ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਭਾਸ਼ਿਣੀ ਨੇ ਐੱਨਸੀਈਜੀ 2026 ਵਿੱਚ ਬਹੁਭਾਸ਼ੀ ਏਆਈ ਇਨੋਵੇਸ਼ਨਸ ਦਾ ਕੀਤਾ ਪ੍ਰਦਰਸ਼ਨ, ਰਾਜਸਥਾਨ ਭਾਸ਼ਾ ਮਾਡਲ ਟ੍ਰੇਨਿੰਗ ਹੈਕਾਥੌਨ ਦੀ ਸ਼ੁਰੂਆਤ
प्रविष्टि तिथि:
02 JUL 2026 7:12PM by PIB Chandigarh
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜਨ (ਡੀਆਈਬੀਡੀ) ਨੇ ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ ਰਾਜਸਥਾਨ ਸਰਕਾਰ ਦੇ ਸਹਿਯੋਗ ਨਾਲ ਅਯੋਜਿਤ ਈ-ਗਵਰਨੈਂਸ ’ਤੇ ਰਾਸ਼ਟਰੀ ਸੰਮੇਲਨ (ਐੱਨਸੀਈਜੀ) 2026 ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ। ਲਾਈਵ ਡੈਮੋ, ਬਹੁਭਾਸ਼ੀ ਏਆਈ ਹੱਲ ਅਤੇ ਇੰਟਰੈਕਟਿਵ ਅਨੁਭਵਾਂ ਦੇ ਜ਼ਰੀਏ ਭਾਸ਼ਿਣੀ ਨੇ ਦਿਖਾਇਆ ਕਿ ਕਿਵੇਂ ਭਾਸ਼ਾ ਏਆਈ ਡਿਜੀਟਲ ਗਵਰਨੈਂਸ ਨੂੰ ਜ਼ਿਆਦਾ ਸਮਾਵੇਸ਼ੀ, ਸੁਲਭ ਅਤੇ ਨਾਗਰਿਕ-ਕੇਂਦ੍ਰਿਤ ਬਣਾ ਰਿਹਾ ਹੈ।
ਭਾਸ਼ਿਣੀ ਪ੍ਰਦਰਸ਼ਨੀ ਸਟਾਲ ’ਤੇ, ਪ੍ਰਤੀਨਿਧੀਆਂ ਨੇ ਸਪੀਚ ਅਤੇ ਟੈਕਸਟ ਅਨੁਵਾਦ, ਵਾਇਸ-ਬੇਸਡ ਏਆਈ-ਸੇਵਾਵਾਂ, ਸ਼ਰੂਤੁਲੇਖ, ਭਾਸ਼ਾਦਾਨ ਅਤੇ ਭਾਰਤ ਦੇ ਪਹਿਲੇ ਹੈਂਡਹੈਲਡ ਬਹੁਭਾਸ਼ੀ ਐੱਜ ਏਆਈ ਡਿਵਾਈਸ ਸੁਣੋ ਸੂਤ੍ਰ ਦੇ ਲਾਈਵ ਡੈਮੋ ਦੇ ਜ਼ਰੀਏ ਪਲੈਟਫਾਰਮ ਦੀ ਮੁੱਖ ਏਆਈ ਯੋਗਤਾਵਾਂ ਨੂੰ ਦੇਖਿਆ। ਵਿਜ਼ਿਟਰਾਂ ਨੇ ਭਾਸ਼ਿਣੀ ਦੁਆਰਾ ਸੰਚਾਲਿਤ ਅਸਲ ਦੁਨੀਆਂ ਦੇ ਸ਼ਾਸਨਿਕ ਉਪਯੋਗ ਦੇ ਮਾਮਲਿਆਂ ਦਾ ਵੀ ਅਨੁਭਵ ਕੀਤਾ, ਜਿਨ੍ਹਾਂ ਵਿੱਚ ਸੀਪੀਜੀਆਰਏਐੱਮਐੱਸ, ਨਿਆਂ ਸੇਤੂ, ਆਰੋਗਯ ਵਾਣੀ, ਸਭਾਸਾਰ ਅਤੇ ਯੁਵਾ ਸਾਰਥੀ ਸ਼ਾਮਲ ਹਨ। ਇਨ੍ਹਾਂ ਦੇ ਪ੍ਰਦਰਸ਼ਨਾਂ ਨੇ ਦਿਖਾਇਆ ਕਿ ਕਿਵੇਂ ਬਹੁਭਾਸ਼ੀ ਏਆਈ ਵਿਭਿੰਨ ਭਾਸ਼ਾਵਾਂ ਵਿੱਚ ਜਨਤਕ ਸੇਵਾਵਾਂ ਤੱਕ ਅਸਾਨ ਪਹੁੰਚ ਨੂੰ ਸੰਭਵ ਬਣਾ ਰਿਹਾ ਹੈ।

ਇਸ ਸਟਾਲ ’ਤੇ ਭਾਸ਼ਿਣੀ ਦੇ ਭਾਸ਼ਾ ਡੇਟਾ ਦੇ ਲਈ ਰਾਸ਼ਟਰੀ ਕ੍ਰਾਉਡਸੋਰਸਿੰਗ ਪਹਿਲ ਭਾਸ਼ਾਦਾਨ ਵਿੱਚ ਲੋਕਾਂ ਨੇ ਬਹੁਤ ਉਤਸ਼ਾਹ ਦੇ ਨਾਲ ਹਿੱਸਾ ਲਿਆ। ਇੱਥੋਂ ਆਉਣ ਵਾਲੇ ਲੋਕਾਂ ਨੇ ਭਾਰਤੀ ਭਾਸ਼ਾਵਾਂ ਦੇ ਭਾਸ਼ਾ ਡੇਟਾਸੈੱਟ ਵਿੱਚ ਯੋਗਦਾਨ ਦਿੱਤਾ ਅਤੇ ਉਨ੍ਹਾਂ ਨੇ ਪ੍ਰਮਾਣਿਤ ਵੀ ਕੀਤਾ। ਭਾਰਤ ਦੀ ਬਹੁਭਾਸ਼ੀ ਏਆਈ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਉਨ੍ਹਾਂ ਨੂੰ ਡਿਜੀਟਲ ਭਾਗੀਦਾਰੀ ਪ੍ਰਮਾਣ-ਪੱਤਰ ਵੀ ਦਿੱਤੇ ਗਏ।
ਕਾਨਫਰੰਸ ਦੇ ਦੌਰਾਨ, ਭਾਸ਼ਿਣੀ ਨੇ ਰਾਜਸਥਾਨ ਭਾਸ਼ਾ ਮਾਡਲ ਟ੍ਰੇਨਿੰਗ ਹੈਕਾਥੌਨ ਵੀ ਸ਼ੁਰੂ ਕੀਤਾ। ਇਸ ਪਹਿਲ ਦਾ ਮਕਸਦ ਮਾਰਵਾੜੀ, ਮੇਵਾੜੀ, ਢੂੰਢਾੜੀ, ਹਾੜੌਤੀ, ਮੇਵਾਤੀ ਅਤੇ ਬਾਗੜੀ ਭਾਸ਼ਾਵਾਂ ਦੇ ਲਈ ਉੱਚ ਗੁਣਵੱਤਾ ਵਾਲੇ ਭਾਸ਼ਾ ਡੇਟਾਸੈਂਟ ਬਣਾ ਕੇ ਰਾਜਸਥਾਨ ਦੀਆਂ ਖੇਤਰੀ ਭਾਸ਼ਾਵਾਂ ਦੇ ਲਈ ਏਆਈ ਮਾਡਲ ਨੂੰ ਮਜ਼ਬੂਤ ਕਰਨਾ ਹੈ।
ਪ੍ਰੋਗਰਾਮ ਦਾ ਇੱਕ ਹੋਰ ਖ਼ਾਸ ਕੇਂਦਰ ਸੀ, ਭਾਸ਼ਿਣੀ ਦਾ ਏਆਈ ਅਧਾਰਿਤ ਰੀਅਲ-ਟਾਈਮ ਸਪੀਚ-ਟੂ-ਟੈਕਸਟ ਸਾਲਿਊਸ਼ਨ ਸ਼ਰੂਤੁਲੇਖ, ਜਿਸ ਨੂੰ ਕਾਨਫਰੰਸ ਦੇ ਕਈ ਮੁੱਖ ਅਤੇ ਬ੍ਰੇਕ ਆਊਟ ਸੈਸ਼ਨਾਂ ਵਿੱਚ ਲਾਗੂ ਕੀਤਾ ਗਿਆ। ਸ਼ਰੂਤੁਲੇਖ ਨੇ ਕਈ ਤਕਨੀਕੀ ਸੈਸ਼ਨਾਂ ਦੇ ਦੌਰਾਨ ਲਾਈਵ ਟ੍ਰਾਂਸਕ੍ਰਿਪਸ਼ਨ ਅਤੇ ਅਨੁਵਾਦ ਨੂੰ ਸੰਭਵ ਬਣਾਇਆ, ਜਿਸ ਨਾਲ ਸਾਬਤ ਹੋਇਆ ਕਿ ਏਆਈ ਅਧਾਰਿਤ ਭਾਸ਼ਾ ਤਕਨੀਕਾਂ ਵੱਡੇ ਜਨਤਕ ਪ੍ਰੋਗਰਾਮਾਂ ਵਿੱਚ ਪਹੁੰਚ ਨੂੰ ਕਿਵੇਂ ਬਿਹਤਰ ਬਣਾ ਸਕਦੀਆਂ ਹਨ।
ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਅਤੇ ਰਾਜਸਥਾਨ ਸਰਕਾਰ ਦੇ ਸੂਚਨਾ ਤਕਨੋਲੋਜੀ ਅਤੇ ਸੰਚਾਰ (ਡੀਓਆਈਟੀ ਐਂਡ ਸੀ) ਮੰਤਰੀ ਸ਼੍ਰੀ ਰਾਜਯਵਰਧਨ ਰਾਠੌਰ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਦੇਸ਼ ਭਰ ਤੋਂ ਆਏ ਖਾਸ ਪ੍ਰਤੀਨਿਧੀਆਂ ਦੇ ਨਾਲ ਭਾਸ਼ਿਣੀ ਸਟਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਭਾਸ਼ਿਣੀ ਦੇ ਬਹੁਭਾਸ਼ੀ ਏਆਈ ਹੱਲਾਂ ਦਾ ਅਨੁਭਵ ਕੀਤਾ ਅਤੇ ਨਾਗਰਿਕਾਂ ਤੱਕ ਸੇਵਾਵਾਂ ਪਹੁੰਚਾਉਣ ਦੇ ਤਰੀਕੇ ਨੂੰ ਬਦਲਣ ਦੀ ਉਨ੍ਹਾਂ ਦੀ ਯੋਗਤਾ ਦੀ ਸਹਾਰਨਾ ਕੀਤੀ।

ਕਾਨਫਰੰਸ ਦੇ ਦੌਰਾਨ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਦੇ ਸੀਈਓ ਸ਼੍ਰੀ ਅਮਿਤਾਭ ਨਾਗ ਨੇ ਇਨਵੈਸਟਰਸ ਮੀਟ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਨੇ ਰਾਜਸਥਾਨ ਵਿੱਚ ਮਾਣਯੋਗ ਮੁੱਖ ਮੰਤਰੀ ਦੇ ਨਾਲ ਰਾਜ ਦੇ ਲਈ ਬਹੁਭਾਸ਼ੀ ਏਆਈ ਅਤੇ ਭਾਸ਼ਾ-ਸਬੰਧੀ ਤਕਨੀਕਾਂ ਨੂੰ ਅੱਗੇ ਵਧਾਉਣ ’ਤੇ ਚਰਚਾ ਕੀਤੀ। ਇਸ ਚਰਚਾ ਦਾ ਮੁੱਕ ਫੋਕਸ ਭਾਸ਼ਾ-ਪ੍ਰਧਾਨ ਇਨੋਵੇਸ਼ਨ ਦੇ ਜ਼ਰੀਏ ਸਮਾਵੇਸ਼ੀ ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨਾ ਸੀ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਸੀਈਓ ਅਮਿਤਾਭ ਨਾਗ ਨੇ ਕਿਹਾ ਕਿ, “ਏਆਈ ਨੂੰ ਸੱਚ ਵਿੱਚ ਹਰ ਨਾਗਰਿਕ ਦੀ ਸੇਵਾ ਕਰਨ ਦੇ ਲਈ, ਉਨ੍ਹਾਂ ਭਾਸ਼ਾਵਾਂ ਨੂੰ ਸਮਝਣਾ ਹੋਵੇਗਾ, ਜੋ ਲੋਕ ਆਪਣੀ ਰੋਜਾਨਾ ਦੀ ਜ਼ਿੰਦਗੀ ਵਿੱਚ ਬੋਲਦੇ ਹਨ। ਭਾਸ਼ਾ ਵਿੱਚ ਹਰ ਯੋਗਦਾਨ, ਹਰ ਪ੍ਰਮਾਣਿਤ ਡੇਟਾਸੈੱਟ ਅਤੇ ਹਰ ਨਵਾਂ ਇਸਤੇਮਾਲ ਸਾਨੂੰ ਅਜਿਹੇ ਏਆਈ ਨੂੰ ਬਣਾਉਣ ਦੇ ਕਰੀਬ ਲੈ ਜਾਂਦਾ ਹੈ, ਜੋ ਜ਼ਿਆਦਾ ਸਮਾਵੇਸ਼ੀ, ਜ਼ਿਆਦਾ ਪ੍ਰਤੀਨਿਧਤਾ ਕਰਨ ਵਾਲਾ ਅਤੇ ਸਾਰਿਆਂ ਦੇ ਲਈ ਜ਼ਿਆਦਾ ਸੌਖਾ ਹੋਵੇ।”
ਐੱਨਸੀਈਜੀ 2026 ਵਿੱਚ ਭਾਸ਼ਿਣੀ ਦੀ ਭਾਗੀਦਾਰੀ ਨੇ ਸਰਕਾਰਾਂ ਅਤੇ ਸੰਸਥਾਨਾਂ ਨੂੰ ਨਾਗਰਿਕਾਂ ਦੀ ਪਸੰਦੀਦਾ ਭਾਸ਼ਾਵਾਂ ਵਿੱਚ ਸੇਵਾਵਾਂ ਦੇਣ ਵਿੱਚ ਸਮਰੱਥ ਬਣਾ ਕੇ, ਬਹੁਭਾਸ਼ੀ ਡਿਜੀਟਲ ਜਨਤਕ ਢਾਂਚੇ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਨਵੇਂ ਏਆਈ ਹੱਲਾਂ, ਸਮੁਦਾਇ-ਸੰਚਾਲਿਤ ਡੇਟਾਸੈੱਟ ਨਿਰਮਾਣ ਅਤੇ ਮਾਪਯੋਗ ਭਾਸ਼ਾ ਤਕਨੀਕਾਂ ਦੇ ਮਾਧਿਅਮ ਨਾਲ, ਭਾਸ਼ਿਣੀ ਡਿਜੀਟਲ ਇੰਡੀਆ ਦੇ ਉਸ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰ ਰਹੀ ਹੈ, ਜਿੱਥੇ ਭਾਸ਼ਾ ਕਦੇ ਵੀ ਸ਼ਾਸਨ ਵਿਵਸਥਾ ਵਿੱਚ ਰੁਕਾਵਟ ਨਾ ਬਣੇ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜਨ:
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੇ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਤਹਿਤ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜਨ (ਡੀਆਈਬੀਡੀ), ਏਆਈ-ਸੰਚਾਲਿਤ ਬਹੁਭਾਸ਼ੀ ਡਿਜੀਟਲ ਸਮਾਵੇਸ਼ ਅਤੇ ਭਾਸ਼ਾ ਤਕਨੀਕ ਦੇ ਲਈ ਭਾਰਤ ਦੀ ਇੱਕ ਰਾਸ਼ਟਰੀ ਪਹਿਲ ਹੈ। ਨੈਸ਼ਨਲ ਹੱਬ ਫਾਰ ਲੈਂਗਵੇਜ ਤਕਨੋਲੋਜੀ (ਐੱਨਐੱਚਐੱਲਟੀ) ਦੇ ਜ਼ਰੀਏ, ਭਾਸ਼ਿਣੀ ਗਵਰਨੈਂਸ, ਜਨਤਕ ਡਿਜੀਟਲ ਪਲੈਟਫਾਰਮ ਅਤੇ ਸੰਸਥਾਨਾਂ ਦੇ ਲਈ ਭਾਰਤੀ ਭਾਸ਼ਾਵਾਂ ਵਿੱਚ ਮਾਪਯੋਗ ਸਪੀਚ ਅਤੇ ਟੈਕਸਟ-ਅਧਾਰਿਤ ਏਆਈ ਸੇਵਾਵਾਂ ਨੂੰ ਸਮਰੱਥ ਬਣਾਉਂਦੀ ਹੈ। ਅੱਜ, ਭਾਸ਼ਿਣੀ 800 ਤੋਂ ਜ਼ਿਆਦਾ ਸਰਕਾਰੀ ਵੈੱਬਸਾਈਟਾਂ ਨੂੰ ਸਮਰੱਥ ਬਣਾ ਰਹੀ ਹੈ। ਹਰ ਦਿਨ 20 ਮਿਲੀਅਨ ਤੋਂ ਜ਼ਿਆਦਾ ਏਆਈ ਦੁਆਰਾ ਕੱਢੇ ਗਏ ਸਾਰੰਸ਼ ਪ੍ਰੋਸੱਸ ਕਰਦੀ ਹੈ ਅਤੇ ਹੁਣ ਤੱਕ ਕੁਲ ਮਿਲਾ ਕੇ 8 ਬਿਲੀਅਨ ਤੋਂ ਜ਼ਿਆਦਾ ਏਆਈ ਇਨਫਰੈਂਸ ਨੂੰ ਸਮਰੱਥ ਬਣਾ ਚੁੱਕੀ ਹੈ। ਇਹ ਮੰਚ 36 ਭਾਰਤੀ ਟੈਕਸਟ ਭਾਸ਼ਾਵਾਂ, 23 ਭਾਰਤੀ ਵੌਇਸ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਨੂੰ ਮਦਦ ਕਰਦਾ ਹੈ, ਨਾਲ ਹੀ 20 ਤੋਂ ਜ਼ਿਆਦਾ ਵਿਸ਼ੇਸ਼ ਐੱਨਐੱਲਪੀ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਨਾਲ ਬਹੁਭਾਸ਼ੀ ਏਆਈ ਇਨੋਵੇਸ਼ਨ ਨੂੰ ਹੁਲਾਰਾ ਮਿਲਦਾ ਹੈ ਅਤੇ ਭਾਰਤ ਦਾ ਡਿਜੀਟਲ ਪਬਲਿਕ ਢਾਂਚਾ ਮਜ਼ਬੂਤ ਹੁੰਦਾ ਹੈ।
****
ਧਰਮਿੰਦਰ ਤਿਵਾੜੀ/ ਡਾ.ਨਯਨ ਸੋਲੰਕੀ/ ਕਨਿਸ਼ਕ ਸ਼ਰਮਾ/ ਬਲਜੀਤ ਸਿੰਘ
(रिलीज़ आईडी: 2280822)
आगंतुक पटल : 3