ਰੱਖਿਆ ਮੰਤਰਾਲਾ
ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਸੀਆਈਐੱਸਸੀ ਦਾ ਅਹੁਦਾ ਸੰਭਾਲਿਆ
प्रविष्टि तिथि:
01 JUL 2026 1:34PM by PIB Chandigarh
ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ 1 ਜੁਲਾਈ, 2026 ਨੂੰ ਚੀਫਸ ਆਫ਼ ਸਟਾਫ ਕਮੇਟੀ ਦੇ ਚੇਅਰਮੈਨ ਦੇ ਏਕੀਕ੍ਰਿਤ ਰੱਖਿਆ ਸਟਾਫ਼ ਪ੍ਰਮੁੱਖ ਵਜੋਂ ਅਹੁਦਾ ਸੰਭਾਲਿਆ। ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸ ਸਟਾਫ਼ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ, ਏਅਰ ਮਾਰਸ਼ਲ ਤੇਜਿੰਦਰ ਸਿੰਘ 13 ਜੂਨ, 1987 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸ਼ਾਖਾ ਵਿੱਚ ਸ਼ਾਮਲ ਹੋਏ। ਉਹ ਸ਼੍ਰੇਣੀ ‘ਏ’ ਦੇ ਯੋਗ ਫਲਾਇੰਗ ਇੰਸਟ੍ਰਕਟਰ ਹਨ ਅਤੇ ਉਨ੍ਹਾਂ ਨੂੰ 4,500 ਘੰਟੇ ਤੋਂ ਵੱਧ ਦਾ ਉਡਾਣ ਅਨੁਭਵ ਹੈ। ਉਨ੍ਹਾਂ ਨੇ ਇੱਕ ਲੜਾਕੂ ਸਕੁਐਡਰਨ, ਇੱਕ ਰਡਾਰ ਸਟੇਸ਼ਨ, ਇੱਕ ਪ੍ਰਮੁੱਖ ਲੜਾਕੂ ਬੇਸ ਦੀ ਕਮਾਂਡ ਸੰਭਾਲੀ ਹੈ ਅਤੇ ਜੰਮੂ-ਕਸ਼ਮੀਰ ਦੇ ਏਅਰ ਅਫਸਰ ਕਮਾਂਡਿੰਗ ਵੀ ਰਹਿ ਚੁੱਕੇ ਹਨ।

ਆਪਣੀ ਮੌਜੂਦਾ ਨਿਯੁਕਤੀ ਤੋਂ ਪਹਿਲਾਂ, ਏਅਰ ਮਾਰਸ਼ਲ ਤੇਜਿੰਦਰ ਸਿੰਘ ਦੱਖਣੀ ਪੱਛਮੀ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ (ਏਓਸੀ-ਇਨ-ਸੀ)ਸਨ। ਉਨ੍ਹਾਂ ਦੇ ਵੱਖ-ਵੱਖ ਅਹੁਦਿਆਂ ਵਿੱਚ ਕਮਾਂਡ ਹੈੱਡਕੁਆਰਟਰ ਵਿੱਚ ਆਪ੍ਰੇਸ਼ਨਲ ਸਟਾਫ਼, ਏਅਰ ਹੈੱਡਕੂਆਰਟਰ ਵਿੱਚ ਏਅਰ ਕਮੋਡੋਰ (ਪਰਸਨਲ ਅਫਸਰ-1), ਇੰਟੀਗ੍ਰੇਟਿਡ ਡਿਫੈਂਸ ਸਟਾਫ ਦੇ ਡਿਪਟੀ ਅਸਿਸਟੈਂਟ ਚੀਫ਼, ਹੈੱਡਕੁਆਰਟਰ ਆਈਡੀਐੱਸ ਵਿੱਚ ਵਿੱਤੀ (ਯੋਜਨਾ), ਏਅਰ ਕਮੋਡੋਰ (ਏਰੋਸਪੇਸ ਸੇਫਟੀ), ਏਅਰ ਹੈੱਡਕੁਆਰਟਰ ਵਿੱਚ ਸਹਾਇਕ ਪ੍ਰਮੁੱਖ ਹਵਾਈ ਸੈਨਾ ਸੰਚਾਲਨ (ਆਫੈਂਸਿਵ), ਸਹਾਇਕ ਪ੍ਰਮੁੱਖ ਹਵਾਈ ਸੈਨਾ ਸੰਚਾਲਨ (ਰਣਨੀਤੀ), ਈਸਟਰਨ ਏਅਰ ਕਮਾਂਡ ਵਿੱਚ ਸੀਨੀਅਰ ਹਵਾਈ ਸੈਨਾ ਅਧਿਕਾਰੀ, ਡਿਪਟੀ ਚੀਫ਼ ਆਫ਼ ਏਅਰ ਸਟਾਫ ਅਤੇ ਟ੍ਰੇਨਿੰਗ ਕਮਾਂਡ ਦੇ ਏਓਸੀ-ਇਨ-ਸੀ ਸ਼ਾਮਲ ਹਨ।
ਏਅਰ ਮਾਰਸ਼ਲ ਤੇਜਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਵਰ੍ਹੇ 2007 ਵਿੱਚ ਹਵਾਈ ਸੈਨਾ ਮੈਡਲ, ਵਰ੍ਹੇ 2022 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਰ੍ਹੇ 2026 ਵਿੱਚ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਏਅਰ ਮਾਰਸ਼ਲ ਨੇ ਅਹੁਦਾ ਸੰਭਾਲਣ ਤੋਂ ਬਾਅਦ ਨਵੀਂ ਦਿੱਲੀ ਸਥਿਤ ਰਾਸ਼ਟਰੀ .ਯੁੱਧ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਰਾਸ਼ਟਰ ਦੀ ਸੇਵਾ ਵਿੱਚ ਸਰਬਉੱਚ ਬਲੀਦਾਨ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਤਿੰਨਾਂ ਸੈਨਾਵਾਂ ਦੁਆਰਾ ਉਨ੍ਹਾਂ ਨੂੰ ਗਾਰਡ ਆਫ਼ ਔਨਰ ਵੀ ਦਿੱਤਾ ਗਿਆ।

****
ਐੱਸਆਰ/ਸੈਵੀ/ਬਲਜੀਤ
(रिलीज़ आईडी: 2280351)
आगंतुक पटल : 3