PIB Backgrounder
azadi ka amrit mahotsav

ਅਕਾਦਮਿਕ ਬੈਂਕ ਆਫ ਕ੍ਰੈਡਿਟ ਅਤੇ ਅਪਾਰ (APAAR)


ਭਾਰਤ ਦੀ ਜੀਵਨ ਭਰ ਸਿੱਖਣ ਦੀ ਵਿਵਸਥਾ

प्रविष्टि तिथि: 30 JUN 2026 2:08PM by PIB Chandigarh

ਅਕਾਦਮਿਕ ਬੈਂਕ ਆਫ ਕ੍ਰੈਡਿਟਸ : ਇੱਕ ਪਰੀਚੈ

 

ਅਕਾਦਮਿਕ ਬੈਂਕ ਆਫ ਕ੍ਰੈਡਿਟਸ (ਏਬੀਸੀ) ਸਿੱਖਿਆ ਮੰਤਰਾਲੇ ਦਾ ਇੱਕ ਕ੍ਰਾਂਤੀਕਾਰੀ ਡਿਜੀਟਲ ਪਲੈਟਫਾਰਮ ਹੈ ਅਤੇ ਇਸ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੁਆਰਾ ਰੈਗੂਲੇਟ ਕੀਤਾ ਜਾਂਦਾ ਹੈ। ਇਸ ਨੂੰ ਹਰ ਵਿਦਿਆਰਥੀ ਦੀ ਸਿੱਖਿਆ ਯਾਤਰਾ ਵਿੱਚ ਸਹਾਇਤਾ ਕਰਨ ਲਈ ਬਣਾਇਆ ਗਿਆ ਹੈ। ਇਹ ਮਾਨਤਾ ਪ੍ਰਾਪਤ ਸਿਖਲਾਈ ਸੰਸਥਾਵਾਂ ਤੋਂ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਗਏ ਅਕਾਦਮਿਕ ਕ੍ਰੈਡਿਟ ਨੂੰ ਜਮ੍ਹਾਂ ਕਰਨ, ਉਨ੍ਹਾਂ ਨੂੰ ਪ੍ਰਬੰਧਿਤ ਕਰਨ, ਟ੍ਰਾਂਸਫਰ ਕਰਨ ਅਤੇ ਵਰਤੋਂ ਕਰਨ ਲਈ ਇੱਕ ਡਿਜੀਟਲ ਪਲੈਟਫਾਰਮ ਦਿੰਦਾ ਹੈ।

 

APAAR (ਆਟੋਮੇਟਿਡ ਪਰਮਾਨੈਂਟ ਅਕੈਡਮਿਕ ਅਕਾਉਂਟ ਰਜਿਸਟਰੀ) ਆਈਡੀ ਇੱਕ ਵਿਲੱਖਣ 12 ਅੰਕਾਂ ਵਾਲਾ ਵਿਦਿਆਰਥੀ ਪਛਾਣ ਨੰਬਰ ਹੈ, ਜੋ ਏਬੀਸੀ ਪ੍ਰਣਾਲੀ ਨਾਲ ਜੁੜਿਆ ਹੈ। "ਵੰਨ ਨੇਸ਼ਨ, ਵੰਨ ਸਟੂਡੈਂਟ ਆਈਡੀ" ਪਹਿਲ ਅਧੀਨ ਸ਼ੁਰੂ ਕੀਤੀ ਗਈ APAAR ਆਈਡੀ ਹਰ ਸਿੱਖਣ ਵਾਲੇ ਲਈ ਸਿੰਗਲ ਅਕੈਡਮਿਕ ਪਛਾਣ ਬਣਾਉਂਦੀ ਹੈ। ਡਿਜੀਲੌਕਰ ਰਾਹੀਂ ਵਰਤੋਂ ਕੀਤੀ ਜਾ ਸਕਣ ਵਾਲੀ ਇਹ ਸਹੂਲਤ, ਸਕੂਲ, ਉੱਚ ਸਿੱਖਿਆ, ਕੌਸ਼ਲ ਵਿਕਾਸ ਅਤੇ ਹੋਰ ਸਿਖਲਾਈ ਪ੍ਰੋਗਰਾਮਾਂ ਨਾਲ ਵਿਦਿਆਰਥੀ ਦੇ ਵਿਦਿਅਕ ਰਿਕਾਰਡ ਨੂੰ ਇੱਕ ਹੀ ਪਲੈਟਫਾਰਮ ‘ਤੇ ਲਿਆਉਂਦੀ ਹੈ। APAAR ID ਨੂੰ ਨੇੜੇ ਦੇ ਕੌਮਨ ਸਰਵਿਸ ਸੈਂਟਰ (ਸੀਐੱਸਸੀ) ਰਾਹੀਂ ਬਣਾਇਆ ਜਾ ਸਕਦਾ ਹੈ, ਜਿਸ ਨਾਲ ਇਹ ਦੂਰ-ਦੁਰਾਡੇ ਅਤੇ ਘੱਟ ਸਹੂਲਤ ਵਾਲੇ ਇਲਾਕਿਆਂ ਵਿੱਚ ਵੀ ਉਪਲਬਧ ਹੋ ਜਾਂਦੀ ਹੈ। ਜੂਨ 2026 ਤੱਕ,ਪੂਰੇ ਭਾਰਤ ਵਿੱਚ 26.30 ਕਰੋੜ ਤਸਦੀਕਸ਼ੁਦਾ APAAR ID ਬਣਾਈਆਂ ਜਾ ਚੁੱਕੀਆਂ ਹਨ

ਏਬੀਸੀ ਅਤੇ ਵਿਦਿਆਰਥੀ ਦੀ APAAR ID ਮਿਲ ਕੇ, ਵੱਖ-ਵੱਖ ਸੰਸਥਾਵਾਂ ਅਤੇ ਸਮੇਂ ਨਾਲ ਉਨ੍ਹਾਂ ਦੀ ਸਿੱਖਿਆ ਨੂੰ ਇੱਕ-ਇੱਕ ਕਦਮ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।

 

ਏਬੀਸੀ ਦੇ ਉਦੇਸ਼

 

ਏਬੀਸੀ ਦਾ ਮੁੱਖ ਉਦੇਸ਼ ਸਿੱਖਣ ਵਾਲਿਆਂ ਦੇ ਅਨੁਕੂਲ ਇੱਕ ਅਜਿਹੀ ਸਿੱਖਿਆ ਵਿਵਸਥਾ ਬਣਾਉਣਾ ਹੈ, ਜਿਸ ਵਿੱਚ ਸਿੱਖਣ ਨਾਲ ਮਿਲੀਆਂ ਪ੍ਰਾਪਤੀਆਂ ਨੂੰ ਪਛਾਣਿਆ ਜਾ ਸਕੇ, ਉਨ੍ਹਾਂ ਨੂੰ ਇਕੱਠਾ ਕੀਤਾ ਜਾ ਸਕੇ ਅਤੇ ਕਿਸੇ ਵਿਅਕਤੀ ਦੇ ਪੂਰੀ ਜੀਵਨਕਾਲ ਵਿੱਚ ਵਰਤਿਆ ਜਾ ਸਕੇ। ਇਹ ਕ੍ਰੈਡਿਟ ਟ੍ਰਾਂਸਫਰ, ਕਈ ਵਾਰ ਐਂਟਰੀ ਅਤੇ ਐਗਜਿਟ ਦੇ ਵਿਕਲਪਾਂ ਅਤੇ ਵੱਖ-ਵੱਖ ਸੰਸਥਾਵਾਂ ਅਤੇ ਵਿਸ਼ਿਆਂ ਵਿੱਚ ਸਿੱਖਣ ਦੀ ਮਾਨਤਾ ਨੂੰ ਸੰਭਵ ਬਣਾ ਕੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅਤੇ ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ (ਐੱਨਸੀਆਰਐੱਫ) ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਾ ਹੈ। ਇਸ ਦਾ ਅਰਥ ਹੈ ਕਿ ਜੇ ਕੋਈ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਅੰਸ਼ਕ ਤੌਰ ‘ਤੇ ਪੂਰਾ ਕਰਨ ਤੋਂ ਬਾਅਦ ਛੱਡ ਦਿੰਦਾ ਹੈ, ਤਾਂ ਉਸ ਦੁਆਰਾ ਹਾਸਲ ਕ੍ਰੈਡਿਟ ਇਸ ਡੇਟਾ ਬੈਂਕ ਵਿੱਚ ਜਮ੍ਹਾਂ ਹੋ ਜਾਂਦੇ ਹਨ। ਭਵਿੱਖ ਵਿੱਚ ਜਦੋਂ ਉਹ ਦੁਬਾਰਾ ਪੜਾਈ ਸ਼ੁਰੂ ਕਰਨਾ ਚਾਹੇ, ਤਾਂ ਇਨ੍ਹਾਂ ਕ੍ਰੈਡਿਟ ਦੀ ਵਰਤੋਂ ਆਪਣੀ ਪੜ੍ਹਾਈ ਪੂਰੀ ਕਰਨ ਲਈ ਕਰ ਸਕਦਾ ਹੈ।

ਏਬੀਸੀ ਅਤੇ APAAR ਵਿਦਿਆਰਥੀਆਂ ਨੂੰ ਆਪਣੀਆਂ ਪ੍ਰਾਪਤੀਆਂ ਦਾ ਡਿਜੀਟਲ ਰਿਕਾਰਡ ਬਣਾਈ ਰੱਖਣ, ਸੰਸਥਾਵਾਂ ਦੇ ਦਰਮਿਆਨ ਕ੍ਰੈਡਿਟ ਟ੍ਰਾਂਸਫਰ ਨੂੰ ਅਸਾਨ ਬਣਾਉਣ ਅਤੇ ਅਕਾਦਮਿਕ ਰਿਕਾਰਡ ਬਣਾਈ ਰੱਖਣ ਅਤੇ ਪਾਰਦਰਸ਼ਿਤਾ ਲਿਆਉਣ ਵਿੱਚ ਮਦਦ ਕਰਦੇ ਹਨ। ਇਹ ਮੰਚ ਸਕੂਲਾਂ, ਯੂਨੀਵਰਸਿਟੀਆਂ, ਕੌਸ਼ਲ ਸੰਸਥਾਵਾਂ ਅਤੇ ਸਿੱਖਿਆ ਨਾਲ ਜੁੜੇ ਹੋਰ ਲੋਕਾਂ ਨਾਲ ਏਕੀਕਰਣ ਦਾ ਵੀ ਸਮਰਥਨ ਕਰਦਾ ਹੈ, ਜਿਸ ਨਾਲ ਇੱਕ ਏਕੀਕ੍ਰਿਤ ਸਿੱਖਿਆ ਪ੍ਰਣਾਲੀ ਬਣਦੀ ਹੈ।

 

ਏਬੀਸੀ ਕਿਵੇਂ ਕੰਮ ਕਰਦਾ ਹੈ?

ਸਟੂਡੈਂਟਸ ਏਬੀਸੀ ਪੋਰਟਲ ‘ਤੇ ਰਜਿਸਟਰ ਕਰਦੇ ਹਨ ਅਤੇ ਉਨ੍ਹਾਂ ਨੂੰ ਇੱਕ ਵਿਲੱਖਣ ਏਬੀਸੀ ਆਈਡੀ ਜਾਂ APAAR ID ਮਿਲਦੀ ਹੈ, ਜੋ ਉਨ੍ਹਾਂ  ਦੇ ਆਧਾਰ ਅਤੇ ਡਿਜੀਲੌਕਰ ਅਕਾਉਂਟ ਨਾਲ ਜੁੜੀ ਹੁੰਦੀ ਹੈ।

*      ਯੋਗ ਉੱਚ ਸਿੱਖਿਆ ਸੰਸਥਾਵਾਂ (ਐੱਸਈਆਈ) ਵਿੱਚ ਪੜ੍ਹਨ ਵਾਲੇ ਵਿਦਿਆਰਥੀ ਏਬੀਸੀ ਸਹੂਲਤ ਦੀ ਵਰਤੋਂ ਕਰ ਸਕਦੇ ਹਨ।

*      ਅਕਾਦਮਿਕ ਸੰਸਥਾਨ ਸਿੱਧੇ ਏਬੀਸੀ ਪੋਰਟਲ ‘ਤੇ ਹਰ ਸਟੂਡੈਂਟ ਦੇ ਖਾਤੇ ਵਿੱਚ ਕ੍ਰੈਡਿਟ ਡੇਟਾ ਅਪਲੋਡ ਕਰਦੇ ਹਨ।

*      ਸਟੂਡੈਂਟਸ ਆਪਣੀ ਅਕਾਦਮਿਕ ਪ੍ਰਗਤੀ ਗੁਆਏ ਬਗੈਰ ਵੱਖ-ਵੱਖ ਉੱਚ ਸਿੱਖਿਆ ਸੰਸਥਾਵਾਂ ਵਿੱਚ ਕ੍ਰੈਡਿਟ ਜਮ੍ਹਾਂ ਕਰ ਸਕਦੇ ਹਨ, ਉਨ੍ਹਾਂ ਨੂੰ ਟ੍ਰਾਂਸਫਰ ਕਰ ਸਕਦੇ ਹਨ, ਅਤੇ ਵਰਤੋਂ ਵੀ ਕਰ ਸਕਦੇ ਹਨ।

*      ਕ੍ਰੈਡਿਟ ਵੱਧ ਤੋਂ ਵੱਧ 7 ਸਾਲ ਤੱਕ ਦਾਂ ਸਬੰਧਿਤ ਅਕਾਦਮਿਕ ਵਿਸ਼ੇ ਲਈ ਤੈਅ ਸਮੇਂ ਤੱਕ ਵੈਧ ਹੁੰਦੇ ਹਨ। ਇੱਕ ਵਾਰ ਰੀਡੀਮ ਹੋਣ ਜਾਂ ਵਰਤੇ ਜਾਣ ਤੋਂ ਬਾਅਦ, ਕ੍ਰੈਡਿਟ ਦੀ ਦੁਬਾਰਾ ਵਰਤੋਂ ਨਹੀਂ ਕੀਤੀ ਜਾ ਸਕਦੀ।

*      ਅਕਾਦਮਿਕ ਸੰਸਥਾਨ ਕ੍ਰੈਡਿਟ ਦੀ ਵਰਤੋਂ ਕਰਨ ਅਤੇ ਸਰਟੀਫਿਕੇਟ ਜਾਰੀ ਕਰਨ ਦਾ ਕੰਮ ਨੈਸ਼ਨਲ ਅਕੈਡਮਿਕ ਡਿਪੌਜਿਟਰੀ (ਐੱਨਏਡੀ) ਪਲੈਟਫਾਰਮ ਰਾਹੀ ਕਰਦੇ ਹਨ।

*      ਐੱਨਏਡੀ, ਏਬੀਸੀ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦਾ ਹੈ ਅਤੇ ਸਾਰੇ ਅਕਾਦਮਿਕ ਐਵਾਰਡਸ ਅਤੇ ਰਿਕਾਰਡਸ ਨੂੰ ਸੁਰੱਖਿਅਤ ਰੱਖਦਾ ਹੈ।

 

ਅਕਾਦਮਿਕ ਬੈਂਕ ਆਫ ਕ੍ਰੈਡਿਟਸ ਪ੍ਰਗਤੀ ਰਿਪੋਰਟ

ਇਸ ਪਹਿਲ ਨੇ ਪੂਰੇ ਦੇਸ਼ ਵਿੱਚ ਕਾਫੀ ਵੱਡਾ ਪੱਧਰ ਹਾਸਲ ਕਰ ਲਿਆ ਹੈ। 2026 ਲਈ, ਯੂਜੀਸੀ ਨੇ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਲਈ ਇਹ ਲਾਜਮੀ ਕਰ ਦਿੱਤਾ ਹੈ ਕਿ ਉਹ 30 ਜੂਨ 2026 ਤੱਕ ਏਬੀਸੀ ਪੋਰਟਲ ‘ਤੇ ਕ੍ਰੈਡਿਟ ਡੇਟਾ ਅਪਲੋਡ ਕਰਨ।

M

ਸੰਸਥਾ ਦੀ ਕਿਸਮ

ਸੰਸਥਾ ਦੀ ਕਿਸਮ

ਏਬੀਸੀ ਦੇ ਲਈ ਰਜਿਸਟਰਡ

ਬਣਾਏ ਗਏ APAAR ID (ਕਰੋੜ ਵਿੱਚ)

ਅਕਾਦਮਿਕ ਰਿਕਾਰਡ

ਆਟੋਨੋਮਸ ਕਾਲਜ ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ

ਆਟੋਨੋਮਸ ਕਾਲਜ

1262

0.33

1.27

 

 

 

 

 

 

 

 

 

 

ਏਮਸ

10

0.00

0.00

ਆਈਆਈਆਈਟੀ

25

0.00

0.02

ਆਈਆਈਐੱਮ

21

0.00

0.02

ਆਈਆਈਐੱਸਈਆਰ

7

0.00

0.01

ਆਈਆਈਟੀ

23

0.01

0.06

ਐੱਨਆਈਡੀ

5

0.00

0.00

ਐੱਨਆਈਐੱਫਟੀਈਐੱਮ

1

0.00

0.00

ਐੱਨਆਈਪੀਈਆਰ

6

0.00

0.00

ਐੱਨਆਈਟੀ

31

0.02

0.10

ਹੋਰ ਆਈਐੱਨਆਈ

14

0.00

0.01

ਐੱਸਪੀਏ

3

0.00

0.00

ਸੁਤੰਤਰ ਸੰਸਥਾਨ

ਸੁਤੰਤਰ ਸੰਸਥਾਨ

254

0.06

0.07

ਯੂਨੀਵਰਸਿਟੀ

 

 

 

ਸੈਂਟਰਲ ਯੂਨੀਵਰਸਿਟੀ

57

0.49

1.65

ਡੀਮ਼ਡ ਟੂ ਬੀ ਯੂਨੀਵਰਸਿਟੀ

140

0.15

0.98

ਪ੍ਰਾਈਵੇਟ ਯੂਨੀਵਰਸਿਟੀ

520

0.34

1.72

ਸਟੇਟ ਯੂਨੀਵਰਸਿਟੀ

488

3.36

26.74

ਕੌਸ਼ਲ

ਕੌਸ਼ਲ

96

1.51

6.55

ਸਕੂਲੀ ਸਿੱਖਿਆ

ਸਕੂਲ

 

16.62

71.46

ਅਣਮੈਪਡ

 

 

3.39

0.00

ਕੁੱਲ ਯੋਗ

 

2963

26.29

110.65

 

ਏਬੀਸੀ ਅਤੇ APAAR ਵਿੱਚ ਡੇਟਾ ਸੁਰੱਖਿਆ ਦਾ ਪ੍ਰਬੰਧਨ

 

ਇਹ ਪਲੈਟਫਾਰਮ ਡੇਟਾ ਦੀ ਗੋਪਨੀਅਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਸੁਰੱਖਿਆ ਪ੍ਰੋਟੋਕੋਲ ਅਤੇ ਐਂਕ੍ਰਿਪਸ਼ਨ ਸਟੈਂਡਰਡਸ ਅਪਣਾਉਂਦੇ ਹਨ। ਐਕਸੈੱਸ (ਪਹੁੰਚ) ਨੂੰ APAAR ID ਅਤੇ ਆਧਾਰ ਨਾਲ ਜੁੜੇ ਡਿਜੀਲੌਕਰ ਕ੍ਰੈਡੈਂਸ਼ੀਅਲ ਰਾਹੀਂ ਪ੍ਰਮਾਣਿਤ ਕੀਤਾ ਜਾਂਦਾ ਹੈ, ਜਿਸ ਨਾਲ ਸਾਰੇ ਇੰਟੇਗ੍ਰੇਟਿਡ ਸਿਸਟਮ ਅਤੇ ਸੰਸਥਾਗਤ ਢਾਂਚਿਆਂ ਵਿੱਚ ਅਸਾਨੀ ਨਾਲ ਐਕਸੈੱਸ (ਪਹੁੰਚ) ਦੀ ਸਹੂਲਤ ਬਣੀ ਰਹਿੰਦੀ ਹੈ, ਅਤੇ ਉਪਯੋਗਕਰਤਾ ਦੀ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ।

ਮੁੱਖ ਵਿਸ਼ੇਸ਼ਤਾਵਾਂ ਅਤੇ ਨਤੀਜੇ

 

Key Features and Outcomes

  • ਅਕਾਦਮਿਕ ਮੋਬੀਲਿਟੀ – ਵਿਦਿਆਰਥੀ ਕਈ ਉੱਚ ਸਿੱਖਿਆ ਸੰਸਥਾਵਾਂ (ਐੱਚਈਆਈ) ਵਿੱਚ ਪੜ੍ਹਾਈ ਕਰ ਸਕਦੇ ਹਨ ਅਤੇ ਪ੍ਰੋਗਰਾਮਾਂ ਅਤੇ ਸੰਸਥਾਵਾਂ ਦਰਮਿਆਨ ਆਪਣੇ ਕ੍ਰੈਡਿਟ ਅਸਾਨੀ ਨਾਲ ਟ੍ਰਾਂਸਫਰ ਕਰ ਸਕਦੇ ਹਨ।
  • ਏਬੀਸੀ ਵਿਦਿਆਰਥੀਆਂ ਨੂੰ ਅਸਾਨੀ ਨਾਲ ਵਰਤੋਂ ਕੀਤੇ ਜਾਣ ਵਾਲਾ, ਸਹਿਮਤੀ-ਅਧਾਰਿਤ ਦਸਤਾਵੇਜ, ਐਕਸਚੇਂਜ ਸਿਸਟਮ ਦਿੰਦਾ ਹੈ, ਜਿਸ ਨਾਲ ਤਸਦੀਕ ਅਸਾਨ ਹੋ ਜਾਂਦੀ ਹੈ ਅਤੇ ਪ੍ਰੋਸੈੱਸਿੰਗ ਦਾ ਸਮਾਂ ਕਾਫੀ ਘਟ ਜਾਂਦਾ ਹੈ।
  • ਮਲਟੀਪਲ ਐਂਟਰੀ ਅਤੇ ਐਗਜਿਟ (ਐੱਮਈਈ) – ਏਬੀਸੀ, ਐੱਨਈਪੀ 2020 ਦੇ ਤਹਿਤ ਐੱਮਈਈ ਫ੍ਰੇਮਵਰਕ ਨੂੰ ਲਾਗੂ ਕਰਦਾ ਹੈ। ਇਸ ਨਾਲ ਇੱਕ ਸਾਲ ਪੂਰਾ ਹੋਣ ‘ਤੇ ਸਰਟੀਫਿਕੇਟ, ਦੋ ਸਾਲ ਬਾਅਦ ਡਿਪਲੋਮਾ ਅਤੇ ਤਿੰਨ ਜਾਂ ਚਾਰ ਸਾਲ ਬਾਅਦ ਡਿਗਰੀ ਪ੍ਰਾਪਤ ਕਰਨ ਦਾ ਪ੍ਰਾਵਧਾਨ ਮਿਲਦਾ ਹੈ। ਹੁਣ 153 ਯੂਨੀਵਰਸਿਟੀਆਂ ਮਲਟੀਪਲ ਐਂਟਰੀ ਦੇ ਵਿਕਲਪ ਦਿੰਦੀਆਂ ਹਨ, ਜਿਸ ਨਾਲ 31,156 ਯੂਜੀ ਅਤੇ 5583 ਪੀਜੀ ਵਿਦਿਆਰਥੀਆਂ ਨੂੰ ਲਾਭ ਹੋ ਰਿਹਾ ਹੈ।
  • ਵਿਦਿਆਰਥੀ ਆਪਣੇ ਡਿਜੀਟਲ ਸਰਟੀਫਿਕੇਟ ਕਿਤੇ ਵੀ ਅਤੇ ਕਦੇ ਵੀ ਦੇਖ ਸਕਦੇ ਹਨ।
  • ਇਸ ਨਾਲ ਪੜ੍ਹਾਈ ਛੱਡਣ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ ਅਤੇ ਲਗਾਤਾਰ ਸਿੱਖਣ ਲਈ ਪ੍ਰੇਰਣਾ ਵਧੀ ਹੈ।
  • ਏਬੀਸੀ ਰਸਮੀ, ਗੈਰ-ਰਸਮੀ ਅਤੇ ਅਨੁਭਵ ਤੋਂ ਸਿੱਖਣ ਦੇ ਦਰਮਿਆਨ ਪਾੜੇ ਨੂੰ ਘੱਟ ਕਰ ਰਿਹਾ ਹੈ।
  • ਇਸ ਪਹਿਲ ਦੇ ਤਹਿਤ ਵਿਦਿਆਰਥੀਆਂ ਨੂੰ ਕਈ ਲਾਭ ਮਿਲਦੇ ਹਨ। APAAR ID ਨੂੰ ਪ੍ਰਮਾਣਿਤ ਕਰਕੇ, 13 ਤੋਂ 30 ਸਾਲ ਦੀ ਉਮਰ ਦੇ ਵਿਦਿਆਰਥੀ ਖਾਸ ਟ੍ਰੈਵਲ ਲਾਭ ਪ੍ਰਾਪਤ ਕਰ ਸਕਦੇ ਹਨ, ਜਿਵੇਂ ਬੇਸ ਏਅਰਫੇਅਰ ‘ਤੇ 10% ਤੱਕ ਦੀ ਛੋਟ ਅਤੇ 10 ਕਿਲੋਗ੍ਰਾਮ ਵਾਧੂ ਬੈਗਜ ਅਲਾਉਂਸ।
  • SWAYAM ਏਕੀਕਰਣ : SWAYAM ਔਨਲਾਈਨ ਪਲੈਟਫਾਰਮ ਤੋਂ 40% ਤੱਕ ਕ੍ਰੈਡਿਟ ਹਾਸਲ ਕਰ ਸਕਦੇ ਹਨ। ਲਗਭਗ 388 ਯੂਨੀਵਰਸਿਟੀਆਂ ਨੇ ਇਸ ਨਿਯਮ ਨੂੰ ਅਪਣਾਇਆ ਹੈ, ਜਿਸ ਨਾਲ ਵਧੀਆਂ ਗੁਣਵੱਤਾ ਦੀ ਪੜਾਈ ਤੱਕ ਪਹੁੰਚ ਵਧੀ ਹੈ।
  • ਨੈਸ਼ਨਲ ਕ੍ਰੈਡਿਟ ਫ੍ਰੇਮਵਰਕ (ਐੱਨਸੀਆਰਐੱਫ)- ਏਬੀਸੀ, ਐੱਨਸੀਆਰਐੱਫ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਅਕਾਦਮਿਕ, ਵੋਕੇਸ਼ਨਲ ਅਤੇ ਅਨੁਭਵ ਤੋਂ ਸਿੱਖਣ ਨੂੰ ਸ਼ਾਮਲ ਕੀਤਾ ਗਿਆ ਹੈ। 2026 ਤੱਕ ਭਾਰਤ ਭਰ ਦੀਆਂ 170 ਯੂਨੀਵਰਸਿਟੀਆਂ ਨੇ ਐੱਨਸੀਆਰਐੱਫ ਨੂੰ ਅਪਣਾ ਲਿਆ ਹੈ।

ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਤੌਰ ‘ਤੇ ਏਬੀਸੀ

  • ਏਬੀਸੀ, ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਸਿੱਖਿਆ ਲਈ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦਾ ਇੱਕ ਅਹਿਮ ਹਿੱਸਾ ਹੈ।
  • ਐੱਨਏਡੀ-ਡਿਜੀਲੌਕਰ ਨਾਲ ਏਕੀਕਰਣ ਨਾਲ ਵਿਦਿਆਰਥੀ ਤਸਦੀਕ ਅਕਾਦਮਿਕ ਰਿਕਾਰਡਾਂ ਨੂੰ ਕਦੇ ਵੀ ਸੁਰੱਖਿਅਤ ਢੰਗ ਨਾਲ ਐਕਸੈੱਸ ਕਰ ਸਕਦੇ ਹਨ।
  • ਐੱਨਈਜੀਡੀ (ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ) ਨੇ ਨਵੰਬਰ 2024 ਵਿੱਚ ਆਪਣੀ ਡਿਜੀਟਲ ਇੰਡੀਆ ‘ਆਸਕ ਅਵਰ ਐਕਸਪਰਟਸ’ ਲੜੀ ਵਿੱਚ ਏਬੀਸੀ-ਐੱਨਏਡੀ ਨੂੰ ਸ਼ਾਮਲ ਕੀਤਾ ਸੀ।
  • ਏਬੀਸੀ ਇੰਟੀਗ੍ਰੇਸ਼ਨ ਲਈ ਸਮਰੱਥ ਈਆਰਪੀ (ਇੱਕ ਪ੍ਰਮੁੱਖ, ਕਲਾਉਡ-ਬੇਸਡ ਈ-ਗਵਰਨੈਂਸ ਪਲੈਟਫਾਰਮ) ਨੂੰ ਲਾਗੂ ਕਰਨ ਨਾਲ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇੱਕ ਏਕੀਕ੍ਰਿਤ ਅਤੇ ਮਿਆਰੀ ਗੇਟਵੇਅ ਮਿਲਦਾ ਹੈ।
  • ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਸੀਐੱਸਸੀ ਹੁਣ ਏਬੀਸੀ ਅਤੇ APAAR ਰਜਿਸਟ੍ਰੇਸ਼ਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ, ਜਿਸ ਨਾਲ ਡਿਜੀਟਲ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਰਹੀ ਹੈ।

 

ਇੱਕ ਭਰੋਸੇਮੰਦ ਡਿਜੀਟਲ ਸਿੱਖਿਆ ਵਿਵਸਥਾ ਵੱਲ

 

ਏਬੀਸੀ ਅਤੇ APAAR ਮਿਲ ਕੇ ਅਕਾਦਮਿਕ ਰਿਕਾਰਡ ਲਈ ਇੱਕ ਭਰੋਸੇਮੰਦ ਡਿਜੀਟਲ ਵਿਵਸਥਾ ਬਣਾ ਰਹੇ ਹਨ, ਜਿਸ ਨਾਲ ਹਰ ਸਿੱਖਣ ਵਾਲੇ ਲਈ ਸਿੱਖਿਆ ਵਧੇਰੇ ਸਰਲ, ਪਾਰਦਰਸ਼ੀ ਅਤੇ ਪਹੁੰਚਯੋਗ ਹੋ ਰਹੀ ਹੈ। ਅਸਾਨੀ ਨਾਲ ਕ੍ਰੈਡਿਟ ਟ੍ਰਾਂਸਫਰ, ਸੁਰੱਖਿਅਤ ਰਿਕਾਰਡ ਪ੍ਰਬੰਧਨ ਅਤੇ ਜੀਵਨ ਭਰ ਸਿੱਖਣ ਦੀ ਸਹੂਲਤ ਦੇ ਕੇ, ਇਹ ਪਹਿਲ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀ ਦੀ ਨੀਂਹ ਰੱਖ ਰਹੀ ਹੈ।

ਜਿਵੇਂ-ਜਿਵੇਂ ਇਹ ਪਲੈਟਫਾਰਮ ਵਿਕਸਿਤ ਹੋ ਰਹੇ ਹਨ, ਨਵੀਆਂ ਤਕਨੀਕਾਂ ਡਿਜੀਟਲ ਅਕਾਦਮਿਕ ਕ੍ਰੈਡੈਂਸ਼ਿਅਲਸ ਦੀ ਸੁਰੱਖਿਆ ਅਤੇ ਪ੍ਰਮਾਣਿਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਨਵੇਂ ਮੌਕੇ ਦੇ ਰਹੀਆਂ ਹਨ। ਇਸ ਸੰਦਰਭ ਵਿੱਚ ਭਾਰਤ ਪ੍ਰਮਾਣ ਚੇਨ  ਇੱਕ ਉਮੀਦ ਭਰਿਆ ਅਗਲਾ ਕਦਮ ਹੈ। ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੁਆਰਾ ਵਿਕਸਿਤ, ਇਹ ਭਾਰਤ ਦਾ ਆਪਣਾ ਬਲੌਕਚੇਨ ਪਲੈਟਫਾਰਮ ਹੈ, ਜਿਸ ਨੂੰ ਵੱਡੇ ਪੱਧਰ ‘ਤੇ ਸੁਰੱਖਿਅਤ, ਤਸਦੀਕ ਕਰਨ ਯੋਗ ਅਤੇ ਛੇੜਛਾੜ-ਰੋਧੀ ਡਿਜੀਟਲ ਕ੍ਰੈਡੈਂਸ਼ੀਅਲ ਦੀ ਸਹੂਲਤ ਦੇਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।

ਤੇਜ਼ੀ ਨਾਲ ਲਾਗੂ ਕਰਨ ਲਈ ਡੀਆਈਸੀ ਦੁਆਰਾ ਪ੍ਰਬੰਧਿਤ ਬਲੌਕਚੇਨ ਢਾਂਚੇ ਰਾਹੀਂ ਭਾਰਤ ਪ੍ਰਮਾਣ ਚੇਨ ਨੂੰ ਅਪਣਾਇਆ ਜਾ ਸਕਦਾ ਹੈ, ਜਦਕਿ ਸੰਸਥਾਵਾਂ ਕੋਲ ਵਧੇਰੇ ਆਜ਼ਾਦੀ ਅਤੇ ਸੁਗਮਤਾ ਲਈ ਆਪਣੇ ਖੁਦ ਦੇ ਬਲੌਕਚੇਨ ਨੋਡਸ ਚਲਾਉਣ ਦਾ ਵਿਕਲਪ ਵੀ ਹੈ। ਇਹ ਪਲੈਟਫਾਰਮ ਯਕੀਨੀ ਕਰਦਾ ਹੈ ਕਿ ਅਕਾਦਮਿਕ ਡੇਟਾ ਭਾਰਤ ਦੇ ਆਪਣੇ ਡਿਜੀਟਲ ਢਾਂਚੇ ਅੰਦਰ ਰਹੇ ਅਤੇ ਡਿਜੀਟਲ ਵਿਅਕਤੀਗਤ ਡੇਟਾ ਸੰਭਾਲ ਐਕਟ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੇ।

ਸੰਦਰਭ

ਸਿੱਖਿਆ ਮੰਤਰਾਲਾ

 

https://static.pib.gov.in/WriteReadData/userfiles/NEP_Final_English_0.pdf

https://www.abc.gov.in/about-us

https://www.abc.gov.in

https://www.abc.gov.in/faq

https://apaar.education.gov.in/

https://www.pib.gov.in/PressReleaseIframePage.aspx?PRID=2003802&lang=2&reg=48&utm

https://www.facebook.com/photo/?fbid=1452271933596230&set=a.358256662997768

 

Ministry of Electronics and IT

https://www.pib.gov.in/PressReleasePage.aspx?PRID=2072877&reg=48&lang=2

 

Ministry of Finance

https://www.pib.gov.in/PressReleasePage.aspx?PRID=2219936&reg=3&lang=1

 

University Grants Commission

https://www.ugc.gov.in/pdfnews/5572622_Academic-Bank-of-Credits-Regulation.pdf

https://www.ugc.gov.in/pdfnews/9363820_Academic-Bank-of-Credits-(ABC).pdf

https://www.ugc.gov.in/pdfnews/9028476_Report-of-National-Credit-Framework.pdf

PIB Backgrounder

https://static.pib.gov.in/WriteReadData/specificdocs/documents/2025/jul/doc2025729593701.pdf
https://www.pib.gov.in/PressNoteDetails.aspx?NoteId=154950&ModuleId=3&reg=3&lang=1

 

Please See PDF

**********

ਪੀਆਈਬੀ ਰਿਸਰਚ/ਬਲਜੀਤ ਸਿੰਘ


(रिलीज़ आईडी: 2280174) आगंतुक पटल : 49
इस विज्ञप्ति को इन भाषाओं में पढ़ें: Urdu , Gujarati , Tamil