ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਦੇ ਪੂਰਬੀ ਬੇੜੇ ਦੇ ਜਹਾਜ਼ ਉਦੈਗਿਰੀ, ਕਵਾਰੱਤੀ ਅਤੇ ਸ਼ਕਤੀ ਸਿੰਗਾਪੁਰ ਦੇ ਚਾਂਗੀ ਨੇਵਲ ਬੇਸ 'ਤੇ ਪਹੁੰਚੇ
प्रविष्टि तिथि:
02 JUL 2026 6:52PM by PIB Chandigarh
ਪੂਰਬੀ ਬੇੜੇ ਦੇ ਫਲੈਗ ਅਫਸਰ ਕਮਾਂਡਿੰਗ, ਰੀਅਰ ਐਡਮਿਰਲ ਆਲੋਕ ਆਨੰਦ ਦੀ ਅਗਵਾਈ ਵਿੱਚ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐਨਐਸ ਉਦੈਗਿਰੀ, ਕਵਾਰੱਤੀ ਅਤੇ ਸ਼ਕਤੀ 1 ਜੁਲਾਈ 2026 ਨੂੰ ਸਿੰਗਾਪੁਰ ਦੇ ਚਾਂਗੀ ਨੇਵਲ ਬੇਸ 'ਤੇ ਪਹੁੰਚੇ।
ਇਹ ਯਾਤਰਾ ਭਾਰਤੀ ਅਤੇ ਸਿੰਗਾਪੁਰੀ ਜਲ ਸੈਨਾਵਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ, ਮਜ਼ਬੂਤ ਅਤੇ ਨੇੜਲੇ ਸਬੰਧਾਂ ਨੂੰ ਰੇਖਾਂਕਿਤ ਕਰਦੀ ਹੈ। ਨਾਲ ਹੀ ਦੱਖਣ-ਪੂਰਬੀ ਏਸ਼ੀਆ ਵਿੱਚ ਭਾਰਤੀ ਜਲ ਸੈਨਾ ਦੀ ਚੱਲ ਰਹੀ ਕਾਰਜਸ਼ੀਲ ਤਾਇਨਾਤੀ ਦਾ ਹਿੱਸਾ ਹੈ, ਜੋ ਕਿ ਭਾਰਤ ਸਰਕਾਰ ਦੀ ਐਕਟ ਈਸਟ ਪੌਲਿਸੀ ਅਤੇ ਮਹਾਸਾਗਰ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਹੈ। ਇਹ ਦੌਰਾ 'ਆਸੀਆਨ-ਭਾਰਤ ਸਮੁੰਦਰੀ ਸਹਿਯੋਗ ਸਾਲ 2026' ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਵੀ ਯੋਗਦਾਨ ਪਾਉਂਦਾ ਹੈ।
ਬੰਦਰਗਾਹ ‘ਤੇ ਪ੍ਰਵਾਸ ਦੌਰਾਨ, ਭਾਰਤੀ ਅਤੇ ਸਿੰਗਾਪੁਰ ਦੀਆਂ ਜਲ ਸੈਨਾਵਾਂ ਪੇਸ਼ੇਵਰ ਗੱਲਬਾਤ ਵਿੱਚ ਸ਼ਾਮਲ ਹੋਣਗੀਆਂ, ਇੱਕ ਦੂਜੇ ਦੇ ਜਹਾਜ਼ਾਂ ਦਾ ਦੌਰਾ ਕਰਨਗੀਆਂ, ਅਤੇ ਸਮੁੰਦਰੀ ਸੁਰੱਖਿਆ ਅਤੇ ਆਪਸੀ ਹਿਤਾਂ ਦੇ ਮੁੱਦਿਆਂ 'ਤੇ ਚਰਚਾ ਆਯੋਜਿਤ ਕੀਤੀ ਜਾਵੇਗੀ । ਇਨ੍ਹਾਂ ਗਤੀਵਿਧੀਆਂ ਨਾਲ ਦੋਵਾਂ ਜਲ ਸੈਨਾਵਾਂ ਦੇ ਕਰਮਚਾਰੀਆਂ ਨੂੰ ਸੰਚਾਲਨ ਅਨੁਭਵ ਅਤੇ ਸਰਵੋਤਮ ਅਭਿਆਸਾਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਆਪਸੀ ਸਮਝ ਅਤੇ ਸਾਂਝੇ ਤੌਰ ‘ਤੇ ਕੰਮ ਕਰਨ ਦੀ ਯੋਗਤਾ ਹੋਰ ਮਜ਼ਬੂਤ ਹੋਵੇਗੀ।
ਭਾਰਤ ਸਮੂਹਿਕ ਸਮੁੰਦਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਮੁੰਦਰੀ ਭਾਈਵਾਲਾਂ ਵਿਚਕਾਰ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਿੰਗਾਪੁਰ ਦੀ ਇਹ ਯਾਤਰਾ ਇਨ੍ਹਾਂ ਉਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ ਅਤੇ ਸੁਰੱਖਿਅਤ ਅਤੇ ਸਮਾਵੇਸ਼ੀ ਸਮੁੰਦਰੀ ਵਾਤਾਵਰਣ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।
(12)Z8VM.jpeg)
(12)VZ5M.jpeg)
***********
ਵੀਐੱਮ/ਐੱਸਪੀਐੱਸ /ਏਕੇ
(रिलीज़ आईडी: 2281895)
आगंतुक पटल : 9