਖਿਆ ਕਰਨਗੇ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਪੇਂਡੂ (ਪੀਐੱਮਏਵਾਈ-ਜੀ), ਦੀਨਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ), ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ), ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਅਤੇ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ (ਐੱਨਐੱਸਏਪੀ) ਸ਼ਾਮਲ ਹਨ।

ਖੇਤਰੀ ਦੌਰਿਆਂ ਵਿੱਚ ਜ਼ਿਲ੍ਹਾ ਅਧਿਕਾਰੀਆਂ, ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ, ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਮੈਂਬਰਾਂ, ਮੌਜੂਦਾ ਮਨਰੇਗਾ ਜੌਬ ਕਾਰਡ ਧਾਰਕਾਂ ਅਤੇ ਵੱਖ-ਵੱਖ ਪੇਂਡੂ ਵਿਕਾਸ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਸ਼ਾਮਲ ਹੋਵੇਗੀ। ਇਸ ਗੱਲਬਾਤ ਦਾ ਉਦੇਸ਼ ਪ੍ਰੋਗਰਾਮ ਦੇ ਲਾਗੂਕਰਨ ਬਾਰੇ ਸਿੱਧਾ ਫੀਡਬੈਕ ਪ੍ਰਾਪਤ ਕਰਨਾ, ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਨੂੰ ਸਮਝਣਾ, ਸਰਬੋਤਮ ਅਭਿਆਸਾਂ ਦਾ ਦਸਤਾਵੇਜ਼ੀਕਰਨ ਕਰਨਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਹੋਰ ਸੁਧਾਰ ਦੇ ਮੌਕਿਆਂ ਦੀ ਪਛਾਣ ਕਰਨਾ ਹੈ।

ਪੇਂਡੂ ਵਿਕਾਸ ਮੰਤਰਾਲਾ ਨਿਰੰਤਰ ਨਿਗਰਾਨੀ, ਰਾਜ ਸਰਕਾਰਾਂ ਨਾਲ ਨਜ਼ਦੀਕੀ ਤਾਲਮੇਲ ਅਤੇ ਨਿਯਮਤ ਸੰਪਰਕ ਰਾਹੀਂ ਆਪਣੇ ਪ੍ਰਮੁੱਖ ਪ੍ਰੋਗਰਾਮਾਂ ਦੇ ਪਾਰਦਰਸ਼ੀ, ਜਵਾਬਦੇਹ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਤਰ੍ਹਾਂ ਦੇ ਦੌਰੇ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਦੇ ਹਨ ਅਤੇ ਦੇਸ਼ ਭਰ ਵਿੱਚ ਸਮਾਵੇਸ਼ੀ ਅਤੇ ਟਿਕਾਊ ਪੇਂਡੂ ਵਿਕਾਸ ਦੇ ਉਦੇਸ਼ ਨੂੰ ਹਾਸਲ ਕਰਨ ਵਿੱਚ ਯੋਗਦਾਨ ਪਾਉਂਦੇ ਹਨ।

*********

ਆਰਸੀ/ਪੀਯੂ


(रिलीज़ आईडी: 2281898) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Tamil , Kannada